رِسَالَةٌ فِي الدِّمَاءِ الطَّبِيعِيَّةِ لِلنِّسَاءِ
ਔਰਤਾਂ ਦੇ ਕੁਦਰਤੀ ਖੂਨ ਨਾਲ ਸਬੰਧਤ ਇੱਕ ਪੁਸਤਿਕਾ
بِقَلَمِ فَضِيلَةِ الشَّيْخِ العَلَّامَةِ
مُحَمَّدِ بْنِ صَالِحٍ العُثَيْمِينِ
غَفَرَ اللَّهُ لَهُ وَلِوَالِدَيْهِ وَلِلمُسْلِمِينَ
ਸ਼ੇਖ ਅਲਾਮਾ ਮੁਹੰਮਦ ਬਿਨ ਸਾਲੇਹ ਅਲ-ਉਸੇਮੀਨ
ਦੁਆਰਾ ਲਿਖਿਆ ਗਿਆ
ਅੱਲਾਹ ਉਨ੍ਹਾਂ ਨੂੰ, ਉਨ੍ਹਾਂ ਦੇ ਮਾਪਿਆਂ ਨੂੰ ਅਤੇ ਮੁਸਲਮਾਨਾਂ ਨੂੰ ਮਾਫ਼ ਕਰੇ
بِسْمِ اللهِ الرَّحمَنِ الرَّحِيمِ
ਔਰਤਾਂ ਦੇ ਕੁਦਰਤੀ ਖੂਨ ਨਾਲ ਸਬੰਧਤ ਇੱਕ ਪੁਸਤਿਕਾ
ਸ਼ੁਰੂ ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
ਸਾਰੀ ਪ੍ਰਸ਼ੰਸਾ ਅੱਲਾਹ ਲਈ ਹੈ। ਅਸੀਂ ਉਸਦੀ ਉਸਤਤ ਕਰਦੇ ਹਾਂ, ਉਸੇ ਤੋਂ ਮਦਦ ਮੰਗਦੇ ਹਾਂ, ਮਾਫ਼ੀ ਮੰਗਦੇ ਹਾਂ, ਅਤੇ ਉਸੇ ਤੋਂ ਤੌਬਾ ਕਰਦੇ ਹਾਂ। ਅਸੀਂ ਆਪਣੇ ਆਪ ਦੀਆਂ ਬੁਰਾਈਆਂ ਤੋਂ ਅਤੇ ਆਪਣੇ ਕਰਮਾਂ ਦੀਆਂ ਬੁਰਾਈਆਂ ਤੋਂ ਅੱਲਾਹ ਦੀ ਪਨਾਹ ਮੰਗਦੇ ਹਾਂ। ਜਿਸ ਨੂੰ ਰੱਬ ਸਿੱਧਾ ਰਾਹ ਦਿਖਾਉਂਦਾ ਹੈ, ਉਸ ਨੂੰ ਕੁਰਾਹੇ ਪਾਉਣ ਵਾਲਾ ਕੋਈ ਨਹੀਂ ਅਤੇ ਜਿਸ ਨੂੰ ਉਹ ਕੁਰਾਹੇ ਪਾਉਂਦਾ ਹੈ, ਉਸ ਦਾ ਮਾਰਗ ਦਰਸ਼ਕ ਵੀ ਕੋਈ ਨਹੀਂ। ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਬਿਨਾ ਕੋਈ ਵੀ ਸੱਚਾ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ ਅਤੇ ਉਸ ਦਾ ਕੋਈ ਸਾਂਝੀਦਾਰ ਨਹੀਂ । ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ ﷺ ਉਸਦੇ ਪੈਗੰਬਰ ਅਤੇ ਬੰਦੇ ਹਨ, ਅੱਲਾਹ ਦੀ ਸਲਾਮਤੀ ਅਤੇ ਸ਼ਾਂਤੀ ਹੋਵੇ ਆਪ ﷺ ਉੱਤੇ, ਆਪ ਦੇ ਸਾਥੀਆਂ ਉੱਤੇ, ਅਤੇ ਨਿਆਂ ਦੇ ਦਿਨ ਤੱਕ ਚੰਗੇ ਕੰਮਾਂ ਵਿੱਚ ਉਹਨਾਂ ਦੀ ਪਾਲਣਾ ਕਰਨ ਵਾਲੇ ਲੋਕਾਂ ਉੱਤੇ।
ਹੁਣ ਗੱਲ ਇਸ ਤਰ੍ਹਾਂ ਹੈ: ਔਰਤ ਨੂੰ ਜੋ ਖੂਨ ਆਉਂਦਾ ਹੈ, ਜਿਵੇਂ ਕਿ ਮਾਹਵਾਰੀ, ਇਸਤਿਹਾਜ਼ਾਹ (ਅਨਿਯਿਮਤ ਖੂਨ) ਅਤੇ ਨਿਫ਼ਾਸ (ਜਣੇਪੇ ਤੋਂ ਬਾਅਦ ਦਾ ਖੂਨ), ਇਹ ਉਹਨਾਂ ਮਹੱਤਵਪੂਰਨ ਮਾਮਲਿਆਂ ਵਿੱਚੋਂ ਇੱਕ ਹੈ ਜਿਸ ਦੇ ਹੁਕਮਾਂ ਬਾਰੇ ਜਾਣਕਾਰੀ ਹਾਸਲ ਕਰਨਾ ਅਤੇ ਉਸਦੇ ਸਪੱਸ਼ਟੀਕਰਨ ਬਾਰੇ ਪਤਾ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਵਿਦਵਾਨਾਂ ਦੇ ਕਥਨਾਂ ਅਨੁਸਾਰ ਸਹੀ ਅਤੇ ਗਲਤ ਨੂੰ ਵੱਖ ਕਰਨਾ ਹੁੰਦਾ ਹੈ ਕਿ ਕੁਰਆਨ ਅਤੇ ਸੁੰਨਤ ਵਿੱਚ ਜੋ ਕਿਹਾ ਗਿਆ ਹੈ ਉਸ ਦੀ ਰੋਸ਼ਨੀ ਵਿੱਚ ਕਿਹੜੀ ਰਾਏ ਜ਼ਿਆਦਾ ਸਹੀ ਜਾਂ ਕਮਜ਼ੋਰ ਹੈ ਅਤੇ ਕਿਸ 'ਤੇ ਭਰੋਸਾ ਕੀਤਾ ਜਾਣਾ ਚਾਹੀਦਾ ਹੈ।
1- ਕਿਉਂਕਿ ਕੁਰਆਨ ਅਤੇ ਸੁੰਨਤ ਹੀ ਉਹ ਦੋ ਮੂਲ ਸਰੋਤ ਹਨ ਜਿਨ੍ਹਾਂ ਦੇ ਅਧਾਰ 'ਤੇ ਸਰਬਸ਼ਕਤੀਮਾਨ ਅੱਲਾਹ ਨੇ ਆਪਣੇ ਸੇਵਕਾਂ ਨੂੰ ਉਸਦੀ ਇਬਾਦਤ ਕਰਨ ਦਾ ਹੁਕਮ ਦਿੱਤਾ ਹੈ ਅਤੇ ਉਸਨੂੰ ਫਰਜ਼ ਬਣਾਇਆ ਹੈ।
2- ਕਿਉਂਕਿ ਕੁਰਆਨ ਅਤੇ ਸੁੰਨਤ 'ਤੇ ਭਰੋਸਾ ਕਰਨ ਨਾਲ ਦਿਲ ਦੀ ਸ਼ਾਂਤੀ, ਤੱਸਲੀ, ਸਕੂਨ ਅਤੇ ਅੰਤਰਮਨ ਸੰਤੁਸ਼ਟ ਰਹਿੰਦਾ ਹੈ।
3- ਅਤੇ ਇਹਨਾਂ ਤੋਂ ਇਲਾਵਾ ਹੋਰ ਕਿਸੇ ਵੀ ਚੀਜ਼ (ਸਰੋਤ) ਨੂੰ ਸਬੂਤ ਵਜੋਂ ਵਰਤੇ ਜਾਣ ਨੂੰ ਦਲੀਲ ਨਹੀਂ ਮੰਨਿਆ ਜਾਂਦਾ।
ਸਰਬਸ਼ਕਤੀਮਾਨ ਅੱਲਾਹ ਦੇ ਸ਼ਬਦ ਅਤੇ ਉਸਦੇ ਰਸੂਲ ﷺ ਦੇ ਸ਼ਬਦਾਂ ਤੋਂ ਇਲਾਵਾ ਕੋਈ ਚੀਜ਼ ਸਬੂਤ ਨਹੀਂ ਹੈ। ਇਸੇ ਤਰੀਕੇ ਨਾਲ ਆਪ ﷺ ਦੇ ਸਾਥੀਆਂ ਅਤੇ ਸੱਚੇ ਵਿਦਵਾਨਾਂ ਦੀ ਸਭ ਤੋਂ ਸਹੀ ਰਾਏ ਤੇ ਉਨ੍ਹਾਂ ਦੇ ਸ਼ਬਦ ਵੀ ਸਬੂਤ ਹਨ, ਬਸ਼ਰਤੇ ਕਿ ਉਹ ਕੁਰਆਨ ਅਤੇ ਸੁੰਨਤ ਦੇ ਵਿਰੋਧ ਨਾ ਜਾਂਦੇ ਹੋਣ ਅਤੇ ਨਾਲ ਹੀ ਇਸਦਾ ਕਿਸੇ ਹੋਰ ਸਾਥੀ ਦੇ ਸ਼ਬਦ ਨਾਲ ਖੰਡਨ ਨਾ ਹੁੰਦਾ ਹੋਵੇ। ਜੇਕਰ ਕੁਰਆਨ ਅਤੇ ਸੁੰਨਤ ਵਿੱਚ ਕੋਈ ਅਜਿਹੀ ਗੱਲ ਹੈ ਜੋ ਇਸਦਾ ਖੰਡਨ ਕਰਦੀ ਹੈ, ਤਾਂ ਕਿਤਾਬ ਅਤੇ ਸੁੰਨਤ ਵਿੱਚ ਜੋ ਹੈ ਉਸਨੂੰ ਲੈਣਾ ਲਾਜ਼ਮੀ ਹੈ। ਅਤੇ ਜੇਕਰ ਕਿਸੇ ਹੋਰ ਸਾਥੀ ਦੀ ਰਾਏ ਦੂਜੇ ਸਾਥੀ ਦੀ ਰਾਏ ਦਾ ਖੰਡਨ ਕਰਦੀ ਹੈ, ਤਾਂ ਉਹਨਾ ਦੋਵਾਂ ਵਿਚਾਰਾਂ ਵਿਚਕਾਰ ਜ਼ਿਆਦਾ ਸਹੀ ਨੂੰ ਤਰਜੀਹ ਦੇ ਤੋਰ 'ਤੇ ਲਿਆ ਜਾਵੇਗਾ। ਕਿਉਂਕਿ ਇਸ ਲਈ ਅੱਲਾਹ ਤਆਲਾ ਦਾ ਇਹ ਫਰਮਾਨ ਹੈ:
﴿...فَإِن تَنَٰزَعۡتُمۡ فِي شَيۡءٖ فَرُدُّوهُ إِلَى ٱللَّهِ وَٱلرَّسُولِ إِن كُنتُمۡ تُؤۡمِنُونَ بِٱللَّهِ وَٱلۡيَوۡمِ ٱلۡأٓخِرِۚ ذَٰلِكَ خَيۡرٞ وَأَحۡسَنُ تَأۡوِيلًا﴾
“…ਫੇਰ ਜੇਕਰ ਤੁਹਾਡਾ ਕਿਸੇ ਗੱਲ ’ਤੇ ਆਪਸ ਵਿੱਚ ਕੋਈ ਮੱਤਭੇਦ ਹੋ ਜਾਵੇ ਤਾਂ ਉਸ ਨੂੰ (ਫ਼ੈਸਲੇ ਲਈ) ਅੱਲਾਹ ਤੇ ਉਸ ਦੇ ਰਸੂਲ ਵੱਲ ਲੈ ਜਾਓ, ਜੇਕਰ ਤੁਸੀਂ ਸੱਚ ਮੁੱਚ ਅੱਲਾਹ ਅਤੇ ਕਿਆਮਤ ਦੇ ਦਿਨ ਉੱਤੇ ਈਮਾਨ ਰਖਦੇ ਹੋ, ਮੱਤਭੇਦ ਦੂਰ ਕਰਨ ਦਾ ਇਹੋ ਵਧੀਆ ਤਰੀਕਾ ਹੈ ਅਤੇ ਸਿੱਟੇ ਪੱਖੋਂ ਵੀ ਬਹੁਤ ਹੀ ਵਧੀਆ ਹੈ।” (ਸੂਰਤ ਅਨ-ਨਿਸਾ ਆਇਤ:59)
ਇਹ ਇੱਕ ਸੰਖੇਪ ਸੰਦੇਸ਼ ਹੈ ਕਿ ਇਹਨਾਂ ਖੂਨਾਂ ਅਤੇ ਉਹਨਾਂ ਦੇ ਹੁਕਮਾਂ ਦੀ ਵਿਆਖਿਆ ਕਰਨ ਲਈ ਕੀ ਜ਼ਰੂਰੀ ਹੈ, ਅਤੇ ਇਸ ਵਿੱਚ ਹੇਠ ਲਿਖੇ ਪਾਠ ਸ਼ਾਮਲ ਹਨ:
ਪਹਿਲਾ ਪਾਠ: ਮਾਹਵਾਰੀ ਦੇ ਅਰਥ ਅਤੇ ਇਸਦੇ ਪਿੱਛੇ ਦੀ ਹਿਕਮਤ (ਸਿਆਣਪ)।
ਦੂਜਾ ਪਾਠ: ਮਾਹਵਾਰੀ ਦਾ ਸਮਾਂ ਅਤੇ ਮਿਆਦ।
ਤੀਜਾ ਪਾਠ: ਮਾਹਵਾਰੀ ਦੇ ਦੌਰਾਨ ਅਨਿਯਮਿਤ ਬਦਲਾਅ (ਆਪਾਤਕਾਲੀਨ ਸਥਿਤੀਆਂ)।
ਚੌਥਾ ਪਾਠ: ਮਾਹਵਾਰੀ ਦੇ ਸ਼ਰੀਅਤੀ ਹੁਕਮ।
ਪੰਜਵਾਂ ਪਾਠ: ਇਸਤਿਹਾਜ਼ਾ (ਅਨਿਯਿਮਤ ਖੂਨ ਆਉਣ) ਅਤੇ ਇਸ ਦੇ ਹੁਕਮ।
ਛੇਵਾਂ ਪਾਠ: ਨਿਫ਼ਾਸ (ਜਣੇਪੇ ਤੋਂ ਬਾਅਦ ਦੇ ਖੂਨ) ਅਤੇ ਇਸ ਦੇ ਹੁਕਮ।
ਸੱਤਵਾਂ ਪਾਠ: ਹੈਜ਼ (ਮਹਾਵਾਰੀ) ਨੂੰ ਰੋਕਣ ਜਾਂ ਜਾਰੀ ਕਰਨ, ਅਤੇ ਗਰਭ ਨੂੰ ਰੋਕਣ ਜਾਂ ਗਿਰਾਉਣ ਵਾਲੀਆਂ ਦਵਾਈਆਂ/ਸਾਧਨਾਂ ਦੀ ਵਰਤੋਂ।
ਪਹਿਲਾ ਪਾਠ: ਮਾਹਵਾਰੀ ਦੇ ਅਰਥ ਅਤੇ ਇਸਦੇ ਪਿੱਛੇ ਦੀ ਹਿਕਮਤ।
ਭਾਸ਼ਾਈ ਤੌਰ 'ਤੇ ਮਾਹਵਾਰੀ ਦਾ ਅਰਥ ਹੈ ਕਿਸੇ ਚੀਜ਼ ਦਾ ਵਹਿਣਾ।
ਸ਼ਰੀਅਤ ਅਨੁਸਾਰ: ਅਜਿਹਾ ਖੂਨ ਜੋ ਕਿਸੇ ਮਾਦਾ (ਔਰਤ) ਵਿੱਚੋਂ ਕੁਦਰਤੀ ਤੌਰ 'ਤੇ, ਬਿਨਾ ਕਿਸੇ ਕਾਰਨ ਦੇ, ਇੱਕ ਨਿਸ਼ਚਿਤ ਸਮੇਂ ਲਈ ਵਗਦਾ ਹੈ। ਇਸਨੂੰ ਕੁਦਰਤੀ ਖੂਨ ਮੰਨਿਆ ਜਾਂਦਾ ਹੈ ਅਤੇ ਇਹ ਬਿਮਾਰੀ, ਸੱਟ, ਗਰਭਪਾਤ, ਜਾਂ ਜਣੇਪੇ ਕਾਰਨ ਨਹੀਂ ਹੁੰਦਾ। ਕਿਉਂਕਿ ਇਹ ਕੁਦਰਤੀ ਖੂਨ ਹੈ, ਇਸ ਲਈ ਇਹ ਔਰਤ ਦੀ ਸਥਿਤੀ, ਵਾਤਾਵਰਣ ਅਤੇ ਮਾਹੌਲ ਅਨੁਸਾਰ ਬਦਲਦਾ ਹੈ। ਇਸ ਲਈ, ਔਰਤਾਂ ਇਸ ਸਬੰਧ ਵਿੱਚ ਵੱਖੋ-ਵੱਖ ਹੁੰਦੀਆਂ ਹਨ।
ਇਸ ਦੇ ਪਿੱਛੇ ਦੀ ਹਿਕਮਤ (ਸਿਆਣਪ ) ਇਹ ਹੈ ਕਿ ਭਰੂਣ ਜਦੋਂ ਆਪਣੀ ਮਾਂ ਦੀ ਕੁੱਖ ਵਿੱਚ ਹੁੰਦਾ ਹੈ ਤਾਂ ਉਨ੍ਹਾਂ ਚੀਜ਼ਾਂ ਤੋਂ ਪੋਸ਼ਣ ਨਹੀਂ ਲੈ ਸਕਦਾ ਜਿਨ੍ਹਾਂ ਤੋਂ ਪੇਟ ਦੇ ਬਾਹਰ ਦੇ ਲੋਕ ਪੋਸ਼ਿਤ ਹੁੰਦੇ ਹਨ। ਇਥੋਂ ਤੱਕ ਕਿ ਉਸਦੀ ਮਾਂ, ਜੋ ਸਾਰੀ ਦੁਨੀਆ ਵਿੱਚੋਂ ਉਸ ਲਈ ਸਭ ਤੋਂ ਵੱਧ ਮਿਹਰਬਾਨ ਹੈ, ਵੀ ਉਸ ਨੂੰ ਆਮ ਵਿਅਕਤੀ ਵਾਂਗ ਪੋਸ਼ਣ ਨਹੀਂ ਦੇ ਸਕਦੀ। ਇਸ ਲਈ ਅੱਲਾਹ ਤਆਲਾ ਨੇ ਔਰਤ ਵਿੱਚ ਇੱਕ ਖੂਨੀ ਵਹਾਉ ਰਚਿਆ, ਜਿਸ ਨਾਲ ਭਰੂਣ ਨੂੰ ਉਸਦੀ ਮਾਂ ਦੀ ਕੁੱਖ ਵਿੱਚ ਬਿਨਾ ਕੁੱਝ ਖਾਧੇ ਅਤੇ ਪਚਾਏ ਪੋਸ਼ਿਤ ਕੀਤਾ ਜਾ ਸਕੇ। ਇਹ ਖੂਨ ਭਰੂਣ ਦੀ ਨਾਭੀ ਰਾਹੀਂ ਉਸਦੇ ਸ਼ਰੀਰ ਵਿੱਚ ਦਾਖਲ ਹੁੰਦਾ ਹੈ, ਅਤੇ ਸਿਧੇ ਉਸ ਦੀਆਂ ਨਾੜੀਆਂ ਵਿੱਚ ਜਾ ਕੇ ਉਸਨੂੰ ਪੋਸ਼ਣ ਦਿੰਦਾ ਹੈ। ਕਿੰਨੀਆਂ ਮਿਹਰਾਂ ਵਾਲਾ ਹੈ ਅੱਲਾਹ ਸਾਡਾ ਰੱਬ ਜੋ ਸਭ ਤੋਂ ਵਧੀਆ ਸਿਰਜਣਹਾਰ ਹੈ।
ਇਹੋ ਹੈ ਮਾਹਵਾਰੀ ਦੇ ਪਿੱਛੇ ਦੀ ਸਿਆਣਪ; ਇਸ ਲਈ, ਜਦੋਂ ਕੋਈ ਔਰਤ ਗਰਭਵਤੀ ਹੋ ਜਾਂਦੀ ਹੈ, ਤਾਂ ਉਸ ਦੀ ਮਾਹਵਾਰੀ ਬੰਦ ਹੋ ਜਾਂਦੀ ਹੈ। ਇਸੇ ਤਰ੍ਹਾਂ, ਛਾਤੀ ਦਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਵੀ ਮਾਹਵਾਰੀ ਘੱਟ ਆਉਂਦੀ ਹੈ, ਖਾਸ ਕਰਕੇ ਦੁੱਧ ਚੁੰਘਾਉਣ ਦੀ ਸ਼ੁਰੂਆਤ ਵਿੱਚ।
ਦੂਜਾ ਪਾਠ: ਮਾਹਵਾਰੀ ਦਾ ਸਮਾਂ ਅਤੇ ਮਿਆਦ।
ਇਹ ਪਾਠ ਦੋ ਵਿਸ਼ਿਆਂ 'ਤੇ ਚਰਚਾ ਕਰਦਾ ਹੈ:
ਪਹਿਲਾ ਵਿਸ਼ਾ: ਕਿਸ ਉਮਰ ਵਿੱਚ ਮਾਹਵਾਰੀ ਆਉਂਦੀ ਹੈ।
ਦੂਸਰਾ ਵਿਸ਼ਾ: ਮਾਹਵਾਰੀ ਦੀ ਮਿਆਦ ਭਾਵ ਇਹ ਕਿੰਨਾ ਸਮਾਂ ਰਹਿੰਦੀ ਹੈ।
ਜੇਕਰ ਗੱਲ ਕਰੀਏ ਪਹਿਲੇ ਵਿਸ਼ੇ ਦੀ: ਮਾਹਵਾਰੀ ਆਮ ਤੌਰ 'ਤੇ ਬਾਰਾਂ ਤੋਂ ਪੰਜਾਹ ਸਾਲ ਦੀ ਉਮਰ ਦੇ ਵਿਚਕਾਰ ਆਉਂਦੀ ਹੈ, ਅਤੇ ਔਰਤ ਦੀ ਸਥਿਤੀ, ਵਾਤਾਵਰਣ ਅਤੇ ਮੌਸਮ ਦੇ ਅਧਾਰ 'ਤੇ ਮਾਹਵਾਰੀ ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਵੀ ਆ ਸਕਦੀ ਹੈ।
ਵਿਦਵਾਨਾਂ (ਰੱਬ ਉਨ੍ਹਾਂ 'ਤੇ ਰਹਿਮ ਕਰੇ) ਵਿੱਚ ਇਸ ਬਾਰੇ ਮਤਭੇਦ ਹੈ: ਕੀ ਕੋਈ ਖਾਸ ਉਮਰ ਹੈ ਜਿਸ ਵਿੱਚ ਮਾਹਵਾਰੀ ਆਉਂਦੀ ਹੈ? ਭਾਵ ਇੱਕ ਔਰਤ ਨੂੰ ਇਸ ਉਮਰ ਤੋਂ ਪਹਿਲਾਂ ਜਾਂ ਬਾਅਦ ਵਿੱਚ ਮਾਹਵਾਰੀ ਨਹੀਂ ਆਉਂਦੀ; ਅਤੇ ਜੇਕਰ ਉਸ ਨੂੰ ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਖੂਨ ਆਉਂਦਾ ਹੈ ਕੀ ਉਹ ਖਰਾਬ ਖੂਨ ਹੈ ਜਾਂ ਮਾਹਵਾਰੀ?
ਇਸ ਮਾਮਲੇ ਵਿੱਚ ਵਿਦਵਾਨਾਂ ਦਾ ਮਤਭੇਦ ਹੈ। ਅਲ-ਦਾਰਿਮੀ ਨੇ ਮਦਭੇਦਾਂ ਦਾ ਜ਼ਿਕਰ ਕਰਨ ਤੋਂ ਬਾਅਦ ਕਿਹਾ: "ਮੇਰੇ ਵਿਚਾਰ ਵਿੱਚ ਇਹ ਸਭ ਗਲਤ ਹਨ! ਕਿਉਂਕਿ ਇਸ ਸਭ ਵਿੱਚ ਹਵਾਲਾ ਖੂਨ ਆਉਣ ਵੱਲ ਹੈ, ਇਸ ਲਈ ਕਿਸੇ ਵੀ ਸਥਿਤੀ ਅਤੇ ਉਮਰ ਵਿੱਚ ਜੋ ਵੀ ਮਾਤਰਾ ਪਾਈ ਜਾਂਦੀ ਹੈ ਉਸਨੂੰ ਮਾਹਵਾਰੀ ਮੰਨਿਆ ਜਾਣਾ ਚਾਹੀਦਾ ਹੈ। ਬਾਕੀ ਅੱਲਾਹ ਹੀ ਸਭ ਤੋਂ ਵਧੀਆ ਜਾਣਨ ਵਾਲਾ ਹੈ।"1
ਇਹ ਗੱਲ ਜੋ ਦਾਰਿਮੀ ਨੇ ਕਹੀ ਹੈ, ਉਹੀ ਸਹੀ ਹੈ, ਅਤੇ ਇਹੀ ਸ਼ੈਖੁਲ-ਇਸਲਾਮ ਇਬਨ ਤੈਮੀਆ ਦੀ ਰਾਏ ਹੈ2 ਕਿ—ਜਦੋਂ ਵੀ ਕਿਸੇ ਇਸਤਰੀ ਨੂੰ ਹੈਜ਼ (ਮਾਹਵਾਰੀ) ਆਵੇ, ਤਾਂ ਉਹ ਹਾਇਜ਼ਾ ਮੰਨੀ ਜਾਵੇਗੀ, ਭਾਵੇਂ ਉਹ ਨੌਂ ਸਾਲ ਤੋਂ ਘੱਟ ਉਮਰ ਦੀ ਹੋਵੇ ਜਾਂ ਪੰਜਾਹ ਸਾਲ ਤੋਂ ਵੱਧ ਉਮਰ ਦੀ। ਇਹ ਇਸ ਲਈ ਹੈ ਕਿਉਂਕਿ ਮਾਹਵਾਰੀ ਬਾਰੇ ਹੁਕਮ ਅੱਲਾਹ ਅਤੇ ਉਸਦੇ ਰਸੂਲ ਦੁਆਰਾ ਇਸ ਦੇ ਵਜੂਦ (ਆਉਣ) ਦੇ ਅਧਾਰ 'ਤੇ ਦਿੱਤੇ ਗਏ ਸਨ, ਅਤੇ ਅੱਲਾਹ ਅਤੇ ਉਸਦੇ ਰਸੂਲ ﷺ ਨੇ ਇਸਦੇ ਲਈ ਕੋਈ ਖਾਸ ਉਮਰ ਨਿਰਧਾਰਤ ਨਹੀਂ ਕੀਤੀ ਸੀ। ਇਸ ਲਈ, ਉਸ ਵਜੂਦ ਦਾ ਹਵਾਲਾ ਦੇਣਾ ਜ਼ਰੂਰੀ ਹੈ ਜਿਸ ਦੇ ਆਧਾਰ 'ਤੇ ਫੈਸਲੇ ਕੀਤੇ ਗਏ ਸੀ। ਸੋ, ਇਸ ਲਈ ਇੱਕ ਖਾਸ ਉਮਰ ਨਾਲ ਨਿਰਧਾਰਤ ਕਰਨ ਲਈ ਕਿਤਾਬ ਜਾਂ ਸੁੰਨਤ ਤੋਂ ਸਬੂਤ ਮਿਲਣਾ ਜ਼ਰੂਰੀ ਹੈ, ਜੋ ਕਿ ਸਾਨੂੰ ਨਹੀਂ ਮਿਲਦਾ।
ਦੂਸਰਾ ਵਿਸ਼ਾ ਮਾਹਵਾਰੀ ਦੀ ਮਿਆਦ ਹੈ, ਭਾਵ ਇਹ ਕਿੰਨਾ ਸਮਾਂ ਰਹਿੰਦੀ ਹੈ।
ਤਾਂ ਇਸਦੇ ਸੰਬੰਧ ਵਿੱਚ ਵਿਦਵਾਨਾਂ ਨੇ ਛੇ ਜਾਂ ਸੱਤ ਵਿਚਾਰਾਂ ਵਿਚਕਾਰ ਬਹੁਤ ਮਤਭੇਦ ਕੀਤੇ ਹਨ। ਇਬਨ ਅਲ-ਮੁੰਜ਼ਿਰ (ਅੱਲਾਹ ਉਨ੍ਹਾਂ 'ਤੇ ਰਹਿਮ ਕਰੇ) ਨੇ ਕਿਹਾ: ਇੱਕ ਸਮੂਹ ਕਹਿੰਦਾ ਹੈ: ਮਾਹਵਾਰੀ ਦੇ ਦਿਨਾਂ ਦੀ ਕੋਈ ਸੀਮਾ ਨਹੀਂ ਹੈ।3
ਮੈਂ ਕਹਿਣਾ: ਇਹ ਕਥਨ ਵੀ ਦਾਰਿਮੀ ਦੇ ਪਿਛਲੀ ਕਥਨ ਵਾਂਗ ਹੈ, ਅਤੇ ਇਹੋ ਸ਼ੇਖੁਲ ਇਸਲਾਮ ਇਬਨ ਤੈਮੀਆ ਦੀ ਰਾਏ ਹੈ, ਜੋ ਕਿ ਸਹੀ ਹੈ। ਕਿਉਂਕਿ ਇਹ ਕੁਰਆਨ, ਸੁੰਨਤ ਅਤੇ ਅਕਲ ਦੁਆਰਾ ਦਰਸਾਈ ਗਈ ਹੈ।
ਪਹਿਲਾ ਸਬੂਤ: ਅੱਲਾਹ ਤਆਲਾ ਦਾ ਇਹ ਫਰਮਾਨ:
﴿وَيَسۡـَٔلُونَكَ عَنِ ٱلۡمَحِيضِۖ قُلۡ هُوَ أَذٗى فَٱعۡتَزِلُواْ ٱلنِّسَآءَ فِي ٱلۡمَحِيضِ وَلَا تَقۡرَبُوهُنَّ حَتَّىٰ يَطۡهُرۡنَ...﴾
(ਹੇ ਨਬੀ!) ਲੋਕੀ ਤੁਹਾਥੋਂ ਹੈਜ਼ (ਮਾਸਿਕ ਧਰਮ) ਬਾਰੇ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਇਹ ਇੱਕ ਗੰਦਗੀ ਦੀ ਹਾਲਤ ਹੈ ਸੋ ਤੁਸੀਂ ਹੈਜ਼ (ਦੀ ਹਾਲਤ) ਵਿੱਚ ਔਰਤਾਂ ਤੋਂ ਪਰ੍ਹਾਂ ਰਹੋ (ਭਾਵ ਸੰਭੋਗ ਨਾ ਕਰੋ) ਜਦੋਂ ਤੱਕ ਕਿ ਉਹ ਪਾਕ ਸਾਫ਼ ਨਾ ਹੋ ਜਾਣ। …” [ਸੂਰਤ ਬਕਰਹ: 222] ਇਸ ਬਾਰੇ ਅੱਲਾਹ ਨੇ ਮਨਾਹੀ ਦਾ ਉਦੇਸ਼ ਪਾਕੀ ਆਉਣ ਨੂੰ ਬਣਾਇਆ ਹੈ, ਅਤੇ ਉਸਨੇ ਇਹ ਇੱਕ ਦਿਨ ਜਾਂ ਇੱਕ ਰਾਤ ਜਾਂ ਤਿੰਨ ਦਿਨ ਜਾਂ ਪੰਦਰਾਂ ਦਿਨ ਆਦਿ ਨਹੀਂ ਬਣਾਏ। ਇਹ ਇਸ ਚੀਜ਼ ਨੂੰ ਦਰਸਾਉਂਦਾ ਹੈ ਕਿ ਸ਼ਰੀਅਤੀ ਹੁਕਮ ਦਾ ਅਧਾਰ ਮਾਹਵਾਰੀ ਹੈ, ਭਾਵ ਉਹ (ਮਾਹਵਾਰੀ) ਆਈ ਹੈ ਜਾਂ ਨਾ ਨਹੀਂ। ਜਦੋਂ ਮਾਹਵਾਰੀ ਆਉਂਦੀ ਹੈ, ਹੁਕਮ ਸਥਾਪਿਤ ਕੀਤਾ ਜਾਂਦਾ ਹੈ, ਅਤੇ ਜਦੋਂ ਉਹ ਇਸ ਤੋਂ ਪਾਕ ਹੋ ਜਾਂਦੀ ਹੈ, ਤਾਂ ਇਸ ਦੇ ਹੁਕਮ ਹਟਾ ਦਿੱਤੇ ਜਾਂਦੇ ਹਨ।
ਦੂਜਾ ਸਬੂਤ: ਸਹੀਹ ਮੁਸਲਿਮ ਵਿੱਚ ਜੋ ਸਾਬਤ ਹੋਇਆ ਹੈ ਉਹ ਇਹ ਹੈ ਕਿ ਪੈਗੰਬਰ ﷺ ਨੇ ਆਇਸ਼ਾ (ਰ.) ਨੂੰ ਕਿਹਾ, ਜਦੋਂ ਕਿ ਉਹ ਹੈਜ਼ ਦੀ ਹਾਲਤ ਵਿੱਚ ਉਮਰੇ ਦੇ ਇਹਰਾਮ ਵਿੱਚ ਸੀ:
«افْعَلِي مَا يَفْعَلُ الْحَاجُّ، غَيْرَ أَنْ لَا تَطُوفِي بِالْبَيْتِ حَتَّى تَطْهُرِي». قَالَتْ: فَلَمَّا كَانَ يَوْمُ النَّحْرِ طَهُرَتْ، فَأَفَاضَتْ.
“ਹਾਜੀ ਜੋ ਕੁਝ ਕਰਦਾ ਹੈ, ਤੂੰ ਵੀ ਉਹ ਸਭ ਕਰ, ਪਰ ਜਦੋਂ ਤੱਕ ਕਿ ਤੂੰ ਪਾਕ ਨਾ ਹੋ ਜਾਵੇਂ, ਘਰ (ਕਾਬਾ) ਦਾ ਤਵਾਫ਼ ਨਾ ਕਰੀਂ।” ਉਹ ਕਹਿੰਦੀ ਹਨ: “ਫੇਰ ਜਦੋਂ ਨਹਰ (ਕੁਰਬਾਨੀ) ਦਾ ਦਿਨ ਆਇਆ, ਮੈਂ ਪਾਕ ਹੋ ਗਈ, ਅਤੇ ਮੈਂ ਤਵਾਫ਼ ਕਰ ਲਿਆ।” ਹਦੀਸ 4
ਦੋਵਾਂ ਸਹੀ ਕਿਤਾਬਾਂ (ਬੁਖਾਰੀ ਅਤੇ ਮੁਸਲਿਮ) ਵਿੱਚ ਇਬਨੇ ਮਸੂਦ (ਰ.) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਕਿਹਾ:
«انتَظِرِي فَإِذَا طَهُرْتِ فَاخْرُجِي إِلَى التَّنْعِيمِ».
