ثلاثة الأصول وأدلتها (بنجابي)

  • earth ਭਾਸ਼ਾਵਾਂ
    (بنجابي)
  • earth "ਲੇਖਕ ਦੀ ਪਛਾਣ":
    الشيخ محمد التميمي

"ਹੋਰ ਅਨੁਵਾਦ" 72

sw سواحيلي- Kiswahili ur أردو- اردو hu هنجاري مجري- magyar fr فرنسي- Français hi هندي- हिन्दी bn بنغالي- বাংলা id إندونيسي- Indonesia en إنجليزي- English as آسامي- অসমীয়া ar عربي- العربية bs بوسني- bosanski ru روسي- Русский az أذري- azərbaycanca mk مقدوني- македонски ha هوسا- Hausa sr صربي- Српски dv ديفهي- ދިވެހި ky قرغيزي- Кыргызча ta تاميلي- தமிழ் te تلغو- తెలుగు fa فارسي- فارسي si سنهالي- සිංහල es إسباني- español ml مليالم- മലയാളം zh صيني- 中文 vi فيتنامي- Tiếng Việt ne نيبالي- नेपाली th تايلندي- ไทย dyo جوالا- Jóola hy أرميني- Հայերէն sn الشونا- Shona kk كازاخي- қазақ тілі de ألماني- Deutsch pa بنجابي- ਪੰਜਾਬੀ mfe كريولي- créole kn كنادي- ಕನ್ನಡ ja ياباني- 日本語 uk أوكراني- українська da دنماركي- dansk tg طاجيكي- тоҷикӣ kmr كردي كرمنجي- Bi zimanê Kurdî af أفريقاني- Afrikaans zu زولو- isiZulu my بورمي- ဗမာ ig إيجبو- Igbo cs تشيكي- čeština lt ليتواني- lietuvių prs دري- فارسی دری ro روماني- română hr كرواتي- hrvatski lo لاو- ພາສາລາວ pt برتغالي- português hu هنجاري مجري- magyar uz أوزبكي- Ўзбек ps بشتو- بشتو bg بلغاري- български tr تركي- Türkçe sl سلوفيني- slovenščina ka جورجي- ქართული fi فنلندي- suomi ti تجريني- ትግርኛ et إستوني- eesti sq ألباني- Shqip it إيطالي- italiano gu غوجاراتية- ગુજરાતી ms ملايو- Melayu nl هولندي- Nederlands yo يوربا- Èdè Yorùbá cja تشامي- Cham st سوتي- Sesotho tk تركماني- Türkmençe om أورومو- afaan oromoo
PHPWord

 

 

 

ثَلَاثَةُ الأُصُولِ وَأَدِلَّتُهَا

 

ਤਿੰਨ ਬੁਨਿਆਦੀ ਅਸੂਲ
ਅਤੇ ਉਹਨਾਂ ਦੇ ਸਬੂਤ

 

 

 

 

لِلشَّيْخِ

مُحَمَّدٍ التَّمِيمِي رَحِمَهُ اللهُ

 

 

ਸ਼ੇਖ ਮੁਹੰਮਦ ਅਤ-ਤਮੀਮੀ
(ਅੱਲਾਹ ਉਨ੍ਹਾਂ 'ਤੇ ਰਹਿਮ ਕਰੇ)

 

 


بِسْمِ اللهِ الرَّحمَنِ الرَّحِيمِ

ਸ਼ੁਰੂ ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ
ਅਤੇ ਰਹਿਮ ਫ਼ਰਮਾਉਣ ਵਾਲਾ ਹੈ।

 

ਅੱਲਾਹ ਤੁਹਾਡੇ 'ਤੇ ਰਹਿਮ ਕਰੇ, ਜਾਣ ਲਵੋ: ਕਿ ਸਾਡੇ ਲਈ ਚਾਰ ਮਸਲਿਆਂ ਨੂੰ ਸਿੱਖਣਾ ਵਾਜਿਬ (ਜ਼ਰੂਰੀ) ਹੈ:

ਪਹਿਲਾ ਮਸਲਾ: ਇਲਮ, ਅਤੇ ਇਹ ਹੈ: ਅੱਲਾਹ ਨੂੰ, ਉਸਦੇ ਨਬੀ ﷺ ਨੂੰ ਅਤੇ ਉਸਦੇ ਦੀਨ ਭਾਵ ਇਸਲਾਮ ਨੂੰ ਦਲੀਲਾਂ ਦੇ ਨਾਲ ਜਾਣਨਾ।

ਦੂਜਾ ਮਸਲਾ: ਇਸ ਇਲਮ 'ਤੇ ਅਮਲ ਕਰਨਾ।

ਤੀਜਾ ਮਸਲਾ: ਇਸ ਇਲਮ ਵੱਲ ਲੋਕਾਂ ਨੂੰ ਬੁਲਾਉਣਾ।

ਚੌਥਾ ਮਸਲਾ: ਇਸ ਇਲਮ ਦੇ ਪ੍ਰਚਾਰ ਵਿੱਚ ਆਉਣ ਵਾਲੀਆਂ ਤਕਲੀਫਫ਼ਾਂ 'ਤੇ ਸਬਰ ਕਰਨਾ।

ਇਸ ਦਾ ਸਬੂਤ: ਅੱਲਾਹ ਤਆਲਾ ਦਾ ਇਹ ਫਰਮਾਨ ਹੈ: ਬਿਸਮਿੱਲਾਹਿਰ ਰਹਮਾਨਿਰ ਰਹੀਮ (ਸ਼ੁਰੂ ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।)

﴿وَٱلۡعَصۡرِ1 إِنَّ ٱلۡإِنسَٰنَ لَفِي خُسۡرٍ2 إِلَّا ٱلَّذِينَ ءَامَنُواْ وَعَمِلُواْ ٱلصَّٰلِحَٰتِ وَتَوَاصَوۡاْ بِٱلۡحَقِّ وَتَوَاصَوۡاْ بِٱلصَّبۡرِ3﴾

ਜ਼ਮਾਨੇ ਦੀ ਸਹੁੰ। ਬੇਸ਼ੱਕ ਮਨੁੱਖ ਘਾਟੇ ਵਿੱਚ ਹੈ। ਛੁੱਟ ਉਹਨਾਂ ਲੋਕਾਂ ਤੋਂ, ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਚੰਗੇ ਕਰਮ ਵੀ ਕੀਤੇ, ਅਤੇ ਇੱਕ ਦੂਜੇ ਨੂੰ ਹੱਕ ਸੱਚ (ਆਖਣ) ਦੀ ਨਸੀਹਤ ਕੀਤੀ ਅਤੇ ਇੱਕ ਦੂਜੇ ਨੂੰ (ਹਰ ਹਾਲ ਵਿੱਚ) ਸਬਰ ਕਰਨ (ਭਾਵ ਡਟੇ ਰਹਿਣ) ਦੀ ਨਸੀਹਤ ਕੀਤੀ। [ਸੂਰਤ ਅਲ-ਅਸਰ: 1-3].

ਇਮਾਮ ਸ਼ਾਫ਼ਿਈ (ਅੱਲਾਹ ਉਨ੍ਹਾਂ ਉੱਤੇ ਰਹਿਮ ਕਰੇ) ਕਹਿੰਦੇ ਹਨ: ਜੇਕਰ ਅੱਲਾਹ ਤਆਲਾ ਨੇ ਆਪਣੀ ਮਖਲੂਕ (ਰਚਨਾ) 'ਤੇ ਇਸ ਸੂਰਤ ਤੋਂ ਸਿਵਾਏ ਕੋਈ ਦਲੀਲ ਨਾਜ਼ਿਲ ਨਾ ਕੀਤੀ ਹੁੰਦੀ, ਤਾਂ ਇਹ ਉਨ੍ਹਾਂ ਲਈ ਕਾਫ਼ੀ ਹੋ ਜਾਂਦੀ।

ਅਤੇ ਇਮਾਮ ਬੁਖ਼ਾਰੀ (ਅੱਲਾਹ ਉਨ੍ਹਾਂ ਉੱਤੇ ਰਹਿਮ ਕਰੇ) ਕਹਿੰਦੇ ਹਨ: ਪਾਠ: ਕਹਿਣ ਅਤੇ ਕਰਨ ਤੋਂ ਪਹਿਲਾਂ ਇਲਮ ਹਾਸਲ ਕਰਨਾ; ਅਤੇ ਇਸ ਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ: ﴿ ਜਾਣ ਲਓ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਇਸ਼ਟ ਨਹੀਂ ਹੈ ਤੁਸੀਂ ਆਪਣੇ ਗੁਨਾਹਾਂ ਲਈ (ਰੱਬ ਤੋਂ) ਮੁਆਫ਼ੀ ਮੰਗੋ… ﴾[ਮੁਹੰਮਦ:19], ਸੋ ਇੱਥੇ ਉਸ (ਅੱਲਾਹ) ਨੇ ਕਹਿਣ ਅਤੇ ਕਰਨ ਤੋਂ ਪਹਿਲਾਂ ਇਲਮ ਨਾਲ ਸ਼ੁਰੂਆਤ ਕੀਤੀ ਹੈ।

ਅੱਲਾਹ ਤੁਹਾਡੇ 'ਤੇ ਰਹਿਮ ਕਰੇ, ਤੁਸੀਂ ਇਹ ਗੱਲ ਵੀ ਜਾਣ ਲਵੋ: ਕਿ ਹਰ ਮੁਸਲਮਾਨ ਮਰਦ ਅਤੇ ਔਰਤ ‘ਤੇ ਨਿਮਨਲਿਖਿਤ ਤਿੰਨ ਮਸਲਿਆਂ ਨੂੰ ਸਿੱਖਣਾ, ਅਤੇ ਉਨ੍ਹਾਂ 'ਤੇ ਅਮਲ ਕਰਨਾ ਵਾਜਿਬ (ਜ਼ਰੂਰੀ) ਹੈ:

ਪਹਿਲਾ: ਕਿ ਅੱਲਾਹ ਨੇ ਸਾਨੂੰ ਪੈਦਾ ਕੀਤਾ, ਸਾਨੂੰ ਰਿਜ਼ਕ ਦਿੱਤਾ, ਅਤੇ ਐਵੇਂ ਹੀ ਸਾਨੂੰ ਬੇਕਾਰ ਨਹੀਂ ਛੱਡਿਆ; ਸਗੋਂ ਸਾਡੇ ਵੱਲ ਇੱਕ ਰਸੂਲ ਭੇਜਿਆ। ਸੋ ਜਿਸ ਨੇ ਆਪ ﷺ ਦੀ ਆਗਿਆਕਾਰੀ ਕੀਤੀ, ਉਹ ਜੰਨਤ ਵਿੱਚ ਦਾਖਲ ਹੋਵੇਗਾ ਅਤੇ ਜਿਸ ਨੇ ਆਪ ਦੀ ਨਾਫਰਮਾਨੀ ਕੀਤੀ, ਉਹ ਜਹੰਨਮ ਵਿੱਚ ਦਾਖਲ ਹੋਵੇਗਾ।

ਇਸਦਾ ਸਬੂਤ: ਅੱਲਾਹ ਤਆਲਾ ਦਾ ਇਹ ਫਰਮਾਨ ਹੈ:

﴿إِنَّآ أَرۡسَلۡنَآ إِلَيۡكُمۡ رَسُولٗا شَٰهِدًا عَلَيۡكُمۡ كَمَآ أَرۡسَلۡنَآ إِلَىٰ فِرۡعَوۡنَ رَسُولٗا15 فَعَصَىٰ فِرۡعَوۡنُ ٱلرَّسُولَ فَأَخَذۡنَٰهُ أَخۡذٗا وَبِيلٗا16﴾

ਬੇਸ਼ੱਕ ਅਸੀਂ ਤੁਹਾਡੇ ਵੱਲ ਇੱਕ ਰਸੂਲ (ਮੁਹੰਮਦ ਸ:) ਭੇਜਿਆ ਜਿਹੜਾ (ਕਿਆਮਤ ਦਿਹਾੜੇ) ਤੁਹਾਡੇ ਉੱਤੇ ਗਵਾਹ ਹੋਵੇਗਾ, ਜਿਵੇਂ ਅਸੀਂ ਫ਼ਿਰਔਨ ਵੱਲ ਰਸੂਲ ਭੇਜਿਆ ਸੀ। ਫ਼ਿਰਔਨ ਨੇ ਉਸ ਰਸੂਲ ਦੀ ਨਾਫਰਮਾਨੀ ਕੀਤੀ ਤਾਂ ਅਸੀਂ ਉਸ ਨੂੰ ਕਰੜਾਈ ਨਾਲ ਫੜ ਲਿਆ। [ਸੂਰਤ ਅਲ-ਮੁਜ਼ੱਮਿਲ: 15-16].

ਦੂਜਾ: ਅੱਲਾਹ ਇਸ ਗੱਲ ਤੋਂ ਪਸੰਦ ਨਹੀਂ ਕਰਦਾ ਕਿ ਉਸ ਦੀ ਇਬਾਦਤ ਵਿੱਚ ਕਿਸੇ ਹੋਰ ਨੂੰ ਭਾਗੀ (ਸ਼ਰੀਕ) ਬਣਾਇਆ ਜਾਵੇ, ਨਾ ਕਿਸੇ ਨੇੜਲੇ ਫਰਿਸ਼ਤੇ ਨੂੰ ਅਤੇ ਨਾ ਹੀ ਉਸ ਵੱਲੋਂ ਭੇਜੇ ਗਏ ਰਸੂਲ ਨੂੰ। ਇਸ ਦੀ ਦਲੀਲ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿وَأَنَّ ٱلۡمَسَٰجِدَ لِلَّهِ فَلَا تَدۡعُواْ مَعَ ٱللَّهِ أَحَدٗا18﴾

“ਅਤੇ ਇਹ ਵੀ ਕਿ ਮਸਜਿਦਾਂ ਕੇਵਲ ਅੱਲਾਹ ਲਈ ਹਨ, ਸੋ ਤੁਸੀਂ ਉਨ੍ਹਾਂ ਵਿੱਚ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਨਾ ਪੁਕਾਰੋ।” [ਸੂਰਤ ਅਲ-ਜਿੰਨ: 18]

ਤੀਜਾ: ਜਿਸ ਨੇ ਰਸੂਲ ਦੀ ਪਾਲਣਾ ਕੀਤੀ ਅਤੇ ਅੱਲਾਹ ਨੂੰ ਇੱਕ ਮੰਨਿਆ; ਉਸ ਲਈ ਅੱਲਾਹ ਅਤੇ ਉਸਦੇ ਰਸੂਲ ਦਾ ਵਿਰੋਧ ਕਰਨ ਵਾਲਿਆਂ ਨਾਲ ਦੋਸਤੀ ਕਰਨਾ ਜਾਇਜ਼ ਨਹੀਂ ਹੈ, ਭਾਵੇਂ ਉਹ ਸਭ ਤੋਂ ਨੇੜਲਾ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ।

ਇਸਦਾ ਸਬੂਤ: ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿لَّا تَجِدُ قَوۡمٗا يُؤۡمِنُونَ بِٱللَّهِ وَٱلۡيَوۡمِ ٱلۡأٓخِرِ يُوَآدُّونَ مَنۡ حَآدَّ ٱللَّهَ وَرَسُولَهُۥ وَلَوۡ كَانُوٓاْ ءَابَآءَهُمۡ أَوۡ أَبۡنَآءَهُمۡ أَوۡ إِخۡوَٰنَهُمۡ أَوۡ عَشِيرَتَهُمۡۚ أُوْلَٰٓئِكَ كَتَبَ فِي قُلُوبِهِمُ ٱلۡإِيمَٰنَ وَأَيَّدَهُم بِرُوحٖ مِّنۡهُۖ وَيُدۡخِلُهُمۡ جَنَّٰتٖ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَاۚ رَضِيَ ٱللَّهُ عَنۡهُمۡ وَرَضُواْ عَنۡهُۚ أُوْلَٰٓئِكَ حِزۡبُ ٱللَّهِۚ أَلَآ إِنَّ حِزۡبَ ٱللَّهِ هُمُ ٱلۡمُفۡلِحُونَ22﴾

“(ਹੇ ਨਬੀ!) ਤੁਸੀਂ ਕੋਈ ਵੀ ਕੌਮ ਅਜਿਹੀ ਨਹੀਂ ਵੇਖੋਗੇ ਜਿਹੜੀ ਅੱਲਾਹ ਤੇ ਕਿਆਮਤ ਦਿਹਾੜੇ ਉੱਤੇ ਈਮਾਨ ਰੱਖਦੀ ਹੋਵੇ ਪਰ ਉਹ ਉਹਨਾਂ ਲੋਕਾਂ ਨਾਲ ਦੋਸਤੀ ਕਰੇ ਜਿਹੜੇ ਅੱਲਾਹ ਤੇ ਉਸ ਦੇ ਰਸੂਲ ਦੀ ਵਿਰੋਧਤਾ ਕਰਦੇ ਹੋਣ, ਭਾਵੇਂ ਉਹ ਉਹਨਾਂ ਦੇ ਪਿਓ ਜਾਂ ਪੁੱਤਰ ਜਾਂ ਭਰਾ ਜਾਂ ਪਰਿਵਾਰ ਵਾਲੇ ਹੀ ਹੋਣ। ਇਹੋ ਉਹ ਲੋਕ ਹਨ ਜਿਨ੍ਹਾਂ ਦੇ ਦਿਲਾਂ ਵਿੱਚ ਅੱਲਾਹ ਨੇ ਈਮਾਨ ਲਿਖ ਛੱਡਿਆ ਹੈ ਅਤੇ ਆਪਣੇ ਵੱਲੋਂ ਉਹਨਾਂ ਦੀ ਸਹਾਇਤਾ ਕੀਤੀ ਹੈ। ਉਹ ਉਹਨਾਂ ਨੂੰ ਅਜਿਹੀਆਂ ਜੰਨਤਾਂ ਵਿੱਚ ਦਾਖ਼ਲ ਕਰੇਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਉਹ ਉਹਨਾਂ ਵਿੱਚ ਸਦਾ ਰਹਿਣਗੇ। ਅੱਲਾਹ ਉਹਨਾਂ ਤੋਂ ਰਾਜ਼ੀ ਹੋ ਗਿਆ ਅਤੇ ਉਹ ਅੱਲਾਹ ਤੋਂ ਰਾਜ਼ੀ ਹਨ, ਇਹੋ ਅੱਲਾਹ ਦਾ ਟੋਲਾ ਹੈ। ਜਾਣ ਲਓ! ਕਿ ਜਿਹੜਾ ਅੱਲਾਹ ਦਾ ਟੋਲਾ ਹੈ ਉਹੀਓ ਸਫ਼ਲਤਾ ਪ੍ਰਾਪਤ ਕਰਨ ਵਾਲਾ ਹੈ।” [ਸੂਰਤ ਅਲ-ਮੁਜਾਦਲਾ 22]

ਜਾਣ ਲਵੋ - ਅੱਲਾਹ ਤੁਹਾਨੂੰ ਆਪਣੀ ਆਗਿਆਕਾਰੀ ਦਾ ਰਾਹ ਦਿਖਾਵੇ -: ਕਿ ਹਨੀਫ਼ੀਅਤ - ਇਬਰਾਹੀਮ (ਅ.) ਦਾ ਦੀਨ-ਧਰਮ ਇਹ ਹੈ ਕਿ ਤੁਸੀਂ ਦੀਨ ਨੂੰ ਅੱਲਾਹ ਲਈ ਖਾਲਸ ਕਰਦੇ ਹੋਏ ਸਿਰਫ਼ ਉਸੇ ਦੀ ਹੀ ਇਬਾਦਤ ਕਰੋ। ਇਸੇ ਦਾ ਅੱਲਾਹ ਤਆਲਾ ਨੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ ਹੈ ਅਤੇ ਇਸੇ ਲਈ ਉਹਨਾਂ ਨੂੰ ਪੈਦਾ ਕੀਤਾ ਹੈ; ਜਿਵੇਂ ਕਿ ਅੱਲਾਹ ਤਆਲਾ ਨੇ ਫਰਮਾਇਆ ਹੈ:

﴿وَمَا خَلَقۡتُ ٱلۡجِنَّ وَٱلۡإِنسَ إِلَّا لِيَعۡبُدُونِ56﴾

ਮੈਂ ਜਿੰਨਾਂ ਅਤੇ ਮਨੁੱਖਾਂ ਨੂੰ ਕੇਵਲ ਇਸ ਲਈ ਸਾਜਿਆ ਹੈ ਕਿ ਉਹ ਮੇਰੀ ਹੀ ਬੰਦਗੀ ਕਰਨ। (ਸੂਰਤ ਅੱਜ਼-ਜ਼ਾਰਿਆਤ: 56) "ਮੇਰੀ ਇਬਾਦਤ ਕਰਨ" ਤੋਂ ਭਾਵ: ਮੈਨੂੰ ਇੱਕ ਮੰਨਣ।

ਅੱਲਾਹ ਤਆਲਾ ਨੇ ਜਿੰਨੇ ਵੀ ਹੁਕਮ ਦਿੱਤੇ ਹਨ, ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਹੁਕਮ “ਤੌਹੀਦ” ਹੈ, ਭਾਵ: ਕੇਵਲ ਅੱਲਾਹ ਦੀ ਹੀ ਇਬਾਦਤ ਕਰਨਾ।

ਅਤੇ ਜਿਨ੍ਹਾਂ ਚੀਜ਼ਾਂ ਤੋਂ ਅੱਲਾਹ ਨੇ ਮਨਾਹ ਕੀਤਾ ਹੈ, ਉਨ੍ਹਾਂ ਵਿੱਚੋਂ ਸਭ ਤੋਂ ਵੱਡੀ ਮਨਾਹੀ “ਸ਼ਿਰਕ” ਹੈ, ਅਤੇ ਉਹ ਹੈ: ਅੱਲਾਹ ਦੇ ਨਾਲ ਕਿਸੇ ਹੋਰ ਨੂੰ ਵੀ ਪੁਕਾਰਨਾ।

ਇਸਦਾ ਸਬੂਤ: ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿وَٱعۡبُدُواْ ٱللَّهَ وَلَا تُشۡرِكُواْ بِهِۦ شَيۡـٔٗا...﴾

“ਤੁਸੀਂ ਸਾਰੇ ਅੱਲਾਹ ਦੀ ਇਬਾਦਤ ਕਰੋ ਅਤੇ ਉਸ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਨਾ ਬਣਾਓ…” (ਸੂਰਤ ਅਨ-ਨਿਸਾ: 36)

ਜੇਕਰ ਤੁਹਾਥੋਂ ਪੁੱਛਿਆ ਜਾਵੇ ਕਿ ਉਹ ਕਹਿੰਦੇ ਤਿੰਨ ਅਸੂਲ ਹਨ, ਜਿਨ੍ਹਾਂ ਬਾਰੇ ਜਾਣਨਾ ਹਰ ਮਨੁੱਖ 'ਤੇ ਲਾਜ਼ਮੀ ਹੈ?

ਤਾਂ ਕਹੋ: ਬੰਦੇ ਦਾ ਆਪਣੇ ਰੱਬ, ਆਪਣੇ ਦੀਨ (ਧਰਮ) ਅਤੇ ਆਪਣੇ ਨਬੀ ਮੁਹੰਮਦ ﷺ ਨੂੰ ਜਾਣੇ।

 

[ਪਹਿਲਾ ਅਸੂਲ]

ਜੇਕਰ ਤੁਹਾਨੂੰ ਪੁੱਛਿਆ ਜਾਵੇ ਤੁਹਾਡਾ ਰੱਬ ਕੌਣ ਹੈ?

ਤਾਂ ਤੁਸੀਂ ਕਹੋ: ਮੇਰਾ ਰੱਬ ਅੱਲਾਹ ਹੈ, ਜੋ ਆਪਣੀ ਕਿਰਪਾ ਨਾਲ ਮੈਨੂੰ ਅਤੇ ਸਾਰੇ ਸੰਸਾਰ ਦਾ ਪਾਲਨ-ਪੋਸ਼ਣ ਕਰਦਾ ਹੈ, ਉਹੀ ਮੇਰਾ ਮਾਬੂਦ (ਇਸ਼ਟ) ਹੈ, ਉਸ ਤੋਂ ਬਿਨਾ ਮੇਰਾ ਕੋਈ ਮਾਬੂਦ ਨਹੀਂ ਹੈ। ਇਸਦੀ ਦਲੀਲ ਅੱਲਾਹ ਤਆਲਾ ਦਾ ਇਹ ਫਰਮਾਨ ਹੈ:

﴿ٱلۡحَمۡدُ لِلَّهِ رَبِّ ٱلۡعَٰلَمِينَ 2﴾

“ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ।” (ਸੂਰਤ ਅਲ-ਫ਼ਾਤਿਹਾ: 2) ਅੱਲਾਹ ਤੋਂ ਸਿਵਾ ਹਰ ਚੀਜ਼ ਆਲਮ (ਜਹਾਨ) ਹੈ ਅਤੇ ਮੈਂ ਉਸ ਆਲਮ ਦਾ ਇੱਕ ਭਾਗ ਹਾਂ।

ਫੇਰ ਜਦੋਂ ਤੁਹਾਥੋਂ ਪੁੱਛਿਆ ਜਾਵੇ ਕਿ ਤੁਸੀਂ ਆਪਣੇ ਰੱਬ ਨੂੰ ਕਿਵੇਂ ਪਛਾਣਿਆ?

ਤਾਂ ਕਹੋ: ਉਸ ਦੀਆਂ ਨਿਸ਼ਾਨੀਆਂ ਅਤੇ ਉਸ ਦੀਆਂ ਪੈਦਾ ਕੀਤੀਆਂ ਮਖ਼ਲੂਕਾਂ ਦੁਆਰਾ।

ਉਸ ਦੀਆਂ ਨਿਸ਼ਾਨੀਆਂ ਵਿੱਚੋਂ ਰਾਤ, ਦਿਨ, ਸੂਰਜ ਅਤੇ ਚੰਦ ਹਨ।

ਉਸ ਦੀਆਂ ਮਖਲੂਕਾਂ (ਰਚਨਾਵਾਂ) ਵਿੱਚ ਸੱਤੋ ਅਕਾਸ਼ ਤੇ ਜੋ ਕੁੱਝ ਵੀ ਉਨ੍ਹਾਂ ਵਿੱਚ ਹੈ ਅਤੇ ਸੱਤੋ ਧਰਤੀਆਂ ਤੇ ਜੋ ਕੁੱਝ ਵੀ ਉਨ੍ਹਾਂ ਵਿੱਚ ਹੈ, ਅਤੇ ਜੋ ਕੁਝ ਇਨ੍ਹਾਂ ਦੋਵਾਂ ਦੇ ਵਿਚਕਾਰ ਹੈ, ਸਭ ਸ਼ਾਮਲ ਹੈ।

ਇਸਦਾ ਸਬੂਤ: ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿وَمِنۡ ءَايَٰتِهِ ٱلَّيۡلُ وَٱلنَّهَارُ وَٱلشَّمۡسُ وَٱلۡقَمَرُۚ لَا تَسۡجُدُواْ لِلشَّمۡسِ وَلَا لِلۡقَمَرِ وَٱسۡجُدُواْۤ لِلَّهِۤ ٱلَّذِي خَلَقَهُنَّ إِن كُنتُمۡ إِيَّاهُ تَعۡبُدُونَ37﴾

“ਇਹ ਦਿਨ ਤੇ ਰਾਤ, ਸੂਰਜ ਤੇ ਚੰਨ੍ਹ ਉਸ (ਅੱਲਾਹ) ਦੀ ਨਿਸ਼ਾਨੀਆਂ ਵਿੱਚੋਂ ਹਨ। ਤੁਸੀਂ ਲੋਕ ਨਾ ਸੂਰਜ ਦੀ ਪੂਜਾ ਕਰੋ ਨਾ ਚੰਨ੍ਹ ਦੀ, ਜੇ ਤੁਸੀਂ ਵਾਸਤਵ ਵਿੱਚ ਉਸੇ ਦੀ ਇਬਾਦਤ ਕਰਦੇ ਹੋ, ਤਾਂ ਤੁਸੀਂ ਉਸ ਅੱਲਾਹ ਨੂੰ ਸਿਜਦਾ ਕਰੋ, ਜਿਸ ਨੇ (ਇਹਨਾਂ ਸਭ ਨੂੰ) ਪੈਦਾ ਕੀਤਾ ਹੈ।”

[ਸੂਰਤ ਹਾ,ਮੀਮ, ਅਸ-ਸਜਦਾ/ ਫ਼ੁੱਸਿਲਤ: 37]

ਅਤੇ ਅੱਲਾਹ ਤਆਲਾ ਦਾ ਫ਼ਰਮਾਨ ਹੈ:

﴿إِنَّ رَبَّكُمُ ٱللَّهُ ٱلَّذِي خَلَقَ ٱلسَّمَٰوَٰتِ وَٱلۡأَرۡضَ فِي سِتَّةِ أَيَّامٖ ثُمَّ ٱسۡتَوَىٰ عَلَى ٱلۡعَرۡشِۖ يُغۡشِي ٱلَّيۡلَ ٱلنَّهَارَ يَطۡلُبُهُۥ حَثِيثٗا وَٱلشَّمۡسَ وَٱلۡقَمَرَ وَٱلنُّجُومَ مُسَخَّرَٰتِۭ بِأَمۡرِهِۦٓۗ أَلَا لَهُ ٱلۡخَلۡقُ وَٱلۡأَمۡرُۗ تَبَارَكَ ٱللَّهُ رَبُّ ٱلۡعَٰلَمِينَ54﴾

“ਨਿਸ਼ਚੇ ਤੁਹਾਡਾ ਰੱਬ ਉਹ ਅੱਲਾਹ ਹੀ ਹੈ ਜਿਸ ਨੇ ਆਸਮਾਨਾਂ ਅਤੇ ਧਰਤੀ ਨੂੰ ਛੇ ਦਿਨਾਂ ਵਿੱਚ ਪੈਦਾ ਕੀਤਾ, ਫੇਰ ਅਰਸ਼ ‘ਤੇ ਕਾਇਮ ਹੋਇਆ। ਉਹ (ਅੱਲਾਹ) ਦਿਨ ਨੂੰ ਰਾਤ ਨਾਲ ਇੰਜ ਢੱਕ ਦਿੰਦਾ ਹੈ ਕਿ ਉਹ ਰਾਤ ਛੇਤੀ ਹੀ ਦਿਨ ਦੇ ਪਿੱਛੇ ਚੱਲੀ ਆਉਂਦੀ ਹੈ। ਉਸ ਨੇ ਸੂਰਜ, ਚੰਨ, ਅਤੇ ਤਾਰਿਆਂ ਨੂੰ ਪੈਦਾ ਕੀਤਾ ਕਿ ਉਹ ਸਾਰੇ ਉਸ (ਅੱਲਾਹ ਦੇ) ਹੁਕਮ ਅਧੀਨ ਹਨ। ਖ਼ਬਰਦਾਰ ਰਹੋ! ਪੈਦਾ ਕਰਨਾ ਤੇ ਹੁਕਮ ਦੇਣਾ ਉਸੇ ਨੂੰ ਹੀ ਸ਼ੋਭਾ ਦਿੰਦਾ ਹੈ। ਅੱਲਾਹ, ਸਾਰੇ ਜਹਾਨਾਂ ਦਾ ਪਾਲਣਹਾਰ ਅਤੇ ਬਹੁਤ ਹੀ ਬਰਕਤਾਂ ਵਾਲਾ ਹੈ।” (ਸੂਰਤ ਅਲ-ਆਰਾਫ਼: 54)

ਰੱਬ ਤੋਂ ਮੁਰਾਦ ਮਾਬੂਦ ਹੈ। ਇਸਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿يَٰٓأَيُّهَا ٱلنَّاسُ ٱعۡبُدُواْ رَبَّكُمُ ٱلَّذِي خَلَقَكُمۡ وَٱلَّذِينَ مِن قَبۡلِكُمۡ لَعَلَّكُمۡ تَتَّقُونَ21 ٱلَّذِي جَعَلَ لَكُمُ ٱلۡأَرۡضَ فِرَٰشٗا وَٱلسَّمَآءَ بِنَآءٗ وَأَنزَلَ مِنَ ٱلسَّمَآءِ مَآءٗ فَأَخۡرَجَ بِهِۦ مِنَ ٱلثَّمَرَٰتِ رِزۡقٗا لَّكُمۡۖ فَلَا تَجۡعَلُواْ لِلَّهِ أَندَادٗا وَأَنتُمۡ تَعۡلَمُونَ22﴾