«ਉਡੀਕ ਕਰੋ, ਫੇਰ ਜਦੋਂ ਤੁਸੀਂ ਸ਼ੁੱਧ ਹੋ ਜਾਓ, ਤਾਂ ਤਨਈਮ ਵੱਲ ਨਿੱਕਲ ਜਾਣਾ।»5 ਇੱਥੇ ਨਬੀ ﷺ ਨੇ ਮਨਾਹੀ ਦੀ ਆਖਰੀ ਹੱਦ ਪਾਕੀ (ਤਹਾਰਤ) ਨੂੰ ਬਣਾਇਆ, ਨਾ ਕਿ ਕਿਸੇ ਨਿਰਧਾਰਤ ਸਮੇਂ ਨੂੰ। ਇਸ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਹੁਕਮ ਹੈਜ਼ ਦੇ ਆਉਣ ਜਾਂ ਨਾ ਆਉਣ ਨਾਲ ਹੀ ਸੰਬੰਧਿਤ ਹੈ।
ਤੀਜਾ ਸਬੂਤ: ਇਸ ਮਾਮਲੇ ਵਿੱਚ ਫੁਕਹਾ (ਵਿਦਵਾਨਾਂ) ਦੁਆਰਾ ਦੱਸੇ ਗਏ ਇਹ ਨਿਰਧਾਰਿਤ ਅੰਦਾਜ਼ੇ ਅਤੇ ਵੇਰਵੇ ਨਾ ਤਾਂ ਅੱਲਾਹ ਤਆਲਾ ਦੀ ਕਿਤਾਬ ਵਿੱਚ ਮਿਲਦੇ ਹਨ ਅਤੇ ਨਾ ਹੀ ਅੱਲਾਹ ਦੇ ਰਸੂਲ ﷺ ਦੀ ਸੁੰਨਤ ਵਿੱਚ। ਸਗੋਂ ਇੱਥੇ ਇਨ੍ਹਾਂ ਸਬੂਤਾਂ ਦੀ ਮੰਗ ਲਾਜ਼ਮੀ ਆਉਂਦੀ ਹੈ। ਜੇਕਰ ਇਹ ਕੋਈ ਅਜਿਹੀ ਚੀਜ਼ ਹੁੰਦੀ ਜਿਸ ਬਾਰੇ ਲੋਕਾਂ ਲਈ ਜਾਣਨਾ ਜ਼ਰੂਰੀ ਹੈ ਅਤੇ ਇਸ ਦੇ ਅਧਾਰ 'ਤੇ ਅੱਲਾਹ ਦੀ ਇਬਾਦਤ ਕਰਨੀ ਚਾਹੀਦੀ ਹੈ, ਤਾਂ ਅੱਲਾਹ ਅਤੇ ਉਸਦੇ ਰਸੂਲ ﷺ ਇਸ ਤੋਂ ਨਿਕਲਣ ਵਾਲੇ ਹੁਕਮ ਜਿਵੇਂ ਕਿ ਨਮਾਜ਼, ਰੋਜ਼ਾ, ਵਿਆਹ, ਤਲਾਕ, ਵਿਰਾਸਤ, ਅਤੇ ਹੋਰ ਹੁਕਮਾਂ ਦੀ ਮਹੱਤਤਾ ਦੇ ਕਾਰਨ, ਇਸਨੂੰ ਸਾਰਿਆਂ ਲਈ ਸਪੱਸ਼ਟ ਕਰ ਦਿੰਦੇ। ਜਿਵੇਂ ਅੱਲਾਹ ਅਤੇ ਉਸਦੇ ਰਸੂਲ ﷺ ਨੇ ਨਮਾਜ਼ਾਂ ਦੀ ਗਿਣਤੀ, ਉਸ ਦੇ ਸਮੇਂ, ਰੁਕੂ ਅਤੇ ਸਜਦਾ ਕਰਨ ਦੀ ਗਿਣਤੀ ਵੀ ਸਪਸ਼ਟ ਕੀਤੇ ਹਨ। ਇੰਜ ਹੀ ਜ਼ਕਾਤ: ਇਸਦਾ ਪੈਸਾ, ਹਿੱਸਾ, ਰਕਮ, ਅਤੇ ਵੰਡ; ਰੋਜ਼ੇ: ਇਸਦੀ ਮਿਆਦ ਅਤੇ ਸਮਾਂ ਅਤੇ ਹੱਜ ਨਾਲ ਸੰਬੰਧਤ ਸਾਰੇ ਮਸਲੇ। ਇੱਥੋਂ ਤੱਕ ਕਿ ਖਾਣ-ਪੀਣ, ਸੌਣ, ਸੰਭੋਗ ਕਰਨ, ਉੱਠਣ-ਬੈਠਣ, ਘਰ ਵਿੱਚ ਆਉਣ ਅਤੇ ਬਾਹਰ ਜਾਣ ਦੇ ਹੁਕਮ ਤੇ ਅਦਾਬ ਵੀ ਦੱਸੇ ਹਨ। ਇਸੇ ਤਰ੍ਹਾਂ ਆਪਣੇ ਆਪ ਨੂੰ ਰਾਹਤ ਦੇਣ (ਟੱਟੀ-ਪੇਸ਼ਾਬ ਕਰਨ) ਵੇਲੇ ਸਫਾਈ ਕਰਨ ਦੀ ਸਿੱਖਿਆ ਅਤੇ ਹੋਰ ਛੋਟੇ-ਮੋਟੇ ਜ਼ਰੂਰੀ ਤੇ ਮਹੱਤਵਪੂਰਨ ਮਾਮਲੇ, ਜਿਨ੍ਹਾਂ ਦੁਆਰਾ ਅੱਲਾਹ ਨੇ ਦੀਨ (ਧਰਮ) ਨੂੰ ਸੰਪੂਰਨ ਕੀਤਾ ਅਤੇ ਈਮਾਨ ਵਾਲਿਆਂ ਉੱਤੇ ਆਪਣੀ ਮਿਹਰ ਪੂਰੀ ਕੀਤੀ ਹੈ, ਬਾਰੇ ਦੱਸ ਦਿੱਤਾ ਹੈ। ਜਿਵੇਂ ਕਿ ਅੱਲਾਹ ਤਆਲਾ ਨੇ ਫਰਮਾਇਆ ਹੈ:
﴿...وَنَزَّلۡنَا عَلَيۡكَ ٱلۡكِتَٰبَ تِبۡيَٰنٗا لِّكُلِّ شَيۡءٖ...﴾
"...ਅਸੀਂ ਤੁਹਾਡੇ ’ਤੇ ਹਰ ਚੀਜ਼ ਖੋਲ੍ਹ ਕੇ ਬਿਆਨ ਕਰਨ ਵਾਲੀ ਇਹ ਕਿਤਾਬ ਉਤਾਰੀ ਹੈ..." (ਸੂਰਤ ਅਨ-ਨਹਲ: 89) ਅੱਲਾਹ ਤਆਲਾ ਇਹ ਵੀ ਕਹਿੰਦਾ ਹੈ:
﴿...مَا كَانَ حَدِيثًا يُفْتَرَى وَلَـكِن تَصْدِيقَ الَّذِي بَيْنَ يَدَيْهِ وَتَفْصِيلَ كُلَّ شَيْءٍ...﴾
"ਇਹ (.ਕੁਰਆਨ) ਕੋਈ ਘੜ੍ਹੀ ਹੋਈ ਗੱਲ ਨਹੀਂ, ਸਗੋਂ ਆਪਣੇ ਤੋਂ ਪਹਿਲੀਆਂ ਕਿਤਾਬਾਂ ਦੀ ਪੁਸ਼ਟੀ ਕਰਦੀ ਹੈ ਅਤੇ ਹਰ ਗੱਲ ਦਾ ਵਿਆਖਣ ਵੀ ਹੈ।..." (ਸੂਰਤ ਯੂਸੁਫ਼: 111)
ਸੋ, ਕਿਉਂਕਿ ਇਹ ਅੰਦਾਜ਼ੇ ਅਤੇ ਵੇਰਵੇ ਅੱਲਾਹ ਤਆਲਾ ਦੀ ਕਿਤਾਬ ਅਤੇ ਅੱਲਾਹ ਦੇ ਰਸੂਲ ﷺ ਦੀ ਸੁੰਨਤ ਵਿੱਚ ਨਹੀਂ ਪਾਏ ਗਏ; ਇਥੋਂ ਪਤਾ ਚਲਦਾ ਹੈ ਕਿ ਇਨ੍ਹਾਂ 'ਤੇ ਨਿਰਭਰ ਨਹੀਂ ਕੀਤਾ ਜਾ ਸਕਦਾ। ਸਗੋਂ ਮਾਹਵਾਰੀ ਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ ਹੈ, ਕਿਉਂਕਿ ਇਸ ਦੇ ਆਉਣ ਜਾਂ ਨਾ ਆਉਣ 'ਤੇ ਹੀ ਸ਼ਰੀਅਤ ਦੇ ਹੁਕਮ ਨਿਰਭਰ ਕਰਦੇ ਹਨ। ਇਹ ਦਲੀਲ (ਕਿ ਕੁਰਆਨ ਅਤੇ ਸੁੰਨਤ ਵਿੱਚ ਇਸ ਦਾ ਜ਼ਿਕਰ ਨਾ ਕੀਤਾ ਜਾਣਾ ਇਸਦੇ ਪ੍ਰਮਾਣਿਤ ਨਾ ਹੋਣ ਦਾ ਸਬੂਤ ਹੈ) ਤੁਹਾਨੂੰ ਇਸ ਮੁੱਦੇ ਵਿੱਚ ਅਤੇ ਇਲਮ ਦੇ ਹੋਰ ਮੁੱਦਿਆਂ ਵਿੱਚ ਲਾਭ ਪਹੁੰਚਾਏਗੀ। ਕਿਉਂਕਿ ਸ਼ਰੀਅਤ ਦੇ ਹੁਕਮ ਲਾਗੂ ਕਰਨ ਲਈ ਅੱਲਾਹ ਦੀ ਕਿਤਾਬ, ਉਸ ਦੇ ਰਸੂਲ ﷺ ਦੀ ਸੁੰਨਤ, ਵਿਦਵਾਨਾਂ ਦੀ ਸਰਬਸੰਮਤੀ ਜਾਂ ਸਹੀ ਤੇ ਠੋਸ ਕਿਆਸ (ਨਤੀਜਾ) 'ਤੇ ਅਧਾਰਿਤ ਕੋਈ ਦਲੀਲ ਹੋਣੀ ਲਾਜ਼ਮੀ ਹੈ। ਸ਼ੇਖ ਅਲ-ਇਸਲਾਮ ਇਬਨੇ-ਤੈਮੀਆ ਨੇ ਆਪਣੇ ਇੱਕ ਸਿਧਾਂਤ ਦੀ ਵਿਆਖਿਆ ਵਿੱਚ ਕਿਹਾ: “ਅਤੇ ਇਹਨਾਂ ਵਿੱਚੋਂ ਇੱਕ ਮਾਹਵਾਰੀ ਹੈ, ਜਿਸ ਨਾਲ ਅੱਲਾਹ ਨੇ ਕੁਰਾਨ ਅਤੇ ਸੁੰਨਤ ਵਿੱਚ ਬਹੁਤ ਸਾਰੇ ਹੁਕਮਾਂ ਨੂੰ ਜੋੜਿਆ ਹੈ; ਲੇਕਿਨ ਨਾ ਤਾਂ ਇਸ ਵਿੱਚ ਘੱਟੋ-ਘੱਟ ਜਾਂ ਵੱਧ ਤੋਂ ਵੱਧ ਸਮਾਂ ਨਿਰਧਾਰਤ ਕੀਤਾ ਹੈ, ਅਤੇ ਨਾ ਹੀ ਦੋ ਮਾਹਵਾਰੀ ਚੱਕਰਾਂ ਵਿਚਕਾਰ ਸ਼ੁੱਧਤਾ ਦੀ ਮਿਆਦ ਦੱਸੀ ਹੈ; ਜਦੋਂ ਕਿ ਉੱਮਤ ਦੇ ਆਮ ਲੋਕਾਂ ਨੂੰ ਮਾਹਵਾਰੀ ਨਾਲ ਸੰਬੰਧਤ ਮਾਮਲੇ ਪੇਸ਼ ਆਉਂਦੇ ਹਨ ਤੇ ਉਨ੍ਹਾਂ ਦੀ ਵਿਆਖਿਆ ਦੀ ਲੋੜ ਹੁੰਦੀ ਹੈ। ਇਸਦੇ ਨਾਲ ਹੀ ਭਾਸ਼ਾ (ਅਰਬੀ) ਵੀ ਘੱਟ ਸਮੇਂ ਜਾਂ ਵੱਧ ਸਮੇਂ ਦਾ ਕੋਈ ਮਾਪ ਨਿਰਧਾਰਿਤ ਨਹੀਂ ਕਰਦੀ। ਇਸ ਲਈ ਜਿਸ ਨੇ ਵੀ ਇਸਦੀ ਸੀਮਾ ਨਿਰਧਾਰਿਤ ਕੀਤੀ ਹੈ ਉਸ ਨੇ ਕੁਰਾਨ ਅਤੇ ਸੁੰਨਤ ਦੀ ਉਲੰਘਣਾ ਕੀਤੀ ਹੈ।"6 ਉਨ੍ਹਾਂ ਦੇ ਕਥਨ ਦਾ ਅੰਤ।
ਚੌਥਾ ਸਬੂਤ: ਉਚਿੱਤ ਕਿਆਸ (ਭਾਵ: ਸਿੱਟੇ ਵਿੱਚ ਇਕਸਾਰਤਾ), ਅਤੇ ਉਹ ਇਹ ਹੈ ਕਿ ਅੱਲਾਹ ਤਆਲਾ ਨੇ ਮਾਹਵਾਰੀ ਨੂੰ ਨਾਪਾਕੀ ਦੱਸ ਕੇ ਸਮਝਾਇਆ ਹੈ, ਇਸ ਲਈ ਜਦੋਂ ਵੀ ਮਾਹਵਾਰੀ ਆਉਂਦੀ ਹੈ, ਤਾਂ ਨਾਪਾਕੀ ਮੌਜੂਦ ਹੁੰਦੀ ਹੈ, ਇਸ ਵਿੱਚ ਦੂਜੇ ਦਿਨ ਅਤੇ ਪਹਿਲੇ ਦਿਨ ਵਿੱਚ ਕੋਈ ਅੰਤਰ ਨਹੀਂ ਹੁੰਦਾ ਅਤੇ ਨਾ ਹੀ ਚੌਥੇ ਅਤੇ ਤੀਜੇ ਦੇ ਵਿੱਚ ਕੋਈ ਅੰਤਰ ਹੁੰਦਾ ਹੈ। ਇਸੇ ਤਰ੍ਹਾਂ ਸੋਲ੍ਹਵੇਂ ਅਤੇ ਪੰਦਰਵੇਂ ਵਿੱਚ ਕੋਈ ਅੰਤਰ ਨਹੀਂ ਹੈ ਅਤੇ ਨਾ ਹੀ ਅਠਾਰਵੇਂ ਅਤੇ ਸਤਾਰ੍ਹਵੇਂ ਵਿੱਚ ਹੈ। ਸੋ ਮਾਹਵਾਰੀ, ਮਾਹਵਾਰੀ ਹੈ ਅਤੇ ਨਾਪਾਕੀ, ਨਾਪਾਕੀ ਹੈ। ਦੋ ਦਿਨਾਂ ਦੀ ਨਾਪਾਕੀ ਦਾ ਕਾਰਨ ਇੱਕੋ ਹੈ, ਸੋ ਜਦੋਂ ਦੋਵੇਂ ਦਿਨਾਂ ਦਾ ਕਾਰਨ ਇੱਕ ਹੈ ਤਾਂ ਉਨ੍ਹਾਂ ਦੇ ਹੁਕਮਾਂ ਵਿੱਚ ਅੰਤਰ ਕਰਨਾ ਕਿਵੇਂ ਸਹੀ ਹੋ ਸਕਦਾ ਹੈ? ਕੀ ਇਹ ਸਹੀ ਸਮਝ (ਕਿਆਸ) ਦੇ ਉਲਟ ਨਹੀਂ ਹੈ? ਕੀ ਸਹੀ ਸਮਝ ਦੇ ਅਧਾਰ 'ਤੇ ਦੋ ਦਿਨਾਂ ਦਾ ਹੁਕਮ ਬਰਾਬਰ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਕਾਰਨ ਇੱਕੋ ਹੈ?
ਪੰਜਵਾਂ ਸਬੂਤ: ਇਸ ਨੂੰ ਨਿਰਧਾਰਿਤ ਕਰਨ ਵਾਲਿਆਂ ਦੇ ਕਥਨਾਂ ਵਿੱਚ ਅੰਤਰ ਅਤੇ ਉਲਝਣ। ਇਹ, ਇਹ ਦਰਸਾਉਂਦਾ ਹੈ ਕਿ ਇਸ ਮੁੱਦੇ ਵਿੱਚ ਕੋਈ ਠੋਸ ਸਬੂਤ ਨਹੀਂ ਹੈ ਜਿਸ 'ਤੇ ਫੈਸਲਾ ਕੀਤਾ ਜਾਵੇ। ਸਗੋਂ, ਉਹ ਵਿਦਵਾਨਾਂ ਦੀ ਰਾਏ ਹਨ ਜੋ ਕਿ ਗਲਤੀ ਅਤੇ ਸੁਧਾਰ ਦੇ ਅਧੀਨ ਹਨ। ਕਿਸੇ ਮਤਭੇਦ ਦੀ ਸਥਿਤੀ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਕਿਹੜੀ ਰਾਏ ਜ਼ਿਆਦਾ ਸਹੀ ਹੈ, ਕਿਉਂਕਿ ਅਜਿਹੀ ਸਥਿਤੀ ਵਿੱਚ ਅਸਲ ਕਸੌਟੀ ਤਾਂ ਕੁਰਾਨ ਅਤੇ ਸੁੰਨਤ ਹੀ ਹੁੰਦੇ ਹਨ।
ਹੁਣ ਜਦੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਮਾਹਵਾਰੀ ਦੀ ਘੱਟੋ-ਘੱਟ ਜਾਂ ਵੱਧ ਤੋਂ ਵੱਧ ਮਿਆਦ ਦੀ ਕੋਈ ਸੀਮਾ ਨਹੀਂ ਹੈ, ਅਤੇ ਇਹੋ ਸਭ ਤੋਂ ਸਹੀ ਰਾਏ ਹੈ, ਤਾਂ ਇਹ ਜਾਣ ਲਓ ਕਿ ਔਰਤ ਜੋ ਵੀ ਖੂਨ ਦੇਖਦੀ ਹੈ ਜੋ ਕੁਦਰਤੀ ਹੈ, ਜਿਸਦਾ ਕੋਈ ਕਾਰਨ ਜਿਵੇਂ ਕਿ ਜ਼ਖ਼ਮ ਜਾਂ ਆਦਿ ਨਹੀਂ ਹੈ ਅਤੇ ਜੋ ਬਿਨਾ ਕਿਸੇ ਸਮੇਂ ਜਾਂ ਉਮਰ ਦੀ ਸੀਮਾ ਦੇ ਆਉਂਦਾ ਹੈ ਤਾਂ ਉਹ ਮਾਹਵਾਰੀ ਦਾ ਖੂਨ ਹੈ। ਹਾਂ, ਜੇਕਰ ਉਹ ਨਿਰੰਤਰ ਆਉਂਦਾ ਹੈ ਅਤੇ ਕਦੇ ਨਹੀਂ ਰੁਕਦਾ, ਜਾਂ ਥੋੜ੍ਹੇ ਸਮੇਂ ਲਈ ਰੁਕਦਾ ਹੈ, ਜਿਵੇਂ ਕਿ ਇੱਕ ਮਹੀਨੇ ਵਿੱਚ ਇੱਕ ਜਾਂ ਦੋ ਦਿਨ, ਤਾਂ ਇਸ ਸਥਿਤੀ ਵਿੱਚ ਇਹ ਇਸਤਿਹਾਜ਼ਾ (ਅਨਿਯਮਿਤ ਖੂਨ) ਹੈ। ਅਤੇ ਇਸਤਿਹਾਜ਼ਾਹ ਦੇ ਖੂਨ ਅਤੇ ਇਸਦੇ ਹੁਕਮਾਂ ਦੀ ਵਿਆਖਿਆ, ਅੱਲਾਹ ਤਆਲਾ ਦੇ ਹੁਕਮ ਨਾਲ ਅੱਗੇ ਆਵੇਗਾ।
ਸ਼ੇਖ ਅਲ-ਇਸਲਾਮ ਇਬਨ ਤੈਮੀਆ ਨੇ ਕਿਹਾ: ਗਰਭ ਵਿੱਚੋਂ ਨਿਕਲਣ ਵਾਲੇ ਹਰ ਖੂਨ ਬਾਰੇ ਮੂਲ ਸਿਧਾਂਤ ਇਹ ਹੈ ਕਿ ਉਹ ਮਾਹਵਾਰੀ ਹੈ ਜਦੋਂ ਤੱਕ ਇਸ ਗੱਲ ਦਾ ਸਬੂਤ ਨਹੀਂ ਮਿਲਦਾ ਕਿ ਉਹ ਇਸਤਿਹਾਜ਼ਾਹ ਹੈ।7
ਉਨ੍ਹਾਂ ਨੇ ਇਹ ਵੀ ਕਿਹਾ: ਜੋ ਵੀ ਖੂਨ ਨਿਕਲਦਾ ਹੈ ਉਹ ਮਾਹਵਾਰੀ ਹੈ ਜੇਕਰ ਇਹ ਨਾ ਪਤਾ ਲਗ ਜਾਵੇ ਕਿ ਇਹ ਨਾੜੀ ਜਾਂ ਜ਼ਖ਼ਮ ਦਾ ਖੂਨ ਹੈ।8 ਕਥਨ ਦਾ ਅੰਤ।
ਇਹ ਕਥਨ ਸਬੂਤ ਦੇ ਲਿਹਾਜ਼ ਨਾਲ ਸਭ ਤੋਂ ਵੱਧ ਸਹੀ ਹੋਣ ਦੇ ਨਾਲ-ਨਾਲ ਸਮਝ ਦੇ ਵੀ ਨੇੜੇ ਹੈ, ਅਤੇ ਇਸ ਨੂੰ ਲਾਗੂ ਕਰਨਾ ਤੇ ਪਾਲਣ ਕਰਨਾ ਵੀ ਉਹਨਾਂ ਕਥਨਾਂ ਨਾਲੋਂ ਵਧੇਰੇ ਆਸਾਨ ਹੈ ਜੋ ਇਸਦੀ ਸੀਮਾ ਨਿਰਧਾਰਿਤ ਕਰਦੇ ਹਨ। ਜੇਕਰ ਇਸ ਨੂੰ ਇਸ ਤਰ੍ਹਾਂ ਸਮਝੀਏ ਕਿ ਇਹ ਸਵੀਕਾਰ ਕਰਨ ਦੇ ਵਧੇਰੇ ਹੱਕਦਾਰ ਹੈ, ਕਿਉਂਕਿ ਇਹ ਦੀਨ-ਏ-ਇਸਲਾਮ ਦੇ ਆਸਾਨੀ ਦੇ ਸਿਧਾਂਤ ਅਤੇ ਅਧਾਰ ਨਾਲ ਮੇਲ ਖਾਂਦਾ ਹੈ। ਜਿਵੇਂ ਕਿ ਅੱਲਾਹ ਤਆਲਾ ਫਰਮਾਉਂਦਾ ਹੈ:
﴿...وَمَا جَعَلَ عَلَيۡكُمۡ فِي ٱلدِّينِ مِنۡ حَرَجٖ...﴾
ਅਤੇ ਉਸ ਨੇ ਦੀਨ ਵਿਚ ਤੁਹਾਡੇ ਲਈ ਕੋਈ ਅੋਖਿਆਈ ਨਹੀਂ ਰੱਖੀ। [ਸੂਰਤ ਅਲ-ਹੱਜ: 78] ਅਤੇ ਆਪ ﷺ ਨੇ ਫ਼ਰਮਾਇਆ:
«إِنَّ الدِّينَ يُسْرٌ وَلَنْ يُشَادَّ الدِّينَ أَحَدٌ إِلَّا غَلَبَهُ فَسَدِّدُوا وَقَارِبُوا وَأَبْشِرُوا».
"ਬੇਸ਼ੱਕ ਦੀਨ (ਧਰਮ) ਆਸਾਨ ਹੈ, ਅਤੇ ਜੋ ਕੋਈ ਧਰਮ ਵਿੱਚ ਸਖ਼ਤੀ ਕਰੇਗਾ ਉਹ ਥੱਕ ਜਾਵੇਗਾ, ਇਸ ਲਈ ਸਿੱਧਾ ਰਸਤਾ ਚੁਣੋ, ਨੇੜੇ ਨੇੜੇ ਚੱਲੋ ਅਤੇ ਖ਼ੁਸ਼ਖ਼ਬਰੀ ਪ੍ਰਾਪਤ ਕਰੋ।" ਇਮਾਮ ਅਲ-ਬੁਖਾਰੀ ਦੁਆਰਾ ਬਿਆਨ ਕੀਤਾ ਗਿਆ ਹੈ।9
ਆਪ ﷺ ਦੇ ਚੰਗੇ ਆਚਰਣ ਵਿੱਚੋਂ ਸੀ ਕਿ:
«أَنَّهُ مَا خُيِّرَ بَيْنَ أَمْرَيْنِ إِلَّا اخْتَارَ أَيْسَرَهُمَا مَا لَمْ يَكُنْ إِثْمًا».
ਜਦੋਂ ਵੀ ਆਪ ਨੂੰ ਦੋ ਮਾਮਲਿਆਂ ਵਿੱਚ ਇੱਕ ਵਿਕਲਪ ਦਿੱਤਾ ਜਾਂਦਾ ਹੈ, ਤਾਂ ਆਪ ﷺ ਦੋਵਾਂ ਵਿੱਚੋਂ ਸੌਖਾ ਚੁਣਦੇ ਸੀ, ਜੇਕਰ ਉਹ ਕੋਈ ਪਾਪ ਵਾਲੀ ਗੱਲ ਨਾ ਹੋਵੇ।10
ਗਰਭਵਤੀ ਦੀ ਮਾਹਵਾਰੀ:
ਜ਼ਿਆਦਾਤਰ ਸੰਭਾਵਨਾ ਇਹ ਹੈ ਕਿ ਜਦੋਂ ਇੱਕ ਔਰਤ ਗਰਭਵਤੀ ਹੋ ਜਾਂਦੀ ਹੈ, ਤਾਂ ਉਸਦਾ ਖੂਨ ਆਉਣਾ ਬੰਦ ਹੋ ਜਾਂਦਾ ਹੈ। ਇਮਾਮ ਅਹਿਮਦ (ਰਹਿਮਾਹੁੱਲਾਹ) ਨੇ ਕਿਹਾ: "ਔਰਤਾਂ ਦੀ ਗਰਭਅਵਸਥਾ ਦਾ ਪਤਾ ਖੂਨ ਦੇ ਬੰਦ ਹੋਣ ਤੋਂ ਲਗਦਾ ਹੈ।"11
ਇਸ ਲਈ ਜੇਕਰ ਗਰਭਵਤੀ ਔਰਤ ਨੂੰ ਜਨਮ ਦੇਣ ਤੋਂ ਥੋੜਾ ਸਮਾਂ ਪਹਿਲਾਂ ਜਿਵੇਂ ਕਿ ਦੋ ਜਾਂ ਤਿੰਨ ਦਿਨ ਪਹਿਲਾਂ ਖੂਨ ਦਿਖਦਾ ਹੈ ਅਤੇ ਨਾਲ ਦਰਦ ਹੁੰਦਾ ਹੈ, ਤਾਂ ਉਹ ਨਿਫਾਸ ਦਾ ਖੂਨ ਹੈ। ਲੇਕਿਨ ਜੇਕਰ ਇਹ ਜਨਮ ਤੋਂ ਕਾਫੀ ਸਮਾਂ ਪਹਿਲਾਂ ਜਾਂ ਜਨਮ ਤੋਂ ਥੋੜਾ ਸਮਾਂ ਪਹਿਲਾਂ ਆਵੇ ਅਤੇ ਅਜੇ ਦਰਦ ਨਾ ਆਇਆ ਹੋਵੇ, ਤਾਂ ਇਹ ਨਿਫਾਸ ਨਹੀਂ ਹੈ। ਪਰ ਸਵਾਲ ਇਹ ਹੈ ਕਿ ਕੀ ਉਹ ਮਾਹਵਾਰੀ ਹੈ ਜਿਸ 'ਤੇ ਮਾਹਵਾਰੀ ਦੇ ਹੁਕਮ ਲੱਗਣਗੇ ਜਾਂ ਇਹ ਖਰਾਬ ਖ਼ੂਨ ਹੈ ਜਿਸ 'ਤੇ ਮਾਹਵਾਰੀ ਦੇ ਖੁਕਮ ਨਹੀਂ ਲੱਗਦੇ?
ਇਸ ਬਾਰੇ ਵਿਦਵਾਨਾਂ ਵਿੱਚ ਮਤਭੇਦ ਹੈ, ਪਰ ਸਹੀ ਮਤ ਇਹ ਹੈ ਕਿ ਜੇਕਰ ਇਹ ਮਾਹਵਾਰੀ ਵਾਂਗ ਆਮ ਤਰੀਕੇ ਨਾਲ ਆਵੇ ਤਾਂ ਇਹ ਮਾਹਵਾਰੀ ਹੀ ਹੈ। ਕਿਉਂਕਿ ਇੱਕ ਔਰਤ ਨੂੰ ਆਉਣ ਵਾਲੇ ਖੂਨ ਦਾ ਮੂਲ ਸਿਧਾਂਤ ਇਹ ਹੈ ਕਿ ਉਹ ਮਾਹਵਾਰੀ ਹੀ ਹੈ, ਜਦੋਂ ਤੱਕ ਕਿ ਕੋਈ ਅਜਿਹਾ ਕਾਰਨ ਨਾ ਹੋਵੇ ਜੋ ਇਸਨੂੰ ਮਾਹਵਾਰੀ ਨਹੀਂ ਮੰਨਦਾ, ਅਤੇ ਕੁਰਾਨ ਤੇ ਸੁੰਨਤ ਵਿੱਚ ਅਜਿਹਾ ਕੁਝ ਨਹੀਂ ਹੈ ਜੋ ਗਰਭਵਤੀ ਔਰਤ ਦੀ ਮਾਹਵਾਰੀ ਆਉਣ ਨੂੰ ਨਹੀਂ ਮੰਨਦਾ।
ਇਹ ਇਮਾਮ ਮਾਲਿਕ12 ਅਤੇ ਅਲ-ਸ਼ਾਫਾਈ13 ਦੀ ਰਾਏ ਹੈ, ਅਤੇ ਸ਼ੇਖ ਅਲ-ਇਸਲਾਮ ਇਬਨ ਤੈਮੀਆ ਦੀ ਵੀ ਇਹੋ ਚੋਣ ਹੈ। ਉਨ੍ਹਾਂ ਨੇ ਅਲ-ਇਖਤਿਆਰਾਤ (ਪ. 30) ਵਿੱਚ ਕਿਹਾ: ਅਲ-ਬੈਹਕੀ ਨੇ ਇਸ ਨੂੰ ਅਹਿਮਦ ਤੋਂ ਬਿਆਨ ਕੀਤਾ, ਅਤੇ ਇਹ ਕਹਿ ਕੇ ਬਿਆਨ ਕੀਤਾ ਹੈ ਕਿ ਉਨ੍ਹਾਂ ਨੇ ਇਸੇ ਵੱਲ ਰੁਜੂ ਕੀਤਾ ਸੀ (ਭਾਵ ਇਸਨੂੰ ਅਪਣਾਇਆ ਸੀ)।
ਇਸੇ ਆਧਾਰ 'ਤੇ ਗਰਭਵਤੀ ਔਰਤ ਦੀ ਮਾਹਵਾਰੀ ਆਮ ਔਰਤ ਦੀ ਮਾਹਵਾਰੀ ਵਾਂਗ ਹੀ ਮੰਨੀ ਜਾਂਦੀ ਹੈ; ਸਿਵਾਏ ਦੋ ਮਾਮਲਿਆਂ ਨੂੰ ਛੱਡ ਕੇ:
ਪਹਿਲਾ ਮਾਮਲਾ: ਜਿਸ ਔਰਤ 'ਤੇ ਇੱਦਤ (ਇੰਤਜ਼ਾਰ ਕਰਨਾ) ਲਾਜ਼ਮੀ ਹੈ, ਉਸਨੂੰ ਮਾਹਵਾਰੀ ਦੇ ਦੌਰਾਨ ਤਲਾਕ ਦੇਣਾ ਮਨਾਹ ਹੈ, ਜੇਕਰ ਉਹ ਗਰਭਵਤੀ ਨਹੀਂ ਹੈ। ਜੇਕਰ ਉਹ ਗਰਭਵਤੀ ਹੈ ਤਾਂ ਇਹ ਮਨਾਹ ਨਹੀਂ ਹੈ। ਕਿਉਂਕਿ ਗਰਭਵਤੀ ਨਾ ਹੋਣ ਵਾਲੀ ਔਰਤ ਨੂੰ ਮਾਹਵਾਰੀ ਦੇ ਦੌਰਾਨ ਤਲਾਕ ਦੇਣਾ ਅੱਲਾਹ ਤਆਲਾ ਦੇ ਇਸ ਫ਼ਰਮਾਨ ਦੇ ਉਲਟ ਹੈ:
﴿...فَطَلِّقُوهُنَّ لِعِدَّتِهِنَّ...﴾
(...ਤਾਂ ਉਹਨਾਂ ਨੂੰ ਉਹਨਾਂ ਦੀ ਇੱਦਤ (ਦੇ ਆਰੰਭਿਕ ਦਿਨਾਂ) ਵਿਚ ਹੀ ਤਲਾਕ ਦਿਓ...) (ਸੂਰਤ ਅਤ-ਤਲਾਕ: 1) ਜਿੱਥੋਂ ਤੱਕ ਗਰਭਵਤੀ ਔਰਤ ਨੂੰ ਮਾਹਵਾਰੀ ਦੌਰਾਨ ਤਲਾਕ ਦੇਣ ਦੀ ਗੱਲ ਹੈ, ਤਾਂ ਉਹ ਇਸ ਹੁਕਮ ਦੇ ਵਿਰੁੱਧ ਨਹੀਂ ਹੈ। ਕਿਉਂਕਿ ਜੋ ਕੋਈ ਗਰਭਵਤੀ ਔਰਤ ਨੂੰ ਤਲਾਕ ਦਿੰਦਾ ਹੈ, ਉਹ ਉਸਨੂੰ ਉਸਦੀ ਇੱਦਤ ਅਨੁਸਾਰ ਹੀ ਤਲਾਕ ਦਿੰਦਾ ਹੈ, ਭਾਵੇਂ ਉਹ ਮਾਹਵਾਰੀ ਵਿੱਚ ਹੋਵੇ ਜਾਂ ਨਾ ਹੋਵੇ। ਕਿਉਂਕਿ ਉਸ ਲਈ ਉਸਦੀ ਇੱਦਤ ਉਸਦੀ ਗਰਭ ਅਵਸਥਾ ਹੁੰਦੀ ਹੈ। ਇਹੋ ਕਾਰਨ ਹੈ ਕਿ ਦੂਜੀਆਂ ਔਰਤਾਂ ਦੇ ਉਲਟ ਗਰਭਵਤੀ ਔਰਤ ਨੂੰ ਸੰਭੋਗ ਕਰਨ ਤੋਂ ਬਾਅਦ ਤਲਾਕ ਦੇਣਾ ਮਨਾਹ ਨਹੀਂ ਹੈ।
ਦੂਸਰਾ ਮਾਮਲਾ: ਆਮ ਔਰਤ ਦੀ ਇੱਦਤ ਦੇ ਉਲਟ, ਗਰਭਵਤੀ ਔਰਤ ਦੀ ਇੱਦਤ ਦਾ ਸਮੇਂ ਮਾਹਵਾਰੀ ਆਉਣ ਨਾਲ ਖਤਮ ਨਹੀਂ ਹੁੰਦਾ। ਕਿਉਂਕਿ ਗਰਭਵਤੀ ਔਰਤ ਦਾ ਇੰਤਜ਼ਾਰ ਉਦੋਂ ਤੱਕ ਖਤਮ ਨਹੀਂ ਹੁੰਦਾ ਜਦੋਂ ਤੱਕ ਉਹ ਬੱਚੇ ਨੂੰ ਜਨਮ ਨਹੀਂ ਦਿੰਦੀ, ਫੇਰ ਭਾਵੇਂ ਉਸ ਨੂੰ ਮਾਹਵਾਰੀ ਆ ਰਹੀ ਹੋਵੇ ਜਾਂ ਨਹੀਂ। ਕਿਉਂਕਿ ਅੱਲਾਹ ਤਆਲਾ ਦਾ ਫ਼ਰਮਾਨ ਹੈ:
﴿...وَأُوْلَاتُ الأَحْمَالِ أَجَلُهُنَّ أَن يَضَعْنَ حَمْلَهُنَّ...﴾
(...ਗਰਭਵਤੀ ਇਸਤਰੀਆਂ ਦੀ ਇੱਦਤ ਦੀ ਹੱਦ ਬੱਚਾ ਜਨਣ ਤਕ ਹੈ...) [ਸੂਰਤ ਅਤ-ਤਲਾਕ: 4].