“ਹੇ ਲੋਕੋ! ਤੁਸੀਂ ਆਪਣੇ ਉਸ ਰੱਬ ਦੀ ਇਬਾਦਤ ਕਰੋ ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ ਅਤੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਤੁਹਾਥੋਂ ਪਹਿਲਾਂ ਬੀਤ ਚੁੱਕੇ ਹਨ ਤਾਂ ਜੋ ਤੁਸੀਂ ਬੁਰਾਈਆਂ ਤੋਂ ਬਚਣ ਵਾਲੇ ਬਣ ਸਕੋ।” ਉਹ (ਰਬ) ਜਿਸਨੇ ਤੁਹਾਡੇ ਲਈ ਧਰਤੀ ਦਾ ਫ਼ਰਸ਼ ਵਿਛਾਇਆ ਅਤੇ ਅਕਾਸ਼ ਦੀ ਛੱਤ ਬਣਾਈ ਅਤੇ ਉਸੇ ਅਕਾਸ਼ ਤੋਂ ਪਾਣੀ (ਮੀਂਹ) ਉਤਾਰਿਆ, ਉਸੇ ਰਾਹੀਂ (ਧਰਤੀ ਵਿੱਚੋਂ ਅਨੇਕਾਂ ਪ੍ਰਕਾਰ ਦੀ) ਉਪਜ ਕੱਢ ਕੇ ਤੁਹਾਡੇ ਲਈ ਰੋਜ਼ੀ ਦਾ ਪ੍ਰਬੰਧ ਕੀਤਾ, ਸੋ ਤੁਸੀਂ ਕਿਸੇ ਹੋਰ ਨੂੰ ਅੱਲਾਹ ਦਾ ਸ਼ਰੀਕ (ਸਾਂਝੀ) ਨਾ ਬਣਾਉ ਜਦ ਕਿ ਤੁਸੀਂ ਇਸ ਗੱਲ ਨੂੰ ਭਲੀ-ਭਾਂਤ ਜਾਣਦੇ ਵੀ ਹੋ। [ਸੂਰਤ ਅਲ-ਬਕਰਾਹ: 21-22]

ਇਬਨੇ ਕਸੀਰ, ਅੱਲਾਹ ਉਨ੍ਹਾਂ ਉੱਤੇ ਰਹਿਮ ਕਰੇ, ਕਹਿੰਦੇ ਹਨ: ਇਨ੍ਹਾਂ ਸਾਰੀਆਂ ਚੀਜ਼ਾਂ ਦਾ ਖਾਲਿਕ (ਪੈਦਾ ਕਰਨ ਵਾਲਾ) ਹੀ ਇਬਾਦਤ ਦਾ ਹੱਕਦਾਰ ਹੈ।

ਇਬਾਦਤ ਦੀਆਂ ਉਹ ਕਿਸਮਾਂ ਜਿਨ੍ਹਾਂ ਦਾ ਅੱਲਾਹ ਨੇ ਹੁਕਮ ਦਿੱਤਾ ਹੈ: - ਜਿਵੇਂ ਕਿ: ਇਸਲਾਮ, ਈਮਾਨ ਅਤੇ ਇਹਸਾਨ। ਅਤੇ ਇਹਨਾਂ ਵਿੱਚੋਂ ਹਨ: ਦੁਆ, ਖ਼ੌਫ਼, ਉਮੀਦ, ਭਰੋਸਾ, ਚਾਹਤ, ਡਰ, ਨਿਮਰਤਾ, ਭੈਅ, ਤੌਬਾ ਕਰਨਾ, ਸਹਾਰਾ ਲੈਣਾ, ਪਨਾਹ/ਸ਼ਰਨ ਲੈਣਾ, ਮਦਦ ਮੰਗਣਾ, ਕੁਰਬਾਨੀ, ਸੁੱਖ-ਸੁੱਖਣਾ (ਮੰਨਤ) ਅਤੇ ਇਸ ਤੋਂ ਇਲਾਵਾ ਇਬਾਦਤ ਦੀਆਂ ਹੋਰ ਕਿਸਮਾਂ ਹਨ, ਜਿਨ੍ਹਾਂ ਦਾ ਅੱਲਾਹ ਨੇ ਹੁਕਮ ਦਿੱਤਾ ਹੈ - ਇਹ ਸਾਰੀਆਂ ਕੇਵਲ ਅੱਲਾਹ ਤਆਲਾ ਲਈ ਹੀ ਹਨ। ਇਸਦਾ ਸਬੂਤ ਅੱਲਾਹ ਤਾਆਲਾ ਦਾ ਇਹ ਫ਼ਰਮਾਨ ਹੈ:

﴿وَأَنَّ ٱلۡمَسَٰجِدَ لِلَّهِ فَلَا تَدۡعُواْ مَعَ ٱللَّهِ أَحَدٗا18﴾

“ਅਤੇ ਇਹ ਵੀ ਕਿ ਮਸਜਿਦਾਂ ਕੇਵਲ ਅੱਲਾਹ ਲਈ ਹਨ, ਸੋ ਤੁਸੀਂ ਉਹਨਾਂ ਵਿੱਚ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਨਾ ਪੁਕਾਰੋ।” [ਸੂਰਤ ਅਲ-ਜਿੰਨ: 18]

ਇਸ ਲਈ ਜਿਸ ਨੇ ਵੀ ਇਨ੍ਹਾਂ ਵਿੱਚੋਂ ਕੋਈ ਵੀ ਕੰਮ ਅੱਲਾਹ ਤੋਂ ਇਲਾਵਾ ਕਿਸੇ ਹੋਰ ਲਈ ਕੀਤਾ, ਉਹ ਮੁਸ਼ਰਿਕ ਅਤੇ ਕਾਫ਼ਿਰ ਹੈ। ਇਸਦੀ ਦਲੀਲ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿وَمَن يَدۡعُ مَعَ ٱللَّهِ إِلَٰهًا ءَاخَرَ لَا بُرۡهَٰنَ لَهُۥ بِهِۦ فَإِنَّمَا حِسَابُهُۥ عِندَ رَبِّهِۦٓۚ إِنَّهُۥ لَا يُفۡلِحُ ٱلۡكَٰفِرُونَ117﴾

“ਜਿਹੜਾ ਵੀ ਕੋਈ ਅੱਲਾਹ ਦੇ ਨਾਲ-ਨਾਲ ਕਿਸੇ ਦੂਜੇ ਇਲਾਹ ਨੂੰ (ਮਦਦ ਲਈ) ਪੁਕਾਰਦਾ ਹੈ, ਜਿਸ ਲਈ ਉਸ ਦੇ ਕੋਲ ਦਲੀਲ ਵੀ ਨਹੀਂ, ਉਸ ਦੀ ਪੁੱਛ-ਗਿੱਛ ਕਰਨਾ ਰੱਬ ਦੇ ਜ਼ਿੰਮੇ ਹੈ। ਬੇਸ਼ੱਕ ਕਾਫ਼ਿਰ ਲੋਕ ਕਦੇ ਵੀ ਸਫ਼ਲ ਨਹੀਂ ਹੋ ਸਕਦੇ।” [ਸੂਰਤ ਅਲ-ਮੁਮੀਨੂਨ: 117].

ਅਤੇ ਹਦੀਸ ਵਿੱਚ ਆਇਆ ਹੈ:

"الدُّعَاءُ مُخُّ العِبَادَةِ".

«ਦੁਆ ਇਬਾਦਤ ਦਾ ਮਗ਼ਜ਼ (ਸਾਰ) ਹੈ।»

ਇਸਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿وَقَالَ رَبُّكُمُ ٱدۡعُونِيٓ أَسۡتَجِبۡ لَكُمۡۚ إِنَّ ٱلَّذِينَ يَسۡتَكۡبِرُونَ عَنۡ عِبَادَتِي سَيَدۡخُلُونَ جَهَنَّمَ دَاخِرِينَ60﴾

“ਤੁਹਾਡੇ ਪਾਲਣਹਾਰ ਦਾ ਫ਼ਰਮਾਨ ਹੈ ਕਿ ਮੈਨੂੰ ਹੀ ਪੁਕਾਰੋ, ਮੈਂ ਤੁਹਾਡੀਆਂ ਦੁਆਵਾਂ ਨੂੰ ਕਬੂਲ ਕਰਾਂਗਾ। ਸੱਚ ਜਾਣੋਂ ਕਿ ਜਿਹੜੇ ਲੋਕ ਮੇਰੀ ਬੰਦਗੀ ਕਰਨ ਤੋਂ ਮੂੰਹ ਮੋੜਦੇ ਹਨ ਉਹ ਲੋਕ ਜ਼ਲੀਲ ਹੋਕੇ ਨਰਕ ਵਿੱਚ ਪ੍ਰਵੇਸ਼ ਕਰਨਗੇ।” [ਸੂਰਤ .ਗਾਫਿਰ: 60]

ਖ਼ੌਫ਼ ਦੇ ਇਬਾਦਤ ਹੋਣ ਦਾ ਸਬੂਤ ਅੱਲਾਹ ਤਆਲਾ ਦਾ ਫ਼ਰਮਾਨ ਹੈ:

﴿...فَلَا تَخَافُوهُمۡ وَخَافُونِ إِن كُنتُم مُّؤۡمِنِينَ﴾

(ਹੇ ਮੁਸਲਮਾਨੋ!) ਸੋ ਤੁਸੀਂ ਉਹਨਾਂ ਕਾਫ਼ਿਰਾਂ ਤੋਂ ਨਾ ਡਰੋ (ਸਗੋਂ) ਮੈਥੋਂ ਡਰੋ ਜੇ ਤੁਸੀਂ (ਸੱਚੇ) ਮੋਮਿਨ ਹੋ।” [ਸੂਰਤ ਆਲੇ-ਇਮਰਾਨ: 175]

ਉਮੀਦ ਅਤੇ ਆਸ ਦੇ ਇਬਾਦਤ ਹੋਣ ਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿...فَمَن كَانَ يَرۡجُواْ لِقَآءَ رَبِّهِۦ فَلۡيَعۡمَلۡ عَمَلٗا صَٰلِحٗا وَلَا يُشۡرِكۡ بِعِبَادَةِ رَبِّهِۦٓ أَحَدَۢا﴾

“ਫੇਰ ਜਿਹੜਾ ਵਿਅਕਤੀ ਰੱਬ ਨਾਲ ਮਿਲਣ ਦੀ ਆਸ ਰੱਖਦਾ ਹੈ ਉਸ ਨੂੰ ਚਾਹੀਦਾ ਹੈ ਕਿ ਨੇਕ ਅਮਲ ਕਰੇ ਅਤੇ ਆਪਣੇ ਰੱਬ ਦੀ ਬੰਦਗੀ ਵਿੱਚ ਕਿਸੇ ਹੋਰ ਨੂੰ ਸ਼ਰੀਕ ਨਾ ਕਰੇ।” (ਸੂਰਤ ਅਲ-ਕਹਫ਼: 110)

ਤਵੱਕੁਲ (ਭਰੋਸੇ) ਦੇ ਇਬਾਦਤ ਹੋਣ ਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿...وَعَلَى ٱللَّهِ فَتَوَكَّلُوٓاْ إِن كُنتُم مُّؤۡمِنِينَ﴾

“...ਜੇ ਤੁਸੀਂ ਸੱਚੇ ਮੋਮਿਨ ਹੋ ਤਾਂ ਤੁਹਾਨੂੰ ਅੱਲਾਹ ਉੱਤੇ ਹੀ ਭਰੋਸਾ ਕਰਨਾ ਚਾਹੀਦਾ ਹੈ।” [ਸੂਰਤ ਅਲ-ਮਾਇਦਾ: 23] ਅਤੇ ਉਸਦਾ ਫਰਮਾਨ:

﴿...وَمَن يَتَوَكَّلۡ عَلَى ٱللَّهِ فَهُوَ حَسۡبُهُ...﴾

“ਜਿਹੜਾ ਵਿਅਕਤੀ ਅੱਲਾਹ ’ਤੇ ਭਰੋਸਾ ਕਰੇ ਤਾਂ ਉਸ ਲਈ ਉਹੀਓ (ਅੱਲਾਹ) ਕਾਫ਼ੀ ਹੈ।” [ਸੂਰਤ ਅਤ-ਤਲਾਕ: 3]

ਰੱਗਬਤ (ਚਾਹਤ), ਡਰ ਤੇ ਨਿਮਰਤਾ ਦੇ ਇਬਾਦਤ ਹੋਣ ਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿...إِنَّهُمۡ كَانُواْ يُسَٰرِعُونَ فِي ٱلۡخَيۡرَٰتِ وَيَدۡعُونَنَا رَغَبٗا وَرَهَبٗاۖ وَكَانُواْ لَنَا خَٰشِعِينَ﴾

“...ਇਹ ਦੋਵੇਂ ਭਲੇ ਕੰਮ ਕਰਨ ਵਿੱਚ ਛੇਤੀ ਕਰਦੇ ਸਨ ਅਤੇ ਸਾਨੂੰ ਆਸਾਂ ਨਾਲ ਅਤੇ ਡਰਦੇ ਹੋਏ ਪੁਕਾਰਦੇ ਸਨ ਅਤੇ ਸਾਡੇ ਅੱਗੇ ਨਿਮਰਤਾ ਸਹਿਤ ਝੁਕਦੇ ਸਨ।” [ਸੂਰਤ ਅਲ-ਅੰਬੀਆ: 90]

ਖ਼ਸ਼ੀਅਤ (ਗਿਆਨ ‘ਤੇ ਅਧਾਰਤ ਭੈ) ਦੇ ਇਬਾਦਤ ਹੋਣ ਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿...فَلَا تَخۡشَوۡهُمۡ وَٱخۡشَوۡنِ...﴾

“...ਤੁਸੀਂ ਉਹਨਾਂ ਤੋਂ ਨਾ ਡਰੋ ਸਗੋਂ ਮੈਥੋਂ ਹੀ ਡਰੋ।” [ਸੂਰਤ ਅਲ-ਮਾਇਦਾ:3]

ਇਨਾਬਤ (ਅੱਲਾਹ ਵੱਲ ਮੁੜਨ) ਦੇ ਇਬਾਦਤ ਹੋਣ ਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿وَأَنِيبُوٓاْ إِلَىٰ رَبِّكُمۡ وَأَسۡلِمُواْ لَهُ...﴾

“ਤੁਸੀਂ ਸਾਰੇ ਆਪਣੇ ਪਾਲਣਹਾਰ ਵੱਲ ਮੁੜ ਆਓ ਅਤੇ ਉਸੇ ਦੇ ਆਗਿਆਕਾਰੀ ਬਣ ਜਾਓ…” (ਸੂਰਤ ਅਜ਼-ਜ਼ੁਮਰ:54)

ਇਸਤਿਆਨਤ (ਮਦਦ ਮੰਗਣ) ਦੇ ਇਬਾਦਤ ਹੋਣ ਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿إِيَّاكَ نَعۡبُدُ وَإِيَّاكَ نَسۡتَعِينُ5﴾

“ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੈਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।” (ਸੂਰਤ ਅਲ-ਫ਼ਾਤਿਹਾ: 5) ਅਤੇ ਹਦੀਸ ਵਿੱਚ ਆਉਂਦਾ ਹੈ:

"إِذَا اسْتَعَنْتَ فَاسْتَعِنْ بِاللَّهِ".

“ਜਦੋਂ ਤੁਸੀਂ ਮਦਦ ਮੰਗੋ, ਤਾਂ ਅੱਲਾਹ ਤੋਂ ਹੀ ਮਦਦ ਮੰਗੋ।

ਪਨਾਹ (ਸ਼ਰਨ) ਮੰਗਣ ਦੇ ਇਬਾਦਤ ਹੋਣ ਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿قُلۡ أَعُوذُ بِرَبِّ ٱلۡفَلَقِ1﴾

“(ਹੇ ਨਬੀ ਸ.!) ਤੁਸੀਂ ਆਖੋ ਕਿ ਮੈਂ ਸਵੇਰੇ ਦੇ ਰੱਬ ਦੀ ਸ਼ਰਨ ਵਿੱਚ ਆਉਂਦਾ ਹਾਂ।” [ਸੂਰਤ ਅਲ-ਫ਼ਲਕ: 1] ਅਤੇ

﴿قُلۡ أَعُوذُ بِرَبِّ ٱلنَّاسِ1﴾

“(ਹੇ ਨਬੀ!) ਆਖ ਦਿਓ ਕਿ ਮੈਂ ਮਨੁੱਖਾਂ ਦੇ ਰੱਬ ਦੀ ਸ਼ਰਨ ਵਿੱਚ ਆਉਂਦਾ ਹਾਂ।” (ਸੂਰਤ ਅਨ-ਨਾਸ: 1)

ਇਸਤਿਗਾਸਾ (ਬੇਨਤੀ)ਦੇ ਇਬਾਦਤ ਹੋਣ ਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿إِذۡ تَسۡتَغِيثُونَ رَبَّكُمۡ فَٱسۡتَجَابَ لَكُمۡ...﴾

“(ਹੇ ਮੋਮਿਨੋ! ਉਸ ਸਮੇਂ ਨੂੰ ਯਾਦ ਕਰੋ) ਜਦੋਂ ਤੁਸੀਂ ਆਪਣੇ ਰੱਬ ਤੋਂ ਬੇਨਤੀਆਂ ਕਰ ਰਹੇ ਸੀ, ਫੇਰ ਅੱਲਾਹ ਨੇ ਤੁਹਾਡੀ (ਬੇਨਤੀ) ਸੁਣ ਲਈ…” (ਸੂਰਤ ਅਨਫਾਲ: 9)

ਕੁਰਬਾਨੀ ਦੇ ਇਬਾਦਤ ਹੋਣ ਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿قُلۡ إِنَّ صَلَاتِي وَنُسُكِي وَمَحۡيَايَ وَمَمَاتِي لِلَّهِ رَبِّ ٱلۡعَٰلَمِينَ162 لَا شَرِيكَ لَهُ...﴾

“(ਹੇ ਨਬੀ ਸ.!) ਤੁਸੀਂ ਆਖ ਦਿਓ ਕਿ ਮੇਰੀ ਨਮਾਜ਼, ਮੇਰੀ ਕੁਰਬਾਨੀ, ਮੇਰਾ ਜੀਨਾ ਤੇ ਮੇਰਾ ਮਰਨਾ, ਇਹ ਸਭ ਅੱਲਾਹ ਵਾਸਤੇ ਹੀ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਿਕ ਹੈ। ਉਸ ਦਾ ਕੋਈ ਸਾਂਝੀ ਨਹੀਂ…” (ਸੂਰਤ ਅਲ-ਅਨਾਮ: 162-163-) ਅਤੇ ਹਦੀਸ ਵਿੱਚ ਆਇਆ ਹੈ:

"لَعَنَ اللَّهُ مَنْ ذَبَحَ لِغَيْرِ اللَّهِ".