ਪਾਠ ਤਿੰਨ: ਮਾਹਵਾਰੀ ਦੇ ਦੌਰਾਨ ਅਨਿਯਮਿਤ ਬਦਲਾਅ (ਆਪਾਤਕਾਲੀਨ ਸਥਿਤੀਆਂ)।
ਮਾਹਵਾਰੀ ਦੌਰਾਨ ਅਨਿਯਮਿਤ ਬਦਲਾਅ ਕਈ ਪ੍ਰਕਾਰ ਦੇ ਹੁੰਦੇ ਹਨ:
ਪਹਿਲੀ ਕਿਸਮ: ਦਿਨਾਂ ਦਾ ਵਧਣਾ ਜਾਂ ਘਟਣਾ। ਜਿਵੇਂ ਕਿ ਜੇਕਰ ਔਰਤ ਦੀ ਮਾਹਵਾਰੀ ਛੇ ਦਿਨ ਦੀ ਹੈ, ਉਸਨੂੰ ਸੱਤ ਦਿਨਾਂ ਤੱਕ ਖੂਨ ਆਉਣਾ, ਜਾਂ ਜੇਕਰ ਉਸਦੀ ਮਾਹਵਾਰੀ ਸੱਤ ਦਿਨ ਦੀ ਹੈ, ਅਤੇ ਉਹ ਛੇ ਦਿਨ ਵਿੱਚ ਹੀ ਪਵਿੱਤਰ ਹੋ ਜਾਵੇ।
ਦੂਜੀ ਕਿਸਮ: ਪਹਿਲਾਂ ਜਾਂ ਬਾਅਦ ਵਿੱਚ ਮਾਹਵਾਰੀ ਆਉਣੀ। ਜਿਵੇਂ ਕਿ ਉਸਦੀ ਮਾਹਵਾਰੀ ਮਹੀਨੇ ਦੇ ਅੰਤ ਵਿੱਚ ਹੈ ਅਤੇ ਉਹ ਉਸਨੂੰ ਸ਼ੁਰੂ ਵਿੱਚ ਵੇਖੇ, ਜਾਂ ਉਸਦੀ ਮਾਹਵਾਰੀ ਮਹੀਨੇ ਦੇ ਸ਼ੁਰੂ ਵਿੱਚ ਹੈ ਅਤੇ ਉਹ ਇਸਨੂੰ ਅੰਤ ਵਿੱਚ ਵੇਖੇ।
ਇਨ੍ਹਾਂ ਦੋਹਾਂ ਕਿਸਮਾਂ ਦੇ ਹੁਕਮ ਬਾਰੇ ਵਿਦਵਾਨਾਂ ਦਾ ਮਤਭੇਦ ਹੈ। ਇਸ ਵਿੱਚ ਸਹੀ ਮਤ ਇਹੋ ਹੈ ਕਿ ਜਦੋਂ ਵੀ ਉਹ ਖੂਨ ਦੇਖੇ ਤਾਂ ਉਹ ਮਾਹਵਾਰੀ ਵਾਲੀ ਹੈ ਅਤੇ ਜਦੋਂ ਵੀ ਉਹ ਇਸ ਤੋਂ ਸ਼ੁੱਧ ਹੋ ਜਾਂਦੀ ਹੈ ਤਾਂ ਉਹ ਪਵਿੱਤਰ ਹੈ, ਭਾਵੇਂ ਇਹ ਉਸ ਦੇ ਆਮ ਦਿਨਾਂ ਤੋਂ ਵੱਧ ਹੋਵੇ ਜਾਂ ਘੱਟ, ਭਾਵੇਂ ਇਹ ਪਹਿਲਾਂ ਆਵੇ ਜਾਂ ਬਾਅਦ ਵਿੱਚ। ਇਸ ਬਾਰੇ ਪਿਛਲੇ ਪਾਠ ਵਿੱਚ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਹੈ, ਜਿੱਥੇ ਫੁਕਹਾ (ਵਿਦਵਾਨਾਂ) ਨੇ ਮਾਹਵਾਰੀ ਦੇ ਹੁਕਮਾਂ ਨੂੰ ਮਾਹਵਾਰੀ ਆਉਣ ਨਾਲ ਜੋੜਿਆ ਸੀ।
ਇਹੋ ਅਲ-ਸ਼ਾਫਈ ਦਾ ਅਸੂਲ ਹੈ,14 ਅਤੇ ਸ਼ੇਖ ਅਲ-ਇਸਲਾਮ ਇਬਨ ਤੈਮੀਆ ਦੀ ਰਾਏ ਹੈ।15 ਅਲ-ਮੁਗਨੀ ਦੇ ਲੇਖਕ ਨੇ ਵੀ ਇਸਦਾ ਸਮਰਥਨ ਕਰਦਿਆਂ ਕਿਹਾ ਹੈ: "ਜੇਕਰ ਹੰਬਲੀ ਫ਼ਿਕਾਹ ਦੇ ਆਮ ਅਸੂਲ ਨੂੰ ਇਸ ਵਿੱਚ ਦੱਸੇ ਗਏ ਤਰੀਕੇ ਦੇ ਹਿਸਾਬ ਨਾਲ ਸਹੀ ਮੰਨਿਆ ਜਾਵੇ ਤਾਂ ਪੈਗੰਬਰ ਮੁਹੰਮਦ ﷺ ਇਸ ਮਸਲੇ ਨੂੰ ਆਪਣੀ ਉੱਮਤ ਲਈ ਸਪੱਸ਼ਟ ਕਰ ਦਿੰਦੇ, ਅਤੇ ਆਪ ﷺ ਇਸਦੀ ਵਿਆਖਿਆ ਕਰਨ ਵਿੱਚ ਦੇਰੀ ਨਾ ਕਰਦੇ। ਕਿਉਂਕਿ ਕਿਸੇ ਵੀ ਚੀਜ਼ ਬਾਰੇ ਦੱਸਣ ਵਿੱਚ ਸਮੇਂ ਤੋਂ ਵੱਧ ਦੇਰੀ ਕਰਨਾ ਆਪ ﷺ ਲਈ ਜਾਇਜ਼ ਨਹੀਂ ਹੈ। ਇਸ ਦੇ ਨਾਲ ਹੀ ਕਿਉਂਕਿ ਆਪ ﷺ ਦੀਆਂ ਪਤਨੀਆਂ ਅਤੇ ਹੋਰ ਔਰਤਾਂ ਨੂੰ ਹਰ ਸਮੇਂ ਇਸ ਦੀ ਵਿਆਖਿਆ ਦੀ ਲੋੜ ਹੁੰਦੀ ਸੀ ਤਾਂ ਆਪ ﷺ ਦਾ ਇਸ ਬਾਰੇ ਦੱਸਣ ਵਿੱਚ ਦੇਰੀ ਕਰਨਾ ਉਂਜ ਵੀ ਜਾਇਜ਼ ਨਾ ਹੁੰਦਾ। ਇਸਦੇ ਬਾਵਜੂਦ ਆਪ ﷺ ਨੇ ਕੇਵਲ ਜ਼ਿਆਦਾ ਦੇਰ ਮਾਹਵਾਰੀ (ਇਸਤਿਹਾਜ਼ਾਹ) ਤੋਂ ਪੀੜਤ ਔਰਤ ਦੇ ਮਾਮਲੇ ਵਿੱਚ ਦਿਨਾਂ ਦਾ ਜ਼ਿਕਰ ਕੀਤਾ ਸੀ, ਉਸ ਤੋਂ ਇਲਾਵਾ ਹੋਰ ਕਿਤੇ ਇਸ ਦਾ ਜ਼ਿਕਰ ਜਾਂ ਵਿਆਖਿਆ ਨਹੀਂ ਕੀਤੀ।" ਕਥਨ ਦਾ ਅੰਤ।16
ਤੀਸਰੀ ਕਿਸਮ: ਪੀਲਾਪਨ ਜਾਂ ਗੰਧਲਾਪਨ, ਜਿਵੇਂ ਕਿ ਤੁਸੀਂ ਜ਼ਖ਼ਮਾਂ ਦੇ ਖੂਨ ਦਾ ਪਾਣੀ ਪੀਲਾ ਜਾਂ ਕਾਲੇ ਤੇ ਪੀਲੇ ਦੇ ਵਿਚਕਾਰ ਗੰਧਲੇ ਜਿਹੇ ਰੰਗ ਦਾ ਦੇਖਦੇ ਹੋ। ਜੇਕਰ ਇਹ ਮਾਹਵਾਰੀ ਦੇ ਦੌਰਾਨ ਆਵੇ ਜਾਂ ਪਾਕ ਹੋਣ ਤੋਂ ਥੋੜਾ ਪਹਿਲਾਂ ਆਵੇ, ਤਾਂ ਇਹ ਮਾਹਵਾਰੀ ਹੈ ਜਿਸ ਲਈ ਅਸੀਂ ਮਾਹਵਾਰੀ ਦੇ ਹੁਕਮਾਂ ਦਾ ਪਾਲਣ ਕਰਦੇ ਹਾਂ, ਅਤੇ ਜੇਕਰ ਇਹ ਪਾਕ ਹੋਣ ਤੋਂ ਬਾਅਦ ਆਵੇ, ਤਾਂ ਇਹ ਮਾਹਵਾਰੀ ਨਹੀਂ ਹੈ; ਜਿਵੇਂ ਕਿ ਉੱਮ ਅਤਿਯਾਹ (ਰ.) ਦਾ ਕਥਨ ਹੈ: "ਅਸੀਂ ਤਹਾਰਤ (ਪਾਕੀ) ਤੋਂ ਬਾਅਦ ਪੀਲੇਪਣ ਜਾਂ ਗੰਧਲੀ ਰੰਗਤ ਦੇ ਤਰਲ ਨੂੰ ਕੁੱਝ ਨਹੀਂ ਸਮਝਦੇ ਸੀ।" ਅਬੁ-ਦਾਵੁਦ ਨੇ ਇਸਨੂੰ ਸਹੀਹ ਸਨਦ (ਪ੍ਰਮਾਣਿਕ ਹਵਾਲਾ) ਨਾਲ ਬਿਆਨ ਕੀਤਾ ਹੈ।17 ਅਲ-ਬੁਖਾਰੀ ਨੇ ਵੀ ਇਸ ਨੂੰ "ਪਾਕੀ ਤੋਂ ਬਾਅਦ" ਦੇ ਸ਼ਬਦਾਂ ਨੂੰ ਛੱਡ ਕੇ ਬਿਆਨ ਕੀਤਾ ਹੈ, ਪਰ ਇਸਦਾ ਅਨੁਵਾਦ ਇਹ ਕਹਿ ਕੇ ਕੀਤਾ ਹੈ: ਮਾਹਵਾਰੀ ਤੋਂ ਇਲਾਵਾ ਹੋਰ ਦਿਨਾਂ ਵਿੱਚ ਪੀਲੇ ਜਾਂ ਗੰਧਲੇ ਰੰਗ ਦਾ ਤਰਲ ਨਿੱਕਲਣ ਦਾ ਪਾਠ।18
ਫਤਹ ਅਲ-ਬਾਰੀ ਦੀ ਵਿਆਖਿਆ ਵਿੱਚ ਕਿਹਾ ਗਿਆ ਹੈ: “ਇਹ ਕਥਨ ਉਪਰੋਕਤ ਆਇਸ਼ਾ (ਰ.) ਦੀ ਹਦੀਸ ਨਾਲ ਮੇਲ ਖਾਂਦਾ ਹੈ ਕਿ ਜਿਸ ਵਿੱਚ ਉਹ ਕਹਿੰਦੀ ਹਨ: "ਜਦੋਂ ਤੱਕ ਤੁਸੀਂ ਸਫੈਦੀ (ਚਿੱਟੀ ਰੰਗਤ) ਨਹੀਂ ਵੇਖਦੇ।" ਇਸ ਪਾਠ ਵਿੱਚ ਜ਼ਿਕਰ ਕੀਤੀ ਗਈ ਉੱਮ ਅਤਿਯਾਹ ਦੀ ਹਦੀਸ ਅਤੇ ਇਸ - ਭਾਵ ਆਇਸ਼ਾ ਦੀ ਹਦੀਸ - ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾਣੀ ਚਾਹੀਦਾ ਹੈ ਕਿ ਆਇਸ਼ਾ ਦੀ ਹਦੀਸ ਉਸ ਸਮੇਂ ਲਾਗੂ ਹੋਵੇਗੀ ਜਦੋਂ ਮਾਹਵਾਰੀ ਦੇ ਦਿਨਾਂ ਵਿੱਚ ਪੀਲਾਪਨ ਜਾਂ ਗੰਦਗੀ ਦੇਖੀ ਜਾਵੇ, ਅਤੇ ਉੱਮ ਅਤਿਯਾਹ ਦੀ ਉਸ ਸਮੇਂ ਜਦੋ ਆਮ ਹਲਾਤਾਂ ਵਿੱਚ ਦੇਖੀ ਜਾਵੇ।19
ਆਇਸ਼ਾ (ਰ.) ਦੀ ਹਦੀਸ ਜਿਸਦਾ ਇਸ ਪਾਠ ਵਿੱਚ ਜ਼ਿਕਰ ਕੀਤਾ ਗਿਆ ਹੈ, ਉਸਤੋਂ ਪਿਛਲੀ ਹਦੀਸ ਬਾਰੇ ਅਲ-ਬੁਖਾਰੀ ਨੇ ਮੁਅੱਲਕ (ਉਹ ਹਦੀਸ ਜਿਸ ਵਿੱਚ ਸਨਦ ਦੇ ਸ਼ੁਰੂ ਤੋਂ ਇੱਕ ਜਾਂ ਇੱਕ ਤੋਂ ਵੱਧ ਰਾਵੀਆਂ ਦਾ ਜ਼ਿਕਰ ਨਾ ਕੀਤਾ ਹੋਵੇ) ਹੋਣ ਦੀ ਪੁਸ਼ਟੀ ਕੀਤੀ ਸੀ।20 ਉਸ ਵਿੱਚ ਹੈ ਕਿ ਕਈ ਔਰਤਾਂ ਆਇਸ਼ਾ (ਰ.) ਨੂੰ ਕੱਪੜੇ ਦਾ ਇੱਕ ਟੁਕੜਾ ਭੇਜਦੀਆਂ ਸਨ ਜਿਸ ਵਿੱਚ ਪੀਲਾਪਨ ਹੁੰਦਾ ਸੀ, ਤਾਂ ਉਹ ਕਹਿੰਦੀ ਸੀ: «ਜਲਦੀ ਨਾ ਕਰੋ ਜਦੋਂ ਤੱਕ ਕਿ ਤੁਸੀਂ ਸਫ਼ੇਦ ਤਰਲ ਨਾ ਵੇਖ ਲਵੋ।»21
ਸਫ਼ੇਦ ਤਰਲ (ਸਫੈਦੀ) ਜਿਸ ਦਾ ਇਸ ਹਦੀਸ ਵਿੱਚ ਜ਼ਿਕਰ ਕੀਤਾ ਹੈ ਉਹ ਮਾਹਵਾਰੀ ਬੰਦ ਹੋਣ 'ਤੇ ਬੱਚੇਦਾਨੀ ਦੁਆਰਾ ਬਾਹਰ ਕੱਢਿਆ ਜਾਣ ਵਾਲਾ ਚਿੱਟਾ ਪਾਣੀ ਹੈ।
ਚੌਥੀ ਕਿਸਮ: ਰੁਕ-ਰੁਕ ਕੇ ਮਾਹਵਾਰੀ ਆਉਣਾ, ਜਿਵੇਂ ਕਿ ਇੱਕ ਦਿਨ ਤੁਹਾਨੂੰ ਖੂਨ ਦਿਸਦਾ ਹੈ, ਦੂਜੇ ਦਿਨ ਤੁਸੀਂ ਸਾਫ਼ ਦੇਖਦੇ ਹੋ। ਤਾਂ ਇਸ ਦੀਆਂ ਦੋ ਸਥਿਤੀਆਂ ਹਨ:
ਪਹਿਲੀ ਸਥਿਤੀ: ਜੇਕਰ ਇਹ ਔਰਤ ਦੇ ਨਾਲ ਲਗਾਤਾਰ ਹੁੰਦਾ ਹੈ, ਤਾਂ ਇਹ ਇਸਤਿਹਾਜ਼ਾਹ ਦਾ ਖੂਨ ਹੈ, ਅਤੇ ਉਸ 'ਤੇ ਇਸਤਿਹਾਜ਼ਾਹ ਦੇ ਹੁਕਮ ਲਾਗੂ ਹੁੰਦੇ ਹਨ।
ਦੂਸਰੀ ਸਥਿਤੀ: ਜੇਕਰ ਇਹ ਔਰਤ ਦੇ ਨਾਲ ਲਗਾਤਾਰ ਨਹੀਂ ਹੁੰਦਾ, ਸਗੋਂ ਇਹ ਕੁਝ ਸਮੇਂ ਲਈ ਹੁੰਦਾ ਹੈ, ਅਤੇ ਕੁਝ ਸਮੇਂ ਉਹ ਪਾਕ ਰਹਿੰਦੀ ਹੈ। ਵਿਦਵਾਨਾਂ (ਰੱਬ ਉਨ੍ਹਾਂ 'ਤੇ ਰਹਿਮ ਕਰੇ) ਦਾ ਇਸ ਦੀ ਪਾਕੀ ਬਾਰੇ ਮਤਭੇਦ ਹਨ ਕਿ ਕੀ ਇਹ ਪਾਕ ਹੈ ਜਾਂ ਇਸ 'ਤੇ ਮਾਹਵਾਰੀ ਦੇ ਹੁਕਮ ਲਾਗੂ ਹੁੰਦੇ ਹਨ?
ਸ਼ਾਫਈ ਵਿਦਵਾਨਾਂ ਦਾ ਇਹ ਮਤ ਜੋ ਕਿ ਉਨ੍ਹਾਂ ਦੇ ਦੋਨੋ ਮਤਾਂ ਵਿੱਚੋਂ ਜ਼ਿਆਦਾ ਸਹੀ ਹੈ, ਉਹ ਇਹ ਹੈ ਕਿ ਮਾਹਵਾਰੀ ਦੇ ਹੁਕਮ ਇਸ ਉੱਤੇ ਲਾਗੂ ਹੁੰਦੇ ਹਨ, ਇਸ ਲਈ ਇਹ ਮਾਹਵਾਰੀ ਮੰਨੀ ਜਾਵੇਗੀ।22 ਇਹੋ ਸ਼ੇਖ ਅਲ-ਇਸਲਾਮ ਇਬਨ ਤੈਮੀਆ ਅਤੇ ਅਲ-ਫਾ'ਇਕ ਦੇ ਲੇਖਕ ਦੀ ਰਾਏ ਸੀ।23 ਇਮਾਮ ਅਬੁ-ਹਨੀਫਾ ਦਾ ਵੀ ਇਹੋ ਮਤ ਸੀ।24 ਇਹ ਇਸ ਲਈ ਹੈ ਕਿਉਂਕਿ ਇਸ ਦੌਰਾਨ ਸਫੈਦੀ ਦਿਖਾਈ ਨਹੀਂ ਦਿੰਦੀ; ਇਸ ਤੋਂ ਇਲਾਵਾ, ਜੇਕਰ ਇਸਨੂੰ ਪਾਕੀ ਦਾ ਸਮਾਂ ਮੰਨਿਆ ਜਾਵੇ, ਤਾਂ ਇਸ ਤੋਂ ਪਹਿਲਾਂ ਦਾ ਸਮਾਂ ਮਾਹਵਾਰੀ ਵਾਲਾ ਹੋਵੇਗਾ, ਉਵੇਂ ਹੀ ਇਸ ਤੋਂ ਬਾਅਦ ਦਾ ਸਮਾਂ ਵੀ - ਇਹ ਇੱਕ ਅਜਿਹੀ ਸਥਿਤੀ ਹੈ ਜਿਸ ਦਾ ਕੋਈ ਸਮਰਥਕ ਨਹੀਂ ਹੈ। ਨਹੀਂ ਤਾਂ, ਉਡੀਕ ਦੀ ਮਿਆਦ (ਇੱਦਤ ) ਸਿਰਫ਼ ਪੰਜ ਦਿਨਾਂ ਵਿੱਚ ਖਤਮ ਹੋ ਜਾਵੇਗੀ। ਅਤੇ ਜੇ ਇਸ ਨੂੰ ਸ਼ੁੱਧਤਾ ਦੀ ਅਵਸਥਾ (ਪਾਕੀ) ਮੰਨਿਆ ਜਾਂਦਾ, ਤਾਂ ਇਸ ਨਾਲ ਹਰ ਦੂਜੇ ਦਿਨ ਇਸ਼ਨਾਨ (ਗੁਸਲ) ਅਤੇ ਹੋਰ ਮਾਮਲਿਆਂ ਦੇ ਸੰਬੰਧ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਕਿ ਅੱਲਾਹ ਦਾ ਕਾਨੂੰਨ ਮੁਸ਼ਕਿਲਾਂ ਨੂੰ ਰੋਕਦਾ ਹੈ। ਬੇਸ਼ੱਕ ਸਾਰੀਆਂ ਤਾਰੀਫਾਂ ਅੱਲਾਹ ਲਈ ਹੀ ਹਨ।
ਜਦੋਂ ਕਿ ਹੰਬਲੀ ਮਤ ਦੇ ਵਿਚਾਰਾਂ ਅਨੁਸਾਰ ਇਸ ਹਾਲਤ ਵਿੱਚ ਖੂਨ ਆਉਣ ਵਾਲੇ ਦਿਨ ਮਾਹਵਾਰੀ ਅਤੇ ਖੂਨ ਨਾ ਆਉਣ ਵਾਲੇ ਦਿਨ ਪਾਕੀ ਮੰਨੇ ਜਾਣਗੇ। ਲੇਕਿਨ ਜੇਕਰ ਦੋਵਾਂ ਪਾਕੀ ਤੇ ਖੂਨ ਦੇ ਦਿਨਾਂ ਦੀ ਗਿਣਤੀ ਮਾਹਵਾਰੀ ਦੀ ਮਿਆਦ ਤੋਂ ਵੱਧ ਜਾਵੇ, ਤਾਂ ਇਸ ਸਥਿਤੀ ਵਿੱਚ ਜੋ ਖੂਨ ਇਸ ਤੋਂ ਵੱਧ ਜਾਂਦਾ ਹੈ ਉਹ ਇਸਤਿਹਾਜ਼ਾ ਮੰਨਿਆ ਜਾਵੇਗਾ।25
ਅਲ-ਮੁਗਨੀ ਦੇ ਲੇਖਕ ਕਹਿੰਦੇ ਹਨ: “ਇੱਥੇ ਉਸ ਰਿਵਾਇਤ ਦੇ ਅਧਾਰ 'ਤੇ ਜੋ ਅਸੀਂ ਨਿਫ਼ਾਸ ਬਾਰੇ ਬਿਆਨ ਕੀਤੀ ਹੈ, ਇਹ ਮੰਨਿਆ ਜਾਂਦਾ ਹੈ ਕਿ ਜੇਕਰ ਖੂਨ ਇੱਕ ਦਿਨ ਤੋਂ ਘੱਟ ਸਮੇਂ ਲਈ ਰੁਕਦਾ ਹੈ, ਤਾਂ ਇਸ ਵੱਲ ਧਿਆਨ ਨਹੀਂ ਦਿੱਤਾ ਜਾਵੇਗਾ ਅਤੇ ਇਸਨੂੰ ਪਾਕੀ ਨਹੀਂ ਮੰਨਿਆ ਜਾਵੇਗਾ; ਅਤੇ ਅੱਲਾਹ ਦੇ ਹੁਕਮ ਨਾਲ ਇਹੋ ਸਭ ਤੋਂ ਸਹੀ ਰਾਏ ਹੈ। ਕਿਉਂਕਿ ਕਦੀ ਖੂਨ ਵਹਿੰਦਾ ਹੈ ਅਤੇ ਕਦੀ ਬੰਦ ਹੋ ਜਾਂਦਾ ਹੈ, ਇਸ ਹਾਲਤ ਵਿੱਚ ਪਾਕੀ ਮੰਨ ਕੇ ਔਰਤ 'ਤੇ ਵਾਰ-ਵਾਰ ਗੁਸਲ ਫਰਜ਼ ਕਰਨਾ, ਉਸਨੂੰ ਮੁਸ਼ਕਿਲ ਵਿੱਚ ਪਾ ਦਿੰਦਾ ਹੈ; ਜੋ ਕਿ ਸਹੀ ਨਹੀਂ ਹੈ; ਕਿਉਂਕਿ ਅੱਲਾਹ ਤਆਲਾ ਦਾ ਫਰਮਾਨ ਹੈ:
﴿...وَمَا جَعَلَ عَلَيۡكُمۡ فِي ٱلدِّينِ مِنۡ حَرَجٖ...﴾
...ਅਤੇ ਉਸ ਨੇ ਦੀਨ ਵਿੱਚ ਤੁਹਾਡੇ ਲਈ ਕੋਈ ਅੋਖਿਆਈ ਨਹੀਂ ਰੱਖੀ।... [ਸੂਰਤ ਅਲ-ਹੱਜ: 78]، ਉਹ ਅੱਗੇ ਕਹਿੰਦੇ ਹਨ: ਇਸ ਦੇ ਆਧਾਰ 'ਤੇ, ਇੱਕ ਦਿਨ ਤੋਂ ਘੱਟ ਸਮੇਂ ਲਈ ਖੂਨ ਦੇ ਬੰਦ ਹੋਣ ਨੂੰ ਪਾਕੀ ਨਹੀਂ ਮੰਨਿਆ ਜਾਵੇਗਾ, ਜਦੋਂ ਤੱਕ ਕਿ ਉਸਨੂੰ ਕੋਈ ਪੱਕਾ ਸਬੂਤ ਨਾ ਦਿੱਖ ਜਾਵੇ, ਜਿਵੇਂ ਕਿ ਜੇਕਰ ਖੂਨ ਉਸਦੀ ਮਾਹਵਾਰੀ ਦੇ ਅੰਤ ਵਿੱਚ ਬੰਦ ਹੋਵੇ ਜਾਂ ਉਸਨੂੰ ਚਿੱਟਾ ਡਿਸਚਾਰਜ (ਸਫ਼ੇਦ ਤਰਲ) ਦਿਖਾਈ ਦੇਵੇ।26
ਅਸਲ ਵਿੱਚ ਅਲ-ਮੁਗਨੀ ਦੇ ਲੇਖਕ ਦਾ ਇਹ ਕਥਨ, ਉਪਰੋਕਤ ਦੋਵੇਂ ਮਤਾਂ ਦੇ ਵਿਚਕਾਰ ਇੱਕ ਸੰਤੁਲਿਤ ਮਤ ਹੈ। ਬਾਕੀ ਅੱਲਾਹ ਹੀ ਜਾਣਦਾ ਹੈ ਕਿ ਕਿਹੜਾ ਵਧੇਰੇ ਸਹੀ ਹੈ।
ਪੰਜਵੀਂ ਕਿਸਮ: ਖੂਨ ਵਿੱਚ ਖੁਸ਼ਕੀ: ਇਸ ਹਾਲਤ ਵਿੱਚ ਔਰਤ ਨੂੰ ਖੂਨ ਨਹੀਂ ਦਿਸਦਾ ਲੇਕਿਨ ਗਿੱਲਾਪਨ ਮਹਿਸੂਸ ਹੁੰਦਾ ਹੈ। ਜੇਕਰ ਇਹ ਮਾਹਵਾਰੀ ਦੇ ਦੌਰਾਨ ਜਾਂ ਪਾਕ ਹੋਣ ਤੋਂ ਪਹਿਲਾਂ ਹੋਵੇ, ਤਾਂ ਇਹ ਮਾਹਵਾਰੀ ਮੰਨੀ ਜਾਵੇਗੀ ਅਤੇ ਜੇਕਰ ਇਹ ਪਾਕ ਹੋਣ ਤੋਂ ਬਾਅਦ ਹੋਵੇ ਤਾਂ ਮਾਹਵਾਰੀ ਨਹੀਂ ਮੰਨੀ ਜਾਵੇਗੀ। ਕਿਉਂਕਿ ਇਸਨੂੰ ਜ਼ਿਆਦਾ ਤੋਂ ਜ਼ਿਆਦਾ ਪੀਲੇਪਨ ਜਾਂ ਭੂਰੇਪਨ ਦੀ ਹਾਲਤ ਮੰਨ ਸਕਦੇ ਹਾਂ, ਜਿਸਦਾ ਸ਼ਰੀਅਤੀ ਹੁਕਮ ਇਹੋ ਹੈ।
ਪਾਠ ਚਾਰ: ਮਾਹਵਾਰੀ ਦੇ ਸ਼ਰੀਅਤੀ ਹੁਕਮ।
ਮਾਹਵਾਰੀ ਦੇ ਕਈ ਸ਼ਰੀਅਤੀ ਹੁਕਮ ਹਨ, ਜੋ ਕਿ ਵੀਹ ਤੋਂ ਵੀ ਵੱਧ ਹਨ। ਇੱਥੇ ਅਸੀਂ ਉਨ੍ਹਾਂ ਵਿੱਚੋਂ ਕੁੱਝ ਅਜਿਹੇ ਹੁਕਮਾਂ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਦੀ ਲੋੜ ਵੱਧ ਹੁੰਦੀ ਹੈ:
1- ਨਮਾਜ਼: ਮਾਹਵਾਰੀ ਵਾਲੀ ਔਰਤ ਲਈ ਫਰਜ਼ ਤੇ ਨਫ਼ਲ ਦੋਵਾਂ ਵਿੱਚੋਂ ਕੋਈ ਵੀ ਨਮਾਜ਼ ਪੜ੍ਹਨਾ ਜਾਇਜ਼ ਨਹੀਂ। ਨਾ ਤਾਂ ਉਸਦੀ ਨਮਾਜ਼ ਸਹੀ ਹੋਵੇਗੀ ਅਤੇ ਨਾ ਹੀ ਉਸ ਲਈ ਨਮਾਜ਼ ਪੜ੍ਹਨੀ ਫਰਜ਼ ਹੀ ਹੁੰਦੀ ਹੈ। ਹਾਂ, ਜੇਕਰ ਕੋਈ ਔਰਤ ਕਿਸੇ ਨਮਾਜ਼ ਦੇ ਸਮੇਂ ਦੇ ਸ਼ੁਰੂ ਜਾਂ ਅੰਤ ਵਿੱਚ ਇੱਕ ਪੂਰੀ ਰਕਆਤ ਹਾਸਲ ਕਰ ਲਵੇ, ਤਾਂ ਉਸ 'ਤੇ ਉਹ ਨਮਾਜ਼ ਪੜ੍ਹਨੀ ਫਰਜ਼ ਹੋ ਜਾਵੇਗੀ।
ਸ਼ੁਰੂ ਦੇ ਸਮੇਂ ਨਮਾਜ਼ ਹਾਸਲ ਕਰਨ ਦੀ ਉਦਾਹਰਨ ਇੰਜ ਹੈ: ਕਿ ਜੇਕਰ ਕਿਸੇ ਔਰਤ ਨੂੰ ਸੂਰਜ ਡੁੱਬਣ ਤੋਂ ਬਾਅਦ ਇੱਕ ਰਕਆਤ ਨਮਾਜ਼ ਪੜ੍ਹਨ ਜਿੰਨੇ ਸਮੇਂ ਬਾਅਦ ਮਾਹਵਾਰੀ ਆਵੇ, ਤਾਂ ਉਸ 'ਤੇ ਮਾਹਵਾਰੀ ਖਤਮ ਹੋਣ ਤੋਂ ਬਾਅਦ ਮਗ਼ਰਿਬ ਦੀ ਉਸ ਨਮਾਜ਼ ਦੀ ਕਜ਼ਾ ਪੜ੍ਹਨੀ ਹੋਵੇਗੀ। ਕਿਉਂਕਿ ਉਸਨੂੰ ਮਾਹਵਾਰੀ ਆਉਣ ਤੋਂ ਪਹਿਲਾਂ ਮਗ਼ਰਿਬ ਦੀ ਇੱਕ ਰਕਆਤ ਨਮਾਜ਼ ਪੜ੍ਹਨ ਜਿੰਨਾ ਸਮਾਂ ਮਿਲ ਗਿਆ ਸੀ।
ਇਸਦੀ ਇੱਕ ਉਦਾਹਰਣ ਅੰਤ ਦੇ ਸਮੇਂ ਦੀ ਹੈ: ਜੇਕਰ ਕੋਈ ਔਰਤ ਸੂਰਜ ਚੜ੍ਹਨ ਤੋਂ ਪਹਿਲਾਂ, ਇੱਕ ਰਕਆਤ ਨਮਾਜ਼ ਪੜ੍ਹਨ ਜਿੰਨੇ ਸਮੇਂ ਪਹਿਲਾਂ ਪਾਕ ਹੋ ਜਾਵੇ, ਤਾਂ ਉਸਨੂੰ ਪਾਕੀ ਹਾਸਲ ਕਰਨ ਤੋਂ ਬਾਅਦ ਫਜਰ ਦੀ ਨਮਾਜ਼ ਪੜ੍ਹਨੀ ਹੋਵੇਗੀ। ਕਿਉਂਕਿ ਉਸਨੇ ਫਜਰ ਦੇ ਸਮੇਂ ਦਾ ਇੰਨਾ ਕੁ ਹਿੱਸਾ ਪਾ ਲਿਆ ਸੀ ਜਿਸ ਵਿੱਚ ਇੱਕ ਰਕਆਤ ਪੜ੍ਹੀ ਜਾ ਸਕਦੀ ਸੀ।
ਲੇਕਿਨ ਜੇ ਮਾਹਵਾਰੀ ਹਾਲਤ ਵਿੱਚ ਕਿਸੇ ਔਰਤ ਨੂੰ ਇੰਨਾ ਸਮਾਂ ਨਾ ਮਿਲੇ ਜਿਸ ਵਿੱਚ ਇੱਕ ਰਕਆਤ ਪੂਰੀ ਹੋ ਸਕੇ, ਜਿਵੇਂ ਕਿ ਪਹਿਲੀ ਉਦਾਹਰਣ ਵਿੱਚ ਉਸਨੂੰ ਸੂਰਜ ਡੁੱਬਣ ਤੋਂ ਤੁਰੰਤ ਬਾਅਦ ਮਾਹਵਾਰੀ ਆ ਜਾਵੇ ਜਾਂ ਦੂਜੀ ਉਦਾਹਰਣ ਵਿੱਚ ਸੂਰਜ ਚੜ੍ਹਨ ਤੋਂ ਇੱਕ ਪਲ ਪਹਿਲਾਂ ਹੀ ਪਾਕ ਹੋਵੇ, ਤਾਂ ਉਸ 'ਤੇ ਨਮਾਜ਼ ਫਰਜ਼ ਨਹੀਂ ਹੋਵੇਗੀ; ਕਿਉਂਕਿ ਨਬੀ ﷺ ਦਾ ਫਰਮਾਨ ਹੈ:
«مَنْ أَدْرَكَ رَكْعَةً مِنَ الصَّلَاةِ فَقَدْ أَدْرَكَ الصَّلَاةَ».
«ਜਿਸ ਨੇ ਨਮਾਜ਼ ਦੀ ਇੱਕ ਰਕਆਤ ਪਾ ਲਈ, ਉਸ ਨੇ ਪੂਰੀ ਨਮਾਜ਼ ਪਾ ਲਈ।» ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਦਰਜ।27 ਇਸ ਤੋਂ ਭਾਵ ਇਹ ਹੈ ਕਿ ਜਿਸਨੂੰ ਨਮਾਜ਼ ਦੀ ਇੱਕ ਰਕਆਤ ਤੋਂ ਘੱਟ ਹਿੱਸਾ ਮਿਲਿਆ, ਉਸਨੂੰ ਨਮਾਜ਼ ਹਾਸਲ ਕਰਨ ਵਾਲਾ ਨਹੀਂ ਮੰਨਿਆ ਜਾਵੇਗਾ।
ਹੁਣ ਇੱਥੇ ਸਵਾਲ ਆਉਂਦਾ ਹੈ ਕਿ ਜੇਕਰ ਉਹ ਅਸਰ ਦੀ ਨਮਾਜ਼ ਦੇ ਸਮੇਂ ਇੱਕ ਰਕਆਤ ਜਿੰਨਾ ਸਮਾਂ ਪਾ ਲੈਂਦੀ ਹੈ, ਤਾਂ ਕੀ ਉਸ 'ਤੇ ਅਸਰ ਦੇ ਨਾਲ ਜ਼ੁਹਰ ਦੀ ਵੀ ਨਮਾਜ਼ ਪੜ੍ਹਨੀ ਲਾਜ਼ਮੀ ਹੋਵੇਗੀ? ਜਾਂ ਜੇਕਰ ਉਹ ਇਸ਼ਾ ਦੀ ਨਮਾਜ਼ ਦੇ ਸਮੇਂ ਇੱਕ ਰਕਆਤ ਜਿੰਨਾ ਸਮਾਂ ਪਾ ਲੈਂਦੀ ਹੈ, ਤਾਂ ਕੀ ਉਸ 'ਤੇ ਇਸ਼ਾ ਦੇ ਨਾਲ ਮਗ਼ਰਿਬ ਦੀ ਵੀ ਨਮਾਜ਼ ਪੜ੍ਹਨੀ ਲਾਜ਼ਮੀ ਹੋਵੇਗੀ?
ਇਸ ਬਾਰੇ ਵਿਦਵਾਨਾਂ ਵਿੱਚ ਮਤਭੇਦ ਹੈ, ਪਰ ਸਹੀ ਮਤ ਇਹ ਹੈ ਕਿ ਉਸ ਲਈ ਕੇਵਲ ਅਸਰ ਅਤੇ ਇਸ਼ਾ ਦੀ ਨਮਾਜ਼ ਪੜ੍ਹਨੀ ਹੀ ਲਾਜ਼ਮੀ ਹੈ, ਕਿਉਂਕਿ ਨਬੀ ﷺ ਦਾ ਫਰਮਾਨ ਹੈ:
«مَنْ أَدْرَكَ رَكْعَةً مِنَ الْعَصْرِ قَبْلَ أَنْ تَغْرُبَ الشَّمْسُ فَقَدْ أَدْرَكَ الْعَصْرَ».
«ਜਿਸ ਨੇ ਸੂਰਜ ਡੁੱਬਣ ਤੋਂ ਪਹਿਲਾਂ ਅਸਰ ਦੀ ਇੱਕ ਰਕਆਤ ਪਾ ਲਈ, ਉਸਨੇ ਅਸਰ ਦੀ ਨਮਾਜ਼ ਪਾ ਲਈ।» ਇਹ ਹਦੀਸ ਬੁਖਾਰੀ ਅਤੇ ਮੁਸਲਿਮ ਦੋਵਾਂ ਵੱਲੋਂ ਰਿਵਾਇਤ ਕੀਤੀ ਗਈ ਹੈ।28 ਨਬੀ ﷺ ਨੇ ਇਹ ਨਹੀਂ ਕਿਹਾ: ਉਸਨੂੰ ਜ਼ੁਹਰ ਅਤੇ ਅਸਰ ਦੋਵੇਂ ਨਮਾਜ਼ਾਂ ਮਿਲ ਗਈਆਂ।
ਆਪ ﷺ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਉਸ 'ਤੇ ਜ਼ੁਹਰ ਦੀ ਨਮਾਜ਼ ਵੀ ਲਾਜ਼ਮੀ ਹੈ, ਅਤੇ ਮੂਲ ਸਿਧਾਂਤ ਵੀ ਇਹੋ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੈ। ਇਹੋ ਅਬੁ-ਹਨੀਫਾ ਅਤੇ ਮਾਲਿਕ (ਰਹੀਮਾ ਹੁੱਲਾਹ) ਦੀ ਰਾਏ ਹੈ। ਇਸਨੂੰ 'ਸ਼ਰਹ ਅਲ-ਮੁਹੱਜ਼ਬ' ਨਾਂ ਦੀ ਕਿਤਾਬ ਵਿੱਚ ਦਰਜ ਕੀਤਾ ਗਿਆ ਹੈ।29
ਜੇਕਰ ਗੱਲ ਕਰੀਏ ਅੱਲਾਹ ਦੇ ਜ਼ਿਕਰ (ਸਿਮਰਨ) ਕਰਨ ਦੀ, ਉਸਦੀ ਵਡਿਆਈ ਤੇ ਪ੍ਰਸ਼ੰਸਾ ਕਰਨ ਦੀ, ਖਾਣ-ਪੀਣ ਤੇ ਹੋਰ ਕੰਮਾਂ ਵਿੱਚ ਉਸਦਾ ਨਾਂ ਲੈਣ ਦੀ, ਹਦੀਸ ਅਤੇ ਨਿਆਂ-ਸ਼ਾਸਤਰ (ਫ਼ਿਕਾਹ) ਪੜ੍ਹਨ ਦੀ, ਦੁਆਵਾਂ ਕਰਨ ਤੇ ਉਸ ਲਈ ਆਮੀਨ ਕਹਿਣ ਦੀ ਅਤੇ ਕੁਰਾਨ ਨੂੰ ਸੁਣਨ ਦੀ, ਤਾਂ ਇਸ ਵਿੱਚੋਂ ਕੁੱਝ ਵੀ ਹਰਾਮ ਨਹੀਂ ਹੈ, ਕਿਉਂਕਿ ਇਹ ਸਹੀਐਨ (ਬੁਖਾਰੀ ਤੇ ਮੁਸਲਿਮ) ਅਤੇ ਹੋਰਾਂ ਕਿਤਾਬਾਂ ਵਿੱਚ ਪ੍ਰਮਾਣਿਤ ਹੈ ਕਿ,
«أَنَّ النَّبِيَّ صَلَّى اللهُ عَلَيْهِ وَسَلَّمَ كَانَ يَتَّكِئُ فِي حِجْرِ عَائِشَةَ رَضِيَ اللهُ عَنْهَا وَهِيَ حَائِضٌ فَيَقْرَأُ الْقُرْآنَ».
«ਆਇਸ਼ਾ (ਰ.) ਜਦੋਂ ਮਾਹਵਾਰੀ ਦੀ ਹਾਲਤ ਵਿੱਚ ਹੁੰਦੀ ਸੀ, ਤਾਂ ਨਬੀ ﷺ ਉਨ੍ਹਾਂ ਦੀ ਗੋਦ ਵਿੱਚ ਟੇਕ ਲਗਾਉਂਦੇ ਅਤੇ ਕੁਰਆਨ ਪੜ੍ਹਦੇ ਸੀ।»30
ਸਹੀਐਨ (ਬੁਖਾਰੀ ਤੇ ਮੁਸਲਿਮ) ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਉੱਮ ਅਤਿਯਾਹ (ਰ.) ਨੇ ਕਿਹਾ ਕਿ ਉਨ੍ਹਾਂ ਨੇ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ:
«يَخْرُجُ الْعَوَاتِقُ وَذَوَاتُ الْخُدُورِ وَالْحُيَّضُ -يَعْنِي: إِلَى صَلَاةِ الْعِيدَيْنِ- وَلْيَشْهَدْنَ الْخَيْرَ، وَدَعْوَةَ الْمُؤْمِنِينَ، وَيَعْتَزِلُ الْحُيَّضُ الْمُصَلَّى».
"ਕੁੰਵਾਰੀਆਂ ਲੜਕੀਆਂ, ਪਰਦੇ ਵਾਲੀਆਂ ਔਰਤਾਂ ਅਤੇ ਮਾਹਵਾਰੀ ਵਾਲੀਆਂ ਔਰਤਾਂ (ਦੋਵੇਂ ਈਦਾਂ ਦੀ ਨਮਾਜ਼ ਲਈ) ਬਾਹਰ ਨਿਕਲਣ ਅਤੇ ਇਸ ਖੈਰ (ਪੁੰਨ) ਤੇ ਮੁਸਲਮਾਨਾਂ ਦੀ ਦੁਆ ਵਿੱਚ ਸ਼ਾਮਲ ਹੋਣ। ਪਰ ਮਾਹਵਾਰੀ ਵਾਲੀਆਂ ਔਰਤਾਂ ਮੁਸੱਲੇ (ਨਮਾਜ਼ ਦੀ ਸਥਾਨ) ਤੋਂ ਦੂਰ ਰਹਿਣ।"31
ਹੁਣ ਗੱਲ ਕਰੀਏ ਮਾਹਵਾਰੀ ਵਾਲੀ ਔਰਤ ਦੇ ਕੁਰਆਨ ਪੜ੍ਹਨ ਦੀ, ਤਾਂ ਉਹ ਜ਼ਬਾਨ ਨਾਲ ਬੋਲੇ ਬਿਨਾ ਅੱਖਾਂ ਨਾਲ ਦੇਖ ਕੇ ਜਾਂ ਦਿਲ ਨਾਲ ਵਿਚਾਰ ਕਰ ਕੇ ਪੜ੍ਹ ਸਕਦੀ ਹੈ। ਉਦਾਹਰਣ ਲਈ ਜੇ ਉਸ ਅੱਗੇ ਕੁਰਆਨ ਜਾਂ ਫੱਟੀ ਰੱਖੀ ਦਿੱਤੀ ਜਾਵੇ ਅਤੇ ਉਹ ਆਇਤਾਂ ਨੂੰ ਦੇਖਦੀ ਰਹੇ ਤੇ ਆਪਣੇ ਦਿਲ ਵਿੱਚ ਪੜ੍ਹਦੀ ਰਹੇ, ਤਾਂ ਇਸ ਦੀ ਇਜਾਜ਼ਤ ਹੈ। ਅਲ-ਨਵਵੀ ਨੇ ਸ਼ਰਹ-ਅਲ-ਮੁਹੱਜ਼ਬ ਵਿੱਚ ਕਿਹਾ: "ਇਹ ਬਿਨਾ ਕਿਸੇ ਮਤਭੇਦ ਦੇ ਜਾਇਜ਼ ਹੈ।"32
ਅਤੇ ਜੇਕਰ ਇਸ ਨੂੰ ਜ਼ਬਾਨੀ ਉਚਾਰਨ ਨਾਲ ਪੜ੍ਹਿਆ ਜਾਵੇ, ਤਾਂ ਜ਼ਿਆਦਾਤਰ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਇਹ ਮਨ੍ਹਾ ਅਤੇ ਨਾਜਾਇਜ਼ ਹੈ। ਅਲ-ਬੁਖਾਰੀ33, ਇਬਨ ਜਰੀਰ ਅਲ-ਤਬਰੀ34, ਅਤੇ ਇਬਨ ਅਲ-ਮੁੰਜ਼ਿਰ35 ਨੇ ਕਿਹਾ ਹੈ ਕਿ: ਇਹ ਜਾਇਜ਼ ਹੈ।
ਅਤੇ ਇਹ ਮਤ ਇਮਾਮ ਮਾਲਿਕ ਅਤੇ ਸ਼ਾਫ਼ਈ ਦੀ ਪੁਰਾਣੀ ਰਾਏ36 ਦੇ ਅਧਾਰ 'ਤੇ ਫਤ ਅਲ-ਬਾਰੀ ਵਿੱਚ ਬਿਆਨ ਕੀਤਾ ਗਿਆ ਸੀ37।
ਅਤੇ ਬੁਖਾਰੀ ਨੇ ਇਬਰਾਹੀਮ-ਨਖਈ ਤੋਂ ਬਿਨਾ ਸੂਤਰ ਦੇ ਰਿਵਾਇਤ ਕੀਤਾ ਹੈ ਕਿ ਇੱਕ-ਅੱਧੀ ਆਇਤ ਪੜ੍ਹਨ ਵਿੱਚ ਕੋਈ ਹਰਜ ਨਹੀਂ।38
ਸ਼ੇਖ ਅਲ-ਇਸਲਾਮ ਇਬਨ ਤੈਮੀਆ ਨੇ ਫਤਾਵਾ ਮਜਮੂਅ ਇਬਨ ਕਾਸਿਮ ਵਿੱਚ ਕਿਹਾ: «ਉਸਨੂੰ ਕੁਰਆਨ ਤੋਂ ਰੋਕਣ ਦੀ ਕੋਈ ਸੁੰਨਤ (ਹਦੀਸ) ਹੀ ਨਹੀਂ ਹੈ, ਕਿਉਂਕਿ ਆਪ ਦਾ ਇਹ ਕਥਨ:
«لَا تَقْرَأُ الحَائِضُ وَلَا الجُنُبُ شَيْئًا مِنَ الْقُرْآنِ».