“ਅੱਲਾਹ ਦੀ ਲਾਹਨਤ ਹੋਵੇ ਉਸ 'ਤੇ, ਜਿਸ ਨੇ ਅੱਲਾਹ ਤੋਂ ਇਲਾਵਾ ਕਿਸੇ ਹੋਰ ਲਈ ਜਾਨਵਰ ਜ਼ਿਬ੍ਹਾ (ਕਰੁਬਾਨ) ਕੀਤਾ।”

ਮੰਨਤ (ਸੁੱਖ-ਸੁੱਖਣ) ਦੇ ਇਬਾਦਤ ਹੋਣ ਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿يُوفُونَ بِٱلنَّذۡرِ وَيَخَافُونَ يَوۡمٗا كَانَ شَرُّهُۥ مُسۡتَطِيرٗا7﴾

“ਉਹ (ਸੰਸਾਰ ਵਿਚ) ਆਪਣੀਆਂ ਸੁੱਖਾਂ ਪੂਰੀਆਂ ਕਰਦੇ ਹਨ ਅਤੇ ਉਸ ਦਿਹਾੜ੍ਹਿਓ ਭੈ-ਭੀਤ ਰਹਿੰਦੇ ਹਨ ਜਿਸ ਦੀ ਬਿਪਤਾ (ਚਾਰੋਂ ਪਾਸੇ) ਫੈਲੀ ਹੋਈ ਹੋਵੇਗੀ।” (ਸੂਰਤ ਅਲ-ਇਨਸਾਨ/ਦਹਰ:7)

 

[ਦੂਜਾ ਅਸੂਲ]

ਦਲੀਲਾਂ ਦੇ ਨਾਲ ਇਸਲਾਮ ਧਰਮ (ਦੀਨ) ਨੂੰ ਜਾਣਨਾ, ਅਤੇ ਉਹ ਹੈ: ਅੱਲਾਹ ਦੀ ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਇਸ਼ਟ ਤੇ ਰੱਬ ਮੰਨਣਾ) ਰਾਹੀਂ ਅੱਲਾਹ ਦੇ ਸਾਹਮਣੇ ਸਮਰਪਣ ਕਰਨਾ, ਉਸ ਦੀ ਆਗਿਆਕਾਰੀ ਰਾਹੀਂ ਉਸਦੇ ਹੁਕਮਾਂ ਦਾ ਪਾਲਣ ਕਰਨਾ ਅਤੇ ਸ਼ਿਰਕ ਤੇ ਮੁਸ਼ਰਿਕਾਂ ਤੋਂ ਦੂਰ ਰਹਿਣਾ।

ਅਤੇ ਇਸਦੇ ਤਿੰਨ ਦਰਜੇ ਹਨ: ਇਸਲਾਮ, ਈਮਾਨ ਅਤੇ ਇਹਸਾਨ।

ਹਰ ਦਰਜੇ ਦੇ ਕੁੱਝ ਅਰਕਾਨ (ਥੰਮ੍ਹ) ਹਨ।

ਇਸਲਾਮ ਦੇ ਪੰਜ ਥੰਮ੍ਹ ਹਨ: ਇਹ ਗਵਾਹੀ ਦੇਣਾ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ, ਨਮਾਜ਼ ਕਾਇਮ ਕਰਨਾ, ਜ਼ਕਾਤ ਦੇਣਾ, ਰਮਜ਼ਾਨ ਦੇ ਰੋਜ਼ੇ ਰੱਖਣਾ ਅਤੇ ਬੈਤੁੱਲਾਹ (ਕਾਅਬਾ) ਦਾ ਹੱਜ ਕਰਨਾ।

ਗਵਾਹੀ ਦੇਣ ਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿شَهِدَ ٱللَّهُ أَنَّهُۥ لَآ إِلَٰهَ إِلَّا هُوَ وَٱلۡمَلَٰٓئِكَةُ وَأُوْلُواْ ٱلۡعِلۡمِ قَآئِمَۢا بِٱلۡقِسۡطِۚ لَآ إِلَٰهَ إِلَّا هُوَ ٱلۡعَزِيزُ ٱلۡحَكِيمُ18﴾

“ਅੱਲਾਹ ਨੇ ਗਵਾਹੀ ਦਿੱਤੀ ਹੇ ਕਿ ਉਸ ਤੋਂ ਇਲਾਵਾ ਹੋਰ ਕੋਈ ਇਲਾਹ (ਇਸ਼ਟ) ਨਹੀਂ ਅਤੇ (ਇਹੋ ਗਵਾਹੀ) ਫ਼ਰਿਸ਼ਤੇ ਅਤੇ ਗਿਆਨਵਾਨ ਲੋਕ ਵੀ ਦੇ ਰਹੇ ਹਨ ਕਿ ਉਸੇ ਨੇ ਸਾਰੀ ਸ੍ਰਿਸ਼ਟੀ ਨੂੰ ਇਨਸਾਫ਼ ਦੇ ਆਧਾਰ ’ਤੇ ਕਾਇਮ ਕਰ ਰੱਖਿਆ ਹੈ। ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਉਹੀਓ ਜ਼ੋਰਾਵਰ ਦਾਨਾਈ ਵਾਲਾ ਹੈ। [ਸੂਰਤ ਆਲੇ- ਇਮਰਾਨ: 18]

ਇਸਦਾ ਅਰਥ ਇਹ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਬਾਦਤ ਦੇ ਲਾਇਕ) ਨਹੀਂ ਹੈ।

“ਲਾ ਇਲਾਹ" ਵਿੱਚ ਅੱਲਾਹ ਤੋਂ ਇਲਾਵਾ ਸਾਰੀਆਂ ਚੀਜ਼ਾਂ ਦਾ ਇਨਕਾਰ ਹੈ, ਜਿਨ੍ਹਾਂ ਦੀ ਇਬਾਦਤ ਕੀਤੀ ਜਾਂਦੀ ਹੈ।

“ਇੱਲੱਲਾਹ" ਇਸ ਗੱਲ ਨੂੰ ਸਥਾਪਿਤ ਕਰਦਾ ਹੈ ਕਿ ਇਬਾਦਤ ਸਿਰਫ਼ ਅੱਲਾਹ ਲਈ ਹੈ।

ਇਬਾਦਤ ਵਿੱਚ ਉਸਦਾ ਕੋਈ ਭਾਗੀਦਾਰ (ਸਾਂਝੀ) ਨਹੀਂ ਹੈ, ਜਿਵੇਂ ਕਿ ਉਸਦੀ ਬਾਦਸ਼ਾਹੀ ਵਿੱਚ ਕੋਈ ਭਾਗੀਦਾਰ ਨਹੀਂ ਹੈ।

ਇਸਦੀ ਵਿਆਖਿਆ ਅੱਲਾਹ ਤਆਲਾ ਦੇ ਇਸ ਫ਼ਰਮਾਨ ਤੋਂ ਹੁੰਦੀ ਹੈ:

﴿وَإِذۡ قَالَ إِبۡرَٰهِيمُ لِأَبِيهِ وَقَوۡمِهِۦٓ إِنَّنِي بَرَآءٞ مِّمَّا تَعۡبُدُونَ26 إِلَّا ٱلَّذِي فَطَرَنِي..﴾

“(ਹੇ ਨਬੀ ਸ.! ਉਹ ਵੇਲਾ ਵੀ ਯਾਦ ਕਰੋ) ਜਦੋਂ ਇਬਰਾਹੀਮ ਨੇ ਆਪਣੇ ਪਿਓ ਤੇ ਆਪਣੀ ਕੌਮ ਨੂੰ ਆਖਿਆ ਸੀ ਕਿ ਬੇਸ਼ੱਕ ਮੇਰਾ ਇਹਨਾਂ ਬੁਤਾਂ ਨਾਲ ਕੋਈ ਸੰਬੰਧ ਨਹੀਂ ਜਿਨ੍ਹਾਂ ਦੀ ਪੂਜਾ ਤੁਸੀਂ ਕਰਦੇ ਹੋ।

ਛੁੱਟ ਉਸ (ਅੱਲਾਹ) ਤੋਂ ਜਿਸ ਨੇ ਮੈਨੂੰ ਪੈਦਾ ਕੀਤਾ ਹੈ..” (ਸੂਰਤ ਅਜ਼-ਜ਼ੁਖ਼ਰਫ਼ 26-27) ਅਤੇ ਅੱਲਾਹ ਤਆਲਾ ਦਾ ਫ਼ਰਮਾਨ ਹੈ:

﴿قُلۡ يَٰٓأَهۡلَ ٱلۡكِتَٰبِ تَعَالَوۡاْ إِلَىٰ كَلِمَةٖ سَوَآءِۭ بَيۡنَنَا وَبَيۡنَكُمۡ أَلَّا نَعۡبُدَ إِلَّا ٱللَّهَ وَلَا نُشۡرِكَ بِهِۦ شَيۡـٔٗا وَلَا يَتَّخِذَ بَعۡضُنَا بَعۡضًا أَرۡبَابٗا مِّن دُونِ ٱللَّهِۚ فَإِن تَوَلَّوۡاْ فَقُولُواْ ٱشۡهَدُواْ بِأَنَّا مُسۡلِمُونَ64﴾

“(ਹੇ ਨਬੀ ਸ.!) ਤੁਸੀਂ ਕਹਿ ਦਿਓ ਕਿ ਹੇ ਕਿਤਾਬ ਵਾਲਿਓ! ਆਓ ਇੱਕ ਅਜਿਹੀ ਗੱਲ ਵੱਲ ਜਿਹੜੀ ਤੁਹਾਡੇ ਤੇ ਸਾਡੇ ਵਿਚਾਲੇ ਸਾਂਝੀ ਹੈ ਕਿ ਅਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰੀਏ, ਨਾ ਉਸ ਦਾ ਕਿਸੇ ਨੂੰ ਸ਼ਰੀਕ ਬਣਾਈਏ ਅਤੇ ਨਾ ਅੱਲਾਹ ਨੂੰ ਛੱਡ ਕੇ ਕਿਸੇ ਨੂੰ ਆਪਣਾ ਰੱਬ ਬਣਾਈਏ (ਭਾਵ ਰੱਬ ਦੇ ਆਗਿਆਕਾਰੀ ਬਣ ਜਾਈਏ) ਫੇਰ ਵੀ ਜੇ ਉਹ ਮੂੰਹ ਮੋੜਦੇ ਹਨ ਤਾਂ ਤੁਸੀਂ ਆਖ ਦਿਓ ਕਿ ਗਵਾਹ ਰਹੋ ਕਿ ਅਸੀਂ ਤਾਂ ਮੁਸਲਮਾਨ (ਆਗਿਆਕਾਰੀ) ਹਾਂ। [ਸੂਰਤ ਆਲੇ-ਇਮਰਾਨ: 64]

ਮੁਹੰਮਦ ﷺ ਦੇ ਰਸੂਲ ਹੋਣ ਦੀ ਗਵਾਹੀ ਦੀ ਦਲੀਲ ਅੱਲਾਹ ਤਆਲਾ ਦਾ ਇਹ ਫਰਮਾਨ ਹੈ:

﴿لَقَدۡ جَآءَكُمۡ رَسُولٞ مِّنۡ أَنفُسِكُمۡ عَزِيزٌ عَلَيۡهِ مَا عَنِتُّمۡ حَرِيصٌ عَلَيۡكُم بِٱلۡمُؤۡمِنِينَ رَءُوفٞ رَّحِيمٞ128﴾

“(ਹੇ ਲੋਕੋ!) ਤੁਹਾਡੇ ਕੋਲ ਇੱਕ ਅਜਿਹਾ ਪੈਗ਼ੰਬਰ ਆ ਗਿਆ ਹੈ ਜਿਹੜਾ ਤੁਹਾਡੇ ਹੀ ਵਿੱਚੋਂ ਹੈ, ਜਿਹੜਾ ਤੁਹਾਨੂੰ ਨੁਕਸਾਨ ਵਿੱਚ ਵੇਖਕੇ ਬੜਾ ਦੁਖੀ ਹੁੰਦਾ ਹੈ, ਉਸ ਨੂੰ ਤੁਹਾਡੀ ਭਲਾਈ ਦੀ ਵਧੇਰੇ ਲਾਲਸਾ ਹੈ ਅਤੇ ਈਮਾਨ ਵਾਲਿਆਂ ਲਈ ਅਤਿ ਕੌਮਲ ਚਿੱਤ ਤੇ ਰਹਿਮ ਫ਼ਰਮਾਉਣ ਵਾਲਾ ਹੈ।” (ਸੂਰਤ ਅਤ-ਤੌਬਾ: 128)

«ਮੁਹੰਮਦ ﷺ ਅੱਲਾਹ ਦੇ ਰਸੂਲ ਹਨ» ਦੀ ਗਵਾਹੀ ਦੇਣ ਦਾ ਅਰਥ ਹੈ: ਆਪ ﷺ ਨੇ ਜੋ ਹੁਕਮ ਦਿੱਤਾ ਹੈ, ਉਸਦੀ ਪਾਲਣਾ ਕਰਨਾ, ਜੋ ਖ਼ਬਰਾਂ ਦਿੱਤੀਆਂ ਹਨ, ਉਨ੍ਹਾਂ ਦੀ ਪੁਸ਼ਟੀ ਕਰਨਾ, ਜਿਨ੍ਹਾਂ ਗੱਲਾ ਤੋਂ ਰੋਕਿਆ ਹੈ, ਉਨ੍ਹਾਂ ਤੋਂ ਰੁਕ ਜਾਣਾ ਅਤੇ ਇਹ ਕਿ ਉਸੇ ਤਰੀਕੇ ਨਾਲ ਅੱਲਾਹ ਦੀ ਇਬਾਦਤ ਕਰਨਾ ਜਿਵੇਂ ਆਪ ﷺ ਨੇ ਦਰਸਾਇਆ ਹੈ।

ਨਮਾਜ਼, ਜ਼ਕਾਤ, ਅਤੇ ਤੌਹੀਦ ਦੀ ਵਿਆਖਿਆ ਦਾ ਸਬੂਤ ਅੱਲਾਹ ਤਆਲਾ ਦੇ ਇਸ ਫ਼ਰਮਾਨ ਵਿੱਚ ਹੈ:

﴿وَمَآ أُمِرُوٓاْ إِلَّا لِيَعۡبُدُواْ ٱللَّهَ مُخۡلِصِينَ لَهُ ٱلدِّينَ حُنَفَآءَ وَيُقِيمُواْ ٱلصَّلَوٰةَ وَيُؤۡتُواْ ٱلزَّكَوٰةَۚ وَذَٰلِكَ دِينُ ٱلۡقَيِّمَةِ5﴾