«ਹੈਜ਼ ਵਾਲੀ ਅਤੇ ਜੁਨੁਬੀ ਕੁਰਆਨ ਵਿੱਚੋਂ ਕੁਝ ਵੀ ਨਾ ਪੜ੍ਹਨ।»39 ਸਾਰੇ ਮੁਹੱਦਿਸਾਂ (ਹਦੀਸ ਦੇ ਮਾਹਿਰਾਂ) ਦੇ ਇਤਫ਼ਾਕ ਨਾਲ ਇਹ ਇੱਕ ਕਮਜ਼ੋਰ (ਜ਼ਈਫ਼) ਹਦੀਸ ਹੈ40।
ਨਬੀ ﷺ ਦੇ ਜ਼ਮਾਨੇ ਵਿੱਚ ਔਰਤਾਂ ਨੂੰ ਹੈਜ਼ ਆਉਂਦਾ ਸੀ। ਜੇਕਰ ਉਨ੍ਹਾਂ ਲਈ ਕੁਰਆਨ ਦੀ ਤਿਲਾਵਤ ਵੀ ਨਮਾਜ਼ ਵਾਂਗ ਹਰਾਮ ਹੁੰਦੀ, ਤਾਂ ਨਬੀ ﷺ ਇਹ ਗੱਲ ਆਪਣੀ ਉੱਮਤ ਲਈ ਸਪਸ਼ਟ ਤੌਰ ‘ਤੇ ਬਿਆਨ ਕਰਦੇ ਅਤੇ ਮੋਮਿਨਾਂ ਦੀਆਂ ਮਾਵਾਂ (ਨਬੀ ﷺ ਦੀਆਂ ਬੀਵੀਆਂ) ਇਸ ਨੂੰ ਸਿੱਖਦੀਆਂ ਅਤੇ ਫੇਰ ਲੋਕਾਂ ਵਿੱਚ ਇਸ ਦੀ ਰਿਵਾਇਤ ਕਰਦੀਆਂ। ਕਿਉਂਕਿ ਕਿਸੇ ਨੇ ਵੀ ਨਬੀ ﷺ ਤੋਂ ਮਨਾਹੀ ਦਾ ਵਰਣਨ ਨਹੀਂ ਕੀਤਾ, ਇਸ ਲਈ ਇਸ ਸਬੰਧ ਵਿੱਚ, ਇਸ ਨੂੰ ਮਨਾਹ ਕਰਨ ਦੀ ਇਜਾਜ਼ਤ ਨਹੀਂ ਹੈ। ਹੁਣ ਜਦੋਂ ਆਪ ﷺ ਦੇ ਜ਼ਮਾਨੇ ਵਿੱਚ ਮਾਹਵਾਰੀ ਵਾਲੀ ਔਰਤਾਂ ਦੀ ਵੱਡੀ ਗਿਣਤੀ ਸੀ, ਇਸਦੇ ਬਾਵਜੂਦ ਵੀ ਜੇਕਰ ਮਨਾਹ ਨਹੀਂ ਕੀਤਾ ਤਾਂ ਇਸਤੋਂ ਪਤਾ ਚੱਲਦਾ ਹੈ ਕਿ ਇਹ ਹਰਾਮ ਨਹੀਂ ਹੈ।41
ਵਿਦਵਾਨਾਂ ਦੇ ਮਤਭੇਦ ਨੂੰ ਜਾਣਨ ਤੋਂ ਬਾਅਦ, ਇਹ ਕਿਹਾ ਜਾ ਸਕਦਾ ਹੈ ਕਿ ਮਾਹਵਾਰੀ ਵਾਲੀ ਔਰਤ ਲਈ ਇਹ ਬਿਹਤਰ ਹੈ ਕਿ ਉਹ ਕੁਰਆਨ ਨੂੰ ਜ਼ਬਾਨੀ ਉਚਾਰਨ ਨਾਲ ਸਿਰਫ ਲੋੜ ਪੈਣ 'ਤੇ ਹੀ ਪੜ੍ਹੇ। ਜਿਵੇਂ ਕਿ ਜੇਕਰ ਉਹ ਇੱਕ ਅਧਿਆਪਕਾ ਹੈ ਅਤੇ ਉਸ ਲਈ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਉਚਾਰਨ ਕਰਨਾ ਜ਼ਰੂਰੀ ਹੈ; ਜਾਂ ਕਿਸੇ ਵਿਦਿਆਰਥੀ ਨੂੰ ਪ੍ਰੀਖਿਆ ਦੇਣ ਲਈ ਪੜ੍ਹਨ ਦੀ ਲੋੜ ਹੋਵੇ ਆਦਿ।
2- ਰੋਜ਼ਾ: ਮਾਹਵਾਰੀ ਵਾਲੀ ਔਰਤ 'ਤੇ ਫਰਜ਼ ਅਤੇ ਨਫ਼ਲ ਹਰ ਪ੍ਰਕਾਰ ਦੇ ਰੋਜ਼ੇ ਰੱਖਣਾ ਹਰਾਮ ਹੈ ਅਤੇ ਉਸਦਾ ਰੱਖਿਆ ਰੋਜ਼ਾ ਕਬੂਲ ਵੀ ਨਹੀਂ ਹੋਵੇਗਾ। ਲੇਕਿਨ ਉਸ ਨੂੰ ਛੱਡੇ ਹੋਏ ਫ਼ਰਜ਼ ਰੋਜ਼ੇ ਬਾਅਦ ਵਿੱਚ ਪੂਰੇ ਕਰਨੇ ਹੋਣਗੇ; ਜਿਵੇ ਕਿ ਆਇਸ਼ਾ (ਰ.) ਦੀ ਹਦੀਸ ਤੋਂ ਪਤਾ ਚਲਦਾ ਹੈ:
"كَانَ يُصِيبُنَا ذَلِكَ -تَعْنِي: الْحَيْضَ- فَنُؤْمَرُ بِقَضَاءِ الصَّوْمِ وَلَا نُؤْمَرُ بِقَضَاءِ الصَّلَاةِ".
"ਇਹ (ਭਾਵ ਮਾਹਵਾਰੀ) ਸਾਡੇ ਨਾਲ ਵਾਪਰਦਾ ਸੀ ਅਤੇ ਸਾਨੂੰ ਰੋਜ਼ਾ ਕ਼ਜ਼ਾ ਕਰਨ ਦਾ ਹੁਕਮ ਦਿੱਤਾ ਜਾਂਦਾ ਸੀ ਪਰ ਨਮਾਜ਼ ਕ਼ਜ਼ਾ ਕਰਨ ਦਾ ਹੁਕਮ ਨਹੀਂ ਦਿੱਤਾ ਜਾਂਦਾ ਸੀ।" ਇਹ ਹਦੀਸ ਬੁਖਾਰੀ ਅਤੇ ਮੁਸਲਮਾਨ ਦੋਵਾਂ ਵਿੱਚ ਰਵਾਇਤ ਕੀਤੀ ਗਈ ਹੈ।42
ਜੇਕਰ ਉਸ ਨੂੰ ਰੋਜ਼ਾ ਰੱਖਣ ਦੌਰਾਨ ਮਾਹਵਾਰੀ ਆਉਂਦੀ ਹੈ, ਤਾਂ ਉਸਦਾ ਰੋਜ਼ਾ ਰੱਦ ਹੋ ਜਾਂਦਾ ਹੈ, ਭਾਵੇਂ ਇਹ ਸੂਰਜ ਡੁੱਬਣ ਤੋਂ ਇੱਕ ਪਲ ਪਹਿਲਾਂ ਹੀ ਕਿਉਂ ਨਾ ਹੋਵੇ, ਅਤੇ ਜੇਕਰ ਇਹ ਫਰਜ਼ ਰੋਜ਼ਾ ਸੀ ਤਾਂ ਉਸ 'ਤੇ ਉਸ ਦਿਨ ਦੀ ਪੂਰਤੀ (ਕਜ਼ਾ) ਕਰਨੀ ਲਾਜ਼ਮੀ ਹੋਵੇਗੀ। ਜੇਕਰ ਉਸ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਮਾਹਵਾਰੀ ਸ਼ੁਰੂ ਹੋਣ ਦਾ ਇਹਸਾਸ ਹੁੰਦਾ ਹੈ, ਪਰ ਇਹ ਸੂਰਜ ਡੁੱਬਣ ਤੋਂ ਬਾਅਦ ਬਾਹਰ ਆਉਂਦੀ ਹੈ, ਤਾਂ ਵਿਦਵਾਨਾਂ ਦੀ ਸਹੀ ਰਾਏ ਅਨੁਸਾਰ ਉਸ ਦਾ ਰੋਜ਼ਾ ਪੂਰਾ ਹੋ ਜਾਵੇਗਾ। ਕਿਉਂਕਿ ਪੇਟ ਦੇ ਅੰਦਰ ਦੇ ਖੂਨ ਬਾਰੇ ਕੋਈ ਹੁਕਮ ਨਹੀਂ ਆਉਂਦਾ।
ਅਤੇ ਇਸ ਲਈ ਵੀ ਕਿ ਜਦੋਂ ਨਬੀ ﷺ ਤੋਂ ਪੁੱਛਿਆ ਗਿਆ ਕਿ ਜੇਕਰ ਇੱਕ ਔਰਤ ਆਪਣੇ ਸੁਪਨੇ ਵਿੱਚ ਉਹ ਸਭ ਦੇਖੇ ਜੋ ਇੱਕ ਆਦਮੀ ਦੇਖਦਾ ਹੈ ਤਾਂ ਕੀ ਉਸ ਨੂੰ ਵੀ ਗੁਸਲ (ਇਸ਼ਨਾਨ) ਕਰਨਾ ਹੋਵੇਗੀ?
قال: «نَعَمْ إِذَا هِيَ رَأَتِ الْمَاءَ».
ਆਪ ﷺ ਨੇ ਕਿਹਾ: "ਹਾਂ, ਜੇ ਉਸਨੇ ਪਾਣੀ ਦੇਖਿਆ ਹੈ।"43 ਤਾਂ ਆਪ ﷺ ਨੇ ਇਸਦਾ ਹੁਕਮ ਵੀਰਜ ਨੂੰ ਵੇਖਣ ਨਾਲ ਜੋੜਿਆ ਹੈ, ਨਾ ਕਿ ਉਸ ਦੇ ਸ਼ਰੀਰ ਅੰਦਰ ਵਹਿਣ ਨਾਲ। ਬਿਲਕੁਲ ਇਸੇ ਤਰ੍ਹਾਂ ਮਾਹਵਾਰੀ ਦਾ ਹੁਕਮ ਹੈ ਕਿ ਇਸ ਦੇ ਸ਼ਰੀਰ ਤੋਂ ਨਿੱਕਲਣ 'ਤੇ ਲਾਗੂ ਹੁੰਦਾ ਹੈ ਨਾ ਕਿ ਸ਼ਰੀਰ ਅੰਦਰ ਮਹਿਸੂਰ ਕਰਨ 'ਤੇ।
ਜੇਕਰ ਫਜਰ ਹੁੰਦੀ ਹੈ ਅਤੇ ਉਹ ਮਾਹਵਾਰੀ ਵਿੱਚ ਹੈ, ਤਾਂ ਉਸਦਾ ਉਸ ਦਿਨ ਦਾ ਰੋਜ਼ਾ ਜਾਇਜ਼ ਨਹੀਂ ਹੋਵੇਗਾ, ਭਾਵੇਂ ਉਹ ਫਜਰ ਤੋਂ ਇੱਕ ਪਲ ਬਾਅਦ ਪਾਕ ਹੋਈ ਹੋਵੇ।
ਲੇਕਿਨ ਜੇ ਉਹ ਫਜਰ ਤੋਂ ਪਹਿਲਾਂ ਪਾਕ ਹੋ ਜਾਂਦੀ ਹੈ ਅਤੇ ਰੋਜ਼ਾ ਰੱਖਦੀ ਹੈ, ਤਾਂ ਉਸਦਾ ਰੋਜ਼ਾ ਜਾਇਜ਼ ਹੈ, ਫੇਰ ਭਾਵੇਂ ਜੇ ਉਹ ਇਸ਼ਨਾਨ ਫਜਰ ਤੋਂ ਬਾਅਦ ਕਰਦੀ ਹੈ। ਇਹ ਉਸੇ ਤਰ੍ਹਾਂ ਹੈ ਕਿ ਜਿਵੇਂ ਕੋਈ ਬੰਦਾ ਜਨਾਬਤ (ਸੰਭੋਗੀ ਅਸ਼ੁੱਧਤਾ) ਦੀ ਹਾਲਤ ਵਿੱਚ ਹੋਵੇ ਅਤੇ ਇਸੇ ਹਾਲਤ ਵਿੱਚ ਰੋਜ਼ਾ ਰੱਖਣ ਦਾ ਇਰਾਦਾ ਕਰ ਲਵੇ ਅਤੇ ਫਜਰ ਦਾ ਸਮਾਂ ਖਤਮ ਹੋਣ ਤੋਂ ਬਾਅਦ ਗੁਸਲ ਕਰੇ, ਤਾਂ ਉਸਦਾ ਰੋਜ਼ਾ ਸਹੀ ਮੰਨਿਆ ਜਾਂਦਾ ਹੈ। ਆਇਸ਼ਾ (ਰ.) ਦੀ ਇਸ ਹਦੀਸ ਦੇ ਕਾਰਨ:
"كَانَ النَّبِيُّ صَلَّى اللَّهُ عَلَيْهِ وَسَلَّمَ يُصْبِحُ جُنُبًا مِنْ جِمَاعٍ غَيْرِ احْتِلَامٍ ثُمَّ يَصُومُ فِي رَمَضَانَ".
"ਨਬੀ ﷺ ਸੰਭੋਗ ਦੀ ਜਨਾਬਤ (ਨਾ ਕਿ ਸੁਪਨੇ ਦੀ) ਦੀ ਹਾਲਤ ਵਿੱਚ ਸਵੇਰੇ ਉੱਠਦੇ ਸੀ, ਅਤੇ ਫੇਰ ਵੀ ਰਮਜ਼ਾਨ ਦੇ ਰੋਜ਼ੇ ਰੱਖਦੇ ਸੀ।"44 ਬੁਖਾਰੀ ਅਤੇ ਮੁਸਲਿਮ ਦੋਵਾਂ ਵਿੱਚ ਰਵਾਇਤ ਕੀਤੀ ਗਈ ਹੈ।
3- ਕਾਬਾ ਦਾ ਤਵਾਫ਼ ਕਰਨਾ: ਮਾਹਵਾਰੀ ਦੀ ਹਾਲਤ ਵਿੱਚ ਕਾਬਾ ਦਾ ਤਵਾਫ਼ ਕਰਨਾ ਹਰਾਮ ਹੈ। ਭਾਵੇਂ ਉਹ ਫਰਜ਼ ਹੋਵੇ ਜਾਂ ਨਫ਼ਲ ਜਾਇਜ਼ ਨਹੀਂ ਹੋਵੇਗਾ। ਰਹੀ ਗੱਲ ਬਾਕੀ ਰੁਕਨ (ਇਬਾਦਤਾਂ) ਜਿਵੇਂ ਕਿ ਸਫਾ ਤੇ ਮਰਵਾ ਦੇ ਵਿਚਕਾਰ ਦੌੜਨਾ, ਅਰਫਾਤ ਵਿੱਚ ਰੁਕਣਾ, ਮੁਜ਼ਦਲਿਫਾ ਅਤੇ ਮੀਨਾ ਵਿੱਚ ਰਾਤ ਠਹਿਰਨਾ, ਪੱਥਰ ਸੁੱਟਣਾ, ਅਤੇ ਹੱਜ ਜਾਂ ਉਮਰਾ ਦੀਆਂ ਹੋਰ ਰਸਮਾਂ ਦੀ, ਤਾਂ ਉਹ ਹਰਾਮ ਨਹੀਂ ਹਨ। ਕਿਉਂਕਿ ਜਦੋਂ ਆਇਸ਼ਾ (ਰ.) ਨੂੰ ਮਾਹਵਾਰੀ ਆਈ ਸੀ ਤਾਂ ਨਬੀ ﷺ ਨੇ ਉਨ੍ਹਾਂ ਨੂੰ ਕਿਹਾ:
«افْعَلِي مَا يَفْعَلُ الْحَاجُّ غَيْرَ أَلَّا تَطُوفِي بِالْبَيْتِ حَتَّى تَطْهُرِي».
“ਹੱਜ ਕਰਨ ਵਾਲਾ ਜੋ ਕੁੱਝ ਕਰਦਾ ਹੈ, ਤੂੰ ਵੀ ਉਹ ਸਭ ਕਰ, ਪਰ ਕਾਬਾ ਦਾ ਤਵਾਫ਼ ਨਾ ਕਰੀਂ, ਜਦ ਤੱਕ ਕਿ ਤੂੰ ਪਾਕ ਨਾ ਹੋ ਜਾਵੇਂ।”45
ਇਸ ਦੇ ਆਧਾਰ 'ਤੇ ਜੇਕਰ ਕੋਈ ਇਸਤਰੀ ਪਾਕ ਹੁੰਦਿਆਂ ਤਵਾਫ਼ ਕਰਦੀ ਹੈ ਅਤੇ ਤਵਾਫ਼ ਤੋਂ ਤੁਰੰਤ ਬਾਅਦ ਜਾਂ ਸਈ ਦੌਰਾਨ ਉਸ ਨੂੰ ਮਾਹਵਾਰੀ ਆਉਂਦੀ ਹੈ ਤਾਂ ਇਸ ਵਿੱਚ ਕੋਈ ਹਰਜ ਨਹੀਂ ਹੈ।
4- ਉਸ ਲਈ ਵਿਦਾਇਗੀ ਦੇ ਤਵਾਫ਼ ਦੀ ਛੋਟ ਹੈ: ਜੇਕਰ ਔਰਤ ਹੱਜ ਅਤੇ ਉਮਰਾ ਦੀਆਂ ਰਸਮਾਂ ਪੂਰੀਆਂ ਕਰ ਲੈਂਦੀ ਹੈ ਅਤੇ ਆਪਣੇ ਦੇਸ਼ ਨੂੰ ਰਵਾਨਾ ਹੋਣ ਤੋਂ ਪਹਿਲਾਂ ਉਸਨੂੰ ਮਾਹਵਾਰੀ ਆ ਜਾਂਦੀ ਹੈ ਅਤੇ ਵਾਪਸ ਜਾਣ ਤੱਕ ਜਾਰੀ ਰਹਿੰਦੀ ਹੈ, ਤਾਂ ਉਹ ਵਿਦਾਈਗੀ ਦਾ ਤਵਾਫ਼ ਕਰੇ ਬਿਨਾ ਜਾ ਸਕਦੀ ਹੈ। ਕਿਉਂਕਿ ਇਬਨ ਅੱਬਾਸ (ਰ.) ਦੀ ਹਦੀਸ ਵਿੱਚ ਹੈ ਕਿ ਉਨ੍ਹਾਂ ਨੇ ਕਿਹਾ:
"أُمِرَ النَّاسُ أَنْ يَكُونَ آخِرُ عَهْدِهِمْ بِالْبَيْتِ، إِلَّا أَنَّهُ خُفِّفَ عَنِ الْمَرْأَةِ الْحَائِضِ".
"ਲੋਕਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ (ਹੱਜ ਜਾਂ ਉਮਰਾ ਦੇ ਦੌਰਾਨ) ਵਾਪਸ ਜਾਣ ਤੋਂ ਪਹਿਲਾਂ ਉਨ੍ਹਾਂ ਦਾ ਆਖਰੀ ਕੰਮ ਵਿਦਾਈਗੀ ਦਾ ਤਵਾਫ਼ ਹੋਣਾ ਚਾਹੀਦਾ ਹੈ, ਪਰ ਮਾਹਵਾਰੀ ਵਾਲੀ ਔਰਤ ਨੂੰ ਇਸ ਵਿੱਚ ਛੋਟ ਦਿੱਤੀ ਗਈ ਹੈ।" ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਕੀਤੀ ਗਈ ਹੈ46।
ਮਾਹਵਾਰੀ ਵਾਲੀ ਔਰਤ ਲਈ ਵਿਦਾਇਗੀ ਦੇ ਤਵਾਫ਼ ਦੇ ਸਮੇਂ ਮਸਜਿਦੁਲ-ਹਰਾਮ ਦੇ ਦਰਵਾਜ਼ੇ 'ਤੇ ਜਾ ਕੇ ਦੁਆ ਕਰਨਾ ਸਹੀ ਨਹੀਂ ਹੈ; ਕਿਉਂਕਿ ਇਹ ਨਬੀ ﷺ ਤੋਂ ਰਵਾਇਤ ਨਹੀਂ ਹੈ। ਕਿਉਂਕਿ ਇਬਾਦਤਾਂ ਦੇ ਸਹੀ ਹੋਣ ਲਈ ਇਹ ਲਾਜ਼ਮੀ ਹੈ ਕਿ ਉਹ ਨਬੀ ﷺ ਤੋਂ ਸਾਬਿਤ ਹੋਣ। ਬਲਕਿ ਨਬੀ ﷺ ਤੋਂ ਜੋ ਸਾਬਿਤ ਹੈ ਉਹ ਇਸ ਦੇ ਉਲਟ ਦਿਸਦੀ ਹੈ। ਸਫੀਆ (ਰ.) ਦੇ ਕਿੱਸੇ ਵਿੱਚ ਵੇਖਿਆ ਗਿਆ ਹੈ ਕਿ ਜਦੋਂ ਤਵਾਫ਼-ਉਲ-ਇਫਾਜ਼ਾ ਤੋਂ ਬਾਅਦ ਉਨ੍ਹਾਂ ਨੂੰ ਮਾਹਵਾਰੀ ਆਈ, ਤਾਂ ਨਬੀ ﷺ ਨੇ ਉਨ੍ਹਾਂ ਨੂੰ ਕਿਹਾ:
«فَلْتَنْفِرْ إِذَنْ».
“ਤਾਂ (ਹੁਣ) ਉਹ ਚਲੀ ਜਾਣ।” ਬੁਖਾਰੀ ਅਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਕੀਤੀ ਗਈ ਹੈ47।
ਆਪ ﷺ ਨੇ ਉਨ੍ਹਾਂ ਨੂੰ ਮਸਜਿਦ ਦੇ ਦਰਵਾਜ਼ੇ 'ਤੇ ਆਉਣ ਦਾ ਹੁਕਮ ਨਹੀਂ ਦਿੱਤਾ। ਇਸਤੋਂ ਪਤਾ ਚਲਦਾ ਹੈ ਕਿ ਜੇਕਰ ਇਹ ਸਵਾਬ ਦਾ ਕੰਮ ਹੁੰਦਾ ਤਾਂ ਆਪ ﷺ ਇਸ ਦੀ ਵਿਆਖਿਆ ਜ਼ਰੂਰ ਕਰਦੇ। ਜਿੱਥੋਂ ਤੱਕ ਹੱਜ ਅਤੇ ਉਮਰਾ ਦੇ ਤਵਾਫ਼ ਦੀ ਗੱਲ ਹੈ ਤਾਂ ਉਹ ਮਾਫ਼ ਨਹੀਂ ਹੈ, ਅਤੇ ਪਾਕ ਹੋਣ ਤੋਂ ਬਾਅਦ ਉਸ 'ਤੇ ਤਵਾਫ਼ ਕਰਨਾ ਲਾਜ਼ਮੀ ਹੈ।
5- ਮਸਜਿਦ ਵਿੱਚ ਠਹਿਰਣਾ: ਮਾਹਵਾਰੀ ਵਾਲੀ ਔਰਤ ਲਈ ਮਸਜਿਦ ਵਿੱਚ ਰੁਕਣਾ ਹਰਾਮ ਹੈ। ਬਲਕਿ ਈਦ ਗਾਹ ਵਿੱਚ ਵੀ ਨਹੀਂ ਰੁਕ ਸਕਦੀ। ਉੱਮ ਅਤਿਯਾਹ (ਰ.) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ:
«يَخْرُجُ الْعَوَاتِقُ وَذَوَاتُ الْخُدُورِ وَالْحُيَّضُ».
"ਕੁੰਵਾਰੀਆਂ ਲੜਕੀਆਂ, ਪਰਦਾ ਕਰਨ ਵਾਲੀਆਂ ਔਰਤਾਂ, ਅਤੇ ਮਾਹਵਾਰੀ ਵਾਲੀਆਂ ਔਰਤਾਂ ਈਦ ਲਈ ਬਾਹਰ ਨਿੱਕਲਣ।" ਅਤੇ ਇਸੇ ਹਦੀਸ ਵਿੱਚ ਹੈ:
«يَعْتَزِلُ الْحُيَّضُ الْمُصَلَّى».
“ਮਾਹਵਾਰੀ ਵਾਲੀ ਔਰਤਾਂ (ਈਦ ਦੀ) ਨਮਾਜ਼ ਦੀ ਥਾਂ ਤੋਂ ਦੂਰ ਰਹਿਣ।” ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਕੀਤੀ ਗਈ ਹੈ48।
6- ਸੰਭੋਗ ਕਰਨਾ: ਉਸ ਦੇ ਪਤੀ ਲਈ ਉਸ ਨਾਲ ਸੰਭੋਗ ਕਰਨਾ ਹਰਾਮ ਹੈ, ਅਤੇ ਪਤਨੀ ਲਈ ਵੀ ਹਰਾਮ ਹੈ ਕਿ ਉਹ ਉਸਨੂੰ ਕਰਨ ਦੀ ਇਜਾਜ਼ਤ ਦੇਵੇ। ਕਿਉਂਕਿ ਅੱਲਾਹ ਤਆਲਾ ਦਾ ਫਰਮਾਨ ਹੈ:
﴿وَيَسۡـَٔلُونَكَ عَنِ ٱلۡمَحِيضِۖ قُلۡ هُوَ أَذٗى فَٱعۡتَزِلُواْ ٱلنِّسَآءَ فِي ٱلۡمَحِيضِ وَلَا تَقۡرَبُوهُنَّ حَتَّىٰ يَطۡهُرۡنَ...﴾
“(ਹੇ ਨਬੀ!) ਲੋਕੀ ਤੁਹਾਥੋਂ ਹੈਜ਼ (ਮਾਸਿਕ ਧਰਮ) ਬਾਰੇ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਇਹ ਇੱਕ ਗੰਦਗੀ ਦੀ ਹਾਲਤ ਹੈ ਸੋ ਤੁਸੀਂ ਹੈਜ਼ (ਦੀ ਹਾਲਤ) ਵਿੱਚ ਔਰਤਾਂ ਤੋਂ ਪਰ੍ਹਾਂ ਰਹੋ (ਭਾਵ ਸੰਭੋਗ ਨਾ ਕਰੋ)…” [ਸੂਰਤ ਬਕਰਹ: 222] ਇਸ ਆਇਤ ਵਿੱਚ ਆਏ ਸ਼ਬਦ "الۡمَحِیۡضِ" ਤੋਂ ਮੁਰਾਦ ਮਾਹਵਾਰੀ ਦਾ ਸਮਾਂ ਅਤੇ ਸਥਾਨ ਭਾਵ ਯੋਨੀ/ਗੁਪਤੰਗ ਹੈ। ਅਤੇ ਨਬੀ ﷺ ਦਾ ਫ਼ਰਮਾਨ ਹੈ:
«اصْنَعُوا كُلَّ شَيْءٍ إِلَّا النِّكَاحَ».
"ਸੰਭੋਗ ਤੋਂ ਇਲਾਵਾ ਸਭ ਕੁਝ ਕਰ ਸਕਦੇ ਹੋ।" ਭਾਵ: ਜਿਮਾਅ (ਸੰਭੋਗ)। ਇਹ ਹਦੀਸ ਇਮਾਮ ਮੁਸਲਿਮ ਨੇ ਹਦੀਸ ਨੰਬਰ (49) ਦੇ ਤਹਿਤ ਰਿਵਾਇਤ ਕੀਤੀ ਹੈ।49 ਇਸ ਦੇ ਨਾਲ ਹੀ ਮੁਸਲਮਾਨਾਂ ਦੀ ਵੀ ਇਸ ਗੱਲ 'ਤੇ ਸਰਬਸੰਮਤੀ ਹੈ ਕਿ ਮਾਹਵਾਰੀ ਵਾਲੀ ਔਰਤ ਨਾਲ ਯੋਨੀ ਸੰਭੋਗ ਕਰਨਾ ਹਰਾਮ ਹੈ।
ਸੋ ਅੱਲਾਹ ਅਤੇ ਆਖਰੀ ਦਿਨ 'ਤੇ ਈਮਾਨ ਰੱਖਣ ਵਾਲੇ ਕਿਸੇ ਵੀ ਮੁਸਲਮਾਨ ਲਈ ਇਹ ਜਾਇਜ਼ ਨਹੀਂ ਕਿ ਉਹ ਇਸ ਨਿੰਦਣਯੋਗ ਕੰਮ (ਪਾਪ) ਵੱਲ ਜਾਵੇ, ਜੋ ਕਿ ਅੱਲਾਹ ਤਆਲਾ ਦੀ ਕਿਤਾਬ, ਉਸਦੇ ਪੈਗੰਬਰ ਦੀ ਸੁੰਨਤ ਅਤੇ ਮੁਸਲਮਾਨ ਵਿਧਵਾਨਾਂ ਦੀ ਸਹਿਮਤੀ ਨਾਲ ਹਰਾਮ ਕਰਾਰ ਦਿੱਤਾ ਗਿਆ ਹੈ। ਜੋ ਕੋਈ ਵੀ ਅਜਿਹਾ ਕੰਮ ਕਰਦਾ ਹੈ ਉਹ ਅੱਲਾਹ ਦੇ ਰਸੂਲ ﷺ ਦਾ ਵਿਰੋਧੀ ਹੈ ਅਤੇ ਈਮਾਨ ਵਾਲਿਆਂ ਦੇ ਮਾਰਗ ਤੋਂ ਹੱਟ ਜਾਣ ਵਾਲਾ ਹੈ। ਇਮਾਮ ਨਵਵੀ ਆਪਣੀ ਕਿਤਾਬ 'ਅਲ-ਮਜਮੂਅ' ਜੋ ਕਿ 'ਅਲ-ਮੁਹੱਜ਼ਬ' ਕਿਤਾਬ ਦੀ ਸ਼ਰਹ (ਵਿਆਖਿਆ) ਹੈ ਦੀ ਜਿਲਦ ਨੰ 2 ਪੰਨਾ 374 ਵਿੱਚ ਕਹਿੰਦੇ ਹਨ: "ਇਮਾਮ ਸ਼ਾਫਈ (ਰਹੀਮਾ ਹੁੱਲਾਹ) ਨੇ ਕਿਹਾ: "ਜਿਸਨੇ ਇਹ ਕੰਮ ਕੀਤਾ ਹੈ, ਉਸਨੇ ਮਹਾਂਪਾਪ ਕੀਤਾ ਹੈ।" ਜਦੋਂ ਕਿ ਸਾਡੇ ਸ਼ਾਫ਼ਈ ਸਾਥੀ ਅਤੇ ਹੋਰ ਲੋਕੀ ਕਹਿੰਦੇ ਹਨ: “ਜੋ ਕੋਈ ਮਾਹਵਾਰੀ ਵਾਲੀ ਔਰਤ ਨਾਲ ਸੰਭੋਗ ਨੂੰ ਜਾਇਜ਼ ਸਮਝਦਾ ਹੈ, ਉਸਨੂੰ ਕਾਫ਼ਿਰ ਘੋਸ਼ਿਤ ਕੀਤਾ ਜਾਵੇਗਾ।” ਇਮਾਮ ਨਵਵੀ ਦੇ ਕਥਨ ਦਾ ਅੰਤ।
ਹਾਂ -ਅੱਲਾਹ ਦਾ ਸ਼ੁਕਰ ਹੈ- ਕਿ ਉਸਨੇ ਉਸ ਨੂੰ ਆਪਣੀ ਕਾਮਵਾਸਨਾ ਨੂੰ ਘੱਟ ਕਰਨ ਲਈ ਸੰਭੋਗ ਤੋਂ ਇਲਾਵਾ ਹੋਰ ਕੰਮ ਜਿਵੇਂ ਕਿ ਚੁੰਮਣਾ, ਜੱਫੀ ਪਾਉਣਾ ਅਤੇ ਗੁਪਤ ਅੰਗਾਂ ਤੋਂ ਇਲਾਵਾ ਕਿਸੇ ਹੋਰ ਅੰਗ ਨੂੰ ਛੂਹਣਾ ਆਦਿ ਦੀ ਆਗਿਆ ਦਿੱਤੀ ਹੈ। ਪ੍ਰੰਤੂ ਉਸਦੇ ਲਈ ਇਹ ਬਿਹਤਰ ਹੈ ਕਿ ਉਹ ਧੁੰਨੀ ਤੋਂ ਲੈ ਕੇ ਗੋਡਿਆਂ ਦੇ ਹਿੱਸੇ ਨੂੰ ਬਿਨਾ ਕਿਸੇ ਰੁਕਾਵਟ ਦੀ ਚੀਜ਼ ਵਰਤੇ ਨਾ ਛੂਹੇ। ਆਇਸ਼ਾ (ਰ.) ਦੇ ਇਸ ਕਥਨ ਦੇ ਅਧਾਰ 'ਤੇ:
"كَانَ النَّبِيُّ صَلَّى اللَّهُ عَلَيْهِ وَسَلَّمَ يَأْمُرُنِي فَأَتَّزِرُ فَيُبَاشِرُنِي وَأَنَا حَائِضٌ".
"ਜਦੋਂ ਮੈਨੂੰ ਮਾਹਵਾਰੀ ਹੁੰਦੀ ਸੀ ਤਾਂ ਨਬੀ ﷺ ਮੈਨੂੰ ਹੁਕਮ ਦਿੰਦੇ ਕਿ ਮੈਂ ਇਜ਼ਾਰ (ਨਿਚਲਾ ਕਪੜਾ) ਪਹਿਨ ਲਵਾਂ ਅਤੇ ਆਪ ਮੇਰੇ ਸ਼ਰੀਰ ਨਾਲ ਆਪਣਾ ਸ਼ਰੀਰ ਪਲੋਸਦੇ (ਛੂਹਦੇ) ਸੀ।" ਬੁਖਾਰੀ ਅਤੇ ਮੁਸਲਮਾਨ ਦੋਵਾਂ ਵਿੱਚ ਰਿਵਾਇਤ ਕੀਤੀ ਗਈ ਹੈ50।
7- ਤਲਾਕ ਦੇਣਾ: ਮਾਹਵਾਰੀ ਦੀ ਹਾਲਤ ਵਿੱਚ ਪਤੀ ਆਪਣੀ ਪਤਨੀ ਨੂੰ ਤਲਾਕ ਵੀ ਨਹੀਂ ਦੇ ਸਕਦਾ; ਕਿਉਂਕਿ ਅੱਲਾਹ ਤਆਲਾ ਦਾ ਫ਼ਰਮਾਨ ਹੈ:
﴿يَاأَيُّهَا النَّبِيُّ إِذَا طَلَّقْتُمُ النِّسَاء فَطَلِّقُوهُنَّ لِعِدَّتِهِنَّ...﴾
"ਹੇ ਨਬੀ! ਜਦੋਂ ਵੀ ਤੁਸੀਂ ਇਸਤਰੀਆਂ (ਪਤਨੀਆਂ) ਨੂੰ ਤਲਾਕ ਦਿਓ ਤਾਂ ਉਹਨਾਂ ਨੂੰ ਉਹਨਾਂ ਦੀ ਇੱਦਤ (ਦੇ ਆਰੰਭਿਕ ਦਿਨਾਂ) ਵਿੱਚ ਹੀ ਤਲਾਕ ਦਿਓ..." [ਸੂਰਤ ਅਤ-ਤਲਾਕ: 1] ਭਾਵ ਅਜਿਹੀ ਹਾਲਤ ਵਿੱਚ ਤਲਾਕ ਦਿਓ ਕਿ ਜਦੋਂ ਉਨ੍ਹਾਂ ਲਈ ਇੱਦਤ ਦਾ ਸਮਾਂ ਨਿਸ਼ਚਤ ਕੀਤਾ ਜਾ ਸਕੇ, ਅਤੇ ਇਹ ਉਸੇ ਸਮੇਂ ਹੋ ਸਕਦਾ ਹੈ ਜਦੋਂ ਔਰਤ ਗਰਭਵਤੀ ਹੋਵੇ ਜਾਂ ਪਾਕੀ ਦੀ ਹਾਲਤ ਵਿੱਚ ਹੋਵੇ ਤੇ ਉਸ ਨਾਲ ਅਜੇ ਸੰਭੋਗ ਨਾ ਕੀਤਾ ਹੋਵੇ। ਇਹ ਇਸ ਲਈ ਹੈ ਕਿ ਜੇਕਰ ਉਸਨੂੰ ਮਾਹਵਾਰੀ ਦੇ ਦੌਰਾਨ ਤਲਾਕ ਦਿੱਤਾ ਜਾਂਦਾ ਹੈ, ਤਾਂ ਉਹ ਆਪਣੀ ਇੱਦਤ ਸ਼ੁਰੂ ਨਹੀਂ ਕਰ ਸਕਦੀ; ਕਿਉਂਕਿ ਜਿਹੜੇ ਮਾਹਵਾਰੀ ਦੇ ਦਿਨਾਂ ਵਿੱਚ ਤਲਾਕ ਦਿੱਤਾ ਜਾਵੇ, ਉਹ ਇੱਦਤ ਵਿੱਚ ਨਹੀਂ ਗਿਣੇ ਜਾਂਦੇ। ਇਸੇ ਤਰ੍ਹਾਂ ਜੇਕਰ ਪਾਕੀ ਦੀ ਹਾਲਤ ਵਿੱਚ ਸੰਭੋਗ ਤੋਂ ਬਾਅਦ ਤਲਾਕ ਦਿੱਤਾ ਜਾਵੇ, ਤਾਂ ਇੱਦਤ ਦੀ ਮਿਆਦ ਨਿਸ਼ਚਤ ਨਹੀਂ ਹੋਵੇਗੀ, ਕਿਉਂਕਿ ਇਹ ਪਤਾ ਨਹੀਂ ਹੈ ਕਿ ਕੀ ਉਹ ਇਸ ਸੰਭੋਗ ਤੋਂ ਗਰਭਵਤੀ ਹੋਈ ਹੈ? ਕਿ ਜਿਸ ਨਾਲ ਉਸ ਦੀ ਇੱਦਤ ਦਾ ਸਮਾਂ ਗਰਭ ਅਵਸਥਾ ਨਾਲ ਜੋੜਿਆ ਜਾਵੇ, ਜਾਂ ਉਹ ਗਰਭਵਤੀ ਨਹੀਂ ਹੋਈ? ਕਿ ਜਿਸ ਨਾਲ ਉਸਦੀ ਇੱਦਤ ਦਾ ਸਮਾਂ ਮਾਹਵਾਰੀ ਚੱਕਰ ਨਾਲ ਜੋੜਿਆ ਜਾਵੇ। ਫੇਰ ਜਦੋਂ ਤੱਕ ਇਹ ਨਾ ਪਤਾ ਚਲ ਜਾਵੇ ਕਿ ਇੱਦਤ ਦਾ ਸਮਾਂ ਕਿਸ 'ਤੇ ਅਧਾਰਿਤ ਹੈ ਅਤੇ ਪੂਰਾ ਮਾਮਲਾ ਸਪੱਸ਼ਟ ਨਾ ਹੋ ਜਾਵੇ, ਉਸ ਸਮੇਂ ਤੱਕ ਤਲਾਕ ਦੇਣਾ ਹਰਾਮ ਹੈ।
ਇਸਦਾ ਸਾਰ ਇਹ ਨਿੱਕਲਿਆ ਕਿ ਮਾਹਵਾਰੀ ਦੌਰਾਨ ਔਰਤ ਨੂੰ ਤਲਾਕ ਦੇਣਾ ਹਰਾਮ ਹੈ। ਇਸਦੀ ਦਲੀਲ ਉਪਰੋਕਤ ਆਇਤ ਦੇ ਨਾਲ ਹੀ ਸਹੀਹ ਬੁਖਾਰੀ ਤੇ ਮੁਸਲਿਮ ਅਤੇ ਹੋਰ ਕਿਤਾਬਾਂ ਵਿੱਚ ਇਬਨੇ ਉਮਰ (ਰ.) ਤੋਂ ਰਿਵਾਇਤ ਉਹ ਹਦੀਸ ਵੀ ਹੈ, ਜਿਸ ਵਿੱਚ ਆਇਆ ਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਹੈਜ਼ ਦੀ ਹਾਲਤ ਵਿੱਚ ਤਲਾਕ ਦਿੱਤਾ ਸੀ। ਫੇਰ ਉਮਰ (ਰ.) ਨੇ ਇਸ ਗੱਲ ਦੀ ਖਬਰ ਨਬੀ ﷺ ਨੂੰ ਦਿੱਤੀ, ਤਾਂ ਨਬੀ ﷺ ਨੇ ਇਸ ‘ਤੇ ਗੁੱਸਾ ਵਿਖਾਇਆ ਅਤੇ ਕਿਹਾ:
«مُرْهُ فَلْيُرَاجِعْهَا ثُمَّ لِيُمْسِكْهَا حَتَّى تَطْهُرَ، ثُمَّ تَحِيضَ، ثُمَّ تَطْهُرَ، ثُمَّ إِنْ شَاءَ أَمْسَكَ بَعْدُ، وَإِنْ شَاءَ طَلَّقَ قَبْلَ أَنْ يَمَسَّ، فَتِلْكَ الْعِدَّةُ الَّتِي أَمَرَ اللَّهُ أَنْ تُطَلَّقَ لَهَا النِّسَاءُ».
“ਉਸਨੂੰ ਹੁਕਮ ਦਿਓ ਕਿ ਉਹ ਆਪਣੀ ਪਤਨੀ ਨੂੰ ਵਾਪਸ ਲੈ ਲਵੇ, ਅਤੇ ਉਸਨੂੰ ਆਪਣੇ ਕੋਲ ਰੋਕੀ ਰੱਖੇ ਜਦੋਂ ਤੱਕ ਕਿ ਉਹ ਪਾਕ ਨਾ ਹੋ ਜਾਵੇ; ਫਿਰ ਉਸਨੂੰ ਹੈਜ਼ ਆਵੇ, ਫਿਰ ਉਹ ਦੁਬਾਰਾ ਪਾਕ ਹੋ ਜਾਵੇ। ਫੇਰ ਜੇ ਉਹ ਚਾਹੇ ਤਾਂ ਆਪਣੇ ਕੋਲ ਰੋਕ ਲਵੇ, ਅਤੇ ਜੇ ਚਾਹੇ ਤਾਂ ਸੰਭੋਗ ਤੋਂ ਪਹਿਲਾਂ ਤਲਾਕ ਦੇ ਦੇਵੇ। ਇਹ ਹੈ ਉਹ 'ਇੱਦਤ' (ਇੰਤਜ਼ਾਰ ਦੀ ਮਿਆਦ) ਜਿਸ ਅੱਲਾਹ ਨੇ ਔਰਤਾਂ ਨੂੰ ਤਲਾਕ ਦੇਣ ਦਾ ਹੁਕਮ ਦਿੱਤਾ ਹੈ।”51
ਸੋ, ਜੇ ਕੋਈ ਆਦਮੀ ਮਾਹਵਾਰੀ ਵਾਲੀ ਔਰਤ ਨੂੰ ਤਲਾਕ ਦੇ ਦੇਵੇ, ਤਾਂ ਉਹ ਪਾਪੀ ਹੈ। ਉਹ ਅੱਲਾਹ ਤੋਂ ਤੌਬਾ ਕਰੇ, ਅਤੇ ਆਪਣੀ ਔਰਤ ਨੂੰ ਵਾਪਸ ਲੈ ਲਵੇ, ਤਾਂ ਜੋ ਉਸਨੂੰ ਸ਼ਰੀਅਤੀ ਤਲਾਕ ਦੇ ਸਕੇ ਜੋ ਅੱਲਾਹ ਅਤੇ ਉਸਦੇ ਰਸੂਲ ﷺ ਦੇ ਹੁਕਮਾਂ ਦੇ ਅਨੁਕੂਲ ਹੋਵੇ। ਇਹ ਇੰਜ ਹੋਵੇਗਾ ਕਿ ਉਸਨੂੰ ਵਾਪਸ ਲੈਣ ਤੋਂ ਬਾਅਦ ਉਸਨੂੰ ਛੱਡ ਦੇਵੇ ਜਦੋਂ ਤੱਕ ਕਿ ਉਹ ਉਸ ਮਾਹਵਾਰੀ ਤੋਂ ਪਾਕ ਨਾ ਹੋ ਜਾਵੇ ਜਿਸ ਵਿੱਚ ਉਸਨੂੰ ਤਲਾਕ ਦਿੱਤਾ ਗਿਆ ਸੀ, ਫਿਰ ਦੁਬਾਰਾ ਮਾਹਵਾਰੀ ਆਵੇ ਅਤੇ ਜਦੋਂ ਉਹ ਉਸਤੋਂ ਪਾਕ ਹੋ ਜਾਵੇ, ਫਿਰ ਜੇ ਚਾਹੇ ਤਾਂ ਉਸਨੂੰ ਰੱਖ ਲਵੇ ਜਾਂ ਫੇਰ ਉਸ ਨਾਲ ਸੰਭੋਗ ਕਰਨ ਤੋਂ ਪਹਿਲਾਂ ਉਸਨੂੰ ਤਲਾਕ ਦੇ ਦੇਵੇ।
ਮਾਹਵਾਰੀ ਦੇ ਦੌਰਾਨ ਤਲਾਕ ਦੇਣ ਦੀ ਮਨਾਹੀ ਤੋਂ ਤਿੰਨ ਹਾਲਾਤਾਂ ਵਿੱਚ ਛੋਟ ਹੈ:
ਪਹਿਲੀ: ਜੇਕਰ ਤਲਾਕ ਉਸ ਦੇ ਨਾਲ ਇਕੱਲੇ ਹੋਣ ਜਾਂ ਉਸਨੂੰ ਪਹਿਲੀ ਵਾਰ ਛੂਹਣ (ਸੰਭੋਗ) ਤੋਂ ਪਹਿਲਾਂ ਦਿੱਤਾ ਜਾਵੇ, ਤਾਂ ਉਸ ਨੂੰ ਮਾਹਵਾਰੀ ਦੇ ਦੌਰਾਨ ਤਲਾਕ ਦੇਣ ਵਿੱਚ ਕੋਈ ਹਰਜ ਨਹੀਂ ਹੈ। ਕਿਉਂਕਿ ਅਜਿਹੀ ਸਥਿਤੀ ਵਿੱਚ ਉਸਨੂੰ ਕਿਸੇ ਇੱਦਤ ਦਾ ਪਾਲਣ ਨਹੀਂ ਕਰਨਾ ਪੈਂਦਾ। ਸੋ ਉਸ ਦਾ ਇਹ ਤਲਾਕ ਸ਼ਰੀਅਤ ਦੇ ਹੁਕਮ ਦੇ ਖਿਲਾਫ ਨਹੀਂ ਹੋਵੇਗਾ ਕਿਉਂਕਿ ਅੱਲਾਹ ਤਆਲਾ ਦਾ ਫ਼ਰਮਾਨ ਹੈ:
﴿...فَطَلِّقُوهُنَّ لِعِدَّتِهِنَّ...﴾
"..ਉਹਨਾਂ ਨੂੰ ਉਹਨਾਂ ਦੀ ਇੱਦਤ (ਦੇ ਆਰੰਭਿਕ ਦਿਨਾਂ) ਵਿੱਚ ਹੀ ਤਲਾਕ ਦਿਓ..." (ਸੂਰਤ ਅਤ-ਤਲਾਕ: 1)
ਦੂਜੀ: ਜੇ ਗਰਭ ਅਵਸਥਾ ਦੌਰਾਨ ਮਾਹਵਾਰੀ ਆਈ ਹੈ, ਅਤੇ ਇਸਦਾ ਕਾਰਨ ਪਹਿਲਾਂ ਦੱਸ ਦਿੱਤਾ ਗਿਆ ਹੈ।
ਤੀਜੀ: ਜੇਕਰ ਤਲਾਕ ਕਿਸੇ ਚੀਜ਼ ਦੇ ਮੁਆਵਜ਼ੇ (ਬਦਲ) ਵਿੱਚ ਦਿੱਤਾ ਜਾਵੇ। ਅਜਿਹੀ ਸਥਿਤੀ ਵਿੱਚ ਮਾਹਵਾਰੀ ਵਾਲੀ ਔਰਤ ਨੂੰ ਤਲਾਕ ਦੇਣ ਵਿੱਚ ਕੋਈ ਹਰਜ ਨਹੀਂ ਹੈ।
ਉਦਾਹਰਣ ਲਈ ਜੇਕਰ ਪਤੀ-ਪਤਨੀ ਵਿਚਕਾਰ ਝਗੜਾ ਹੋਵੇ ਅਤੇ ਮਾੜੇ ਸਬੰਧ ਹੋਣ ਅਤੇ ਪਤੀ ਉਸ ਨੂੰ ਤਲਾਕ ਦੇਣ ਲਈ ਮੁਆਵਜ਼ਾ ਲੈ ਲਵੇ, ਤਾਂ ਭਾਵੇਂ ਔਰਤ ਮਾਹਵਾਰੀ ਵਿੱਚ ਹੋਵੇ, ਇਹ ਤਲਾਕ ਜਾਇਜ਼ ਹੈ। ਇਬਨ ਅਬਾਸ (ਰ.) ਤੋਂ ਰਵਾਇਤ ਹੈ ਕਿ ਸਾਬਿਤ ਬਿਨ ਕੈਸ ਬਿਨ ਸ਼ੱਮਾਸ ਦੀ ਪਤਨੀ ਨਬੀ ﷺ ਕੋਲ ਆਈ ਅਤੇ ਕਿਹਾ: 'ਹੇ ਅੱਲਾਹ ਦੇ ਰਸੂਲ ﷺ! ਮੈਂ ਆਪਣੇ ਪਤੀ ਦੇ ਚਰਿੱਤਰ ਜਾਂ ਦੀਨ ਵਿੱਚ ਕੋਈ ਕਮੀ ਨਹੀਂ ਦੇਖਦੀ, ਲੇਕਿਨ ਮੈਨੂੰ ਇਸਲਾਮ ਵਿੱਚ ਅਧਰਮ (ਕੁਫ਼ਰ) ਚੰਗਾ ਨਹੀਂ ਲਗਦਾ।' ਤਾਂ ਨਬੀ ﷺ ਨੇ ਫਰਮਾਇਆ:
«أَتَرُدِّينَ عَلَيْهِ حَدِيقَتَهُ؟»
«ਕੀ ਤੂੰ ਉਸਨੂੰ ਉਸਦਾ ਬਾਗ਼ ਵਾਪਸ ਕਰ ਸਕਦੀ ਹੈਂ?» ਉਸਨੇ ਕਿਹਾ: ਹਾਂ। ਤਾਂ ਅੱਲਾਹ ਦੇ ਰਸੂਲ ﷺ ਨੇ ਉਸਦੇ ਪਤੀ ਨੂੰ ਕਿਹਾ:
«اقْبَلِ الْحَدِيقَةَ وَطَلِّقْهَا تَطْلِيقَةً».
"ਬਾਗ ਨੂੰ ਸਵੀਕਾਰ ਕਰੋ ਅਤੇ ਉਸਨੂੰ ਇੱਕ ਵਾਰ ਤਲਾਕ ਦੇ ਦਿਓ।" ਇਮਾਮ ਬੁਖਾਰੀ ਨੇ ਰਿਵਾਇਤ ਕੀਤੀ ਹੈ52।
ਇੱਥੇ ਨਬੀ ﷺ ਨੇ ਇਹ ਨਹੀਂ ਪੁੱਛਿਆ: ਕੀ ਉਹ ਮਾਹਵਾਰੀ ਵਿੱਚ ਸੀ ਜਾਂ ਨਹੀਂ? ਅਤੇ ਇਸ ਲਈ ਵੀ ਕਿ ਇਹ ਤਲਾਕ ਔਰਤ ਦਾ ਰਿਹਾਈ ਦੇ ਕੇ ਆਪਣੇ ਆਪ ਨੂੰ ਛੁਡਾਉਣ ਦੇ ਵਾਂਗ ਹੈ। ਸੋ ਲੋੜ ਪੈਣ 'ਤੇ ਇਹ ਜ਼ਾਇਜ਼ ਹੈ, ਭਾਵੇਂ ਉਹ ਕਿਸੇ ਵੀ ਹਾਲਤ ਵਿੱਚ ਹੋਵੇ।
'ਅਲ-ਮੁਗ਼ਨੀ' ਕਿਤਾਬ ਦੇ ਲੇਖਕ ਆਪਣੀ ਕਿਤਾਬ ਦੀ ਜਿਲਦ 7 ਪੰਨਾ 52 ਵਿੱਚ ਮਾਹਵਾਰੀ ਦੀ ਹਾਲਤ ਵਿੱਚ ਖੁਲਾ ਲੈਣ ਨੂੰ ਜਾਇਜ਼ ਕਹਿੰਦੇ ਹੋਏ ਇਸਦਾ ਤਰਕ ਦਿੰਦੇ ਹਨ: "ਇਸਦਾ ਕਾਰਨ ਇਹ ਹੈ ਕਿ ਮਾਹਵਾਰੀ ਦੀ ਹਾਲਤ ਵਿੱਚ ਤਲਾਕ ਦੇਣ ਦੀ ਮਨਾਹੀ ਉਸ ਨੁਕਸਾਨ ਦੇ ਕਾਰਨ ਹੈ ਜੋ ਉਸਦੀ ਇੱਦਤ ਦੀ ਮਿਆਦ ਲੰਬੀ ਹੋਣ ਕਾਰਨ ਹੋ ਸਕਦੀ ਹੈ। ਜਦੋਂ ਕਿ ਖੁਲਾ ਦੀ ਇਜਾਜ਼ਤ ਉਸ ਨੁਕਸਾਨ ਨੂੰ ਦੂਰ ਕਰਨ ਲਈ ਦਿੱਤੀ ਗਈ ਹੈ ਜੋ ਪਤੀ-ਪਤਨੀ ਵਿਚਕਾਰ ਮਾੜੇ ਸਲੂਕ ਅਤੇ ਔਰਤ ਜਿਸਨੂੰ ਨਾਪਸੰਦ ਕਰਦੀ ਹੋਵੇ, ਉਸ ਨਾਲ ਰਹਿਣ ਕਾਰਨ ਹੋ ਸਕਦਾ ਹੈ। ਦੇਖਿਆ ਜਾਵੇਂ ਤਾਂ ਇਹ ਨੁਕਸਾਨ ਇੱਦਤ ਲੰਬੀ ਹੋਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਜ਼ਿਆਦਾ ਵੱਡਾ ਹੈ। ਇਸ ਲਈ ਵੱਡੇ ਨੁਕਸਾਨ ਨੂੰ ਛੋਟੇ ਨੁਕਸਾਨ ਨਾਲ ਹਟਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹੋ ਕਾਰਨ ਹੈ ਕਿ ਨਬੀ ﷺ ਨੇ ਖੁਲਾ ਲੈਣ ਵਾਲੀ ਔਰਤ ਨੂੰ ਉਸਦੀ ਸਥਿਤੀ ਬਾਰੇ ਨਹੀਂ ਪੁੱਛਿਆ।"
ਜਦੋਂ ਕਿ ਦੂਜੇ ਪਾਸੇ ਮਾਹਵਾਰੀ ਦੇ ਦੌਰਾਨ ਕਿਸੇ ਔਰਤ ਨਾਲ ਨਿਕਾਹ (ਵਿਆਹ) ਕਰਨਾ ਜਾਇਜ਼ ਹੈ ਕਿਉਂਕਿ ਇਹ ਆਪਣੇ ਮੂਲ ਰੂਪ ਵਿੱਚ ਜਾਇਜ਼ ਹੈ ਅਤੇ ਇਸਦੀ ਮਨਾਹੀ ਦਾ ਕੋਈ ਸਬੂਤ ਨਹੀਂ ਮਿਲਦਾ। ਲੇਕਿਨ ਮਾਹਵਾਰੀ ਦੌਰਾਨ ਪਤੀ-ਪਤਨੀ ਦੇ ਮਿਲਾਪ ਵਿੱਚ ਥੋੜਾ ਧਿਆਨ ਰੱਖਿਆ ਜਾਵੇ। ਜੇਕਰ ਇਸ ਗੱਲ ਦਾ ਡਰ ਨਾ ਹੋਵੇ ਕਿ ਪਤੀ ਉਸ ਨਾਲ ਸੰਭੋਗ ਕਰੇਗਾ, ਤਾਂ ਮਿਲਾਪ ਹੋ ਸਕਦਾ ਹੈ ਅਤੇ ਜੇਕਰ ਡਰ ਹੋਵੇ ਤਾਂ ਜਦੋਂ ਤੱਕ ਉਹ ਪਾਕ ਨਾ ਹੋਵੇ ਜਾਵੇ, ਉਨ੍ਹਾਂ ਨੂੰ ਮਿਲਾਪ ਕਰਨ ਤੋਂ ਰੋਕਿਆ ਜਾਵੇਗਾ। ਇਹ ਇਸ ਲਈ ਹੈ ਕਿ ਤਾਂ ਜੋ ਉਹ ਕੋਈ
8- ਤਲਾਕ ਦੀ ਇੱਦਤ ਦੇ ਸਮੇਂ ਦਾ ਹਿਸਾਬ ਮਾਹਵਾਰੀ ਦੀਆਂ ਮਿਆਦਾਂ ਅਨੁਸਾਰ ਕਰਨਾ। ਜਦੋਂ ਕੋਈ ਆਦਮੀ ਆਪਣੀ ਪਤਨੀ ਨੂੰ ਸੰਬੰਧ ਬਣਾਉਣ ਜਾਂ ਸੰਭੋਗ ਤੋਂ ਬਾਅਦ ਤਲਾਕ ਦੇਵੇ ਅਤੇ ਉਸਨੂੰ ਮਾਹਵਾਰੀ ਆਉਂਦੀ ਹੋਵੇ ਤੇ ਉਹ ਗਰਭਵਤੀ ਵੀ ਨਾ ਹੋਵੇ, ਤਾਂ ਉਸ ਔਰਤ ‘ਤੇ ਵਾਜਿਬ (ਲਾਜ਼ਮੀ) ਹੈ ਕਿ ਉਹ ਪੂਰੀਆਂ ਤਿੰਨ ਮਾਹਵਾਰੀਆਂ ਦੀ ਮਿਆਦ ਇੱਦਤ ਵਿੱਚ ਗੁਜ਼ਾਰੇਗੀ। ਕਿਉਂਕਿ ਅੱਲਾਹ ਤਆਲਾ ਦਾ ਫਰਮਾਨ ਹੈ:
﴿وَٱلۡمُطَلَّقَٰتُ يَتَرَبَّصۡنَ بِأَنفُسِهِنَّ ثَلَٰثَةَ قُرُوٓءٖ...﴾
"ਜਿਨ੍ਹਾਂ ਔਰਤਾਂ ਨੂੰ ਤਲਾਕ ਦਿੱਤੀ ਗਈ ਹੋਵੇ, ਉਹ ਤਿੰਨ ਹੈਜ਼ (ਮਾਸਿਕ ਧਰਮ) ਤੱਕ ਉਡੀਕ ਕਰਨ।..." (ਸੂਰਤ ਅਲ-ਬਕਰਹ: 228) ਭਾਵ: ਤਿੰਨ ਮਾਹਵਾਰੀਆਂ ਲੇਕਿਨ ਜੇ ਉਹ ਗਰਭਵਤੀ ਹੈ, ਤਾਂ ਉਸਦੀ ਇੱਦਤ ਬੱਚੇ ਦੇ ਜਨਮ ਤੱਕ ਹੈ, ਭਾਵੇਂ ਮਿਆਦ ਲੰਬੀ ਹੋਵੇ ਜਾਂ ਛੋਟੀ; ਕਿਉਂਕਿ ਅੱਲਾਹ ਤਆਲਾ ਦਾ ਫ਼ਰਮਾਨ ਹੈ:
﴿...وَأُوْلَاتُ الأَحْمَالِ أَجَلُهُنَّ أَن يَضَعْنَ حَمْلَهُنَّ...﴾
"...ਗਰਭਵਤੀ ਇਸਤਰੀਆਂ ਦੀ ਇੱਦਤ ਦੀ ਹੱਦ ਬੱਚਾ ਜਣਨ ਤੱਕ ਹੈ..." [ਸੂਰਤ ਅਤ-ਤਲਾਕ: 4] ਅਤੇ ਜੇਕਰ ਉਸਨੂੰ ਮਾਹਵਾਰੀ ਨਹੀਂ ਆਉਂਦੀ, ਜਿਵੇਂ ਕਿ ਛੋਟੀ ਉਮਰ ਕਾਰਨ ਮਾਹਵਾਰੀ ਸ਼ੁਰੂ ਨਾ ਹੋਈ ਹੋਵੇ ਜਾਂ ਬੁਢਾਪੇ ਕਾਰਨ ਮਾਹਵਾਰੀ ਆਉਣੀ ਬੰਦ ਹੋ ਗਈ ਹੋਵੇ ਜਾਂ ਅਪਰੇਸ਼ਨ ਦੁਆਰਾ ਬੱਚੇਦਾਨੀ ਨੂੰ ਕੱਢ ਦਿੱਤਾ ਗਿਆ ਹੋਵੇ ਜਾਂ ਕੋਈ ਹੋਰ ਕਾਰਨ ਹੋਵੇ ਜਿਸ ਨਾਲ ਮਾਹਵਾਰੀ ਆਉਣ ਦੀ ਉਮੀਦ ਨਾ ਹੋਵੇ, ਤਾਂ ਉਸਦੀ ਇੱਦਤ ਦੀ ਮਿਆਦ ਤਿੰਨ ਮਹੀਨੇ ਹੈ; ਜਿਵੇਂ ਕਿ ਅੱਲਾਹ ਤਆਲਾ ਫਰਮਾਉਂਦਾ ਹੈ:
﴿وَاللَّائِي يَئِسْنَ مِنَ الْمَحِيضِ مِن نِّسَائِكُمْ إِنِ ارْتَبْتُمْ فَعِدَّتُهُنَّ ثَلَاثَةُ أَشْهُرٍ وَاللَّائِي لَمْ يَحِضْنَ...﴾
"ਤੁਹਾਡੀਆਂ (ਤਲਾਕ ਸ਼ੁਦ੍ਹਾ) ਇਸਤਰੀਆਂ ਵਿੱਚੋਂ ਜਿਹੜੀਆਂ ਮਾਸਕ ਧਰਮ ਤੋਂ ਬੇਆਸ ਹੋ ਜਾਣ ਜੇ ਤੁਹਾਨੂੰ ਉਹਨਾਂ ਬਾਰੇ ਕੋਈ ਸ਼ੱਕ ਹੋ ਰਿਹਾ ਹੋਵੇ ਤਾਂ ਉਹਨਾਂ ਦੀ ਇੱਦਤ ਤਿੰਨ ਮਹੀਨੇ ਹੈ ਅਤੇ ਇਹੋ ਹੁਕਮ ਉਹਨਾਂ ਲਈ ਵੀ ਜਿੰਨ੍ਹਾਂ ਨੂੰ ਹੈਜ਼ (ਮਾਸਕ ਧਰਮ) ਅਜੇ ਨਹੀਂ ਆਇਆ।…" (ਸੂਰਤ ਅਤ-ਤਲਾਕ: 4) ਲੇਕਿਨ ਜੇ ਉਸਨੂੰ ਮਾਹਵਾਰੀ ਆਉਂਦੀ ਹੈ, ਪਰ ਕਿਸੇ ਗਿਆਤ (ਜਾਣੇ-ਪਛਾਣੇ) ਕਾਰਨ ਤੋਂ, ਜਿਵੇਂ ਕਿ ਬਿਮਾਰੀ ਜਾਂ ਦੁੱਧ ਚੁੰਘਾਉਣਾ ਕਾਰਨ ਰੁਕ ਗਈ ਹੋਵੇ, ਤਾਂ ਉਹ ਇੱਦਤ ਵਿੱਚ ਹੀ ਰਹੇਗੀ ਅਤੇ ਮਾਹਵਾਰੀ ਵਾਪਸ ਆਉਣ ਤੋਂ ਬਾਅਦ ਉਸੇ ਦੇ ਅਧਾਰ 'ਤੇ ਇੱਦਤ ਪੂਰੀ ਕਰੇਗੀ; ਫੇਰ ਭਾਵੇਂ ਉਸਨੂੰ ਲੰਬੀ ਉਡੀਕ ਕਰਨੀ ਪਵੇ। ਲੇਕਿਨ ਜਦੋਂ ਕਾਰਨ ਦੂਰ ਹੋ ਜਾਵੇ, ਜਿਵੇਂ ਬਿਮਾਰੀ ਠੀਕ ਹੋ ਜਾਵੇ ਜਾਂ ਦੁੱਧ ਚੁੰਘਾਉਣਾ ਬੰਦ ਕਰ ਦੇਵੇ, ਅਤੇ ਇਸਤੋਂ ਬਾਅਦ ਵੀ ਜੇਕਰ ਮਾਹਵਾਰੀ ਵਾਪਸ ਨਹੀਂ ਆਉਂਦੀ, ਤਾਂ ਉਕਤ ਕਾਰਨ ਦੂਰ ਹੋਣ ਬਾਅਦ ਪੂਰੇ ਇੱਕ ਸਾਲ ਤੱਕ ਇੱਦਤ ਗੁਜ਼ਰੇਗੀ। ਇਹੋ ਸਹੀ ਰਾਏ ਹੈ, ਜੋ ਸ਼ਰੀਅਤੀ ਹੁਕਮਾਂ 'ਤੇ ਲਾਗੂ ਹੁੰਦੀ ਹੈ। ਕਿਉਂਕਿ ਜਦੋਂ ਕਾਰਨ ਦੂਰ ਹੋਣ ਤੋਂ ਬਾਅਦ ਵੀ ਮਾਹਵਾਰੀ ਵਾਪਸ ਨਹੀਂ ਆਉਂਦੀ, ਤਾਂ ਉਹ ਉਸ ਔਰਤ ਵਾਂਗ ਹੋ ਜਾਂਦੀ ਹੈ ਜਿਸਦੀ ਮਾਹਵਾਰੀ ਬਿਨਾ ਕਿਸੇ ਗਿਆਤ ਕਾਰਨ ਤੋਂ ਬੰਦ ਹੋ ਗਈ ਹੋਵੇ। ਅਤੇ ਜਦੋਂ ਕਿਸੇ ਔਰਤ ਦੀ ਮਾਹਵਾਰੀ ਬਿਨਾ ਕਿਸੇ ਗਿਆਤ ਕਾਰਨ ਤੋਂ ਬੰਦ ਹੋ ਜਾਂਦੀ ਹੈ, ਤਾਂ ਉਸਨੂੰ ਪੂਰੇ ਇੱਕ ਸਾਲ ਲਈ ਇੱਦਤ ਪੂਰੀ ਕਰਨੀ ਪੈਂਦੀ ਹੈ; ਜਿਸ ਵਿੱਚ ਨੌਂ ਮਹੀਨੇ ਸਾਵਧਾਨੀ ਦੇ ਤੌਰ 'ਤੇ ਗਰਭ ਅਵਸਥਾ ਦੇ ਅਤੇ ਤਿੰਨ ਮਹੀਨੇ ਆਮ ਇੱਦਤ ਦੀ ਮਿਆਦ ਦੇ ਹੁੰਦੇ ਹਨ।
ਹੁਣ ਰਹੀ ਗੱਲ ਅਜਿਹੀ ਔਰਤ ਦੀ ਜਿਸਨੂੰ ਵਿਆਹ ਤੋਂ ਬਾਅਦ ਅਤੇ ਸੰਭੋਗ ਕਰਨ ਤੇ ਇਕੱਲੇ ਹੋਣ ਤੋਂ ਪਹਿਲਾਂ ਤਲਾਕ ਦਿੱਤੀ ਜਾਵੇ, ਤਾਂ ਉਸ ਲਈ ਕੋਈ ਇੱਦਤ ਨਹੀਂ ਹੈ, ਨਾ ਮਾਹਵਾਰੀ ਦੇ ਅਧਾਰ 'ਤੇ ਅਤੇ ਨਾ ਕਿਸੇ ਹੋਰ ਅਧਾਰ 'ਤੇ; ਕਿਉਂਕਿ ਅੱਲਾਹ ਤਆਲਾ ਦਾ ਫ਼ਰਮਾਨ ਹੈ:
﴿يَاأَيُّهَا الَّذِينَ آمَنُوا إِذَا نَكَحْتُمُ الْمُؤْمِنَاتِ ثُمَّ طَلَّقْتُمُوهُنَّ مِن قَبْلِ أَن تَمَسُّوهُنَّ فَمَا لَكُمْ عَلَيْهِنَّ مِنْ عِدَّةٍ تَعْتَدُّونَهَا...﴾
(ਹੇ ਈਮਾਨ ਵਾਲਿਓ!) ਜਦੋਂ ਤੁਸੀਂ ਮੋਮਿਨ ਔਰਤਾਂ ਨਾਲ ਨਿਕਾਹ ਕਰੋ ਪ੍ਰੰਤੂ ਹੱਥ ਲਾਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਤਲਾਕ ਦੇ ਦਿਓ ਤਾਂ ਤੁਹਾਡੇ ਵੱਲੋਂ ਉਹਨਾਂ ’ਤੇ ਕੋਈ ਇੱਦਤ ਪੂਰੀ ਕਰਨਾ ਜ਼ਰੂਰੀ ਨਹੀਂ ਕਿ ਤੁਸੀਂ ਉਸ (ਇੱਦਤ ) ਦੇ ਦਿਨਾਂ ਦੀ ਗਿਣਤੀ ਕਰੋ... ﴿ [ਸੂਰਤ ਅਲ-ਅਹਜ਼ਾਬ: 49]
9- ਬੱਚੇਦਾਨੀ ਜਾਂ ਗਰਭ ਖਾਲੀ ਹੋਣ ਦਾ ਮਸਲਾ: ਭਾਵ ਗਰਭ-ਅਵਸਥਾ ਤੋਂ ਮੁਕਤ ਹੋਣਾ। ਇਸਦੀ ਜ਼ਰੂਰਤ ਉਸ ਸਮੇਂ ਪੈਂਦੀ ਹੈ ਜਦੋਂ ਬੱਚੇਦਾਨੀ ਦੇ ਖਾਲੀ ਹੋਣ ਬਾਰੇ ਜਾਣਨਾ ਜ਼ਰੂਰੀ ਹੋਵੇ। ਇਸ ਨਾਲ ਕਈ ਮਸਲੇ ਜੁੜੇ ਹਨ:
ਉਹਨਾਂ ਵਿੱਚੋਂ ਇੱਕ ਮਸਲਾ ਹੈ ਕਿ: ਜੇ ਕੋਈ ਵਿਅਕਤੀ ਮਰ ਜਾਵੇ ਅਤੇ ਪਿੱਛੇ ਕਿਸੇ ਅਜਿਹੀ ਔਰਤ ਨੂੰ ਛੱਡ ਜਾਵੇ ਕਿ ਜਿਸ ਦੇ ਗਰਭ ਵਿੱਚ ਸੰਭਾਵਿਕ ਤੋਰ 'ਤੇ ਪਲ ਰਿਹਾ ਬੱਚਾ ਵਾਰਿਸ ਹੋ ਸਕਦਾ ਹੋਵੇ ਅਤੇ ਹੁਣ ਉਹ ਪਤੀ ਵਾਲੀ ਵੀ ਹੋਵੇ ਤਾਂ ਉਸਦਾ ਮੌਜੂਦਾ ਪਤੀ ਉਸ ਨਾਲ ਉਦੋਂ ਤੱਕ ਸੰਭੋਗ ਨਹੀਂ ਕਰੇਗਾ ਜਦੋਂ ਤੱਕ ਉਸ ਨੂੰ ਮਾਹਵਾਰੀ ਨਹੀਂ ਆਉਂਦੀ, ਜਾਂ ਉਸਦੀ ਗਰਭ ਅਵਸਥਾ ਸਪੱਸ਼ਟ ਨਹੀਂ ਹੁੰਦੀ। ਜੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਗਰਭਵਤੀ ਹੈ, ਤਾਂ ਉਸ 'ਤੇ ਵਿਰਾਸਤ ਦਾ ਹੁਕਮ ਲਗੇਗਾ, ਕਿਉਂਕਿ ਵਾਰਿਸ ਬਣਾਉਣ ਵਾਲੇ (ਪਿਤਾ) ਦੀ ਮੌਤ ਦੇ ਸਮੇਂ ਉਹ ਹੋਂਦ ਵਿੱਚ ਆ ਗਿਆ ਸੀ। ਲੇਕਿਨ ਜੇ ਉਸਨੂੰ ਮਾਹਵਾਰੀ ਆ ਜਾਂਦੀ ਹੈ ਤਾਂ ਉਸਨੂੰ ਵਿਰਾਸਤ ਨਹੀਂ ਮਿਲੇਗੀ, ਕਿਉਂਕਿ ਮਾਹਵਾਰੀ ਆਉਣ ਨਾਲ ਪਤਾ ਲੱਗ ਗਿਆ ਕਿ ਉਸਦੀ ਬੱਚੇਦਾਨੀ ਖਾਲੀ ਸੀ।
10- ਗੁਸਲ (ਇਸ਼ਨਾਨ) ਦਾ ਫ਼ਰਜ਼ ਹੋਣਾ: ਮਾਹਵਾਰੀ ਵਾਲੀ ਔਰਤ ਜਦੋਂ ਪਵਿੱਤਰ ਹੋ ਜਾਂਦੀ ਹੈ, ਤਾਂ ਉਸ 'ਤੇ ਇਸ ਤਰ੍ਹਾਂ ਇਸ਼ਨਾਨ ਕਰਨਾ ਲਾਜ਼ਮੀ ਹੈ ਕਿ ਉਸਦਾ ਪੂਰਾ ਸ਼ਰੀਰ ਪਾਕ/ਸਾਫ ਹੋ ਜਾਵੇ। ਕਿਉਂਕਿ ਨਬੀ ﷺ ਨੇ ਫਾਤਿਮਾ ਬਿੰਤ ਅਬੀ ਹੁਬੈਸ਼ (ਰ.) ਨੂੰ ਕਿਹਾ ਸੀ:
«فَإِذَا أَقْبَلَتِ الْحَيْضَةُ فَدَعِي الصَّلَاةَ، وَإِذَا أَدْبَرَتْ فَاغْتَسِلِي وَصَلِّي».
«ਜਦੋਂ ਹੈਜ਼ ਆਵੇ, ਤਾਂ ਨਮਾਜ਼ ਛੱਡ ਦੇਣਾ ਅਤੇ ਜਦੋਂ ਹੈਜ਼ ਮੁੱਕ ਜਾਵੇ, ਤਾਂ ਗੁਸਲ ਕਰਕੇ ਨਮਾਜ਼ ਪੜ੍ਹਣਾ।» ਇਮਾਮ ਬੁਖਾਰੀ ਨੇ ਰਿਵਾਇਤ ਕੀਤੀ ਹੈ53।
ਇਸ ਹਾਲਤ ਵਿੱਚ ਇਸ਼ਨਾਨ ਕਰਨ ਸਮੇਂ ਘੱਟੋ-ਘੱਟ ਵਾਜਿਬ ਇਹ ਹੈ ਕਿ ਪੂਰੇ ਸ਼ਰੀਰ ਨੂੰ, ਇਥੋਂ ਤੱਕ ਕਿ ਵਾਲਾਂ ਦੀਆਂ ਜੜਾਂ ਨੂੰ ਵੀ ਧੋਇਆ ਜਾਵੇ। ਜਦੋਂ ਕਿ ਸਭ ਤੋਂ ਉੱਤਮ ਤਰੀਕਾ ਇਸ ਹਦੀਸ ਵਿੱਚ ਦੱਸਿਆ ਗਿਆ ਹੈ ਕਿ: ਅਸਮਾ ਬਿੰਤ ਸ਼ਕਲ (ਰ.) ਨੇ ਜਦੋਂ ਨਬੀ ﷺ ਤੋਂ ਹੈਜ਼ ਦੇ ਗੁਸਲ ਬਾਰੇ ਪੁੱਛਿਆ, ਤਾਂ ਨਬੀ ﷺ ਨੇ ਫ਼ਰਮਾਇਆ:
«تَأْخُذُ إِحْدَاكُنَّ مَاءَهَا وَسِدْرَتَهَا فَتَطَهَّرُ فَتُحْسِنُ الطُّهُورَ، ثُمَّ تَصُبُّ عَلَى رَأْسِهَا فَتَدْلُكُهُ دَلْكًا شَدِيدًا، حَتَّى تَبْلُغَ شُؤُونَ رَأْسِهَا، ثُمَّ تَصُبُّ عَلَيْهَا الْمَاءَ، ثُمَّ تَأْخُذُ فِرْصَةً مُمَسَّكَةً -أَيْ: قِطْعَةَ قُمَاشٍ فِيهَا مِسْكٌ- فَتَطَهَّرُ بِهَا».