“ਜਦ ਕਿ ਉਹਨਾਂ ਨੂੰ ਇਹੋ ਹੁਕਮ ਦਿੱਤਾ ਗਿਆ ਸੀ ਕਿ ਉਹ ਆਪਣੀ ਬੰਦਗੀ ਨੂੰ ਅੱਲਾਹ ਲਈ ਹੀ ਖ਼ਾਲਿਸ ਕਰਕੇ ਇਕਾਗਰ ਹੋਕੇ ਉਸੇ ਦੀ ਇਬਾਦਤ ਕਰਨ, ਉਹ ਨਮਾਜ਼ ਕਾਇਮ ਕਰਨ ਅਤੇ ਜ਼ਕਾਤ ਅਦਾ ਕਰਨ, ਇਹੋ ਸੱਚਾ ਧਰਮ ਹੈ।” [ਸੂਰਤ ਅਲ-ਬੱਯਨਾ: 5]

ਰੋਜ਼ੇ ਰੱਖਣ ਦਾ ਸਬੂਤ ਅੱਲਾਹ ਤਆਲਾ ਦੇ ਇਸ ਫ਼ਰਮਾਨ ਵਿੱਚ ਹੈ:

﴿يَٰٓأَيُّهَا ٱلَّذِينَ ءَامَنُواْ كُتِبَ عَلَيۡكُمُ ٱلصِّيَامُ كَمَا كُتِبَ عَلَى ٱلَّذِينَ مِن قَبۡلِكُمۡ لَعَلَّكُمۡ تَتَّقُونَ183﴾

“ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ! ਤੁਹਾਡੇ ’ਤੇ ਸੌਮ (ਰੋਜ਼ੇ ਰੱਖਣਾ) ਉਸੇ ਤਰ੍ਹਾਂ ਫ਼ਰਜ਼ ਕੀਤੇ ਗਏ ਹਨ ਜਿਵੇਂ ਉਹਨਾਂ ਲੋਕਾਂ ਉੱਤੇ ਫ਼ਰਜ਼ ਕੀਤੇ ਗਏ ਸੀ ਜਿਹੜੇ ਤੁਹਾਥੋਂ ਪਹਿਲਾਂ (ਨਬੀਆਂ ਦੇ ਪੈਰੋਕਾਰ) ਗੁਜ਼ਰ ਚੁੱਕੇ ਹਨ ਤਾਂ ਜੋ ਤੁਸੀਂ ਰੱਬ ਤੋਂ ਡਰਨ ਵਾਲੇ ਬਣ ਜਾਵੋ।” (ਸੂਰਤ ਅਲ-ਬਕਰਹ: 183)

ਹੱਜ ਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿...وَلِلَّهِ عَلَى ٱلنَّاسِ حِجُّ ٱلۡبَيۡتِ مَنِ ٱسۡتَطَاعَ إِلَيۡهِ سَبِيلٗاۚ وَمَن كَفَرَ فَإِنَّ ٱللَّهَ غَنِيٌّ عَنِ ٱلۡعَٰلَمِينَ97﴾

“ਅੱਲਾਹ ਨੇ ਉਹਨਾਂ ਲੋਕਾ ਲਈ ਜੋ ਇਸ ਵੱਲ ਸਫ਼ਰ ਕਰ ਸਕਦੇ ਹਨ ਇਸ ਘਰ ਦਾ ਹੱਜ ਕਰਨਾ ਫ਼ਰਜ਼ ਕਰ ਦਿੱਤਾ ਹੈ। ਜਿਹੜਾ (ਹੱਜ ਦਾ) ਇਨਕਾਰ ਕਰੇ ਤਾਂ ਅੱਲਾਹ ਸਾਰੀ ਦੁਨੀਆਂ ਤੋਂ ਬੇਪਰਵਾਹ ਹੈ। (ਸੂਰਤ ਆਲੇ -ਇਮਰਾਨ: 97)

ਦੂਜਾ ਦਰਜਾ: ਈਮਾਨ; ਇਸ ਦੀਆਂ ਸੱਤਰ ਤੋਂ ਵੱਧ ਸ਼ਾਖਾਵਾਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਉੱਚੀ ਸ਼ਾਖਾ ‘ਲਾ ਇਲਾਹਾ ਇੱਲੱਲਾਹ’ ਕਹਿਣਾ ਹੈ, ਅਤੇ ਸਭ ਤੋਂ ਛੋਟੀ ਸ਼ਾਖ ਰਸਤੇ ਤੋਂ ਕਿਸੇ ਨੁਕਸਾਨਦਾਇਕ ਚੀਜ਼ ਨੂੰ ਹਟਾਉਣਾ ਹੈ ਅਤੇ ਹਯਾ (ਸ਼ਰਮ) ਵੀ ਈਮਾਨ ਦੀ ਇੱਕ ਸ਼ਾਖਾ ਹੈ।

ਈਮਾਨ ਦੇ ਛੇ ਥੰਮ੍ਹ ਹਨ: ਅੱਲਾਹ ‘ਤੇ ਈਮਾਨ, ਉਸਦੇ ਫ਼ਰਿਸ਼ਤਿਆਂ ‘ਤੇ ਈਮਾਨ, ਉਸਦੀਆਂ ਕਿਤਾਬਾਂ ‘ਤੇ ਈਮਾਨ, ਉਸਦੇ ਰਸੂਲਾਂ ‘ਤੇ ਈਮਾਨ, ਆਖ਼ਰਤ ‘ਤੇ ਈਮਾਨ ਅਤੇ ਚੰਗੀ ਅਤੇ ਮਾੜੀ ਤਕਦੀਰ (ਕਿਸਮਤ) ‘ਤੇ ਈਮਾਨ।

ਇਨ੍ਹਾਂ ਛੇ ਥੰਮ੍ਹਾਂ ਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿لَّيۡسَ ٱلۡبِرَّ أَن تُوَلُّواْ وُجُوهَكُمۡ قِبَلَ ٱلۡمَشۡرِقِ وَٱلۡمَغۡرِبِ وَلَٰكِنَّ ٱلۡبِرَّ مَنۡ ءَامَنَ بِٱللَّهِ وَٱلۡيَوۡمِ ٱلۡأٓخِرِ وَٱلۡمَلَٰٓئِكَةِ وَٱلۡكِتَٰبِ وَٱلنَّبِيِّـۧنَ...﴾

“ਨੇਕੀ ਇਹ ਨਹੀਂ ਕਿ ਤੁਸੀਂ ਆਪਣਾ ਮੂੰਹ ਪੂਰਬ ਜਾਂ ਪੱਛਮ ਵੱਲ ਕਰ ਲਓ ਅਸਲ ਵਿੱਚ ਨੇਕੀ ਤਾਂ ਉਸ ਵਿਅਕਤੀ ਦੀ ਹੈ ਜਿਹੜਾ ਅੱਲਾਹ, ਆਖ਼ਰਤ ਦੇ ਦਿਨ, ਫ਼ਰਿਸ਼ਤਿਆਂ, (ਅਕਾਸ਼ੀ) ਕਿਤਾਬਾਂ ਅਤੇ ਨਬੀਆਂ ’ਤੇ ਈਮਾਨ ਲਿਆਵੇ…” (ਸੂਰਤ ਅਲ -ਬਕਰਹ: 177)

ਤਕਦੀਰ ਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿إِنَّا كُلَّ شَيۡءٍ خَلَقۡنَٰهُ بِقَدَرٖ49﴾

“ਬੇਸ਼ੱਕ ਅਸਾਂ ਹਰੇਕ ਚੀਜ਼ ਅਨੁਮਾਨ ਦੇ ਅਨੁਸਾਰ ਹੀ ਸਾਜੀ ਹੈ।” (ਸੂਰਤ ਅਲ-ਕਮਰ: 49)

ਤੀਜਾ ਦਰਜਾ: ਇਹਸਾਨ, ਜਿਸਦਾ ਇੱਕ ਹੀ ਰੁਕਨ (ਥੰਮ੍ਹ) ਹੈ ਅਤੇ ਉਹ ਇਹ ਹੈ ਕਿ ਤੁਸੀਂ ਅੱਲਾਹ ਦੀ ਇਬਾਦਤ ਇਸ ਤਰ੍ਹਾਂ ਕਰੋ ਜਿਵੇਂ ਤੁਸੀਂ ਉਸਨੂੰ ਦੇਖ ਰਹੇ ਹੋ ਅਤੇ ਜੇਕਰ ਇਹ ਕਲਪਨਾ ਨਾ ਕਰ ਸਕੋ ਕਿ ਤੁਸੀਂ ਉਸਨੂੰ ਦੇਖ ਰਹੇ ਹੋ, ਤਾਂ ਇਹ ਖਿਆਲ ਜ਼ਰੂਰ ਰੱਖੋ ਕਿ ਉਹ ਤੁਹਾਨੂੰ ਦੇਖ ਰਿਹਾ ਹੈ।

ਇਸਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿إِنَّ ٱللَّهَ مَعَ ٱلَّذِينَ ٱتَّقَواْ وَّٱلَّذِينَ هُم مُّحۡسِنُونَ128﴾

“ਸੱਚ ਜਾਣੋ ਕਿ ਅੱਲਾਹ ਪਰਹੇਜ਼ਗਾਰ (ਰੱਬ ਤੋਂ ਡਰਨ ਵਾਲੇ) ਅਤੇ ਨੇਕ ਕੰਮ ਕਰਨ ਵਾਲਿਆਂ ਦੇ ਅੰਗ-ਸੰਗ ਹੀ ਹੈ।” (ਸੂਰਤ ਅਨ-ਨਹਲ: 128)

ਅਤੇ ਅੱਲਾਹ ਤਆਲਾ ਦਾ ਫ਼ਰਮਾਨ ਹੈ:

﴿وَتَوَكَّلۡ عَلَى ٱلۡعَزِيزِ ٱلرَّحِيمِ217 ٱلَّذِي يَرَىٰكَ حِينَ تَقُومُ218 وَتَقَلُّبَكَ فِي ٱلسَّٰجِدِينَ219﴾

“(ਹੇ ਮੁਹੰਮਦ ਸ:!) ਤੁਸੀਂ ਆਪਣਾ ਭਰੋਸਾ ਉਸੇ ਜ਼ੋਰਾਵਰ ਮਿਹਰਬਾਨ ’ਤੇ ਰੱਖੋ।

ਜਿਹੜਾ ਤੁਹਾਨੂੰ ਵੇਖਦਾ ਹੈ ਜਦੋਂ ਤੁਸੀਂ (ਨਮਾਜ਼ ਲਈ) ਖੜੇ ਹੁੰਦੇ ਹੋ।

ਅਤੇ ਉਹ ਸਿਜਦਾ ਕਰਨ ਵਾਲਿਆਂ ਵਿਚਕਾਰ ਤੁਹਾਡਾ ਉਠਣਾ ਬੈਠਣਾ ਵੀ ਵੇਖਦਾ ਹੈ।” (ਸੂਰਤ ਅਸ਼-ਸ਼ੁਅਰਾ: 217-219)

ਅਤੇ ਅੱਲਾਹ ਤਆਲਾ ਦਾ ਫ਼ਰਮਾਨ ਹੈ:

﴿وَمَا تَكُونُ فِي شَأۡنٖ وَمَا تَتۡلُواْ مِنۡهُ مِن قُرۡءَانٖ وَلَا تَعۡمَلُونَ مِنۡ عَمَلٍ إِلَّا كُنَّا عَلَيۡكُمۡ شُهُودًا إِذۡ تُفِيضُونَ فِيهِ...﴾

“(ਹੇ ਨਬੀ ਸ.!) ਜਿਸ ਹਾਲ ਵਿੱਚ ਵੀ ਤੁਸੀਂ ਹੁੰਦੇ ਹੋ ਅਤੇ ਅੱਲਾਹ ਵੱਲੋਂ ਨਾਜ਼ਿਲ ਕੀਤੇ ਹੋਏ .ਕੁਰਆਨ ਵਿੱਚੋਂ ਜੋ ਵੀ ਤੁਸੀਂ ਲੋਕਾਂ ਨੂੰ ਸੁਣਾਉਂਦੇ ਹੋ ਅਤੇ ਹੇ ਲੋਕੋ! ਤੁਸੀਂ ਜੋ ਵੀ ਕਰਦੇ ਹੋ ਉਸ ਸਮੇਂ ਅਸੀਂ ਤੁਹਾਨੂੰ ਵੇਖ ਰਹੇ ਹੁੰਦੇ ਹਾਂ…” (ਸੂਰਤ ਯੂਨੁਸ: 61) ਪੂਰੀ ਆਇਤ ਵੇਖੋ।

ਜਦੋਂ ਕਿ ਸੁੰਨਤ ਤੋਂ ਇਸਦਾ ਸਬੂਤ ਜਿਬਰਾਈਲ (ਅ.) ਦੀ ਮਸ਼ਹੂਰ ਹਦੀਸ ਹੈ। ਉਮਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:

"بَيْنَمَا نَحْنُ عِنْدَ رَسُولِ اللَّهِ ﷺ ذَاتَ يَوْمٍ، إِذْ طَلَعَ عَلَيْنَا رَجُلٌ، شَدِيدُ بَيَاضِ الثِّيَابِ، شَدِيدُ سَوَادِ الشَّعَرِ، لَا يُرَى عَلَيْهِ أَثَرُ السَّفَرِ، وَلَا يَعْرِفُهُ مِنَّا أَحَدٌ، حَتَّى جَلَسَ إِلَى النَّبِيِّ ﷺ فَأَسْنَدَ رُكْبَتَيْهِ إِلَى رُكْبَتَيْهِ، وَوَضَعَ كَفَّيْهِ عَلَى فَخِذَيْهِ، وَقَالَ: يَا مُحَمَّدُ !

ਇੱਕ ਦਿਨ, ਜਦੋਂ ਅਸੀਂ ਅੱਲਾਹ ਦੇ ਰਸੂਲ ﷺ ਦੇ ਨਾਲ ਬੈਠੇ ਹੋਏ ਸੀ, ਤਾਂ ਇੱਕ ਆਦਮੀ ਸਾਡੇ ਸਾਹਮਣੇ ਆਇਆ, ਜਿਸ ਦੇ ਕੱਪੜੇ ਬਹੁਤ ਚਿੱਟੇ ਅਤੇ ਵਾਲ ਬਹੁਤ ਕਾਲੇ ਸਨ। ਉਸ ਉੱਤੇ ਸਫ਼ਰ ਦਾ ਕੋਈ ਨਿਸ਼ਾਨ ਦਿਖਾਈ ਨਹੀਂ ਦਿੰਦਾ ਸੀ ਅਤੇ ਸਾਡੇ ਵਿੱਚੋਂ ਉਸ ਨੂੰ ਕੋਈ ਨਹੀਂ ਪਛਾਣਦਾ ਸੀ, ਇੱਥੋਂ ਤੱਕ ਕਿ ਉਹ ਨਬੀ ﷺ ਦੇ ਕੋਲ ਆ ਕੇ ਬੈਠ ਗਿਆ, ਅਤੇ ਉਸਨੇ ਆਪਣੇ ਗੋਡਿਆਂ ਨੂੰ ਆਪ ﷺ ਦੇ ਗੋਡਿਆਂ ਨਾਲ ਜੋੜਿਆ ਅਤੇ ਆਪਣੀਆਂ ਹਥੇਲੀਆਂ ਆਪਣੇ ਪੱਟਾਂ 'ਤੇ ਰੱਖ ਦਿੱਤੀਆਂ, ਅਤੇ ਕਿਹਾ: "ਹੇ ਮੁਹੰਮਦ!

أَخْبِرْنِي عَنِ الإِسْلَامِ؟

ਮੈਨੂੰ ਇਸਲਾਮ ਬਾਰੇ ਦੱਸੋ?

فَقَالَ رَسُولُ اللَّهِ ﷺ: الإِسْلَامُ: أَنْ تَشْهَدَ أَلَّا إِلَهَ إِلَّا اللَّهُ وَأَنَّ مُحَمَّدًا رَسُولُ اللَّهِ، وَتُقِيمَ الصَّلَاةَ، وَتُؤْتِيَ الزَّكَاةَ، وَتَصُومَ رَمَضَانَ، وَتَحُجَّ البَيْتَ إِنِ اسْتَطَعْتَ إِلَيْهِ سَبِيلًا، قَالَ: صَدَقْتَ - فَعَجِبْنَا لَهُ، يَسْأَلُهُ وَيُصَدِّقُهُ -.