«ਤੁਹਾਡੇ ਵਿੱਚੋਂ ਕੋਈ ਵੀ ਆਪਣਾ ਪਾਣੀ ਅਤੇ ਸਿਦਰ (ਬੇਰੀ) ਦੇ ਪੱਤੇ ਲਵੇ ਅਤੇ ਚੰਗੀ ਤਰ੍ਹਾਂ ਵੁਜ਼ੂ ਕਰਕੇ ਪਾਕੀ ਹਾਸਲ ਕਰੇ, ਫੇਰ ਆਪਣੇ ਸਿਰ ਉੱਤੇ ਪਾਣੀ ਵਹਾਵੇ ਅਤੇ ਉਸ ਨੂੰ ਜ਼ੋਰ ਨਾਲ ਮਲੇ,
ਇੰਨਾ ਕਿ ਪਾਣੀ ਸਿਰ ਦੀਆਂ ਜੜਾਂ ਤੱਕ ਪਹੁੰਚ ਜਾਵੇ, ਫੇਰ ਆਪਣੇ ਪੂਰੇ ਸ਼ਰੀਰ ਉੱਤੇ ਪਾਣੀ ਡੋਲੇ, ਫੇਰ ਕਸਤੂਰੀ ਲਗੇ ਕਪੜੇ ਦੀ ਇੱਕ ਪੱਟੀ ਲਵੇ ਅਤੇ ਉਸ ਨਾਲ ਪਾਕੀ ਹਾਸਲ ਕਰੇ।» ਇਸ 'ਤੇ ਅਸਮਾ (ਰ.) ਨੇ ਕਿਹਾ: ਕਿਵੇਂ ਇਸ ਨਾਲ ਪਾਕੀ ਹਾਸਲ ਕੀਤੀ ਜਾਵੇ? ਤਾਂ ਆਪ ﷺ ਨੇ ਕਿਹਾ:
«سُبْحَانَ اللَّهِ!»
«ਸੁਬਹਾਨਅੱਲਾਹ!»، ਤਾਂ ਆਇਸ਼ਾ (ਰ.) ਨੇ ਉਨ੍ਹਾਂ ਨੂੰ ਕਿਹਾ: "ਖੂਨ ਦਾ ਨਿਸ਼ਾਨ ਦੇਖੋ" (ਅਤੇ ਉਸ 'ਤੇ ਪੱਟੀ ਰੱਖੋ)। ਇਮਾਮ ਮੁਸਲਿਮ ਨੇ ਹਦੀਸ ਨੰਬਰ (54) ਦੇ ਤਹਿਤ ਰਿਵਾਇਤ ਕੀਤੀ ਹੈ।54
ਸਿਰ ਦੇ ਵਾਲਾਂ ਨੂੰ ਖੋਲ੍ਹਣਾ ਜ਼ਰੂਰੀ ਨਹੀਂ ਹੈ। ਲੇਕਿਨ ਜੇਕਰ ਇਹ ਡਰ ਹੋਵੇ ਕਿ ਜ਼ਿਆਦਾ ਮਜ਼ਬੂਤੀ ਨਾਲ ਬੰਨ੍ਹਣ ਨਾਲ ਪਾਣੀ ਇਸ ਦੀਆਂ ਜੜ੍ਹਾਂ ਤੱਕ ਨਹੀਂ ਪਹੁੰਚੇਗਾ, ਤਾਂ ਖੋਲ੍ਹਣਾ ਜ਼ਰੂਰੀ ਹੈ। ਸਹੀ ਮੁਸਲਿਮ ਦੀ ਹਦੀਸ ਵਿੱਚ ਹੈ ਕਿ ਉੱਮੇ ਸਲਮਾ (ਰ.) ਨੇ ਨਬੀ ﷺ ਤੋਂ ਪੁੱਛਿਆ: “ਮੈਂ ਇੱਕ ਅਜਿਹੀ ਔਰਤ ਹਾਂ ਜੋ ਆਪਣੇ ਸਿਰ ਦੇ ਵਾਲ ਮਜ਼ਬੂਤੀ ਨਾਲ ਬੰਨ੍ਹ ਕੇ ਰੱਖਦੀ ਹਾਂ; ਤਾਂ ਕੀ ਮੈਂ ਜਨਾਬਤ ਦੇ ਗੁਸਲ ਲਈ ਉਨ੍ਹਾਂ ਨੂੰ ਖੋਲ੍ਹਾਂ?”
ਅਤੇ ਇੱਕ ਰਿਵਾਇਤ ਵਿੱਚ ਹੈ:“ਹੈਜ਼ ਅਤੇ ਜਨਾਬਤ (ਦੋਨਾਂ) ਦੇ ਗੁਸਲ ਲਈ?” ਤਾਂ ਨਬੀ ﷺ ਨੇ ਫਰਮਾਇਆ:
«لَا، إِنَّمَا يَكْفِيكِ أَنْ تَحْثِيَ عَلَى رَأْسِكِ ثَلَاثَ حَثَيَاتٍ ثُمَّ تُفِيضِينَ عَلَيْكِ الْمَاءَ فَتَطْهُرِينَ».
“ਨਹੀਂ, ਤੇਰੇ ਲਈ ਇੰਨਾ ਹੀ ਕਾਫ਼ੀ ਹੈ ਕਿ ਤੂੰ ਆਪਣੇ ਸਿਰ ‘ਤੇ ਤਿੰਨ ਚੁੱਲੂ (ਮੁੱਠੀ) ਪਾਣੀ ਪਾ ਲਵੇਂ, ਫੇਰ ਆਪਣੇ ਪੂਰੇ ਸ਼ਰੀਰ ‘ਤੇ ਪਾਣੀ ਵਹਾ, ਤਾਂ ਤੂੰ ਪਾਕ ਹੋ ਜਾਵੇਂਗੀ।”55
ਜਦੋਂ ਮਾਹਵਾਰੀ ਵਾਲੀ ਔਰਤ ਨਮਾਜ਼ ਦੇ ਸਮੇਂ ਦੇ ਦੌਰਾਨ ਹੀ ਪਾਕ ਹੋ ਜਾਵੇ, ਤਾਂ ਉਸ ‘ਤੇ ਲਾਜ਼ਮੀ ਹੈ ਕਿ ਉਹ ਤੁਰੰਤ ਗੁਸਲ ਕਰਨ ਵਿੱਚ ਜਲਦੀ ਕਰੇ, ਤਾਂ ਜੋ ਨਮਾਜ਼ ਨੂੰ ਉਸਦੇ ਸਮੇਂ ਸਿਰ ਪੜ੍ਹ ਸਕੇ। ਪਰ ਜੇ ਉਹ ਸਫ਼ਰ ਵਿੱਚ ਹੋਵੇ ਅਤੇ ਉਸਦੇ ਕੋਲ ਪਾਣੀ ਉਪਲਬਧ ਨਾ ਹੋਵੇ, ਜਾਂ ਪਾਣੀ ਤਾਂ ਉਪਲਬਧ ਹੋਵੇ ਲੇਕਿਨ ਉਸਦੀ ਵਰਤੋਂ 'ਤੇ ਕਿਸੇ ਨੁਕਸਾਨ ਦਾ ਡਰ ਹੋਵੇ, ਜਾਂ ਫੇਰ ਉਹ ਬੀਮਾਰ ਹੋਵੇ ਅਤੇ ਪਾਣੀ ਉਸਨੂੰ ਨੁਕਸਾਨ ਪਹੁੰਚਾਉਂਦਾ ਹੋਵੇ, ਤਾਂ ਉਹ ਗੁਸਲ ਦੀ ਥਾਂ ਤਯੰਮੁਮ ਕਰ ਲਵੇਗੀ। ਫੇਰ ਜਦੋਂ ਮਜਬੂਰੀ ਦੂਰ ਹੋ ਜਾਵੇ; ਤਾਂ ਬਾਅਦ ਵਿੱਚ ਗੁਸਲ ਕਰੇਗੀ।
ਕੁੱਝ ਔਰਤਾਂ ਨਮਾਜ਼ ਦੇ ਸਮੇਂ ਪਾਕ ਹੋ ਜਾਂਦੀਆਂ ਹਨ, ਲੇਕਿਨ ਇਸ਼ਨਾਨ ਨੂੰ ਅਗਲੀ ਨਮਾਜ਼ ਤੱਕ ਲੇਟ ਕਰਦੀਆਂ ਹਨ, ਇਹ ਕਹਿੰਦੇ ਹੋਏ ਕਿ ਉਸ ਸਮੇਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਪਾਕ ਕਰਨਾ ਸੰਭਵ ਨਹੀਂ ਸੀ। ਉਨ੍ਹਾਂ ਦਾ ਇਹ ਕਹਿਣਾ ਕੋਈ ਸਹੀ ਤਰਕ ਜਾਂ ਵਜ੍ਹਾ (ਬਹਾਨਾ) ਨਹੀਂ ਹੈ। ਕਿਉਂਕਿ ਉਹ ਇਸ਼ਨਾਨ (ਗੁਸਲ) ਦੇ ਘੱਟੋ-ਘੱਟ ਵਾਜਿਬ ਦਾ ਪਾਲਣ ਕਰਦਿਆਂ ਇਸ਼ਨਾਨ ਕਰਕੇ, ਨਿਰਧਾਰਿਤ ਸਮੇਂ 'ਤੇ ਨਮਾਜ਼ ਪੜ੍ਹ ਸਕਦੀ ਸੀ। ਫੇਰ ਬਾਅਦ ਵਿੱਚ ਖੁਲਾ ਸਮਾਂ ਮਿਲਣ 'ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਪਾਕ ਕਰ ਸਕਦੀ ਸੀ।
ਪੰਜਵਾਂ ਪਾਠ: ਇਸਤਿਹਾਜ਼ਾਹ ਅਤੇ ਇਸ ਦੇ ਹੁਕਮ।
ਇਸਤਿਹਾਜ਼ਾਹ: ਕਿਸੇ ਔਰਤ ਦਾ ਇਸ ਤਰ੍ਹਾਂ ਲਗਾਤਾਰ ਖੂਨ ਵਗਣਾ ਕਿ ਉਹ ਕਦੇ ਨਾ ਰੁਕੇ ਜਾਂ ਜੇ ਰੁਕੇ ਤਾਂ ਥੋੜ੍ਹੇ ਸਮੇਂ ਲਈ ਰੁਕੇ; ਜਿਵੇਂ ਕਿ ਮਹੀਨੇ ਵਿੱਚ ਇੱਕ ਜਾਂ ਦੋ ਦਿਨ ਲਈ ਰੁਕੇ।
ਪਹਿਲੀ ਸਥਿਤੀ, ਜਿਸ ਵਿੱਚ ਖੂਨ ਵਗਣਾ ਕਦੇ ਨਹੀਂ ਰੁਕਦਾ, ਬਾਰੇ ਆਇਸ਼ਾ (ਰ.) ਤੋਂ ਰਿਵਾਇਤ ਸਹੀ ਬੁਖਾਰੀ ਦੀ ਹਦੀਸ ਵਿੱਚ ਦੱਸਿਆ ਗਿਆ ਹੈ; ਉਹ ਕਹਿੰਦੀ ਹਨ: ਫਾਤਿਮਾ ਬਿੰਤ ਅਬੀ ਹੁਬੈਸ਼ (ਰ.) ਨੇ ਅੱਲਾਹ ਦੇ ਰਸੂਲ ﷺ ਨੂੰ ਕਿਹਾ:
"يَا رَسُولَ اللَّهِ إِنِّي لَا أَطْهُرُ".
"ਹੇ ਅੱਲਾਹ ਦੇ ਰਸੂਲ, ਮੈਂ ਕਦੀ ਪਵਿੱਤਰ ਨਹੀਂ ਹੁੰਦੀ।" ਇੱਕ ਹੋਰ ਰਿਵਾਇਤ ਵਿੱਚ ਹੈ:
"أَسْتَحَاضُ فَلَا أَطْهُرُ".
"ਮੈਨੂੰ ਇਸਤਿਹਾਜ਼ਾਹ ਦਾ ਖੂਨ ਆਉਂਦਾ ਹੈ ਅਤੇ ਮੈਂ ਪਵਿੱਤਰ ਨਹੀਂ ਰਹਿੰਦੀ"56।
ਦੂਜੀ ਸਥਿਤੀ, ਜਿਸ ਵਿੱਚ ਖੂਨ ਵਹਿਣਾ ਕੇਵਲ ਥੋੜ੍ਹੇ ਸਮੇਂ ਲਈ ਬੰਦ ਹੁੰਦਾ ਹੈ, ਦਾ ਸਬੂਤ ਹਮਨਾਹ ਬਿੰਤ ਜਹਸ਼ (ਰ.) ਦੀ ਹਦੀਸ ਵਿੱਚ ਹੈ, ਜਿੱਥੇ ਉਹ ਨਬੀ ﷺ ਕੋਲ ਆਈ, ਅਤੇ ਕਿਹਾ:
"يَا رَسُولَ اللَّهِ إِنِّي أَسْتَحَاضُ حَيْضَةً كَثِيرَةً شَدِيدَةً".
"ਹੇ ਅੱਲਾਹ ਦੇ ਰਸੂਲ, ਮੈਨੂੰ ਬਹੁਤ ਜ਼ਿਆਦਾ ਅਤੇ ਗੰਭੀਰ ਮਾਹਵਾਰੀ ਆਉਂਦੀ ਹੈ।" [ਇਸਨੂੰ ਅਹਮਦ, ਅਬੁ-ਦਾਉਦ, ਅਤੇ ਤਿਰਮਿਜ਼ੀ57 ਨੇ ਰਿਵਾਇਤ ਕੀਤਾ ਹੈ। ਤਿਰਮਿਜ਼ੀ ਇਸਨੂੰ ਸਹੀਹ ਕਰਾਰ ਦਿੱਤਾ ਹੈ ਅਤੇ ਇਮਾਮ ਅਹਮਦ ਤੋਂ ਇਸਦੀ ਤਸਹੀਹ (ਸਹੀ ਹੋਣਾ) ਅਤੇ ਅਲ-ਬੁਖਾਰੀ ਤੋਂ ਇਸਦੀ ਤਹਸੀਨ (ਹਸਨ ਹੋਣਾ) ਸਾਬਿਤ ਹੈ]58।
ਇਸਤਿਹਾਜ਼ਾ ਦੀਆਂ ਹਾਲਤਾਂ:
ਇਸਤਿਹਾਜ਼ਾਹ ਵਾਲੀ ਔਰਤ ਦੀਆਂ ਤਿੰਨ ਹਾਲਤਾਂ ਹੁੰਦੀਆਂ ਹਨ:
1- ਇਸਤਿਹਾਜ਼ਾ ਤੋਂ ਪਹਿਲਾਂ ਉਸਦੀ ਮਾਹਵਾਰੀ ਦਾ ਸਮਾਂ ਨਿਸ਼ਚਤ ਰਿਹਾ ਹੋਵੇ। ਇਸ ਤਰ੍ਹਾਂ ਮਾਹਵਾਰੀ ਦੇ ਪੱਕੇ ਦਿਨਾਂ ਨੂੰ ਉਹ ਮਾਹਵਾਰੀ ਹੀ ਮੰਨੇਗੀ ਤੇ ਮਾਹਵਾਰੀ ਦੇ ਹੁਕਮਾਂ ਦਾ ਪਾਲਣ ਕਰੇਗੀ ਅਤੇ ਮਾਹਵਾਰੀ ਤੋਂ ਵੱਧ ਦਿਨਾਂ ਨੂੰ ਇਸਤਿਹਾਜ਼ਾ ਮੰਨੇਗੀ ਤੇ ਉਸਦੇ ਹੁਕਮਾਂ ਦਾ ਪਾਲਣ ਕਰੇਗੀ।
ਇਸ ਦੀ ਉਦਾਹਰਣ ਇੰਜ ਹੈ ਕਿ ਕਿਸੇ ਔਰਤ ਨੂੰ ਹਰ ਮਹੀਨੇ ਦੀ ਸ਼ੁਰੂਆਤ ਦੇ ਛੇ ਦਿਨ ਮਾਹਵਾਰੀ ਆਉਂਦੀ ਸੀ, ਫੇਰ ਉਹ ਇਸਤਿਹਾਜ਼ਾ ਦੀ ਸ਼ਿਕਾਰ ਹੋ ਗਈ ਅਤੇ ਉਸਨੂੰ ਲਗਾਤਾਰ ਖੂਨ ਆਉਣ ਲੱਗ ਪਿਆ। ਤਾਂ ਅਜਿਹੀ ਹਾਲਤ ਵਿੱਚ ਮਹੀਨੇ ਦੀ ਸ਼ੁਰੂਆਤ ਦੇ ਛੇ ਦਿਨ ਮਾਹਵਾਰੀ ਦੇ ਮੰਨੇ ਜਾਣਗੇ, ਅਤੇ ਇਸ ਤੋਂ ਇਲਾਵਾ ਬਾਕੀ ਦਿਨ ਇਸਤਿਹਾਜ਼ਾ ਦੇ ਹੋਣਗੇ। ਆਇਸ਼ਾ (ਰ.) ਦੀ ਹਦੀਸ ਅਨੁਸਾਰ, ਕਿ ਫਾਤਿਮਾ ਬਿਨਤ ਅਬੀ ਹੁਬੈਸ਼ (ਰ.) ਨੇ ਕਿਹਾ: ਹੇ ਅੱਲਾਹ ਦੇ ਰਸੂਲ, ਮੈਨੂੰ ਇਸਤਿਹਾਜ਼ਾ ਦਾ ਖੂਨ ਆਉਂਦਾ ਹੈ ਅਤੇ ਮੈਂ ਪਾਕ ਨਹੀਂ ਰਹਿੰਦੀ, ਤਾਂ ਕੀ ਮੈਂ ਨਮਾਜ਼ ਛੱਡ ਦਿਆਂ? ਆਪ ﷺ ਨੇ ਫਰਮਾਇਆ:
«لَا، إِنَّ ذَلِكَ عِرْقٌ، وَلَكِنْ دَعِي الصَّلَاةَ قَدْرَ الْأَيَّامِ الَّتِي كُنْتِ تَحِيضِينَ فِيهَا ثُمَّ اغْتَسِلِي وَصَلِّي».
"ਨਹੀਂ, ਇਹ ਤਾਂ ਇੱਕ ਨਾੜੀ ਦਾ ਖੂਨ ਹੈ। ਸਗੋਂ ਜਿਨ੍ਹਾਂ ਦਿਨਾਂ ਵਿੱਚ ਤੈਨੂੰ ਹੈਜ਼ (ਮਹਾਵਾਰੀ) ਆਉਂਦਾ ਸੀ, ਕੇਵਲ ਉਨ੍ਹਾਂ ਦਿਨਾਂ ਵਿੱਚ ਨਮਾਜ਼ ਛੱਡ ਦੇ ਅਤੇ ਉਸਤੋਂ ਬਾਅਦ ਗੁਸਲ ਕਰ ਅਤੇ ਨਮਾਜ਼ ਪੜ੍ਹ।" ਬੁਖਾਰੀ ਦੁਆਰਾ ਰਿਵਾਇਤ ਹੋਈ59।
ਅਤੇ ਸਹੀਹ ਮੁਸਲਿਮ ਵਿੱਚ ਹੈ ਕਿ ਨਬੀ ﷺ ਨੇ ਉੱਮੇ ਹਬੀਬਾਹ ਬਿਨਤ ਜਹਸ਼ (ਰ.) ਨੂੰ ਕਿਹਾ:
«امْكُثِي قَدْرَ مَا كَانَتْ تَحْبِسُكِ حَيْضَتُكِ ثُمَّ اغْتَسِلِي وَصَلِّي».
"ਜਿੰਨੇ ਦਿਨ ਮਾਹਵਾਰੀ ਆਉਣ 'ਤੇ ਰੁਕਦੀ ਸੀ, ਉਨੇ ਦਿਨ ਰੁਕੋ ਅਤੇ ਫੇਰ ਇਸ਼ਨਾਨ ਕਰਕੇ ਨਮਾਜ਼ ਅਦਾ ਕਰੋ।"60
ਇਸ ਦੇ ਆਧਾਰ 'ਤੇ ਇਸਤਿਹਾਜ਼ਾ ਵਾਲੀ ਔਰਤ, ਜਿਸ ਦੇ ਮਾਹਵਾਰੀ ਦੇ ਦਿਨ ਪਹਿਲਾਂ ਪੱਕੇ ਨਿਰਧਾਰਿਤ ਸਨ, ਆਪਣੀ ਆਮ ਮਾਹਵਾਰੀ ਦੇ ਦਿਨਾਂ ਜਿੰਨਾ ਰੁਕੇਗੀ; ਫੇਰ ਇਸ਼ਨਾਨ ਕਰੇਗੀ ਅਤੇ ਬਿਨਾ ਖੂਨ ਦੀ ਪਰਵਾਹ ਕੀਤੇ ਨਮਾਜ਼ ਪੜ੍ਹੇਗੀ।
2- ਇਸਤਿਹਾਜ਼ਾ ਤੋਂ ਪਹਿਲਾਂ ਉਸ ਔਰਤ ਦੀ ਮਾਹਵਾਰੀ ਦਾ ਕੋਈ ਨਿਸ਼ਚਤ ਸਮਾਂ ਨਾ ਰਿਹਾ ਹੋਵੇ। ਭਾਵ ਕਿ ਪਹਿਲੇ ਦਿਨ ਤੋਂ ਹੀ ਖੂਨ ਦੇ ਦੌਰਾਨ ਉਹ ਲਗਾਤਾਰ ਇਸਤਿਹਾਜ਼ਾ ਵਿੱਚ ਰਹੀ ਹੋਵੇ। ਇਸ ਮਾਮਲੇ ਵਿੱਚ ਇਸਤਿਹਾਜ਼ਾ ਤੇ ਮਾਹਵਾਰੀ ਦੇ ਖੂਨ ਵਿੱਚ ਫਰਕ ਕਰੇਗੀ। ਫਰਕ ਕਰਨ ਦਾ ਤਰੀਕਾ ਇਹ ਹੈ: ਉਹ ਖੂਨ ਜੋ ਕਾਲਾ, ਗਾੜ੍ਹਾ ਅਤੇ ਬਦਬੂ ਵਾਲਾ ਹੋਵੇ, ਉਸਨੂੰ ਮਾਹਵਾਰੀ ਦਾ ਖੂਨ ਮੰਨੇਗੀ ਤੇ ਉਸ 'ਤੇ ਮਾਹਵਾਰੀ ਦੇ ਹੁਕਮ ਲਾਗੂ ਹੋਣਗੇ। ਇਸਤੋਂ ਇਲਾਵਾ ਬਾਕੀ ਜੋ ਖੂਨ ਆਵੇਗਾ ਉਸਨੂੰ ਇਸਤਿਹਾਜ਼ਾ ਮੰਨੇਗੀ ਅਤੇ ਉਸ 'ਤੇ ਇਸਤਿਹਾਜ਼ਾ ਦੇ ਹੁਕਮ ਲਾਗੂ ਹੋਣਗੇ।
ਉਦਾਹਰਣ ਵਜੋਂ ਇੱਕ ਔਰਤ ਹੈ ਜਿਸਨੇ ਪਹਿਲਾ ਖੂਨ ਦੇਖਿਆ ਅਤੇ ਇੱਕ ਨਿਸ਼ਚਤ ਸਮੇਂ ਤੋਂ ਬਾਅਦ ਰੁਕਣ ਦੀ ਬਜਾਏ ਵਗਦਾ ਰਿਹਾ। ਇਸ ਸਮੇਂ ਦੌਰਾਨ ਦਸ ਦਿਨਾਂ ਤੱਕ ਤਾਂ ਉਹ ਖੂਨ ਕਾਲਾ ਅਤੇ ਬਾਕੀ ਦੇ ਮਹੀਨਾ ਲਾਲ ਰੰਗ ਦਾ ਸੀ; ਜਾਂ ਫੇਰ ਦਸ ਦਿਨਾਂ ਤੱਕ ਗਾੜ੍ਹਾ ਸੀ ਅਤੇ ਬਾਕੀ ਦੇ ਮਹੀਨੇ ਪਤਲਾ ਸੀ; ਜਾਂ ਦਸ ਦਿਨਾਂ ਤੱਕ ਉਸ ਵਿੱਚ ਮਾਹਵਾਰੀ ਦੇ ਖੂਨ ਦੀ ਬਦਬੂ ਆਉਂਦੀ ਸੀ ਅਤੇ ਬਾਕੀ ਦੇ ਮਹੀਨੇ ਕੋਈ ਬਦਬੂ ਨਹੀਂ ਸੀ। ਇਸ ਤਰ੍ਹਾਂ ਦੇ ਹਾਲਾਤ ਵਿੱਚ ਪਹਿਲੀ ਸਥਿਤੀ ਵਿੱਚ ਕਾਲਾ ਖੂਨ, ਦੂਜੀ ਸਥਿਤੀ ਵਿੱਚ ਗਾੜ੍ਹਾ ਖੂਨ, ਅਤੇ ਤੀਜੀ ਸਥਿਤੀ ਵਿੱਚ ਬਦਬੂਦਾਰ ਖੂਨ, ਮਾਹਵਾਰੀ ਮੰਨਿਆ ਜਾਵੇਗਾ ਅਤੇ ਬਾਕੀ ਜੋ ਵੀ ਹੋਵੇਗਾ ਉਹ ਇਸਤਿਹਾਜ਼ਾ ਹੋਵੇਗਾ। ਕਿਉਂਕਿ ਨਬੀ ﷺ ਨੇ ਫਾਤਿਮਾ ਬਿੰਤ ਅਬੀ ਹੁਬੈਸ਼ (ਰ.) ਨੂੰ ਕਿਹਾ ਸੀ:
«إِذَا كَانَ دَمُ الْحَيْضَةِ فَإِنَّهُ أَسْوَدُ يُعْرَفُ، فَإِذَا كَانَ ذَلِكَ فَأَمْسِكِي عَنِ الصَّلَاةِ فَإِذَا كَانَ الْآخَرُ فَتَوَضَّئِي وَصَلِّي؛ فَإِنَّمَا هُوَ عِرْقٌ».
"ਜਦੋਂ ਹੈਜ਼ (ਮਾਹਵਾਰੀ) ਦਾ ਖੂਨ ਆਵੇ, ਤਾਂ ਉਹ ਕਾਲਾ ਹੋਵੇਗਾ ਅਤੇ ਪਛਾਣਿਆ ਜਾ ਸਕੇਗਾ। ਸੋ ਜੇ ਅਜਿਹਾ ਹੋਵੇ, ਤਾਂ ਨਮਾਜ਼ ਪੜ੍ਹਨੀ ਬੰਦ ਕਰ ਦਿਓ; ਅਤੇ ਜੇ ਇਸਤੋਂ ਇਲਾਵਾ ਹੋਰ ਖੂਨ ਹੋਵੇ, ਤਾਂ ਵੁਜ਼ੂ ਕਰੋ ਅਤੇ ਨਮਾਜ਼ ਪੜ੍ਹੋ; ਕਿਉਂਕਿ ਇਹ ਤਾਂ ਇੱਕ ਨਾੜੀ ਤੋਂ ਨਿਕਲਣ ਵਾਲਾ ਖੂਨ ਹੈ।" ਇਸਨੂੰ ਅਬੁ-ਦਾਉਦ ਅਤੇ ਨਿਸਾਈ ਨੇ ਰਿਵਾਇਤ ਕੀਤਾ ਹੈ, ਅਤੇ ਇਸਨੂੰ ਇਬਨ ਹਿੱਬਾਨ ਤੇ ਅਲ-ਹਾਕਿਮ ਨੇ ਸਹੀ ਕਰਾਰ ਦਿੱਤਾ ਹੈ।61
ਉਂਜ ਇਸ ਹਦੀਸ ਦੀ ਸਨਦ (ਪ੍ਰਮਾਣਿਕ ਹਵਾਲਾ) ਅਤੇ ਮਤਨ (ਵਿਸ਼ਾ-ਵਸਤੂ) ਦੇ ਸਹੀ ਹੋਣ ਵਿੱਚ ਕੁੱਝ ਸ਼ੱਕ ਹੈ, ਲੇਕਿਨ ਆਲੀਮਾਂ ਨੇ ਇਸ ‘ਤੇ ਅਮਲ ਕੀਤਾ ਹੈ ਅਤੇ ਇਹ ਜ਼ਿਆਦਾਤਰ ਔਰਤਾਂ ਦੀ ਆਮ ਹਾਲਤ (ਹੈਜ਼ ਦਾ ਆਮ ਦੌਰ) 'ਤੇ ਵਾਪਸ ਭੇਜਣ ਨਾਲੋਂ ਜ਼ਿਆਦਾ ਢੁਕਵਾਂ ਹੈ।
3- ਅਜਿਹੀ ਔਰਤ ਜਿਸਨੂੰ ਨਾ ਤਾਂ ਪਹਿਲਾਂ ਤੋਂ ਮਾਹਵਾਰੀ ਦੇ ਦਿਨਾਂ ਬਾਰੇ ਪਤਾ ਹੋਵੇ ਅਤੇ ਨਾ ਹੀ ਉਹ ਖੂਨ ਦੀ ਸਹੀ ਪਹਿਚਾਣ ਕਰ ਸਕਦੀ ਹੋਵੇ; ਭਾਵ ਕਿ ਖੂਨ ਪਹਿਲੇ ਦਿਨ ਤੋਂ ਲਗਾਤਾਰ ਆ ਰਿਹਾ ਹੋਵੇ ਅਤੇ ਇੱਕੋ ਜਿਹਾ ਹੋਵੇ ਜਾਂ ਕਈ ਪ੍ਰਕਾਰ ਦਾ ਮਿਲਿਆ-ਜੁਲਿਆ ਖੂਨ ਹੋਵੇ ਕਿ ਜਿਸ ਵਿੱਚ ਮਾਹਵਾਰੀ ਦੇ ਖੂਨ ਨੂੰ ਪਹਿਚਾਨਣਾ ਸੰਭਵ ਨਾ ਹੋਵੇ। ਅਜਿਹੀ ਔਰਤ ਆਮ ਔਰਤਾਂ ਵਾਂਗ ਮਾਹਵਾਰੀ ਦੇ ਹਾਕਮਾਂ ਦਾ ਪਾਲਣ ਕਰੇਗੀ । ਸੋ ਜਦੋਂ ਤੋਂ ਖੂਨ ਆਉਣਾ ਸ਼ੁਰੂ ਹੋਇਆ ਹੋਵੇ, ਉਦੋਂ ਤੋਂ ਹਰ ਮਹੀਨੇ ਦੇ ਸ਼ੁਰੂਆਤੀ ਛੇ ਜਾਂ ਸੱਤ ਦਿਨਾਂ ਨੂੰ ਮਾਹਵਾਰੀ ਮੰਨੇਗੀ ਅਤੇ ਇਸ ਤੋਂ ਇਲਾਵਾ ਦਿਨਾਂ ਨੂੰ ਇਸਤਿਹਾਜ਼ਾ।
ਉਦਾਹਰਣ ਵਜੋਂ ਕਿਸੇ ਔਰਤ ਨੇ ਮਹੀਨੇ ਦੀ ਪੰਜਵੀਂ ਤਰੀਕ ਨੂੰ ਸਭ ਤੋਂ ਪਹਿਲਾਂ ਖੂਨ ਦੇਖਿਆ ਅਤੇ ਫੇਰ ਬਿਨਾ ਕਿਸੇ ਰੰਗ ਆਦਿ ਦੇ ਫਰਕ ਤੋਂ ਲਗਾਤਾਰ ਆਉਂਦਾ ਰਿਹਾ। ਅਜਿਹੀ ਸਥਿਤੀ ਵਿੱਚ ਉਸਦੀ ਮਾਹਵਾਰੀ ਹਰ ਮਹੀਨੇ ਦੇ ਪੰਜਵੇਂ ਦਿਨ ਤੋਂ ਸ਼ੁਰੂ ਹੋ ਕੇ ਛੇ ਜਾਂ ਸੱਤ ਦਿਨਾਂ ਦੀ ਮੰਨੀ ਜਾਵੇਗੀ। ਹਮਨਾਹ ਬਿਨਤ ਜਹਸ਼ (ਰ.) ਦੀ ਹਦੀਸ ਅਨੁਸਾਰ, ਜਿਸ ਵਿੱਚ ਉਨ੍ਹਾਂ ਨੇ ਕਿਹਾ: ਹੇ ਅੱਲਾਹ ਦੇ ਰਸੂਲ, ਇਸਤਿਹਾਜ਼ਾ ਦੇ ਕਾਰਨ ਮੈਨੂੰ ਬਹੁਤ ਜ਼ਿਆਦਾ ਖੂਨ ਆਉਂਦਾ ਹੈ, ਤਾਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਇਹ ਮੈਨੂੰ ਨਮਾਜ਼ ਅਤੇ ਰੋਜ਼ੇ ਤੋਂ ਰੋਕਦਾ ਹੈ। ਇਸ 'ਤੇ ਆਪ ﷺ ਨੇ ਫਰਮਾਇਆ:
«أَنْعَتُ لَكِ (أَصِفُ لَكِ اسْتِعْـمَال) الْكُرْسُفَ (وهُـوَ القُطْنُ) تَضَعِينَهُ عَلَى الْفَرْجِ، فَإِنَّهُ يُذْهِبُ الدَّمَ».
“ਮੈਂ ਤੈਨੂੰ ਕਪਾਹ (ਰੂੰ/ਕਾਟਨ) ਨੂੰ ਵਰਤਣ ਦੀ ਸਲਾਹ ਦਿੰਦਾ ਹਾਂ; ਇਸਨੂੰ ਤੂੰ ਆਪਣੀ ਯੋਨੀ 'ਤੇ ਰੱਖ, ਕਿਉਂਕਿ ਇਹ ਖੂਨ ਨੂੰ ਰੋਕਦਾ ਹੈ।” ਉਨ੍ਹਾਂ ਨੇ ਕਿਹਾ: “ਉਹ ਇਸ ਤੋਂ ਵੀ ਵੱਧ ਹੈ।” ਤਾਂ ਅੱਗੇ ਨਬੀ ﷺ ਨੇ ਫਰਮਾਇਆ:
«إِنَّمَا هَذَا رَكْضَةٌ مِنْ رَكَضَاتِ الشَّيْطَانِ، فَتَحَيَّضِي سِتَّةَ أَيَّامٍ أَوْ سَبْعَةً فِي عِلْمِ اللَّهِ تَعَالَى، ثُمَّ اغْتَسِلِي حَتَّى إِذَا رَأَيْتِ أَنَّكِ قَدْ طَهُرْتِ وَاسْتَنْقَيْتِ فَصَلِّي أَرْبَعًا وَعِشْرِينَ أَوْ ثَلَاثًا وَعِشْرِينَ لَيْلَةً وَأَيَّامَهَا وَصُومِي».
“ਇਹ ਸਿਰਫ਼ ਸ਼ੈਤਾਨ ਦੀ ਇੱਕ ਚਲਾਕੀ ਹੈ। ਤਾਂ ਤੁਸੀਂ ਅੱਲਾਹ ਤਆਲਾ ਦੇ ਗਿਆਨ ਅਨੁਸਾਰ (ਕਿ ਉਸਨੂੰ ਪਤਾ ਹੈ ਤੁਸੀਂ ਕਿੰਨੇ ਦਿਨ ਰੁਕ ਸਕਦੇ ਹੋਂ) ਛੇ ਜਾਂ ਸੱਤ ਦਿਨ ਹੈਜ਼ ਦੇ ਮੰਨੋ, ਫੇਰ ਗੁਸਲ ਕਰੋ। ਜਦੋਂ ਤੁਸੀਂ ਵੇਖੋ ਕਿ ਤੁਸੀਂ ਪਾਕ ਹੋ ਗਈ ਹੋ ਅਤੇ ਖੂਨ ਰੁਕ ਗਿਆ ਹੈ, ਤਾਂ ਚੌਵੀਹ ਜਾਂ ਤੇਈ ਦਿਨਾਂ ਲਈ ਦਿਨ ਤੇ ਰਾਤ ਵਿੱਚ ਨਮਾਜ਼ ਪੜ੍ਹੋ ਅਤੇ ਰੋਜ਼ਾ ਰੱਖੋ।” ਇਸਨੂੰ ਅਹਮਦ, ਅਬੁ-ਦਾਉਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ ਅਤੇ ਤਿਰਮਿਜ਼ੀ ਨੇ ਇਸਨੂੰ ਸਹੀ ਕਰਾਰ ਦਿੱਤਾ ਹੈ62, ਅਤੇ ਅਹਮਦ ਤੋਂ ਇਸਨੂੰ ਸਹੀ ਕਰਾਰ ਦੇਣਾ ਤੇ ਇਮਾਮ ਬੁਖਾਰੀ ਤੋਂ ਇਸਨੂੰ ਹਸਨ ਕਰਾਰ ਦੇਣਾ ਸਾਬਿਤ ਹੋਇਆ ਹੈ63।
ਨਬੀ ﷺ ਦੇ ਕਥਨ "ਛੇ ਜਾਂ ਸੱਤ ਦਿਨ" ਦਾ ਮਤਲਬ ਇਹ ਨਹੀਂ ਸੀ ਕਿ ਉਹ ਕਿਸੇ ਇੱਕ ਦੀ ਚੋਣ ਕਰੇ, ਸਗੋਂ ਉਸਦੇ ਮਾਹਵਾਰੀ ਦੇ ਦਿਨਾਂ ਦੀ ਗਿਣਤੀ ਦਾ ਸਹੀ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਬਾਰੇ ਦੱਸਦਾ ਹੈ। ਭਾਵ ਉਹ ਉਨ੍ਹਾਂ ਔਰਤਾਂ ਦੀ ਮਾਹਵਾਰੀ ਦੇ ਦਿਨਾਂ ਤੋਂ ਅੰਦਾਜ਼ਾ ਲਗਾਵੇਗੀ ਜੋ ਕੁਦਰਤੀ ਲੱਛਣ, ਉਮਰ ਅਤੇ ਸਾਕ-ਸੰਬੰਧੀਆਂ ਵਿੱਚੋਂ ਉਸ ਨਾਲ ਮੇਲ ਖਾਂਦੀਆਂ ਹਨ, ਅਤੇ ਇਹ ਜਾਂਚ ਕਰੇਗੀ ਕਿ ਉਨ੍ਹਾਂ ਵਿੱਚੋਂ ਕਿਹੜਾ ਖੂਨ ਉਸਦੀ ਮਾਹਵਾਰੀ ਦੇ ਖੂਨ ਨਾਲ ਜ਼ਿਆਦਾ ਮੇਲ ਖਾਂਦਾ ਹੈ, ਅਤੇ ਇਸੇ ਤਰ੍ਹਾਂ ਦੀਆਂ ਹੋਰ ਨਿਸ਼ਾਨੀਆਂ 'ਤੇ ਗੋਰ ਕਰੇਗੀ। ਇਸਤੋਂ ਬਾਅਦ ਜੇਕਰ ਉਹ ਸਮਝੇ ਕਿ ਨੇੜੇ ਦੀ ਸੰਭਾਵਨਾ ਛੇ ਦਿਨ ਦੀ ਹੈ, ਤਾਂ ਉਹ ਆਪਣੀ ਮਾਹਵਾਰੀ ਛੇ ਦਿਨਾਂ ਦੀ ਮੰਨੇਗੀ; ਅਤੇ ਜੇਕਰ ਸੱਤ ਦਿਨ ਦੀ ਹੈ, ਤਾਂ ਸੱਤ ਦੀ ਮਾਹਵਾਰੀ ਮੰਨੇਗੀ।
ਉਸ ਔਰਤ ਦੀ ਹਾਲਤ ਜੋ ਇਸਤਿਹਾਜ਼ਾ ਵਾਲੀ ਔਰਤ ਦੀ ਹਾਲਤ ਨਾਲ ਮੇਲ ਖਾਂਦੀ ਹੈ:
ਕਈ ਵਾਰੀ ਕਿਸੇ ਔਰਤ ਦੀ ਯੋਨੀ ਵਿੱਚੋਂ ਬੱਚੇਦਾਨੀ ਜਾਂ ਉਸਤੋਂ ਹੇਠਾਂ ਦੇ ਕਿਸੇ ਅੰਗ ਦੇ ਓਪਰੇਸ਼ਨ ਕਾਰਨ ਖੂਨ ਵਗਣ ਲੱਗ ਜਾਂਦਾ ਹੈ। ਇਸ ਦੀਆਂ ਦੋ ਕਿਸਮਾਂ ਹੁੰਦੀਆਂ ਹਨ:
ਪਹਿਲੀ ਕਿਸਮ: ਇਹ ਪਤਾ ਹੋਵੇ ਕਿ ਓਪਰੇਸ਼ਨ ਤੋਂ ਬਾਅਦ ਉਸ ਔਰਤ ਨੂੰ ਮਾਹਵਾਰੀ ਨਹੀਂ ਹੋ ਸਕਦੀ, ਜਿਵੇਂ ਕਿ ਪੂਰੀ ਬੱਚੇਦਾਨੀ ਨੂੰ ਕਢਵਾਉਣ 'ਤੇ ਜਾਂ ਉਸਨੂੰ ਇਸ ਤਰੀਕੇ ਨਾਲ ਬੰਦ ਕਰਵਾਉਣ 'ਤੇ ਕਿ ਉਸ ਵਿੱਚੋਂ ਖੂਨ ਨਾ ਨਿੱਕਲ ਸਕੇ। ਅਜਿਹੀ ਔਰਤ 'ਤੇ ਇਸਤਿਹਾਜ਼ਾ ਦੇ ਹੁਕਮ ਲਾਗੂ ਨਹੀਂ ਹੁੰਦੇ। ਇਸ ਔਰਤ ਦਾ ਹਾਲ ਉਹਨਾਂ ਔਰਤਾਂ ਵਾਂਗ ਮੰਨਿਆ ਜਾਵੇਗਾ ਜੋ ਪਾਕ ਹੋਣ ਤੋਂ ਬਾਅਦ ਪੀਲੇ, ਗੰਧਲੇ ਜਾਂ ਨਮੀ ਵਾਲੇ ਤਰਲ ਪਦਾਰਥ ਦੇਖਦੀਆਂ ਹਨ। ਉਹ ਨਮਾਜ਼ ਜਾਂ ਰੋਜ਼ੇ ਨਹੀਂ ਛੱਡੇਗੀ, ਅਤੇ ਜਿਮਾਹ (ਸੰਭੋਗ) ਨਹੀਂ ਰੋਕੇਗੀ। ਇਸ ਖੂਨ 'ਤੇ ਗੁਸਲ (ਇਸ਼ਨਾਨ) ਕਰਨਾ ਵੀ ਲਾਜ਼ਮੀ ਨਹੀਂ ਹੈ। ਪ੍ਰੰਤੂ ਨਮਾਜ਼ ਪੜ੍ਹਦੇ ਸਮੇਂ ਖੂਨ ਨੂੰ ਧੋਣਾ ਜ਼ਰੂਰੀ ਹੈ ਅਤੇ ਖੂਨ ਆਉਣ ਤੋਂ ਰੋਕਣ ਲਈ ਕਪੜਾ ਆਦਿ ਬੰਨ੍ਹਿਆ ਜਾਵੇਗਾ। ਫੇਰ ਨਮਾਜ਼ ਲਈ ਵੁਜ਼ੂ ਕਰੇ, ਅਤੇ ਇਹ ਵੁਜ਼ੂ ਨਮਾਜ਼ ਦਾ ਸਮਾਂ ਆਉਣ 'ਤੇ ਹੀ ਕਰੇ। ਜੇਕਰ ਨਮਾਜ਼ ਵੱਖ-ਵੱਖ ਸਮਿਆਂ ਵਾਲੀ ਹੈ (ਜਿਵੇਂ ਪੰਜ ਫਰਜ਼ ਨਮਾਜ਼ਾਂ) ਤਾਂ ਉਸਦੇ ਸਮੇਂ 'ਤੇ ਵੁਜ਼ੂ ਕਰੇ, ਨਹੀਂ ਤਾਂ ਜਦੋਂ ਨਫਲ ਨਮਾਜ਼ ਪੜ੍ਹੀ ਜਾਵੇ, ਤਾਂ ਉਸ ਵੇਲੇ ਵੁਜ਼ੂ ਕਰੇ।
ਦੂਸਰੀ ਕਿਸਮ: ਇਹ ਪੱਕੇ ਤੌਰ 'ਤੇ ਪਤਾ ਨਾ ਹੋਵੇ ਕਿ ਓਪਰੇਸ਼ਨ ਤੋਂ ਬਾਅਦ ਉਸ ਨੂੰ ਮਾਹਵਾਰੀ ਨਹੀਂ ਆਵੇਗੀ, ਸਗੋਂ ਉਸ ਨੂੰ ਮਾਹਵਾਰੀ ਆਉਣ ਦੀ ਸੰਭਾਵਨਾ ਹੋਵੇ। ਅਜਿਹੀ ਔਰਤ ਇਸਤਿਹਾਜ਼ਾ ਵਾਲੀ ਔਰਤ ਵਾਂਗ ਮੰਨੀ ਜਾਵੇਗੀ। ਇਸਦਾ ਸਬੂਤ ਆਪ ﷺ ਦਾ ਇਹ ਫਰਮਾਨ ਹੈ ਜੋ ਆਪ ﷺ ਨੇ ਫਾਤਿਮਾ ਬਿੰਤ ਅਬੀ ਹੁਬੈਸ਼ ਨੂੰ ਫਰਮਾਇਆ ਸੀ:
«إِنَّمَا ذَلِكَ عِرْقٌ وَلَيْسَ بِالْحَيْضَةِ، فَإِذَا أَقْبَلَتِ الْحَيْضَةُ فَاتْرُكِي الصَّلَاةَ».
"ਇਹ ਤਾਂ ਇੱਕ ਨਾੜੀ ਦਾ ਖੂਨ ਹੈ ਨਾ ਕਿ ਮਾਹਵਾਰੀ। ਇਸ ਲਈ ਜਦੋਂ ਮਾਹਵਾਰੀ ਆਵੇ, ਉਦੋਂ ਹੀ ਨਮਾਜ਼ ਛੱਡੋ।"64
ਕਿਉਂਕਿ ਆਪ ﷺ ਦਾ ਫਰਮਾਨ:
«فَإِذَا أَقْبَلَتِ الْحَيْضَةُ».
"ਜਦੋਂ ਮਾਹਵਾਰੀ ਆਵੇ" ਇਹ ਸਪਸ਼ਟ ਕਰਦਾ ਹੈ ਕਿ ਜਿਸ ਔਰਤ ਨੂੰ ਇਸਤਿਹਾਜ਼ਾ ਹੋਵੇ ਅਤੇ ਉਸਨੂੰ ਆਪਣੀ ਮਾਹਵਾਰੀ ਦੀ ਸ਼ੁਰੂਆਤ ਤੇ ਅੰਤ ਦਾ ਪਤਾ ਹੋਵੇ, ਉਹ (ਮਾਹਵਾਰੀ ਦੇ ਖੂਨ ਤੋਂ ਬਾਅਦ ਆਉਣ ਵਾਲੇ ਖੂਨ ਨੂੰ) ਇਸਤਿਹਾਜ਼ਾ ਮੰਨੇਗੀ। ਲੇਕਿਨ ਜਿਸ ਔਰਤ ਨੂੰ ਮਾਹਵਾਰੀ ਆਉਣੀ ਨਾਮੁਮਕਿਨ (ਅਸੰਭਵ) ਹੈ, ਉਸ ਦਾ ਖੂਨ ਹਰ ਹਾਲਤ ਵਿੱਚ ਨਾੜੀ ਦਾ ਖੂਨ ਮੰਨਿਆ ਜਾਵੇਗਾ।
ਇਸਤਿਹਾਜ਼ਾ ਦੇ ਹੁਕਮ:
ਪਿੱਛੇ ਜੋ ਦੱਸਿਆ ਗਿਆ ਹੈ, ਉਸ ਤੋਂ ਸਾਨੂੰ ਸਾਫ ਪਤਾ ਚਲਦਾ ਹੈ ਕਿ ਕਦੋਂ ਖੂਨ ਮਾਹਵਾਰੀ ਦਾ ਮੰਨਿਆ ਜਾਂਦਾ ਹੈ ਅਤੇ ਕਦੋਂ ਇਸਤਿਹਾਜ਼ਾ ਦਾ ਮੰਨਿਆ ਜਾਂਦਾ ਹੈ। ਇਸ ਲਈ ਜਦੋਂ ਖੂਨ ਮਾਹਵਾਰੀ ਦਾ ਹੋਵੇਗਾ, ਉਸ 'ਤੇ ਮਾਹਵਾਰੀ ਦੇ ਹੁਕਮ ਲਾਗੂ ਹੋਣਗੇ ਅਤੇ ਜਦੋਂ ਇਸਤਿਹਾਜ਼ਾ ਦਾ ਹੋਵੇਗਾ, ਉਸ 'ਤੇ ਇਸਤਿਹਾਜ਼ਾ ਦੇ ਹੁਕਮ ਲਾਗੂ ਹੋਣਗੇ।
ਮਾਹਵਾਰੀ ਦੇ ਜ਼ਰੂਰੀ ਹੁਕਮਾਂ ਬਾਰੇ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ।
ਜੇਕਰ ਗੱਲ ਕਰੀਏ ਇਸਤਿਹਾਜ਼ਾ ਦੀ ਤਾਂ ਸ਼ਰੀਅਤੀ ਦ੍ਰਿਸ਼ਟੀਕੋਣ ਤੋਂ ਇਸਤਿਹਾਜ਼ਾ ਪਾਕੀ ਵਾਂਗ ਹੀ ਹੈ। ਲੇਕਿਨ ਇਸਤਿਹਾਜ਼ਾ ਵਾਲੀ ਔਰਤ ਅਤੇ ਪਾਕ ਔਰਤ ਵਿਚਕਾਰ ਨਿਮਨਲਿਖਿਤ ਚੀਜ਼ਾਂ ਦਾ ਫਰਕ ਹੈ:
1- ਇਸਤਿਹਾਜ਼ਾ ਵਾਲੀ ਔਰਤ ਲਈ ਹਰ ਨਮਾਜ਼ ਲਈ ਵੁਜ਼ੂ ਕਰਨਾ ਲਾਜ਼ਮੀ ਹੈ। ਕਿਉਂਕਿ ਨਬੀ ﷺ ਨੇ ਫਾਤਿਮਾ ਬਿੰਤ ਅਬੀ ਹੁਬੈਸ਼ ਨੂੰ ਕਿਹਾ ਸੀ:
«ثُمَّ تَوَضَّئِي لِكُلِّ صَلَاةٍ».
"ਫੇਰ ਹਰ ਨਮਾਜ਼ ਲਈ ਵੁਜ਼ੂ ਕਰੋ।" ਇਮਾਮ ਬੁਖਾਰੀ ਨੇ ਖੂਨ ਧੋਣ ਦੇ ਪਾਠ ਵਿੱਚ ਇਸਨੂੰ ਰਿਵਾਇਤ ਕੀਤਾ ਗਿਆ ਹੈ। ਇਸਦਾ ਮਤਲਬ ਇਹ ਹੈ ਕਿ ਨਿਰਧਾਰਿਤ ਸਮਿਆਂ ਦੀ ਨਮਾਜ਼ਾਂ ਲਈ ਵੁਜ਼ੂ, ਉਨ੍ਹਾਂ ਦਾ ਸਮਾਂ ਸ਼ੁਰੂ ਹੋਣ 'ਤੇ ਕਰੇਗੀ। ਲੇਕਿਨ ਜੇ ਨਮਾਜ਼ ਸਮੇਂ ਨਾਲ ਜੁੜੀ ਨਹੀਂ ਹੈ ਤਾਂ ਉਸ ਲਈ ਵੁਜ਼ੂ, ਨਮਾਜ਼ ਪੜ੍ਹਨ ਦਾ ਇਰਾਦਾ ਕਰਨ ਵੇਲੇ ਕਰੇਗੀ।
2- ਵੁਜ਼ੂ ਕਰਨ ਤੋਂ ਪਹਿਲਾਂ ਖੂਨ ਦੇ ਨਿਸ਼ਾਨਾਂ/ਦਾਗਾਂ ਨੂੰ ਧੋਵੇਗੀ, ਅਤੇ ਖੂਨ ਨੂੰ ਰੋਕਣ ਲਈ ਆਪਣੇ ਗੁਪਤ-ਅੰਗ 'ਤੇ ਰੂੰ ਦਾ ਟੁਕੜਾ ਬੰਨ੍ਹੇਗੀ। ਕਿਉਂਕਿ ਨਬੀ ﷺ ਨੇ ਹਮਨਾਹ (ਰ.) ਨੂੰ ਕਿਹਾ ਸੀ:
«أَنْعَتُ لَكِ الْكُرْسُفَ فَإِنَّهُ يُذْهِبُ الدَّمَ». قَالَتْ: فَإِنَّهُ أَكْثَرُ مِنْ ذَلِكَ. قَالَ: «فَاتَّخِذِي ثَوْبًا». قَالَتْ: هُوَ أَكْثَرُ مِنْ ذَلِكَ. قَالَ: «فَتَلَجَّمِي».
“ਮੈਂ ਤੈਨੂੰ ਕਪਾਹ ਵਰਤਣ ਦੀ ਸਲਾਹ ਦਿੰਦਾ ਹਾਂ; ਇਸਨੂੰ ਤੂੰ ਆਪਣੀ ਯੋਨੀ 'ਤੇ ਰੱਖ, ਕਿਉਂਕਿ ਇਹ ਖੂਨ ਨੂੰ ਰੋਕਦਾ ਹੈ।” ਉਨ੍ਹਾਂ ਨੇ ਕਿਹਾ: ਉਹ ਇਸ ਤੋਂ ਵੀ ਵੱਧ ਹੈ। ਤਾਂ ਆਪ ﷺ ਨੇ ਫਰਮਾਇਆ: "ਤਾਂ ਫੇਰ ਕਪੜਾ ਬੰਨ੍ਹ ਲੈ। ਉਨ੍ਹਾਂ ਨੇ ਫੇਰ ਕਿਹਾ: ਉਹ ਇਸ ਨਾਲ ਵੀ ਨਹੀਂ ਰੁਕੇਗਾ। ਤਾਂ ਨਬੀ ﷺ ਨੇ ਫਰਮਾਇਆ: "ਤਾਂ ਫੇਰ ਲਗਾਮ ਵਾਂਗ ਕੱਸ ਕੇ ਬੰਨ੍ਹ ਲੈ।" ਹਦੀਸ ਦੇ ਅੰਤ ਤੱਕ। ਇਸ ਤੋਂ ਬਾਅਦ ਵੀ ਜੇਕਰ ਖੂਨ ਨਿਕਲਦਾ ਹੈ, ਤਾਂ ਕੋਈ ਹਰਜ ਦੀ ਗੱਲ ਨਹੀਂ। ਕਿਉਂਕਿ ਨਬੀ ﷺ ਨੇ ਫਾਤਿਮਾ ਬਿੰਤ ਅਬੀ ਹੁਬੈਸ਼ ਨੂੰ ਫਰਮਾਇਆ ਸੀ:
«اجْتَنِبِي الصَّلَاةَ أَيَّامَ حَيْضِكِ، ثُمَّ اغْتَسِلِي وَتَوَضَّئِي لِكُلِّ صَلَاةٍ، ثُمَّ صَلِّي، وَإِنْ قَطَرَ الدَّمُ عَلَى الْحَصِيرِ».
"ਮਾਹਵਾਰੀ ਦੇ ਦੌਰਾਨ ਨਮਾਜ਼ ਨਾ ਪੜ੍ਹੋ। ਫੇਰ ਜਦੋਂ ਉਹ ਖਤਮ ਹੋ ਜਾਵੇ ਤਾਂ ਗੁਸਲ ਕਰੋ ਅਤੇ ਹਰ ਨਮਾਜ਼ ਲਈ ਵੁਜ਼ੂ ਕਰੋ, ਫੇਰ ਨਮਾਜ਼ ਪੜ੍ਹੋ, ਭਾਵੇਂ ਖੂਨ ਦੀਆਂ ਬੂੰਦਾਂ ਚਟਾਈ 'ਤੇ ਡਿੱਗਦੀਆਂ ਹੋਣ।" [ਇਸਨੂੰ ਅਹਿਮਦ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ]65
3- ਸੰਭੋਗ: ਇਸ ਬਾਰੇ ਵਿਦਵਾਨਾਂ ਵਿੱਚ ਮਤਭੇਦ ਹੈ, ਉਹ ਵੀ ਉਸ ਸਥਿਤੀ ਵਿੱਚ ਜਦੋਂ ਇਸਨੂੰ ਛੱਡਣ ਨਾਲ ਬਦਕਾਰੀ (ਵਿਭਚਾਰਤਾ) ਵਿੱਚ ਪੈਣ ਦਾ ਡਰ ਨਾ ਹੋਵੇ। ਸਹੀ ਮਤ ਇਹ ਹੈ ਕਿ ਭਾਵੇਂ ਗੁਨਾਹ ਦਾ ਡਰ ਹੋਵੇ ਜਾਂ ਨਾ ਹੋਵੇ, ਸੰਭੋਗ ਜਾਇਜ਼ ਹੈ। ਕਿਉਂਕਿ ਨਬੀ ﷺ ਦੇ ਸਮੇਂ ਵਿੱਚ ਕਈ ਔਰਤ ਜਿਨ੍ਹਾਂ ਦੀ ਗਿਣਤੀ ਦਸ ਜਾਂ ਉਸ ਤੋਂ ਵੀ ਵੱਧ ਸੀ, ਇਸਤਿਹਾਜ਼ਾ ਦਾ ਸ਼ਿਕਾਰ ਹੋਈਆਂ ਸਨ, ਲੇਕਿਨ ਅੱਲਾਹ ਅਤੇ ਉਸਦੇ ਰਸੂਲ ﷺ ਨੇ ਉਨ੍ਹਾਂ ਨੂੰ ਸੰਭੋਗ ਕਰਨ ਤੋਂ ਨਹੀਂ ਰੋਕਿਆ ਸੀ। ਬਲਕਿ ਅੱਲਾਹ ਤਆਲਾ ਦਾ ਇਹ ਫ਼ਰਮਾਨ:
﴿...فَاعْتَزِلُواْ النِّسَاء فِي الْمَحِيضِ...﴾
“...ਸੋ ਤੁਸੀਂ ਹੈਜ਼ (ਦੀ ਹਾਲਤ) ਵਿੱਚ ਔਰਤਾਂ ਤੋਂ ਪਰ੍ਹਾਂ ਰਹੋ (ਭਾਵ ਸੰਭੋਗ ਨਾ ਕਰੋ)…” [ਸੂਰਤ ਅਲ-ਬਕਰਹ: 222] ਇਸ ਗੱਲ ਦਾ ਸਬੂਤ ਹੈ ਕਿ ਮਾਹਵਾਰੀ ਤੋਂ ਇਲਾਵਾ ਕਿਸੇ ਹੋਰ ਸਮੇਂ ਉਨ੍ਹਾਂ ਤੋਂ ਦੂਰ ਰਹਿਣਾ ਲਾਜ਼ਮੀ ਨਹੀਂ ਹੈ; ਅਤੇ ਕਿਉਂਕਿ ਉਨ੍ਹਾਂ ਦੀ ਨਮਾਜ਼ ਜਾਇਜ਼ ਹੈ, ਤਾਂ ਸੰਭੋਗ ਤਾਂ ਇਸ ਤੋਂ ਵੀ ਛੋਟਾ ਮਾਮਲਾ ਹੈ। ਇਸ ਸੰਭੋਗ ਦੀ ਤੁਲਨਾ ਮਾਹਵਾਰੀ ਦੇ ਸੰਭੋਗ ਨਾਲ ਕਰਨਾ ਸਹੀ ਨਹੀਂ ਹੈ; ਕਿਉਂਕਿ ਇਹ ਦੋਵੇਂ ਸਮਾਨ ਨਹੀਂ ਹਨ, ਇੱਥੋਂ ਤੱਕ ਕਿ ਇਸਤਿਹਾਜ਼ਾ ਵਿੱਚ ਸੰਭੋਗ ਕਰਨ ਨੂੰ ਹਰਾਮ ਕਹਿਣ ਵਾਲਿਆਂ ਦੀ ਨਜ਼ਰ ਵਿੱਚ ਵੀ। ਸੋ ਜਿੱਥੇ ਫਰਕ ਹੋਵੇ, ਉੱਥੇ ਤੁਲਨਾ ਕਰਨੀ ਸਹੀ ਨਹੀਂ ਹੁੰਦੀ।
ਛੇਵਾਂ ਪਾਠ: ਨਿਫ਼ਾਸ ਦਾ ਖੂਨ ਅਤੇ ਇਸ ਦੇ ਹੁਕਮ
ਅਨ-ਨਿਫ਼ਾਸ: ਇਹ ਉਹ ਖੂਨ ਹੈ ਜੋ, ਬੱਚੇ ਦੇ ਜਨਮ ਵੇਲੇ ਬੱਚੇਦਾਨੀ ਵਿੱਚੋਂ, ਜਨਮ ਦੇ ਸਮੇਂ ਜਾਂ ਬਾਅਦ ਵਿੱਚ ਜਾਂ ਦੋ-ਤਿੰਨ ਦਿਨ ਪਹਿਲਾਂ, ਦਰਦਾਂ ਦੇ ਨਾਲ ਆਵੇ।
ਸ਼ੇਖ ਅਲ-ਇਸਲਾਮ ਇਬਨ ਤੈਮੀਆ ਕਹਿੰਦੇ ਹਨ: "ਦਰਦ ਸ਼ੁਰੂ ਹੋਣ 'ਤੇ ਜੋ ਖੂਨ ਦਿਖਾਈ ਦੇਵੇ ਉਹ ਨਿਫ਼ਾਸ ਹੈ।" ਉਨ੍ਹਾਂ ਨੇ ਦੋ ਜਾਂ ਤਿੰਨ ਦਿਨਾਂ ਪਹਿਲਾਂ ਦਿਸਣ ਦੀ ਗੱਲ ਨਹੀਂ ਕੀਤੀ। ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਸੀ: ਉਹ ਖੂਨ ਜੋ ਦਰਦ ਦੇ ਨਾਲ ਬੱਚੇ ਦੇ ਜਨਮ ਦੇ ਸਮੇਂ ਆਵੇ, ਉਹ ਨਿਫ਼ਾਸ ਹੈ। ਫਿਰ ਵਿਦਵਾਨਾਂ ਦਾ ਇਸ ਗੱਲ 'ਤੇ ਮਤਭੇਦ ਹੈ ਕਿ: ਕੀ ਨਿਫ਼ਾਸ ਦੀ ਘੱਟੋ ਘੱਟ ਜਾਂ ਵੱਧ ਤੋਂ ਵੱਧ ਸੀਮਾ ਨਿਰਧਾਰਿਤ ਹੈ ਜਾਂ ਨਹੀਂ? ਸ਼ੇਖ ਇਬਨ ਤੈਮੀਆ ਦੀ ਇੱਕ ਪੁਸਤਿਕਾ, ਜਿਸ ਵਿੱਚ ਉਨ੍ਹਾਂ ਨੇ ਉਨ੍ਹਾਂ ਚੀਜ਼ਾਂ ਬਾਰੇ ਗੱਲ ਕੀਤੀ ਹੈ, ਜਿਨ੍ਹਾਂ ਨੂੰ ਵਿਦਵਾਨਾਂ ਨੇ ਸ਼ਰੀਅਤੀ ਹੁਕਮਾਂ ਨਾਲ ਜੋੜਿਆ ਹੈ, ਦੇ (ਪੰਨਾ 37) ਵਿੱਚ ਕਿਹਾ ਹੈ: “ਨਿਫ਼ਾਸ ਦਾ ਖੂਨ ਨਿਕਲਣ ਦੀ ਘੱਟੋ-ਘੱਟ ਜਾਂ ਵੱਧੋ-ਵੱਧ ਕੋਈ ਸੀਮਾ ਨਿਰਧਾਰਿਤ ਨਹੀਂ ਹੈ। ਜੇਕਰ ਕਿਸੇ ਔਰਤ ਨੂੰ ਚਾਲੀ ਜਾਂ ਸੱਠ ਜਾਂ ਸੱਤਰ ਦਿਨਾਂ ਤੱਕ ਖੂਨ ਆਵੇ ਲੇਕਿਨ ਉਸਤੋਂ ਬਾਅਦ ਬੰਦ ਹੋ ਜਾਵੇ, ਤਾਂ ਉਸਨੂੰ ਨਿਫ਼ਾਸ ਮੰਨਿਆ ਜਾਵੇਗਾ। ਲੇਕਿਨ ਜੇਕਰ ਲਗਾਤਾਰ ਵਗਦਾ ਰਹੇ ਤਾਂ ਉਹ ਨਿਫ਼ਾਸ ਨਹੀਂ, ਸਗੋਂ ਬਿਮਾਰੀ ਦਾ ਖੂਨ ਹੈ ਅਤੇ ਉਸ ਦੇ ਨਿਫ਼ਾਸ ਦੀ ਸੀਮਾ ਚਾਲੀ ਦਿਨ ਹੋਵੇਗੀ, ਕਿਉਂਕਿ ਆਮ ਤੌਰ 'ਤੇ ਇੰਨੇ ਦਿਨਾਂ ਵਿੱਚ ਖੂਨ ਬੰਦ ਹੋ ਜਾਂਦਾ ਹੈ; ਅਤੇ ਇਸ ਸਬੰਧ ਵਿੱਚ ਸਹਾਬੀਆਂ ਦੇ ਕੁੱਝ ਕਥਨ ਵੀ ਮਿਲਦੇ ਹਨ।"
ਮੈਂ ਕਹਿੰਦਾ ਹਾਂ: ਇਸ ਦੇ ਆਧਾਰ 'ਤੇ ਜੇਕਰ ਖੂਨ ਚਾਲੀ ਦਿਨਾਂ ਤੋਂ ਬਾਅਦ ਵੀ ਆ ਰਿਹਾ ਹੈ ਅਤੇ ਉਸਤੋਂ ਬਾਅਦ ਰੁਕਣ ਦੀ ਆਮ ਆਦਤ ਹੋਵੇ ਜਾਂ ਥੋੜ੍ਹੇ ਸਮੇਂ ਬਾਅਦ ਰੁਕਣ ਦਾ ਕੋਈ ਸੰਕੇਤ ਮਿਲਦਾ ਹੋਵੇ, ਤਾਂ ਰੁਕਣ ਤੱਕ ਇੰਤਜ਼ਾਰ ਕਰੇਗੀ। ਲੇਕਿਨ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਤਾਂ ਚਾਲੀ ਦਿਨ ਪੂਰੇ ਹੋਣ 'ਤੇ ਇਸ਼ਨਾਨ ਕਰੇਗੀ; ਕਿਉਂਕਿ ਆਮ ਤੌਰ 'ਤੇ ਇੰਨੇ ਦਿਨਾਂ ਵਿੱਚ ਖੂਨ ਰੁਕ ਜਾਂਦਾ ਹੈ। ਹਾਂ, ਜੇਕਰ ਇਸਤੋਂ ਤੁਰੰਤ ਬਾਅਦ ਮਾਹਵਾਰੀ ਦਾ ਸਮਾਂ ਆ ਜਾਵੇ, ਤਾਂ ਮਾਹਵਾਰੀ ਪੂਰੀ ਹੋਣ ਤੱਕ ਇੰਤਜ਼ਾਰ ਕਰੇਗੀ। ਹੁਣ ਜਦੋਂ ਖੂਨ ਰੁਕ ਜਾਵੇਗਾ ਤਾਂ ਉਸਨੂੰ ਆਪਣੀ ਆਮ ਆਦਤ ਮੰਨ ਲਵੇਗੀ ਅਤੇ ਭਵਿੱਖ ਵਿੱਚ ਇਸੇ ਦੇ ਅਨੁਸਾਰ ਕੰਮ ਕਰੇਗੀ। ਲੇਕਿਨ ਜੇ ਇਸਤੋਂ ਬਾਅਦ ਵੀ ਖੂਨ ਨਹੀਂ ਰੁਕਦਾ, ਤਾਂ ਉਸਨੂੰ ਇਸਤਿਹਾਜ਼ਾ ਮੰਨੇਗੀ ਅਤੇ ਇਸਤਿਹਾਜ਼ਾ ਦੇ ਜੋ ਹੁਕਮ ਪਿੱਛੇ ਦੱਸੇ ਜਾ ਚੁੱਕੇ ਹਨ, ਉਨ੍ਹਾਂ ਦਾ ਪਾਲਣ ਕਰੇਗੀ। ਜੇਕਰ ਖੂਨ ਰੁਕ ਜਾਵੇ, ਤਾਂ ਉਹ ਪਾਕ ਮੰਨੀ ਜਾਵੇਗੀ -ਫੇਰ ਭਾਵੇਂ ਇਹ ਚਾਲੀ ਦਿਨਾਂ ਤੋਂ ਪਹਿਲਾਂ ਹੀ ਕਿਉਂ ਨਾ ਹੋਵੇ- ਤਾਂ ਹੁਣ ਉਹ ਇਸ਼ਨਾਨ ਕਰੇ, ਨਮਾਜ਼ ਪੜ੍ਹੇ, ਰੋਜ਼ੇ ਰੱਖੇ, ਅਤੇ ਉਸਦਾ ਪਤੀ ਉਸ ਨਾਲ ਸੰਭੋਗ ਕਰ ਸਕਦਾ ਹੈ। ਲੇਕਿਨ ਜੇਕਰ ਖੂਨ ਇੱਕ ਦਿਨ ਤੋਂ ਘੱਟ ਸਮੇਂ ਲਈ ਰੁਕਦਾ ਹੈ, ਤਾਂ ਉਸਦੀ ਕੋਈ ਮਾਨਤਾ ਨਹੀਂ ਹੋਵੇਗੀ ਅਤੇ ਉਸ 'ਤੇ ਕੋਈ ਹੁਕਮ ਨਹੀਂ ਲੱਗੇਗਾ, ਜਿਵੇਂ ਕਿ 'ਅਲ-ਮੁਗਨੀ' ਵਿੱਚ ਕਿਹਾ ਗਿਆ ਹੈ।66
ਇਹ ਜਾਣਨਾ ਜ਼ਰੂਰੀ ਹੈ ਕਿ ਨਿਫਾਸ ਉਦੋਂ ਤੱਕ ਸਥਾਪਿਤ ਨਹੀਂ ਹੁੰਦਾ ਜਦੋਂ ਤੱਕ ਸਪੱਸ਼ਟ ਰੂਪ ਵਿੱਚ ਮਨੁੱਖੀ ਆਕਾਰ ਤੇ ਵਿਸ਼ੇਸ਼ਤਾਵਾਂ ਵਾਲੇ ਭਰੂਣ ਦਾ ਪਤਨ ਨਹੀਂ ਹੁੰਦਾ। ਸੋ: ਜੇਕਰ ਇੱਕ ਅਜਿਹੇ ਛੋਟੇ ਜੀਵ (ਭਰੂਣ) ਦਾ ਪਤਨ ਹੋਵੇ ਜਿਸ ਵਿੱਚ ਮਨੁੱਖੀ ਵਿਸ਼ੇਸ਼ਤਾਵਾਂ ਸਪੱਸ਼ਟ ਨਹੀਂ ਹੁੰਦੀਆਂ, ਤਾਂ ਉਸਦਾ ਖੂਨ ਨਿਫ਼ਾਸ ਦਾ ਖੂਨ ਨਹੀਂ, ਸਗੋਂ ਇਹ ਨਾੜੀ ਦਾ ਖੂਨ ਮੰਨਿਆ ਜਾਵੇਗਾ ਅਤੇ ਉਹ ਔਰਤ ਇਸਤਿਹਾਜ਼ਾ ਵਾਲੀ ਔਰਤ ਵਾਂਗ ਹੋਵੇਗੀ। ਇਸ ਵਿੱਚ ਘੱਟੋ-ਘੱਟ ਸਮਾਂ ਜਿਸ ਵਿੱਚ ਭਰੂਣ ਪੂਰੀ ਤਰ੍ਹਾਂ ਮਨੁੱਖੀ ਵਿਸ਼ੇਸ਼ਤਾਵਾਂ ਨੂੰ ਵਿਕਸਤ ਕਰ ਸਕਦਾ ਹੈ ਉਹ ਗਰਭ ਅਵਸਥਾ ਤੋਂ ਲੈ ਕੇ ਅੱਸੀ ਦਿਨ ਹੁੰਦੀ ਹੈ, ਅਤੇ ਆਮ ਮਾਮਲਿਆਂ ਵਿੱਚ ਇਹ ਨੱਬੇ ਦਿਨ ਹੁੰਦੀ ਹੈ।
ਮਜਦੁਦੀਨ ਇਬਨ ਤੈਮੀਆ ਕਹਿੰਦੇ ਹਨ: "ਤਾਂ ਜੇਕਰ ਕੋਈ ਔਰਤ ਇਸ ਸਮੇਂ ਤੋਂ ਪਹਿਲਾਂ ਦਰਦਾਂ ਦੇ ਨਾਲ ਖੂਨ ਨੂੰ ਦੇਖੇ, ਤਾਂ ਉਹ ਇਸ ਖੂਨ ਵੱਲ ਧਿਆਨ ਨਾ ਦੇਵੇ (ਭਾਵ ਇਸਨੂੰ ਨਿਫਾਸ ਨਾ ਸਮਝੇ); ਅਤੇ ਜੇਕਰ ਇਸ ਸਮੇਂ ਤੋਂ ਬਾਅਦ ਦੇਖੇ ਤਾਂ ਨਮਾਜ਼ ਅਤੇ ਰੋਜ਼ੇ ਛੱਡ ਦੇਵੇ। ਫੇਰ ਜੇਕਰ ਜਨਮ ਦੇਣ ਤੋਂ ਬਾਅਦ ਜੋ ਮਾਮਲਾ ਪਹਿਲਾਂ ਜਾਪਦਾ ਸੀ, ਉਹ ਗਲਤ ਨਿੱਕਲੇ (ਭਾਵ ਭਰੂਣ ਦਾ ਆਕਾਰ ਸਪਸ਼ਟ ਹੋਵੇ) ਤਾਂ ਉਹ ਔਰਤ ਆਪਣੀਆਂ ਪਿਛਲੀਆਂ ਇਬਾਦਤਾਂ ਦੀ ਕਜ਼ਾ ਕਰੇਗੀ। ਲੇਕਿਨ ਜੇ ਮਾਮਲਾ ਸਪਸ਼ਟ ਨਾ ਹੋ ਸਕੇ, ਤਾਂ ਜੋ ਹਾਲਤ ਸਾਹਮਣੇ ਦਿੱਸਦੀ ਹੈ ਉਸੇ ਅਨੁਸਾਰ ਹੁਕਮ ਲਾਗੂ ਹੋਣਗੇ ਅਤੇ ਕਜ਼ਾ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ।" ਇਸ ਦਾ ਹਵਾਲਾ ਸ਼ਰਹੁਲ-ਇਕਨਾ ਵਿੱਚ ਦਿੱਤਾ ਗਿਆ ਹੈ।67
ਨਿਫ਼ਾਸ ਦੇ ਹੁਕਮ:
ਨਿਫ਼ਾਸ ਦੇ ਹੁਕਮ ਮਾਹਵਾਰੀ ਦੇ ਹੁਕਮਾਂ ਵਾਂਗ ਹੀ ਹਨ, ਸਿਵਾਏ ਹੇਠ ਲਿਖੇ ਨੁਕਤਿਆਂ ਤੋਂ:
1- ਇਦੱਤ: ਇਸਦਾ ਸਮਾਂ ਤਲਾਕ 'ਤੇ ਅਧਾਰਿਤ ਹੈ, ਨਿਫ਼ਾਸ 'ਤੇ ਨਹੀਂ। ਕਿਉਂਕਿ ਜੇ ਤਲਾਕ ਜਨਮ ਤੋਂ ਪਹਿਲਾਂ ਦਿੱਤਾ ਜਾਵੇ, ਤਾਂ ਇਦੱਤ ਜਨਮ ਦੇ ਨਾਲ ਖਤਮ ਹੋਵੇਗੀ ਨਿਫ਼ਾਸ ਨਾਲ ਨਹੀਂ, ਅਤੇ ਜੇ ਤਲਾਕ ਜਨਮ ਤੋਂ ਬਾਅਦ ਦਿੱਤਾ ਜਾਵੇ, ਤਾਂ ਉਸਦੀ ਮਾਹਵਾਰੀ ਵਾਪਸ ਆਉਣ ਦੀ ਉਡੀਕ ਕੀਤੀ ਜਾਵੇਗੀ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ।
2- ਈਲਾ ਦੀ ਮਿਆਦ ਵਿੱਚ ਮਾਹਵਾਰੀ ਦੀ ਮਿਆਦ ਨੂੰ ਗਿਣਿਆ ਜਾਵੇਗਾ, ਲੇਕਿਨ ਨਿਫ਼ਾਸ ਦੀ ਮਿਆਦ ਨੂੰ ਨਹੀਂ ਗਿਣਿਆ ਜਾਵੇਗਾ ।
ਈਲਾ: ਜਦੋਂ ਕੋਈ ਵਿਅਕਤੀ ਆਪਣੀ ਪਤਨੀ ਨਾਲ ਹਮੇਸ਼ਾ ਲਈ ਜਾਂ ਚਾਰ ਮਹੀਨਿਆਂ ਤੋਂ ਵੱਧ ਸਮੇਂ ਲਈ ਸੰਭੋਗ ਨਾ ਕਰਨ ਦੀ ਸਹੁੰ ਖਾਵੇ ਅਤੇ ਉਸਦੀ ਪਤਨੀ ਉਸ ਨਾਲ ਸੰਭੋਗ ਕਰਨ ਦੀ ਮੰਗ ਕਰੇ, ਤਾਂ ਉਸਨੂੰ ਸਹੁੰ ਖਾਣ ਦੇ ਦਿਨ ਤੋਂ ਚਾਰ ਮਹੀਨੇ ਤੱਕ ਦਾ ਸਮਾਂ ਦਿੱਤਾ ਜਾਵੇਗਾ। ਜਦੋਂ ਇਹ ਸਮਾਂ ਪੂਰਾ ਹੋ ਜਾਵੇ ਤਾਂ ਉਸਨੂੰ ਪਤਨੀ ਦੀ ਮੰਗ 'ਤੇ ਸੰਭੋਗ ਕਰਨ ਜਾਂ ਉਸਤੋਂ ਹਮੇਸ਼ਾ ਲਈ ਵੱਖ ਹੋਣ ਲਈ ਕਿਹਾ ਜਾਵੇਗਾ। ਇਸ ਸਮੇਂ ਦੌਰਾਨ ਜੇਕਰ ਨਿਫ਼ਾਸ ਦੀ ਮਿਆਦ ਆਉਂਦੀ ਹੈ, ਤਾਂ ਇਸ ਮਿਆਦ ਨੂੰ ਈਲਾ ਦੀ ਮਿਆਦ ਵਿੱਚ ਨਹੀਂ ਗਿਣਿਆ ਜਾਵੇਗਾ, ਸਗੋਂ ਚਾਰ ਮਹੀਨਿਆਂ ਵਿੱਚ ਜਿੰਨੇ ਦਿਨ ਨਿਫ਼ਾਸ ਦੇ ਸੀ, ਉੰਨੇ ਦਿਨ ਹੋਰ ਵਧਾ ਦਿੱਤੇ ਜਾਣਗੇ। ਜਦੋਂ ਕਿ ਇਸਦੇ ਉਲਟ ਮਾਹਵਾਰੀ ਦੀ ਮਿਆਦ ਨੂੰ ਵਿੱਚ ਗਿਣਿਆ ਜਾਵੇਗਾ।
3- ਜਵਾਨੀ (ਅੱਲ੍ਹੜਪਣ): ਜਵਾਨੀ ਮਾਹਵਾਰੀ ਦੇ ਨਾਲ ਆਉਂਦੀ ਹੈ ਨਿਫ਼ਾਸ ਦੇ ਨਾਲ ਨਹੀਂ। ਕਿਉਂਕਿ ਇੱਕ ਔਰਤ ਦੇ ਗਰਭਵਤੀ ਹੋਣ ਲਈ ਜ਼ਰੂਰੀ ਹੈ ਕਿ ਉਸ ਵਿੱਚੋਂ ਪਹਿਲਾਂ ਵੀਰਜ ਨਿੱਕਲਦਾ ਹੋਵੇ। ਸੋ ਜਵਾਨੀ ਵੀਰਜ ਨਿੱਕਲਣ 'ਤੇ ਆਉਂਦੀ ਹੈ ਜੋ ਕਿ ਗਰਭ ਅਵਸਥਾ ਤੋਂ ਪਹਿਲਾਂ ਨਿੱਕਲਦਾ ਹੈ।