ਤਾਂ ਅੱਲਾਹ ਦੇ ਰਸੂਲ ﷺ ਨੇ ਕਿਹਾ: "ਇਸਲਾਮ ਇਹ ਹੈ ਕਿ ਤੁਸੀਂ ਗਵਾਹੀ ਦਿਓ ਕਿ ਅੱਲਾਹ ਤੋਂ ਬਿਨਾ ਕੋਈ ਮਾਬੂਦ ਨਹੀਂ ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ, ਨਮਾਜ਼ ਕਾਇਮ ਕਰੋ, ਜ਼ਕਾਤ ਅਦਾ ਕਰੋ, ਰਮਜ਼ਾਨ ਦੇ ਰੋਜ਼ੇ ਰੱਖੋ, ਅਤੇ ਬੈਤੁੱਲਾਹ ਦਾ ਹੱਜ ਕਰੋ ਜੇ ਤੁਸੀਂ ਉਸ ਤੱਕ ਪਹੁੰਚਣ ਦੇ ਯੋਗ ਹੋਵੋ।" ਉਸ ਨੇ ਕਿਹਾ: "ਤੁਸੀਂ ਸਹੀ ਕਹਿੰਦੇ ਹੋ।" - ਤਾਂ ਅਸੀਂ ਉਸ 'ਤੇ ਹੈਰਾਨ ਹੋਏ, ਕਿ ਉਹ ਆਪ (ﷺ) ਤੋਂ ਸਵਾਲ ਵੀ ਕਰਦਾ ਹੈ ਅਤੇ ਉਨ੍ਹਾਂ ਦੀ ਤਸਦੀਕ ਵੀ ਕਰਦਾ ਹੈ।

قَالَ: فَأَخْبِرْنِي عَنِ الْإِيمَانِ؟

ਉਸਨੇ ਕਿਹਾ: "ਮੈਨੂੰ ਈਮਾਨ ਦੇ ਬਾਰੇ ਦੱਸੋ?

قَالَ: أَنْ تُؤْمِنَ بِاللَّهِ، وَمَلَائِكَتِهِ، وَكُتُبِهِ، وَرُسُلِهِ، وَاليَوْمِ الْآخِرِ، وَتُؤْمِنَ بِالقَدَرِ خَيْرِهِ وَشَرِّهِ، قَالَ: صَدَقْتَ.

ਆਪ ﷺ ਨੇ ਕਿਹਾ: "ਈਮਾਨ ਇਹ ਕਿ ਤੁਸੀ ਅੱਲਾਹ ‘ਤੇ, ਉਸਦੇ ਫ਼ਰਿਸ਼ਤਿਆਂ ‘ਤੇ, ਉਸਦੀਆਂ ਕਿਤਾਬਾਂ ‘ਤੇ, ਉਸਦੇ ਰਸੂਲਾਂ ‘ਤੇ, ਆਖ਼ਰਤ ਦੇ ਦਿਨ ‘ਤੇ ਅਤੇ ਤਕਦੀਰ ਦੇ ਚੰਗੀ ਤੇ ਮਾੜੀ ਹੋਣ ‘ਤੇ ਈਮਾਨ ਰੱਖੋ" ਕਿਹਾ: "ਤੁਸੀਂ ਸੱਚ ਕਿਹਾ।

قَالَ: فَأَخْبِرْنِي عَنِ الْإِحْسَانِ؟

ਉਸਨੇ ਕਿਹਾ: "ਮੈਨੂੰ ਅਹਿਸਾਨ ਬਾਰੇ ਦੱਸੋ?

قَالَ: أَنْ تَعْبُدَ اللَّهَ كَأَنَّكَ تَرَاهُ، فَإِنْ لَمْ تَكُنْ تَرَاهُ فَإِنَّهُ يَرَاكَ.

ਫਰਮਾਇਆ: “ਕਿ ਤੁਸੀਂ ਅੱਲਾਹ ਦੀ ਇਬਾਦਤ ਇਸ ਤਰ੍ਹਾਂ ਕਰੋ ਜਿਵੇਂ ਤੁਸੀਂ ਉਸ ਨੂੰ ਦੇਖ ਰਹੇ ਹੋ ਅਤੇ ਜੇਕਰ ਇਹ ਕਲਪਨਾ ਨਾ ਕਰ ਸਕੋ ਕਿ ਤੁਸੀਂ ਉਸ ਨੂੰ ਦੇਖ ਰਹੇ ਹੋ, ਤਾਂ ਇਹ ਜ਼ਰੂਰ ਧਿਆਨ ਰੱਖੋ ਕਿ ਉਹ ਤੁਹਾਨੂੰ ਦੇਖ ਰਿਹਾ ਹੈ।”

قَالَ: فَأَخْبِرْنِي عَنِ السَّاعَةِ؟

ਉਸ ਨੇ ਕਿਹਾ: “ਫੇਰ ਮੈਨੂੰ ਕਿਆਮਤ ਬਾਰੇ ਦੱਸੋ?”

قَالَ: مَا المَسْؤُولُ عَنْهَا بِأَعْلَمَ مِنَ السَّائِلِ.

ਆਪ ਨੇ ਫਰਮਾਇਆ: “ਜਿਸ ਤੋਂ ਇਸ ਬਾਰੇ ਪੁੱਛਿਆ ਗਿਆ ਹੈ, ਉਹ ਪੁੱਛਣ ਵਾਲੇ ਤੋਂ ਵਧੇਰੇ ਜਾਣਕਾਰ ਨਹੀਂ ਹੈ।”

قَالَ: فَأَخْبِرْنِي عَنْ أَمَارَاتِهَا؟

ਪੁੱਛਿਆ: “ਤਾਂ ਫੇਰ ਮੈਨੂੰ ਇਸ ਦੀਆਂ ਨਿਸ਼ਾਨੀਆਂ ਬਾਰੇ ਦੱਸੋ?”

قَالَ: أَنْ تَلِدَ الأَمَةُ رَبَّتَهَا، وَأَنْ تَرَى الحُفَاةَ العُرَاةَ العَالَةَ رِعَاءَ الشَّاءِ، يَتَطَاوَلُونَ فِي البُنْيَانِ.

ਆਪ ﷺ ਨੇ ਫਰਮਾਇਆ: "ਇਹ ਕਿ ਲੌਂਡੀ (ਦਾਸੀ) ਆਪਣੀ ਮਾਲਕਣ ਨੂੰ ਜਨਮ ਦੇਵੇਗੀ, ਅਤੇ ਤੁਸੀਂ ਨੰਗੇ ਪੈਰੀਂ, ਨੰਗੇ ਸ਼ਰੀਰ, ਕੰਗਾਲ, ਭੇਡਾਂ ਦੇ ਚਰਵਾਹਿਆਂ ਨੂੰ ਉੱਚੀਆਂ ਇਮਾਰਤਾਂ ਬਣਾਉਣ ਵਿੱਚ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਹੋਏ ਦੇਖੋਗੇ।

قَالَ: ثُمَّ انْطَلَقَ فَلَبِثْتُ مَلِيًّا، ثُمَّ قَالَ لِي: يَا عُمَرُ! أَتَدْرِي مَنِ السَّائِلُ؟ قُلْتُ: اللَّهُ وَرَسُولُهُ أَعْلَمُ، قَالَ: فَإِنَّهُ جِبْرِيلُ، أَتَاكُمْ يُعَلِّمُكُمْ دِينَكُمْ".

 

ਫੇਰ ਉਹ ਚਲਾ ਗਿਆ ਅਤੇ ਮੈਂ ਕੁੱਝ ਸਮੇਂ ਲਈ ਰੁਕਿਆ ਰਿਹਾ, ਫੇਰ ਆਪ ﷺ ਨੇ ਮੈਨੂੰ ਕਿਹਾ: 'ਹੇ ਉਮਰ! ਕੀ ਤੂੰ ਜਾਣਦਾ ਹੈਂ ਕਿ ਸਵਾਲ ਕਰਨ ਵਾਲਾ ਕੌਣ ਸੀ?' ਮੈਂ ਕਿਹਾ: 'ਅੱਲਾਹ ਅਤੇ ਉਸਦਾ ਰਸੂਲ ਜ਼ਿਆਦਾ ਜਾਣਦੇ ਹਨ।' ਆਪ ﷺ ਨੇ ਫਰਮਾਇਆ: “ਉਹ ਜਿਬਰਾਈਲ (ਅ.) ਸਨ, ਜੋ ਤੁਹਾਨੂੰ ਤੁਹਾਡਾ ਦੀਨ ਸਿਖਾਉਣ ਆਏ ਸਨ।”

 

[ਤੀਜਾ ਅਸੂਲ]

ਆਪਣੇ ਪਿਆਰੇ ਨਬੀ ਮੁਹੰਮਦ ﷺ ਨੂੰ ਜਾਣਨਾ। ਆਪ ਦਾ ਸ਼ੁਭ ਨਾਮ ਮੁਹੰਮਦ ਬਿਨ ਅਬਦੁੱਲਾਹ ਬਿਨ ਅਬਦੁਲ ਮੁੱਤਾਲਿਬ ਬਿਨ ਹਾਸ਼ਿਮ ਹੈ। ਹਾਸ਼ਿਮ ਕੁਰੈਸ਼ ਕਬੀਲੇ ਤੋਂ, ਕੁਰੈਸ਼ ਅਰਬਾਂ ਤੋਂ ਅਤੇ ਅਰਬ ਇਬਰਾਹੀਮ ਖਲੀਲ ਦੇ ਪੁੱਤਰ ਇਸਮਾਈਲ ਦੀ ਸੰਤਾਨ ਤੋਂ ਹਨ – ਉਨ੍ਹਾਂ ਉੱਤੇ ਅਤੇ ਸਾਡੇ ਨਬੀ ਉੱਤੇ ਅੱਲਾਹ ਦੀਆਂ ਅਸੀਸਾਂ ਅਤੇ ਸ਼ਾਂਤੀ ਹੋਵੇ –।

ਆਪ ﷺ ਦੀ ਉਮਰ ਤ੍ਰੇਹਠ (63) ਸਾਲ ਸੀ – ਜਿਨ੍ਹਾਂ ਵਿੱਚੋਂ ਚਾਲੀ (40) ਸਾਲ ਨਬੂਵਤ ਤੋਂ ਪਹਿਲਾਂ ਅਤੇ ਤੇਈ (23) ਸਾਲ ਨਬੀ ਅਤੇ ਰਸੂਲ ਬਣਨ ਤੋਂ ਬਾਅਦ ਦੀ ਸੀ।

ਆਪ ﷺ ਨੂੰ 'ਇਕਰਾ' ਨਾਲ ਨਬੀ ਬਣਾਇਆ ਗਿਆ ਅਤੇ 'ਅਲ-ਮੁੱਦੱਸਿਰ' ਨਾਲ ਰਸੂਲ ਬਣਾ ਕੇ ਭੇਜਿਆ ਗਿਆ। ਆਪ ﷺ ਦਾ ਜਨਮਸਥਾਨ ਮੱਕਾ ਹੈ।

ਅੱਲਾਹ ਨੇ ਆਪ ﷺ ਨੂੰ ਸ਼ਿਰਕ ਤੋਂ ਚੇਤਾਵਨੀ ਦੇਣ ਅਤੇ ਤੌਹੀਦ ਵੱਲ ਬੁਲਾਉਣ ਲਈ ਭੇਜਿਆ ਸੀ। ਇਸਦੀ ਦਲੀਲ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿يَٰٓأَيُّهَا ٱلۡمُدَّثِّرُ1 قُمۡ فَأَنذِرۡ2 وَرَبَّكَ فَكَبِّرۡ3 وَثِيَابَكَ فَطَهِّرۡ4 وَٱلرُّجۡزَ فَٱهۡجُرۡ5 وَلَا تَمۡنُن تَسۡتَكۡثِرُ6 وَلِرَبِّكَ فَٱصۡبِرۡ7﴾

“ਹੇ ਕਪੜਾ (ਕੰਬਲ) ਓੜ ਲਪੇਟ ਕੇ ਪੈਣ ਵਾਲੇ! ਉਠੋ ਅਤੇ (ਲੋਕਾਂ ਨੂੰ) ਡਰਾਓ। ਅਤੇ ਆਪਣੇ ਰੱਬ ਦੀ ਵਡਿਆਈ ਦੀ ਚਰਚਾ ਕਰੋ। ਅਤੇ ਆਪਣੇ ਕੱਪੜ੍ਹਿਆਂ ਨੂੰ ਪਾਕ-ਸਾਫ਼ ਰੱਖੋ। ਅਪਵਿੱਤਰਤਾ ਤੋਂ ਦੂਰ ਰਹੋ। ਵਧੇਰੇ ਪ੍ਰਾਪਤ ਕਰਨ ਲਈ ਅਹਿਸਾਨ ਨਾ ਕਰੋ। ਅਤੇ ਆਪਣੇ ਰੱਬ ਲਈ ਸਬਰ ਤੋਂ ਕੰਮ ਲਓ।” (ਸੂਰਤ ਅਲ-ਮੁੱਦੱਸਿਰ 1-7)

ਅਰਥਾਤ

﴿قُمۡ فَأَنذِرۡ﴾

ਉਠੋ ਅਤੇ (ਲੋਕਾਂ ਨੂੰ) ਡਰਾਓ। ਸ਼ਿਰਕ ਤੋਂ ਚੇਤਾਵਨੀ ਦਿੰਦਾ ਹੈ ਅਤੇ ਤੌਹੀਦ ਵੱਲ ਸੱਦਾ ਦਿੰਦਾ ਹੈ।

﴿وَرَبَّكَ فَكَبِّرۡ﴾

ਅਤੇ ਆਪਣੇ ਰੱਬ ਦੀ ਵਡਿਆਈ ਦੀ ਚਰਚਾ ਕਰੋ।

ਦਾ ਅਰਥ ਹੈ: ਤੌਹੀਦ ਨਾਲ ਉਸ ਦੀ ਵਡਿਆਈ ਕਰੋ।

﴿وَثِيَابَكَ فَطَهِّرۡ﴾

ਅਤੇ ਆਪਣੇ ਕੱਪੜ੍ਹਿਆਂ ਨੂੰ ਪਾਕ-ਸਾਫ਼ ਰੱਖੋ।

ਦਾ ਅਰਥ ਹੈ: ਆਪਣੇ ਅਮਲਾਂ ਨੂੰ ਸ਼ਿਰਕ ਤੋਂ ਪਾਕ ਕਰੋ।

﴿وَٱلرُّجۡزَ فَٱهۡجُرۡ﴾

ਅਪਵਿੱਤਰਤਾ ਤੋਂ ਦੂਰ ਰਹੋ।

ਅਰਬੀ ਸ਼ਬਦ ‘ਅਰ-ਰੁਜਜ਼ੁ’ ਦਾ ਅਰਥ ਹੈ: ਮੂਰਤੀਆਂ (ਬੁੱਤ)। ਅਤੇ ਇਹਨਾਂ ਦਾ ਤਿਆਗ: ਇਹਨਾਂ ਨੂੰ ਛੱਡਣਾ ਅਤੇ ਇਹਨਾਂ ਤੋਂ ਤੇ ਇਹਨਾਂ ਦੇ ਪੁਜਾਰੀਆਂ ਤੋਂ ਵੱਖ ਹੋਣਾ।

ਆਪ ﷺ ਨੇ ਦਸ ਸਾਲ ਤੌਹੀਦ ਦਾ ਪ੍ਰਚਾਰ ਕੀਤਾ। ਦਸ ਸਾਲਾਂ ਬਾਅਦ, ਆਪ ﷺ ਨੂੰ ਸਵਰਗ ਵੱਲ ਲਿਜਾਇਆ ਗਿਆ ਅਤੇ ਪੰਜ ਸਮੇਂ ਦੀ ਨਮਾਜ਼ ਫਰਜ਼ ਕੀਤੀ ਗਈ। ਆਪ ﷺ ਨੇ ਮੱਕਾ ਵਿੱਚ ਤਿੰਨ ਸਾਲ ਨਮਾਜ਼ ਪੜ੍ਹੀ। ਉਸ ਤੋਂ ਬਾਅਦ ਆਪ ﷺ ਨੂੰ ਮਦੀਨਾ ਵੱਲ ਹਿਜਰਤ (ਪਰਵਾਸ) ਕਰਨ ਦਾ ਹੁਕਮ ਹੋਇਆ।

ਹਿਜਰਤ ਦਾ ਅਰਥ ਹੈ ਬਹੁਦੇਵਵਾਦ (ਸ਼ਿਰਕ) ਦੀ ਧਰਤੀ ਤੋਂ ਇਸਲਾਮ ਦੀ ਧਰਤੀ ਵੱਲ ਜਾਣਾ।

ਇਸ ਉੱਮਤ 'ਤੇ ਸ਼ਿਰਕ ਦੇ ਦੇਸ਼ ਤੋਂ ਇਸਲਾਮ ਦੇ ਦੇਸ਼ ਵੱਲ ਹਿਜਰਤ ਕਰਨਾ ਫਰਜ਼ ਹੈ ਅਤੇ ਇਹ ਕਿਆਮਤ ਤੱਕ ਜਾਰੀ ਰਹੇਗੀ।

ਇਸਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿إِنَّ ٱلَّذِينَ تَوَفَّىٰهُمُ ٱلۡمَلَٰٓئِكَةُ ظَالِمِيٓ أَنفُسِهِمۡ قَالُواْ فِيمَ كُنتُمۡۖ قَالُواْ كُنَّا مُسۡتَضۡعَفِينَ فِي ٱلۡأَرۡضِۚ قَالُوٓاْ أَلَمۡ تَكُنۡ أَرۡضُ ٱللَّهِ وَٰسِعَةٗ فَتُهَاجِرُواْ فِيهَاۚ فَأُوْلَٰٓئِكَ مَأۡوَىٰهُمۡ جَهَنَّمُۖ وَسَآءَتۡ مَصِيرًا97 إِلَّا ٱلۡمُسۡتَضۡعَفِينَ مِنَ ٱلرِّجَالِ وَٱلنِّسَآءِ وَٱلۡوِلۡدَٰنِ لَا يَسۡتَطِيعُونَ حِيلَةٗ وَلَا يَهۡتَدُونَ سَبِيلٗا98﴾

“ਜਿਹੜੇ (ਮੁਸਲਮਾਨ) ਲੋਕ ਕਾਫ਼ਿਰਾਂ ਵਿੱਚ ਰਹਿੰਦੇ ਹੋਏ ਆਪਣੇ ਆਪ ’ਤੇ ਜ਼ੁਲਮ ਕਰਦੇ ਹਨ, ਜਦੋਂ ਫ਼ਰਿਸ਼ਤੇ ਉਹਨਾਂ ਦੀ ਰੂਹ ਕੱਢਦੇ ਹਨ ਤਾਂ ਪੁੱਛਦੇ ਹਨ ਕਿ ਤੁਸੀਂ ਇੱਥੇ ਕਿਸ ਹਾਲ ਵਿੱਚ ਰਹਿੰਦੇ ਸੀ? ਉਹ ਉੱਤਰ ਦਿੰਦੇ ਹਨ ਕਿ ਅਸੀਂ ਧਰਤੀ ਉੱਤੇ ਬਹੁਤ ਹੀ ਕਮਜ਼ੋਰ ਸਾਂ। (ਭਾਵ ਕੁੱਝ ਨਹੀਂ ਸੀ ਕਰ ਸਕਦੇ) ਫ਼ਰਿਸ਼ਤੇ ਆਖਦੇ ਹਨ, ਕੀ ਅੱਲਾਹ ਦੀ ਧਰਤੀ ਵਿਸ਼ਾਲ ਨਹੀਂ ਸੀ? ਕਿ ਤੁਸੀਂ ਉੱਥੇ ਤੋਂ ਹਿਜਰਤ ਕਰ ਜਾਂਦੇ। ਇਹੋ ਲੋਕ ਹਨ, ਜਿਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਉਹ ਬਹੁਤ ਹੀ ਭੈੜਾ ਟਿਕਾਣਾ ਹੈ। ਹਾਂ ਜਿਹੜੇ ਪੁਰਸ਼, ਇਸਤਰੀਆਂ ਅਤੇ ਬੱਚੇ ਜਿਹੜੇ ਵਾਸਤਵ ਵਿੱਚ ਹੀ ਬੇਵਸ ਹਨ, ਨਾ ਹੀ ਉਹਨਾਂ ਕੋਲ ਨਿੱਕਲਣ ਦਾ ਕੋਈ ਸਾਧਨ ਹੈ ਅਤੇ ਨਾ ਹੀ ਉਹਨਾਂ ਨੂੰ ਕਿਸੇ ਰਸਤੇ ਦਾ ਪਤਾ ਹੈ।” [ਅਨ-ਨਿਸਾ: 97-98].

ਅਤੇ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿يَٰعِبَادِيَ ٱلَّذِينَ ءَامَنُوٓاْ إِنَّ أَرۡضِي وَٰسِعَةٞ فَإِيَّٰيَ فَٱعۡبُدُونِ56﴾

(ਅੱਲਾਹ ਫ਼ਰਮਾਉਂਦਾ ਹੈ ਕਿ) ਹੇ ਮੇਰੇ ਈਮਾਨ ਵਾਲੇ ਬੰਦਿਓ! ਮੇਰੀ ਧਰਤੀ ਬਹੁਤ ਵਿਸ਼ਾਲ ਹੈ (ਜੇ ਇਹ ਕਾਫ਼ਿਰ ਤੁਹਾਨੂੰ ਤੰਗ ਕਰਦੇ ਹਨ ਤਾਂ ਇੱਥੋਂ ਨਿਕਲ ਜਾਓ) ਸੋ ਤੁਸੀਂ ਮੇਰੀ ਹੀ ਬੰਦਗੀ ਕਰੋ। (ਸੂਰਤ ਅਲ-ਅਨਕਬੂਤ:56)

ਅਲ-ਬਗ਼ਵੀ (ਅੱਲਾਹ ਉਨ੍ਹਾਂ 'ਤੇ ਰਹਿਮ ਕਰੇ) ਕਹਿੰਦੇ ਹਨ: ਇਸ ਆਇਤ ਮੱਕੇ ਦੇ ਉਨ੍ਹਾਂ ਮੁਸਲਮਾਨਾਂ ਲਈ ਨਾਜ਼ਿਲ ਹੋਈ ਹੈ ਜਿਨ੍ਹਾਂ ਨੇ ਹਿਜਰਤ ਨਹੀਂ ਕੀਤੀ ਸੀ, ਅੱਲਾਹ ਨੇ ਉਨ੍ਹਾਂ ਨੂੰ ਈਮਾਨ ਵਾਲੇ ਕਹਿ ਕੇ ਪੁਕਾਰਿਆ ਹੈ।

ਹਦੀਸ ਤੋਂ ਹਿਜਰਤ ਦਾ ਸਬੂਤ ਆਪ ﷺ ਦਾ ਇਹ ਫ਼ਰਮਾਨ ਹੈ:

"لَا تَنْقَطِعُ الهِجْرَةُ حَتَّى تَنْقَطِعَ التَّوْبَةُ، وَلَا تَنْقَطِعُ التَّوْبَةُ حَتَّى تَطْلُعَ الشَّمْسُ مِنْ مَغْرِبِهَا".

“ਹਿਜਰਤ ਉਸ ਵੇਲੇ ਤੱਕ ਬੰਦ ਨਹੀਂ ਹੋਵੇਗੀ ਜਦੋਂ ਤੱਕ ਤੌਬਾ ਬੰਦ ਨਹੀਂ ਹੋਵੇਗੀ ਅਤੇ ਤੌਬਾ ਉਸ ਵੇਲੇ ਤੱਕ ਬੰਦ ਨਹੀਂ ਹੋਵੇਗੀ ਜਦੋਂ ਤੱਕ ਸੂਰਜ ਪੱਛਮ ਵੱਲੋਂ ਨਾ ਚੜ੍ਹ ਜਾਵੇ।”

ਜਦੋਂ ਆਪ ﷺ ਮਦੀਨਾ ਵਿੱਚ ਵਸ ਗਏ, ਤਾਂ ਆਪ ﷺ ਨੂੰ ਇਸਲਾਮ ਦੇ ਬਾਕੀ ਕਾਨੂੰਨਾਂ ਦਾ ਹੁਕਮ ਦਿੱਤਾ ਗਿਆ - ਜਿਵੇਂ: ਜ਼ਕਾਤ, ਰੋਜ਼ਾ, ਹੱਜ, ਅਜ਼ਾਨ, ਜਿਹਾਦ, ਨੇਕੀ ਦਾ ਹੁਕਮ ਦੇਣਾ ਅਤੇ ਬੁਰਾਈ ਤੋਂ ਰੋਕਣਾ। ਆਪ ﷺ ਨੇ ਇਸ ਕੰਮ ਵਿੱਚ ਦਸ ਸਾਲ ਲਗਾਏ।

ਆਪ ﷺ ਦੀ ਵਫ਼ਾਤ (ਮੌਤ) ਹੋ ਚੁੱਕੀ ਹੈ, ਲੇਕਿਨ ਆਪ ﷺ ਦਾ ਦੀਨ (ਧਰਮ) ਅੱਜ ਵੀ ਬਾਕੀ ਹੈ। ਇਹ ਆਪ ﷺ ਦੇ ਦੀਨ ਦੀ ਸ਼ਾਨ ਹੈ ਕਿ ਕੋਈ ਭਲਾਈ ਅਜਿਹੀ ਨਹੀਂ ਜਿਸ ਬਾਰੇ ਆਪ ﷺ ਨੇ ਆਪਣੀ ਉੱਮਤ (ਕੌਮ) ਨੂੰ ਨਾ ਦੱਸਿਆ ਹੋਵੇ ਅਤੇ ਨਾ ਹੀ ਕੋਈ ਬੁਰਾਈ ਅਜਿਹੀ ਹੈ ਜਿਸ ਤੋਂ ਆਪ ﷺ ਨੇ ਖ਼ਬਰਦਾਰ ਨਾ ਕੀਤਾ ਹੋਵੇ।

ਜਿਸ ਭਲਾਈ ਵੱਲ ਆਪ ﷺ ਨੇ ਮਾਰਗਦਰਸ਼ਨ ਕੀਤਾ ਹੈ, ਉਸ ਵਿੱਚ ਸਭ ਤੋਂ ਪਹਿਲਾਂ ਤੌਹੀਦ ਹੈ ਅਤੇ ਹਰ ਉਹ ਕੰਮ ਸ਼ਾਮਲ ਹੈ ਜਿਸਨੂੰ ਅੱਲਾਹ ਪਸੰਦ ਕਰਦਾ ਹੈ ਅਤੇ ਰਾਜ਼ੀ ਹੁੰਦਾ ਹੈ।

ਅਤੇ ਜਿਸ ਬੁਰਾਈ ਤੋਂ ਆਪ ﷺ ਨੇ ਡਰਾਇਆ ਤੇ ਖ਼ਬਰਦਾਰ ਕੀਤਾ ਹੈ, ਉਸ ਵਿੱਚ ਸਭ ਤੋਂ ਪਹਿਲਾਂ ਸ਼ਿਰਕ ਹੈ ਅਤੇ ਨਾਲ ਹੀ ਉਹ ਸਾਰੇ ਕੰਮ ਸ਼ਾਮਲ ਹਨ ਜਿਨ੍ਹਾਂ ਨੂੰ ਅੱਲਾਹ ਨਾਪਸੰਦ ਕਰਦਾ ਹੈ।

ਅੱਲਾਹ ਨੇ ਆਪ ﷺ ਨੂੰ ਲੋਕਾਂ ਲਈ ਨਬੀ ਬਣਾ ਕੇ ਭੇਜਿਆ ਅਤੇ ਸਾਰੇ ਜਿੰਨਾਂ ਅਤੇ ਇਨਸਾਨਾਂ ‘ਤੇ ਆਪ ﷺ ਦੀ ਆਗਿਆਕਾਰੀ ਫਰਜ਼ ਕਰ ਦਿੱਤੀ। ਇਸਦੀ ਦਲੀਲ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿قُلۡ يَٰٓأَيُّهَا ٱلنَّاسُ إِنِّي رَسُولُ ٱللَّهِ إِلَيۡكُمۡ جَمِيعًا...﴾

“(ਹੇ ਮੁਹੰਮਦ ਸ.!) ਕਹਿ ਦਿਓ ਕਿ ਹੇ ਲੋਕੋ! ਮੈਂ ਤੁਹਾਡੇ ਸਾਰਿਆਂ ਲਈ ਪੈਗ਼ੰਬਰ ਬਣਾ ਕੇ ਉਸ ਅੱਲਾਹ ਵੱਲੋਂ ਭੇਜਿਆ ਗਿਆ ਹਾਂ…” [ਸੂਰਤ ਅਲ-ਆਰਾਫ: 158]

ਅੱਲਾਹ ਨੇ ਆਪ ﷺ ਰਾਹੀਂ ਦੀਨ-ਏ-ਇਸਲਾਮ ਨੂੰ ਮੁਕੰਮਲ (ਪੂਰਾ) ਕਰ ਦਿੱਤਾ ਅਤੇ ਇਸਦੀ ਦਲੀਲ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿...ٱلۡيَوۡمَ أَكۡمَلۡتُ لَكُمۡ دِينَكُمۡ وَأَتۡمَمۡتُ عَلَيۡكُمۡ نِعۡمَتِي وَرَضِيتُ لَكُمُ ٱلۡإِسۡلَٰمَ دِينٗا...﴾

“ਅੱਜ ਮੈਂ (ਅੱਲਾਹ ਨੇ) ਤੁਹਾਡੇ ਲਈ ਤੁਹਾਡੇ ਦੀਨ (ਧਰਮ) ਨੂੰ ਮੁਕੱਮਲ ਕਰ ਦਿੱਤਾ ਹੈ ਅਤੇ ਤੁਹਾਡੇ ਉੱਤੇ ਆਪਣੀ ਨਿਅਮਤ ਪੂਰੀ ਉਤਾਰ ਛੱਡੀ ਹੈ ਅਤੇ ਤੁਹਾਡੇ ਲਈ ਇਸਲਾਮ ਨੂੰ ਧਰਮ ਵਜੋਂ ਪਸੰਦ ਕੀਤਾ ਹੈ। [ਸੂਰਤ ਅਲ-ਮਾਇਦਾ: 3]

ਆਪ ﷺ ਦੀ ਵਫ਼ਾਤ ਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿إِنَّكَ مَيِّتٞ وَإِنَّهُم مَّيِّتُونَ30 ثُمَّ إِنَّكُمۡ يَوۡمَ ٱلۡقِيَٰمَةِ عِندَ رَبِّكُمۡ تَخۡتَصِمُونَ31﴾

“(ਹੇ ਨਬੀ ਸ.!) ਹਕੀਕਤ ਇਹ ਹੈ ਕਿ ਤੁਸੀਂ ਵੀ ਮਰਨਾ ਹੈ ਅਤੇ ਉਹ ਸਾਰੇ ਵੀ ਮਰਨ ਵਾਲੇ ਹਨ। ਫੇਰ ਤੁਸੀਂ ਸਾਰੇ ਕਿਆਮਤ ਦਿਹਾੜੇ ਆਪਣੇ ਰੱਬ ਦੇ ਹਜ਼ੂਰ ਝਗੜਾ ਕਰੋਗੇ।” [ਸੂਰਤ ਅਜ਼-ਜ਼ੁਮਰ: 30-31]

ਸਾਰੇ ਲੋਕ ਮਰਨ ਤੋਂ ਬਾਅਦ ਕਿਆਮਤ ਦੇ ਦਿਨ ਦੁਬਾਰਾ ਜਿਉਂਦੇ ਕਰ ਕੇ ਉਠਾਇਆ ਜਾਣਗੇ ਅਤੇ ਇਸਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿مِنۡهَا خَلَقۡنَٰكُمۡ وَفِيهَا نُعِيدُكُمۡ وَمِنۡهَا نُخۡرِجُكُمۡ تَارَةً أُخۡرَىٰ55﴾

“ਅਸੀਂ ਇਸੇ (ਮਿੱਟੀ) ਵਿੱਚੋਂ ਤੁਹਾਨੂੰ ਪੈਦਾ ਕੀਤਾ ਹੈ ਅਤੇ ਫੇਰ ਇਸੇ ਵਿਚ ਤੁਹਾਨੂੰ ਮੁੜ ਪਰਤਾ ਦੇਵਾਂਗੇ ਅਤੇ ਮੁੜ ਤੁਹਾਨੂੰ ਇਸੇ ਵਿੱਚੋਂ ਦੋਬਾਰਾ ਕੱਢਾਂਗੇ।” (ਸੂਰਤ ਤਾ-ਹਾ: 55) ਅਤੇ ਅੱਲਾਹ ਤਆਲਾ ਦਾ ਫ਼ਰਮਾਨ ਹੈ:

﴿وَٱللَّهُ أَنۢبَتَكُم مِّنَ ٱلۡأَرۡضِ نَبَاتٗا17 ثُمَّ يُعِيدُكُمۡ فِيهَا وَيُخۡرِجُكُمۡ إِخۡرَاجٗا18﴾

“ਅਤੇ ਅੱਲਾਹ ਨੇ ਤੁਹਾਨੂੰ ਧਰਤੀਓ (ਅਦਭੁਤ ਰੂਪ ਨਾਲ) ਉਗਾਇਆ ਹੈ। ਫੇਰ ਉਹ ਤੁਹਾਨੂੰ ਇਸੇ ਧਰਤੀ ਵਿੱਚ ਮੋੜ ਲਿਆਵੇਗਾ ਅਤੇ ਉਹ ਤੁਹਾਨੂੰ ਇਸੇ ਵਿੱਚੋਂ ਮੁੜ ਕੱਢੇਗਾ।” (ਸੂਰਤ ਨੂਹ: 17-18)

ਦੁਬਾਰਾ ਜਿਉਂਦੇ ਕੀਤੇ ਜਾਣ ਤੋਂ ਬਾਅਦ (ਲੋਕਾਂ ਦਾ) ਹਿਸਾਬ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਮਲਾਂ ਦਾ ਬਦਲਾ ਦਿੱਤਾ ਜਾਵੇਗਾ। ਇਸਦੀ ਦਲੀਲ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿...لِيَجۡزِيَ ٱلَّذِينَ أَسَٰٓـُٔواْ بِمَا عَمِلُواْ وَيَجۡزِيَ ٱلَّذِينَ أَحۡسَنُواْ بِٱلۡحُسۡنَى﴾

“...ਸੋ ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ (ਸੰਸਾਰ ਵਿੱਚ) ਬੁਰਾਈਆਂ ਕੀਤੀਆਂ ਹਨ ਉਹਨਾਂ ਦੀਆਂ ਕਰਨੀਆਂ ਦੀ ਸਜ਼ਾ ਦੇਵੇਗਾ ਅਤੇ ਜਿਨ੍ਹਾਂ ਨੇ ਨੇਕੀਆਂ ਕੀਤੀਆਂ ਹਨ ਉਹਨਾਂ ਨੂੰ ਵਧੀਆ ਬਦਲਾ ਦੇਵੇਗਾ।” (ਸੂਰਤ ਅਨ-ਨਜਮ: 31)

ਮੌਤ ਤੋਂ ਬਾਅਦ ਦੁਬਾਰਾ ਉਠਾਏ ਜਾਣ ਨੂੰ ਝੁਠਲਾਉਣ ਵਾਲਾ ਕਾਫ਼ਿਰ (ਅਧਰਮੀ) ਹੈ ਅਤੇ ਇਸਦੀ ਦਲੀਲ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿زَعَمَ ٱلَّذِينَ كَفَرُوٓاْ أَن لَّن يُبۡعَثُواْۚ قُلۡ بَلَىٰ وَرَبِّي لَتُبۡعَثُنَّ ثُمَّ لَتُنَبَّؤُنَّ بِمَا عَمِلۡتُمۡۚ وَذَٰلِكَ عَلَى ٱللَّهِ يَسِيرٞ7﴾

“ਇਨਕਾਰੀਆਂ ਦਾ ਦਾਅਵਾ ਇਹ ਹੈ ਕਿ ਉਹਨਾਂ ਨੂੰ (ਕਬਰਾਂ ਵਿੱਚੋਂ) ਕਦੇ ਵੀ (ਜਿਉਂਦਾ) ਉਠਾਇਆ ਨਹੀਂ ਜਾਵੇਗਾ। (ਹੇ ਨਬੀ ਸ.!) ਆਖ ਦਿਓ, ਕਿਉਂ ਨਹੀਂ, ਮੇਰੇ ਰੱਬ ਦੀ ਸੁੰਹ ਤੁਹਾਨੂੰ ਜ਼ਰੂਰ ਉਠਾਇਆ ਜਾਵੇਗਾ, ਫੇਰ ਤੁਹਾਨੂੰ ਦੱਸਿਆ ਜਾਵੇਗਾ ਜੋ ਤੁਸੀਂ (ਸੰਸਾਰ ਵਿੱਚ) ਕਰਦੇ ਸੀ। ਇਹ ਕੰਮ ਕਰਨਾ ਅੱਲਾਹ ਲਈ ਬਹੁਤ ਹੀ ਸੌਖਾ ਹੈ।” [ਸੂਰਤ ਅਤ-ਤਗ਼ਾਬੁਨ: 7]

ਅੱਲਾਹ ਨੇ ਸਾਰੇ ਰਸੂਲਾਂ ਨੂੰ ਖ਼ੁਸ਼ਖ਼ਬਰੀਆਂ ਸੁਣਾਉਣ ਵਾਲੇ ਅਤੇ ਡਰਾਉਣ ਵਾਲੇ ਬਣਾ ਕੇ ਭੇਜਿਆ ਸੀ ਅਤੇ ਇਸਦੀ ਦਲੀਲ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿رُّسُلٗا مُّبَشِّرِينَ وَمُنذِرِينَ لِئَلَّا يَكُونَ لِلنَّاسِ عَلَى ٱللَّهِ حُجَّةُۢ بَعۡدَ ٱلرُّسُلِ...﴾

“ਅਸੀਂ ਲੋਕਾਂ ਨੂੰ ਖ਼ੁਸ਼ਖ਼ਬਰੀਆਂ ਸੁਣਾਉਣ ਵਾਲੇ ਅਤੇ ਰੱਬ ਦੇ ਅਜ਼ਾਬ ਤੋਂ ਡਰਾਉਣ ਵਾਲੇ ਰਸੂਲ ਭੇਜੇ ਤਾਂ ਜੋ ਲੋਕਾਂ ਕੋਲ ਰਸੂਲਾਂ ਤੋਂ ਬਾਅਦ ਅੱਲਾਹ ਦੇ ਸਿਰ ਕੋਈ ਆਰੋਪ ਲਾਉਣ ਦਾ ਬਹਾਨਾ ਨਾ ਰਹੇ…” (ਸੂਰਤ ਅਨ-ਨਿਸਾ: 165)

ਉਨ੍ਹਾਂ ਵਿੱਚੋਂ ਸਭ ਤੋਂ ਪਹਿਲੇ ਰਸੂਲ ਨੂਹ ਅਲੈਹਿ ਸਲਾਮ ਹਨ ਅਤੇ ਆਖਰੀ ਮੁਹੰਮਦ ﷺ ਹਨ; ਆਪ ﷺ ਨਬੀਆਂ ਦੇ ਸਿਲ-ਸਿਲੇ ਦੀ ਅੰਤਿਮ ਕੜੀ ਹਨ ਅਤੇ ਆਪ ਤੋਂ ਬਾਅਦ ਕੋਈ ਨਬੀ ਨਹੀਂ ਹੋਵੇਗਾ। ਇਸਦੀ ਦਲੀਲ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿مَّا كَانَ مُحَمَّدٌ أَبَآ أَحَدٖ مِّن رِّجَالِكُمۡ وَلَٰكِن رَّسُولَ ٱللَّهِ وَخَاتَمَ ٱلنَّبِيِّـۧنَ...﴾

“(ਹੇ ਲੋਕੋ! ਸੁਣੋ ਕਿ) ਮੁਹੰਮਦ (ਸ:) ਤੁਹਾਡੇ ਲੋਕਾਂ ਵਿੱਚੋਂ ਕਿਸੇ ਦੇ ਵੀ ਪਿਤਾ ਨਹੀਂ ਪਰ ਉਹ ਅੱਲਾਹ ਦੇ ਰਸੂਲ ਅਤੇ ਸਾਰੇ ਨਬੀਆਂ ਦੇ ਸਮਾਪਕ ਹਨ…” [ਸੂਰਤ ਅਲ-ਅਹਜ਼ਾਬ: 40]

ਨੂਹ ਅਲੈਹਿ ਸਲਾਮ ਸਭ ਤੋਂ ਪਹਿਲੇ ਰਸੂਲ ਹਨ, ਇਸ ਗੱਲ ਦੀ ਦਲੀਲ ਅੱਲਾਹ ਤਆਲਾ ਦਾ ਇਹ ਫਰਮਾਨ ਹੈ:

﴿إِنَّآ أَوۡحَيۡنَآ إِلَيۡكَ كَمَآ أَوۡحَيۡنَآ إِلَىٰ نُوحٖ وَٱلنَّبِيِّـۧنَ مِنۢ بَعۡدِهِ...﴾

“(ਹੇ ਨਬੀ ਸ.!) ਬੇਸ਼ੱਕ ਅਸੀਂ ਤੁਹਾਡੇ ਵੱਲ ਉਸੇ ਪ੍ਰਕਾਰ ਵਹੀ (ਰੱਬੀ ਪੈਗ਼ਾਮ) ਭੇਜਿਆ ਹੈ ਜਿਵੇਂ ਨੂਹ ਅਤੇ ਇਸ ਤੋਂ ਬਾਅਦ ਵਾਲੇ ਨਬੀਆਂ ਵੱਲ (ਵਹੀ) ਭੇਜੀ ਸੀ…” (ਸੂਰਤ ਅਨ-ਨਿਸਾ: 163)

ਅੱਲਾਹ ਤਆਲਾ ਨੇ ਨੂਹ ਅਲੈਹਿ ਸਲਾਮ ਤੋਂ ਲੈ ਕੇ ਮੁਹੰਮਦ ﷺ ਤੱਕ ਹਰ ਉੱਮਤ ਵੱਲ ਰਸੂਲ ਭੇਜੇ, ਜੋ ਉਹਨਾਂ ਨੂੰ ਕੇਵਲ ਇੱਕ ਅੱਲਾਹ ਦੀ ਇਬਾਦਤ ਕਰਨ ਦਾ ਹੁਕਮ ਦਿੰਦੇ ਅਤੇ ‘ਤਾਗ਼ੂਤ’ (ਅੱਲਾਹ ਤੋਂ ਇਲਾਵਾ ਹੋਰ ਇਸ਼ਟ) ਦੀ ਇਬਾਦਤ ਤੋਂ ਮਨਾਹ ਕਰਦੇ ਰਹੇ। ਇਸਦੀ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿وَلَقَدۡ بَعَثۡنَا فِي كُلِّ أُمَّةٖ رَّسُولًا أَنِ ٱعۡبُدُواْ ٱللَّهَ وَٱجۡتَنِبُواْ ٱلطَّٰغُوتَ...﴾

“ਅਸੀਂ ਹਰ ਉੱਮਤ ਵਿੱਚ ਇੱਕ ਰਸੂਲ (ਇਹ ਦੱਸਣ ਲਈ) ਭੇਜਿਆ ਕਿ ਕੇਵਲ ਇੱਕ ਅੱਲਾਹ ਦੀ ਹੀ ਬੰਦਗੀ ਕਰੋ ਅਤੇ ਤਾਗ਼ੂਤ ਤੋਂ ਬਚੋ…” (ਸੂਰਤ ਅਨ-ਨਹਲ: 36)

ਅੱਲਾਹ ਨੇ ਸਾਰੇ ਬੰਦਿਆਂ 'ਤੇ ਤਾਗੂਤ ਦਾ ਇਨਕਾਰ ਕਰਨਾ ਅਤੇ ਅੱਲਾਹ 'ਤੇ ਈਮਾਨ ਲਿਆਉਣਾ ਫਰਜ਼ ਕਰਾਰ ਦਿੱਤਾ ਹੈ।

ਇਬਨ ਅਲ-ਕੱਯਿਮ, ਅੱਲਾਹ ਉਨ੍ਹਾਂ ਉੱਤੇ ਰਹਿਮ ਕਰੇ, ਕਹਿੰਦੇ ਹਨ: ਤਾਗੂਤ ਦਾ ਅਰਥ ਹੈ: ਹਰ ਉਹ ਚੀਜ਼ ਜਿਸਦੀ ਇਬਾਦਤ ਕਰ ਕੇ ਜਾਂ ਜਿਸ ਦੀ ਪੈਰਵੀ (ਪਾਲਣਾ) ਕਰ ਕੇ ਜਾਂ ਜਿਸ ਦੇ ਪਿੱਛੇ ਲਗ ਕੇ ਜਾਂ ਗੱਲ ਮੰਨ ਕੇ, ਬੰਦਾ ਆਪਣੀ ਹੱਦ ਤੋਂ ਅੱਗੇ ਵੱਧ ਜਾਵੇ।

ਤਾਗ਼ੂਤ ਬਹੁਤ ਸਾਰੇ ਹਨ, ਜਿਨ੍ਹਾਂ ਵਿੱਚੋਂ ਪੰਜ ਮੁਖੀ ਹਨ: ਇਬਲੀਸ (ਅੱਲਾਹ ਦੀ ਉਸ ਉੱਤੇ ਲਾਹਨਤ ਹੋਵੇ); ਉਹ ਵਿਅਕਤੀ ਜਿਸ ਦੀ ਇਬਾਦਤ ਕੀਤੀ ਜਾਵੇ ਅਤੇ ਉਹ ਇਸ 'ਤੇ ਰਾਜ਼ੀ ਹੋਵੇ; ਉਹ ਵਿਅਕਤੀ ਜੋ ਲੋਕਾਂ ਨੂੰ ਆਪਣੀ ਇਬਾਦਤ ਵੱਲ ਬੁਲਾਵੇ, ਉਹ ਵਿਅਕਤੀ ਜੋ ਗ਼ੈਬ ਦੇ ਇਲਮ (ਪਰੋਖ ਦੇ ਗਿਆਨ) ਵਿੱਚੋਂ ਕੁੱਝ ਜਾਣਨ ਦਾ ਦਾਅਵਾ ਕਰੇ ਅਤੇ ਉਹ ਵਿਅਕਤੀ ਜੋ ਅੱਲਾਹ ਦੀ ਨਾਜ਼ਿਲ ਕੀਤੀ ਸ਼ਰੀਅਤ (ਕਾਨੂੰਨ) ਦੇ ਵਿਰੁੱਧ ਫੈਸਲੇ ਕਰੇ।

ਇਸਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

﴿لَآ إِكۡرَاهَ فِي ٱلدِّينِۖ قَد تَّبَيَّنَ ٱلرُّشۡدُ مِنَ ٱلۡغَيِّۚ فَمَن يَكۡفُرۡ بِٱلطَّٰغُوتِ وَيُؤۡمِنۢ بِٱللَّهِ فَقَدِ ٱسۡتَمۡسَكَ بِٱلۡعُرۡوَةِ ٱلۡوُثۡقَىٰ لَا ٱنفِصَامَ لَهَاۗ وَٱللَّهُ سَمِيعٌ عَلِيمٌ256﴾

“ਧਰਮ ਦੇ ਸੰਬੰਧ ਵਿੱਚ ਕੋਈ ਜ਼ੋਰ ਜ਼ਬਰਦਸਤੀ ਨਹੀਂ, ਕਿਉਂ ਜੋ ਹਿਦਾਇਤ (ਸੱਚਾ ਧਰਮ) ਗੁਮਰਾਹੀ (ਝੂਠੇ ਧਰਮਾਂ) ਤੋਂ ਸਪਸ਼ਟ ਹੋ ਚੁੱਕੀ ਹੈ। ਸੋ ਜੋ ਕੋਈ ਤਾਗ਼ੂਤ (ਅੱਲਾਹ ਤੋਂ ਛੁੱਟ ਦੂਜੇ ਇਸ਼ਟ) ਦਾ ਇਨਕਾਰ ਕਰੇ ਅਤੇ ਅੱਲਾਹ ’ਤੇ ਈਮਾਨ ਲੈ ਆਵੇ ਉਸ ਵਿਅਕਤੀ ਨੇ ਇੱਕ ਮਜ਼ਬੂਤ ਸਹਾਰੇ ਨੂੰ ਫੜ ਲਿਆ ਨੂੰ ਜਿਹੜਾ ਟੁੱਟਣ ਵਾਲਾ ਨਹੀਂ। ਅੱਲਾਹ (ਹਰ ਗੱਲ ਨੂੰ) ਭਲੀ-ਭਾਂਤ ਜਾਣਨ ਵਾਲਾ ਅਤੇ ਸੁਣਨ ਵਾਲਾ ਹੈ।” (ਸੂਰਤ ਅਲ-ਬਕਰਹ: 256) ਇਹੋ "ਲਾ ਇਲਾਹਾ ਇੱਲੱਲਾਹ" ਦਾ ਅਸਲ ਅਰਥ ਹੈ ਅਤੇ ਹਦੀਸ ਵਿੱਚ ਹੈ:

"رَأْسُ الأَمْرِ: الإِسْلَامُ، وَعَمُودُهُ: الصَّلَاةُ، وَذِرْوَةُ سَنَامِهِ: الجِهَادُ فِي سَبِيلِ اللَّهِ".

“ਦੀਨ ਦੀ ਅਸਲ (ਮੂਲ) ਇਸਲਾਮ ਹੈ, ਉਸਦਾ ਥੰਮ੍ਹ ਨਮਾਜ਼ ਹੈ ਅਤੇ ਉਸਦੀ ਚੋਟੀ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨਾ ਹੈ।”

ਅਤੇ ਅੱਲਾਹ ਤਆਲਾ ਸਭ ਤੋਂ ਵਧੀਆ ਜਾਣਨ ਵਾਲਾ ਹੈ।

***

ਵਿਸ਼ਾ-ਸੂਚੀ

 

 

 

 

***

 

pa36v2.0 - 24/05/2026