4- ਜੇਕਰ ਕਿਸੇ ਔਰਤ ਦੀ ਮਾਹਵਾਰੀ ਦਾ ਖੂਨ ਨਿਰਧਾਰਿਤ ਸਮੇਂ ਵਿੱਚ ਰੁਕ ਜਾਵੇ ਅਤੇ ਫਿਰ ਦੁਬਾਰਾ ਆ ਜਾਵੇ, ਤਾਂ ਇਹ ਪੱਕੇ ਤੌਰ 'ਤੇ ਮਾਹਵਾਰੀ ਦਾ ਖੂਨ ਮੰਨਿਆ ਜਾਵੇਗਾ। ਜਿਵੇਂ ਕਿ ਕਿਸੇ ਔਰਤ ਦੀ ਮਾਹਵਾਰੀ ਅੱਠ ਦਿਨ ਰਹਿੰਦੀ ਹੈ, ਲੇਕਿਨ ਜੇ ਕਦੀ ਚਾਰ ਦਿਨ ਲਈ ਆਵੇ, ਫੇਰ ਦੋ ਦਿਨ ਰੁਕਣ ਤੋਂ ਬਾਅਦ ਸੱਤਵੇਂ ਅਤੇ ਅੱਠਵੇਂ ਦਿਨ ਦੁਬਾਰਾ ਆਵੇ, ਤਾਂ ਇਹ ਦੁਬਾਰਾ ਆਉਣ ਵਾਲਾ ਖੂਨ ਪੱਕੇ ਤੌਰ 'ਤੇ ਮਾਹਵਾਰੀ ਹੈ ਅਤੇ ਇਸ 'ਤੇ ਮਾਹਵਾਰੀ ਦੇ ਹੁਕਮ ਲਾਗੂ ਕੀਤੇ ਜਾਣਗੇ। ਜਦੋਂ ਕਿ ਨਿਫ਼ਾਸ ਦੇ ਖੂਨ ਦਾ ਮਾਮਲਾ ਵੱਖਰਾ ਹੈ। ਜੇਕਰ ਇਹ ਚਾਲੀ ਦਿਨਾਂ ਤੋਂ ਪਹਿਲਾਂ ਬੰਦ ਹੋ ਜਾਵੇ ਅਤੇ ਫਿਰ ਚਾਲੀ ਦਿਨਾਂ ਅੰਦਰ ਦੁਬਾਰਾ ਜਾਵੇ, ਤਾਂ ਇਹ ਖੂਨ ਸ਼ੱਕ ਵਾਲਾ ਮੰਨਿਆ ਜਾਵੇਗਾ। ਇਸ ਸਥਿਤੀ ਵਿੱਚ ਉਸ ਔਰਤ 'ਤੇ ਵਾਜਿਬ ਹੋਵੇਗਾ ਕਿ ਉਹ ਸਮੇਂ ਸਿਰ ਨਮਾਜ਼ਾਂ ਪੜ੍ਹੇ ਅਤੇ ਰੋਜ਼ੇ ਰੱਖੇ, ਅਤੇ ਉਸ 'ਤੇ ਮਾਹਵਾਰੀ ਵਾਲੀ ਔਰਤ 'ਤੇ ਜੋ ਚੀਜ਼ਾਂ ਹਰਾਮ ਹਨ, ਉਹ ਹਰਾਮ ਹੀ ਰਹਿਣਗੀਆਂ ਸਿਵਾਏ ਵਾਜਿਬ ਇਬਾਦਤਾਂ ਦੇ। ਫੇਰ ਜਦੋਂ ਉਹ ਚੰਗੀ ਤਰ੍ਹਾਂ ਪਾਕ ਹੋ ਜਾਵੇ, ਤਾਂ ਇਸ ਸ਼ੱਕ ਵਾਲੇ ਖੂਨ ਦੀ ਹਾਲਤ ਵਿੱਚ ਜਿਹੜੇ ਕੰਮ ਉਸਨੇ ਕੀਤੇ ਉਨ੍ਹਾਂ ਵਿੱਚੋਂ ਜਿਨ੍ਹਾਂ ਕੰਮਾਂ ਦੀ ਮਾਹਵਾਰੀ ਵਾਲੀ ਔਰਤ ਬਾਅਦ ਵਿੱਚ ਕਜ਼ਾ (ਭਰਪਾਈ) ਕਰਦੀ ਹੈ, ਉਨ੍ਹਾਂ ਦੀ ਕਜ਼ਾ ਕਰੇ। ਇਹ ਹੰਬਲੀ ਫੁਕਹਾ (ਵਿਦਵਾਨਾਂ) ਦੀ ਰਾਏ ਹੈ।68
ਦੇਖਿਆ ਜਾਵੇ ਤਾਂ ਇਸ ਮਾਮਲੇ ਵਿੱਚ ਸਹੀ ਰਾਏ ਇਹੋ ਹੈ ਕਿ ਜੇਕਰ ਖੂਨ ਉਸ ਸਮੇਂ ਵਿੱਚ ਦੁਬਾਰਾ ਆਉਂਦਾ ਹੈ ਜਿਸ ਵਿੱਚ ਇਸਨੂੰ ਨਿਫ਼ਾਸ ਮੰਨਿਆ ਜਾ ਸਕੇ, ਤਾਂ ਇਸਨੂੰ ਨਿਫ਼ਾਸ ਹੀ ਮੰਨਿਆ ਜਾਵੇਗਾ, ਨਹੀਂ ਤਾਂ ਮਾਹਵਾਰੀ ਮੰਨਿਆ ਜਾਵੇਗਾ। ਅਤੇ ਜੇਕਰ ਇਹ ਲਗਾਤਾਰ ਆਉਂਦਾ ਰਹੇ ਤਾਂ ਇਸਨੂੰ ਇਸਤਿਹਾਜ਼ਾ ਮੰਨਿਆ ਜਾਵੇਗਾ।
ਇਹ ਗੱਲ ਇਮਾਮ ਮਾਲਿਕ ਦੀ ਉਸ ਗੱਲ ਦੇ ਨੇੜੇ ਹੈ ਜੋ 'ਅਲ-ਮੁਗਨੀ'69 ਦੇ ਲੇਖਕ ਨੇ ਰਿਵਾਇਤ ਕੀਤੀ ਹੈ, ਜਿੱਥੇ ਉਹ ਕਹਿੰਦੇ ਹਨ ਕਿ ਇਮਾਮ ਮਾਲਿਕ ਨੇ ਕਿਹਾ: "ਜੇਕਰ ਖੂਨ ਰੁਕਣ ਤੋਂ ਦੋ ਜਾਂ ਤਿੰਨ ਦਿਨ ਬਾਅਦ ਦੁਬਾਰਾ ਖੂਨ ਦਿਖੇ ਤਾਂ ਇਹ ਨਿਫ਼ਾਸ ਹੈ, ਨਹੀਂ ਤਾਂ ਇਹ ਮਾਹਵਾਰੀ ਹੈ।" ਸ਼ੇਖ ਅਲ-ਇਸਲਾਮ ਇਬਨ ਤੈਮੀਆ (ਰਹੀਮਾ ਹੁੱਲਾਹ) ਦੀ ਵੀ ਇਹੋ ਰਾਏ ਹੈ।
ਅਸਲ ਵਿੱਚ ਖੂਨ ਦੇ ਮਾਮਲੇ ਵਿੱਚ ਕੋਈ ਸ਼ੱਕ ਨਹੀਂ ਹੁੰਦਾ। ਸ਼ੱਕ ਤਾਂ ਇੱਕ ਵਿਅਕਤੀਗਤ ਮਾਮਲਾ ਹੈ ਜਿਸ ਵਿੱਚ ਲੋਕ ਆਪਣੇ ਗਿਆਨ ਅਤੇ ਸਮਝ ਅਨੁਸਾਰ ਵੱਖਰੇ ਹੋ ਸਕਦੇ ਹਨ। ਕੁਰਆਨ ਅਤੇ ਸੁੱਨਤ ਨੇ ਇਸ ਸਬੰਧ ਵਿੱਚ ਹਰ ਚੀਜ਼ ਦੀ ਵਿਆਖਿਆ ਕਰ ਦਿੱਤੀ ਹੈ। ਅੱਲਾਹ ਤਆਲਾ ਨੇ ਕਿਸੇ ਉੱਤੇ ਦੋ ਵਾਰੀ ਰੋਜ਼ਾ ਰੱਖਣਾ ਜਾਂ ਦੋ ਵਾਰੀ ਤਵਾਫ਼ ਕਰਨਾ ਫਰਜ਼ ਨਹੀਂ ਕੀਤਾ, ਸਿਵਾਏ ਇਸ ਦੇ ਕਿ ਪਹਿਲੀ ਵਾਰੀ ਵਿੱਚ ਕੋਈ ਕਮੀ ਰਹਿ ਗਈ ਹੋਵੇ ਜੋ ਸਿਰਫ਼ ਕਜ਼ਾ ਨਾਲ ਹੀ ਠੀਕ ਹੋ ਸਕਦੀ ਹੈ। ਹਾਂ, ਜਦੋਂ ਬੰਦਾ ਆਪਣੀ ਸਮਰੱਥਾ ਅਨੁਸਾਰ ਫਰਜ਼ ਪੂਰੇ ਕਰਦਾ ਹੈ ਤਾਂ ਉਹ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦਾ ਹੈ। ਜਿਵੇਂ ਕਿ ਅੱਲਾਹ ਤਆਲਾ ਦਾ ਫਰਮਾਨ ਹੈ:
﴿لَا يُكَلِّفُ ٱللَّهُ نَفۡسًا إِلَّا وُسۡعَهَا...﴾
"ਅੱਲਾਹ ਕਿਸੇ ਨੂੰ ਵੀ ਉਸ ਦੀ ਸਹਿਣ ਸ਼ਕਤੀ ਤੋਂ ਵੱਧ ਤਕਲੀਫ਼ ਨਹੀਂ ਦਿੰਦਾ।..." (ਸੂਰਤ ਅਲ-ਬਕਰਹ: 286) ਅਤੇ ਇਹ ਵੀ ਫਰਮਾਇਆ:
﴿فَٱتَّقُواْ ٱللَّهَ مَا ٱسۡتَطَعۡتُمۡ...﴾
"ਸੋ ਜਿੱਥੇ ਤਕ ਹੋ ਸਕੇ ਤੁਸੀਂ ਅੱਲਾਹ ਤੋਂ ਡਰੋ..." [ਸੂਰਤ ਅਤ-ਤਗ਼ਾਬੁਨ: 16]
5- ਜੇਕਰ ਔਰਤ ਆਪਣੀ ਮਾਹਵਾਰੀ ਦੇ ਆਮ ਦਿਨਾਂ ਤੋਂ ਪਹਿਲਾਂ ਪਾਕ ਹੋ ਜਾਂਦੀ ਹੈ, ਤਾਂ ਸ਼ਰੀਅਤ ਵਿੱਚ ਬਿਨਾ ਇਸਨੂੰ ਨਾਪਸੰਦ ਕੀਤੇ, ਉਸ ਦੇ ਪਤੀ ਲਈ ਉਸ ਨਾਲ ਸੰਭੋਗ ਕਰਨਾ ਜਾਇਜ਼ ਹੈ; ਲੇਕਿਨ ਨਿਫ਼ਾਸ ਵਿੱਚ ਜੇਕਰ ਉਹ ਚਾਲੀ ਦਿਨਾਂ ਤੋਂ ਪਹਿਲਾਂ ਪਾਕ ਹੋ ਜਾਂਦੀ ਹੈ, ਤਾਂ ਹੰਬਲੀ ਵਿਚਾਰਧਾਰਾ ਦੀ ਨਜ਼ਰ ਵਿੱਚ ਸੰਭੋਗ ਕਰਨਾ ਮਕਰੂਹ (ਨਾਪਸੰਦ) ਹੈ। ਜਦੋਂ ਕਿ ਸਹੀ ਮਤ ਇਹ ਹੈ ਕਿ ਸੰਭੋਗ ਕਰਨਾ ਨਾਪਸੰਦ ਨਹੀਂ ਹੈ। ਇਹੋ ਜ਼ਿਆਦਾਰਤ ਵਿਦਵਾਨਾਂ ਦੀ ਰਾਏ ਹੈ। ਕਿਉਂਕਿ ਨਾਪਸੰਦਗੀ ਇੱਕ ਸ਼ਰੀਅਤੀ ਹੁਕਮ ਹੈ ਜਿਸ ਲਈ ਸ਼ਰੀਅਤੀ ਸਬੂਤ ਦੀ ਲੋੜ ਹੁੰਦੀ ਹੈ। ਇਸ ਮਾਮਲੇ ਵਿੱਚ ਇਮਾਮ ਅਹਿਮਦ ਵਲੋਂ ਰਿਵਾਇਤ ਉਸਮਾਨ ਇਬਨ ਅਬੀ ਆਸ ਦੇ ਕਥਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਕਿ, ਉਨ੍ਹਾਂ ਦੀ ਪਤਨੀ ਉਨ੍ਹਾਂ ਕੋਲ ਚਾਲੀ ਦਿਨਾਂ ਤੋਂ ਆ ਗਈ ਸੀ, ਤਾਂ ਉਨ੍ਹਾਂ ਨੇ ਕਿਹਾ: ਮੇਰੇ ਨੇੜੇ ਨਾ ਆਓ।70
ਇਸਤੋਂ ਨਾਪਸੰਦਗੀ ਸਿੱਧ ਨਹੀਂ ਹੁੰਦੀ। ਇਸ ਲਈ ਕਿ ਇੱਥੇ ਇਸ ਗੱਲ ਦੀ ਸੰਭਾਵਨਾ ਹੈ ਕਿ ਉਨ੍ਹਾਂ ਨੇ ਇਹ ਇਸ ਲਈ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦੀ ਪਤਨੀ ਪੂਰੀ ਤਰ੍ਹਾਂ ਪਾਕ ਨਹੀਂ ਹੋਈ ਜਾਂ ਇਹ ਡਰ ਸੀ ਕਿ ਸੰਭੋਗ ਕਾਰਨ ਕਿਤੇ ਦੁਬਾਰਾ ਖੂਨ ਨਾ ਆ ਜਾਵੇ ਜਾਂ ਇਸ ਪ੍ਰਕਾਰ ਦੇ ਹੋਰ ਵੀ ਕਾਰਨ ਹੋ ਸਕਦੇ ਹਨ। ਬਾਕੀ ਤਾਂ ਅੱਲਾਹ ਹੀ ਸਹੀ ਜਾਣਦਾ ਹੈ।
ਸੱਤਵਾਂ ਪਾਠ: ਮਹਾਵਾਰੀ ਨੂੰ ਰੋਕਣ ਜਾਂ ਜਾਰੀ ਕਰਨ, ਅਤੇ ਗਰਭ ਨੂੰ ਰੋਕਣ ਜਾਂ ਗਿਰਾਉਣ ਵਾਲੀਆਂ ਦਵਾਈਆਂ/ਸਾਧਨਾਂ ਦੀ ਵਰਤੋਂ।
ਔਰਤ ਲਈ ਮਾਹਵਾਰੀ ਨੂੰ ਰੋਕਣ ਵਾਲੀ ਦਵਾਈਆਂ ਦੀ ਵਰਤੋਂ ਕਰਨਾ ਦੋ ਸ਼ਰਤਾਂ ਨਾਲ ਜਾਇਜ਼ ਹੈ।
ਪਹਿਲੀ ਸ਼ਰਤ: ਉਸ ਨਾਲ ਕੋਈ ਨੁਕਸਾਨ ਪਹੁੰਚਣ ਦਾ ਡਰ ਨਾ ਹੋਵੇ। ਜੇਕਰ ਨੁਕਸਾਨ ਦਾ ਡਰ ਹੈ ਤਾਂ ਇਹ ਜਾਇਜ਼ ਨਹੀਂ ਹੈ; ਕਿਉਂਕਿ ਅੱਲਾਹ ਤਆਲਾ ਦਾ ਫਰਮਾਨ ਹੈ:
﴿...وَلَا تُلۡقُواْ بِأَيۡدِيكُمۡ إِلَى ٱلتَّهۡلُكَةِ...﴾
"...ਅਤੇ ਆਪਣੇ ਹੱਥੀਂ ਆਪਣੀ ਬਰਬਾਦੀ ਨਾ ਕਰੋ..." (ਸੂਰਤ ਅਲ-ਬਕਰਹ: 195)
﴿...وَلَا تَقۡتُلُوٓاْ أَنفُسَكُمۡۚ إِنَّ ٱللَّهَ كَانَ بِكُمۡ رَحِيمٗا﴾
“...ਆਪਣੇ ਆਪ ਨੂੰ ਕਤਲ (ਆਤਮਾ ਹੱਤਿਆ) ਨਾ ਕਰੋ ਬੇਸ਼ੱਕ ਅੱਲਾਹ ਤੁਹਾਡੇ ਤੇ ਬਹੁਤ ਮਿਹਰਬਾਨ ਹੈ।” (ਸੂਰਤ ਅਨ-ਨਿਸਾ: 29)
ਦੂਜੀ ਸ਼ਰਤ: ਜੇਕਰ ਦਵਾਈ ਲੈਣ ਵਾਲੀ ਔਰਤ ਦਾ ਆਪਣੇ ਪਤੀ ਨਾਲ ਸਬੰਧ ਹੈ, ਤਾਂ ਉਸ ਦੀ ਇਜਾਜ਼ਤ ਨਾਲ ਲਵੇ। ਉਦਾਹਰਣ ਲਈ: ਕੋਈ ਔਰਤ ਆਪਣੀ ਇਦੱਤ (ਇੰਤਜ਼ਾਰ ਦਾ ਸਮਾਂ) ਗੁਜ਼ਾਰ ਰਹੀ ਹੈ ਅਤੇ ਪਤੀ ਉਸਦੇ ਖਰਚੇ-ਪਾਣੀ ਦਾ ਧਿਆਨ ਰੱਖ ਰਿਹਾ ਹੈ, ਤਾਂ ਅਜਿਹੀ ਹਾਲਤ ਵਿੱਚ ਜੇਕਰ ਉਹ ਮਾਹਵਾਰੀ ਰੋਕਣ ਵਾਲੀ ਦਵਾਈ/ਚੀਜ਼ ਲੈ ਰਹੀ ਹੈ ਜਿਸ ਨਾਲ ਉਹ ਇਦੱਤ ਲੰਬੀ ਕਰ ਸਕੇ ਅਤੇ ਖਰਚਿਆਂ ਦਾ ਲਾਭ ਉਠਾ ਸਕੇ, ਤਾਂ ਉਸ ਲਈ ਆਪਣੇ ਪਤੀ ਦੀ ਆਗਿਆ ਤੋਂ ਬਿਨਾ ਮਾਹਵਾਰੀ ਨੂੰ ਰੋਕਣ ਵਾਲੀ ਕੋਈ ਵੀ ਚੀਜ਼ ਵਰਤਣਾ ਜਾਇਜ਼ ਨਹੀਂ ਹੈ। ਇਸੇ ਤਰੀਕੇ ਨਾਲ ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਮਾਹਵਾਰੀ ਨੂੰ ਰੋਕਣ ਨਾਲ ਗਰਭ-ਅਵਸਥਾ ਰੁਕ ਜਾਵੇਗੀ, ਤਾਂ ਪਤੀ ਦੀ ਆਗਿਆ ਜ਼ਰੂਰੀ ਹੈ। ਧਿਆਨ ਰਹੇ ਕਿ ਜਿੱਥੇ ਇਜਾਜ਼ਤ ਲੈਣ ਨਾਲ ਦਵਾਈ ਦੀ ਵਰਤੋਂ ਜਾਇਜ਼ ਹੋ ਜਾਵੇ, ਉੱਥੇ ਵੀ ਬਿਨਾ ਕਾਰਨ ਇਸਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਿਉਂਕਿ ਕੁਦਰਤ ਨੂੰ ਉਸਦਾ ਕੰਮ ਕਰਨ ਦੇਣਾ ਸਿਹਤ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਵਧੇਰੇ ਚੰਗਾ ਹੈ।
ਜਿੱਥੇ ਤੱਕ ਮਾਹਵਾਰੀ ਲਿਆਉਣ ਵਾਲੀ ਦਵਾਈਆਂ ਦੀ ਵਰਤੋਂ ਦੀ ਗੱਲ ਹੈ, ਤਾਂ ਉਸ ਦੇ ਜਾਇਜ਼ ਹੋਣ ਲਈ ਵੀ ਦੋ ਸ਼ਰਤਾਂ ਹਨ:
ਪਹਿਲੀ ਸ਼ਰਤ: ਇਸ ਦੀ ਵਰਤੋਂ ਕਿਸੇ ਵਾਜਿਬ ਕੰਮ ਨੂੰ ਛੱਡਣ ਲਈ ਨਹੀਂ ਕੀਤੀ ਜਾ ਸਕਦੀ।ਜਿਵੇਂ ਰਮਜ਼ਾਨ ਦੇ ਨੇੜੇ ਇਸ ਦੀ ਵਰਤੋਂ ਕਰਨੀ ਤਾਂ ਜੋ ਰੋਜ਼ੇ ਨਾ ਰੱਖਣੇ ਪੈਣ ਜਾਂ ਨਮਾਜ਼ ਨੂੰ ਛੱਡਣ ਲਈ ਆਦਿ।
ਦੂਜੀ ਸ਼ਰਤ: ਇਸਦੀ ਵਰਤੋਂ ਲਈ ਪਤੀ ਦੀ ਆਗਿਆ ਲੈਣੀ ਜ਼ਰੂਰੀ ਹੈ। ਕਿਉਂਕਿ ਮਾਹਵਾਰੀ ਆਉਣ ਨਾਲ ਪਤੀ ਆਪਣੀ ਪਤਨੀ ਦੇ ਸਬੰਧ ਤੋਂ ਪੂਰਨ ਅਨੰਦ ਨਹੀਂ ਲੈ ਸਕਦਾ। ਇਸ ਲਈ ਉਸਦੀ ਸਹਿਮਤੀ ਤੋਂ ਬਿਨਾ ਉਸਨੂੰ ਉਸਦੇ ਅਧਿਕਾਰ ਤੋਂ ਰੋਕਿਆ ਨਹੀਂ ਜਾ ਸਕਦਾ। ਤਲਾਕੀ ਗਈ ਔਰਤ ਵੀ ਪਤੀ ਦੀ ਆਗਿਆ ਤੋਂ ਬਿਨਾ ਇਸਦੀ ਵਰਤੋਂ ਨਹੀਂ ਕਰ ਸਕਦੀ; ਕਿਉਂਕਿ ਮਾਹਵਾਰੀ ਵਿੱਚ ਤੇਜ਼ੀ ਕਰਨ ਨਾਲ ਉਸ ਦੇ ਆਪਣੀ ਪਤਨੀ ਨੂੰ ਵਾਪਸ ਲੈਣ ਦੇ ਅਧਿਕਾਰ ਦੀ ਉਲੰਘਣਾ ਹੈ (ਜੇਕਰ ਉਸ ਕੋਲ ਉਸਨੂੰ ਵਾਪਸ ਲੈਣ ਦਾ ਅਧਿਕਾਰ ਬਚਿਆ ਹੋਵੇ)।
ਜੇਕਰ ਗੱਲ ਕਰੀਏ ਗਰਭ ਨਿਰੋਧਕ ਦਵਾਈ/ਸਾਧਨ ਦੀ ਵਰਤੋਂ ਦੀ, ਤਾਂ ਇਸ ਦੀਆਂ ਦੋ ਕਿਸਮਾਂ ਹਨ:
1- ਜੇਕਰ ਇਸਦੀ ਵਰਤੋਂ ਨਾਲ ਗਰਭ ਅਵਸਤਾ ਹਮੇਸ਼ਾ ਲਈ ਬੰਦ ਹੋ ਜਾਂਦੀ ਹੈ, ਤਾਂ ਇਹ ਜਾਇਜ਼ ਨਹੀਂ ਹੈ; ਕਿਉਂਕਿ ਇਹ ਇਸਲਾਮੀ ਸ਼ਰੀਅਤ ਲਾਗੂ ਕਰਨ ਵਾਲੇ ਦੇ ਉਦੇਸ਼ਾਂ ਦੇ ਵਿਰੁੱਧ ਹੈ, ਜੋ ਚਾਹੁੰਦਾ ਹੈ ਕਿ ਮੁਸਲਮਾਨਾਂ ਦੀ ਗਿਣਤੀ ਵੱਧ ਤੋਂ ਵੱਧ ਹੋਵੇ। ਇਸ ਦੇ ਨਾਲ ਹੀ ਇਹ ਇਸ ਸੰਭਾਵਨਾ ਨੂੰ ਨਕਾਰਦਾ ਹੈ ਕਿ ਜੇਕਰ ਮੌਜੂਦਾ ਬੱਚੇ ਮਰ ਗਏ, ਤਾਂ ਉਹ ਔਰਤ ਬੇਔਲਾਦ ਹੀ ਰਹਿ ਜਾਵੇਗੀ।
2- ਜੇਕਰ ਇਸਦੀ ਵਰਤੋਂ ਨਾਲ ਗਰਭ ਅਵਸਥਾ ਅਸਥਾਈ ਤੌਰ 'ਤੇ ਰੋਕੀ ਜਾਵੇ; ਉਦਾਹਰਣ ਲਈ: ਕੋਈ ਔਰਤ ਬਹੁਤ ਜ਼ਿਆਦਾ ਗਰਭ ਧਾਰਨ ਕਰਦੀ ਹੈ ਅਤੇ ਜ਼ਿਆਦਾ ਗਰਭ ਧਾਰਨ ਨਾਲ ਉਹ ਥੱਕ ਜਾਂਦੀ ਹੈ ਤੇ ਕਮਜ਼ੋਰ ਹੋ ਜਾਂਦੀ ਹੈ; ਅਤੇ ਅਜਿਹੀ ਸਥਿਤੀ ਵਿੱਚ ਹਰ ਦੋ ਸਾਲਾਂ ਵਿੱਚ ਜਾਂ ਇਸ ਤਰ੍ਹਾਂ ਦੀ ਕਿਸੇ ਹੋਰ ਮਿਆਦ ਵਿੱਚ ਇੱਕ ਵਾਰ ਗਰਭ ਧਾਰਨ ਕਰਨਾ ਚਾਹੁੰਦੀ ਹੈ, ਤਾਂ ਇਸ ਦੀ ਇਜਾਜ਼ਤ ਹੈ। ਲੇਕਿਨ ਇਸ ਦੀ ਸ਼ਰਤ ਇਹ ਹੈ ਕਿ ਉਸ ਦਾ ਪਤੀ ਇਸਦੀ ਆਗਿਆ ਦੇਵੇ ਅਤੇ ਇਸਦੀ ਵਰਤੋਂ ਨਾਲ ਉਸ ਨੂੰ ਕੋਈ ਨੁਕਸਾਨ ਨਾ ਪਹੁੰਚਦਾ ਹੋਵੇ। ਇਸ ਦਾ ਸਬੂਤ ਇਹ ਹੈ ਕਿ ਨਬੀ ﷺ ਦੇ ਸਮੇਂ ਦੌਰਾਨ ਸਹਾਬੀ ਆਪਣੀਆਂ ਪਤਨੀਆਂ ਨਾਲ ਅਜ਼ਲ ਕਰਦੇ ਸਨ ਤਾਂ ਜੋ ਉਨ੍ਹਾਂ ਦੀਆਂ ਪਤਨੀਆਂ ਗਰਭਵਤੀ ਨਾ ਹੋਣ71 ਅਤੇ ਆਪ ﷺ ਨੇ ਉਨ੍ਹਾਂ ਨੂੰ ਇਸ ਤੋਂ ਮਨਾਹ ਨਹੀਂ ਕੀਤਾ। ਅਜ਼ਲ ਤੋਂ ਭਾਵ: ਕੋਈ ਬੰਦਾ ਆਪਣੀ ਪਤਨੀ ਨਾਲ ਸੰਭੋਗ ਕਰੇ ਅਤੇ ਜਦੋਂ ਵੀਰਜ ਨਿੱਕਲਣ ਦਾ ਇਹਸਾਸ ਹੋਵੇ ਤਾਂ ਆਪਣਾ ਗੁਪਤ-ਅੰਗ (ਲਿੰਗ) ਬਾਹਰ ਕਰ ਲਵੇ ਅਤੇ ਵੀਰਜ ਨੂੰ ਯੋਨੀ ਤੋਂ ਬਾਹਰ ਕੱਢੇ।
ਜਿੱਥੇ ਤੱਕ ਗਰਭ ਨੁੰ ਗਿਰਾਉਣ ਲਈ ਦਵਾਈ/ਸਾਧਨ ਵਰਤਣ ਦੀ ਗੱਲ ਹੈ ਤਾਂ ਇਸ ਦੀਆਂ ਦੋ ਹਾਲਤਾਂ ਹਨ:
1- ਜੇਕਰ ਇਸ ਦੀ ਵਰਤੋਂ ਭਰੂਣ (ਬੱਚਾ) ਗਿਰਾਉਣ ਲਈ ਕੀਤੀ ਜਾਵੇ: ਜੇਕਰ ਇਹ ਭਰੂਣ ਵਿੱਚ ਆਤਮਾ ਦੇ ਸਾਹ ਲੈਣ ਤੋਂ ਬਾਅਦ ਕੀਤਾ ਜਾਵੇ, ਤਾਂ ਇਹ ਬਿਨਾ ਕਿਸੇ ਸ਼ੱਕ ਦੇ ਹਰਾਮ ਹੈ। ਕਿਉਂਕਿ ਇਹ ਕਿਸੇ ਬੇਗੁਨਾਹ ਜੀਵ ਨੂੰ ਨਾ-ਹੱਕ ਕਤਲ ਕਰਨ ਦੇ ਸਮਾਨ ਹੈ ਅਤੇ ਕਿਸੇ ਬੇਗੁਨਾਹ ਜੀਵ ਦੇ ਕਤਲ ਦਾ ਹਰਾਮ ਹੋਣਾ ਕੁਰਆਨ, ਸੁੰਨਤ ਅਤੇ ਮੁਸਲਮਾਨਾਂ ਦੀ ਸਰਬਸੰਮਤੀ ਤੋਂ ਸਾਬਿਤ ਹੁੰਦਾ ਹੈ। ਲੇਕਿਨ ਜੇਕਰ ਇਹ ਭਰੂਣ ਵਿੱਚ ਜਾਨ ਪੈਣ ਤੋਂ ਪਹਿਲਾਂ ਵਰਤੀ ਜਾਵੇ, ਤਾਂ ਇਸਦੇ ਜਾਇਜ਼ ਹੋਣ ਬਾਰੇ ਵਿਦਵਾਨਾਂ ਵਿੱਚ ਮਤਭੇਦ ਹੈ। ਉਹਨਾਂ ਵਿੱਚੋਂ ਕੁੱਝ ਨੇ ਇਸਨੂੰ ਜਾਇਜ਼ ਕਿਹਾ ਹੈ ਅਤੇ ਕੁੱਝ ਨੇ ਨਾਜਾਇਜ਼। ਉਹਨਾਂ ਵਿੱਚੋਂ ਕੁੱਝ ਨੇ ਕਿਹਾ ਹੈ ਕਿ ਇਹ ਉਦੋਂ ਤੱਕ ਜਾਇਜ਼ ਹੈ ਜਦੋਂ ਤੱਕ ਉਹ ਇੱਕ ਖੂਨ ਦਾ ਲੋਥੜਾ ਨਹੀਂ ਬਣ ਜਾਂਦਾ; ਭਾਵ: ਜਦੋਂ ਤੱਕ ਚਾਲੀ ਦਿਨ ਪੂਰੇ ਹੋਣ ਤੋਂ ਪਹਿਲਾਂ ਤੱਕ ਜਾਇਜ਼ ਹੈ; ਅਤੇ ਉਨ੍ਹਾਂ ਵਿੱਚੋਂ ਕੁੱਝ ਕਹਿੰਦੇ ਹਨ ਕਿ ਭਰੂਣ ਦੇ ਮਨੁੱਖੀ ਰੂਪ ਧਾਰਨ ਕਰਨ ਤੋਂ ਪਹਿਲਾਂ ਤੱਕ ਜਾਇਜ਼ ਹੈ।
ਇਸ ਵਿੱਚ ਸਾਵਧਾਨੀ ਵਾਲੀ ਗੱਲ ਇਹੋ ਹੈ ਕਿ ਗਰਭਪਾਤ ਕਰਨ ਦੀ ਮਨਾਹੀ ਹੈ ਜਦੋਂ ਤੱਕ ਕਿ ਕੋਈ ਪੱਕੀ ਜ਼ਰੂਰਤ ਨਾ ਹੋਵੇ। ਉਦਾਹਰਣ ਲਈ ਮਾਂ ਬਿਮਾਰ ਹੋਵੇ ਅਤੇ ਗਰਭ ਅਵਸਥਾ ਜਾਂ ਇਸ ਤਰ੍ਹਾਂ ਦੀ ਹੋਰ ਸਥਿਤੀ ਨੂੰ ਸਹਿਣ ਨਾ ਕਰ ਸਕਦੀ ਹੋਵੇ, ਤਾਂ ਇਸ ਸਥਿਤੀ ਵਿੱਚ ਇਹ ਜਾਇਜ਼ ਹੈ। ਲੇਕਿਨ ਜੇਕਰ ਇੰਨਾ ਸਮਾਂ ਬੀਤ ਜਾਵੇ ਕਿ ਭਰੂਣ ਇੱਕ ਮਨੁੱਖ ਦੇ ਰੂਪ ਵਿੱਚ ਆ ਜਾਵੇ ਤਾਂ ਇਹ ਜਾਇਜ਼ ਨਹੀਂ ਹੋਵੇਗਾ। ਬਾਕੀ ਅੱਲਾਹ ਹੀ ਸਭ ਤੋਂ ਵਧੀਆ ਜਾਣਨ ਵਾਲਾ ਹੈ।
2- ਜਦੋਂ ਇਸਦੀ ਵਰਤੋਂ ਕਰਨ ਦਾ ਉਦੇਸ਼ ਗਰਭ ਨੂੰ ਨਸ਼ਟ ਕਰਨ ਨਾ ਹੋਵੇ, ਸਗੋਂ ਗਰਭ ਅਵਸਥਾ ਦੇ ਅੰਤ ਅਤੇ ਜਨਮ ਦਾ ਸਮਾਂ ਨੇੜੇ ਲਿਆਉਣ ਲਈ ਕੀਤਾ ਜਾਵੇ, ਤਾਂ ਇਹ ਜਾਇਜ਼ ਹੈ। ਲੇਕਿਨ ਸ਼ਰਤ ਇਹ ਹੈ ਇਸ ਨਾਲ ਮਾਂ ਜਾਂ ਬੱਚੇ ਨੂੰ ਨੁਕਸਾਨ ਨਾ ਹੁੰਦਾ ਹੋਵੇ ਅਤੇ ਇਸ ਲਈ ਓਪਰੇਸ਼ਨ ਦੀ ਲੋੜ ਨਾ ਹੋਵੇ। ਜੇਕਰ ਇਸ ਵਿੱਚ ਓਪਰੇਸ਼ਨ ਦੀ ਲੋੜ ਹੋਵੇ, ਤਾਂ ਇਸ ਦੀਆਂ ਚਾਰ ਸਥਿਤੀਆਂ ਹੋ ਸਕਦੀਆਂ ਹਨ:
ਪਹਿਲੀ ਸਥਿਤੀ: ਜਦੋਂ ਮਾਂ ਅਤੇ ਬੱਚਾ ਦੋਵੇਂ ਜੀਵਿਤ ਹੋਣ ਤਾਂ ਓਪਰੇਸ਼ਨ ਦੀ ਇਜਾਜ਼ਤ ਨਹੀਂ ਹੈ ਸਿਵਾਏ ਜ਼ਰੂਰਤ ਦੇ ਹਾਲਾਤਾਂ ਵਿੱਚ; ਜਿਵੇਂ ਕਿ ਜਦੋਂ ਬਿਨਾ ਓਪਰੇਸ਼ਨ ਉਸਨੂੰ ਜਨਮ ਦੇਣਾ ਬਹੁਤ ਮੁਸ਼ਕਿਲ ਹੋਵੇ। ਇਸਦਾ ਕਾਰਨ ਇਹ ਹੈ ਕਿ ਇਸਨਾਨ ਦਾ ਸ਼ਰੀਰ ਅੱਲਾਹ ਦੀ ਇੱਕ ਅਮਾਨਤ ਹੈ। ਸੋ ਬਿਨਾ ਕਿਸੇ ਜ਼ਰੂਰਤ ਦੇ ਇਸ ਨਾਲ ਛੇੜ-ਛਾੜ ਨਹੀਂ ਕੀਤੀ ਜਾ ਸਕਦੀ। ਇਸਤੋਂ ਇਲਾਵਾ ਕਈ ਵਾਰੀ ਇਹ ਖਿਆਲ ਕੀਤਾ ਜਾਂਦਾ ਹੈ ਕਿ ਓਪਰੇਸ਼ਨ ਵਿੱਚ ਕੋਈ ਨੁਕਸਾਨ ਨਹੀਂ ਹੋਵੇਗਾ, ਲੇਕਿਨ ਬਾਅਦ ਵਿੱਚ ਨੁਕਸਾਨ ਹੋ ਜਾਂਦਾ ਹੈ।
ਦੂਸਰੀ ਸਥਿਤੀ: ਜਦੋਂ ਮਾਂ ਅਤੇ ਬੱਚਾ ਦੋਵੇਂ ਮਰ ਚੁੱਕੇ ਹੋਣ, ਤਾਂ ਇਸ ਸਥਿਤੀ ਵਿੱਚ ਓਪਰੇਸ਼ਨ ਦੀ ਇਜਾਜ਼ਤ ਨਹੀਂ ਹੈ। ਕਿਉਂਕਿ ਇਸਦਾ ਕੋਈ ਫਾਇਦਾ ਨਹੀਂ ਹੈ।
ਤੀਜੀ ਸਥਿਤੀ: ਜਦੋਂ ਮਾਂ ਜੀਵਿਤ ਹੋਵੇ ਅਤੇ ਬੱਚਾ ਮਰ ਚੁੱਕਾ ਹੋਵੇ, ਇਸ ਸਥਿਤੀ ਵਿੱਚ ਜੇਕਰ ਮਾਂ ਨੂੰ ਨੁਕਸਾਨ ਪਹੁੰਚਣ ਦਾ ਡਰ ਨਾ ਹੋਵੇ ਤਾਂ ਬੱਚੇ ਨੂੰ ਕੱਢਣ ਲਈ ਓਪਰੇਸ਼ਨ ਕਰਨਾ ਜਾਇਜ਼ ਹੈ। ਕਿਉਂਕਿ ਜਦੋਂ ਬੱਚੇ ਦੀ ਮੌਤ ਹੋ ਜਾਂਦੀ ਹੈ, ਤਾਂ ਬਿਨਾ ਓਪਰੇਸ਼ਨ ਉਸਨੂੰ ਬਾਹਰ ਕੱਢਣਾ ਮੁਸ਼ਕਿਲ ਹੈ ਅਤੇ ਉਸਦਾ ਕੁੱਖ ਵਿੱਚ ਰਹਿਣਾ ਹਾਨੀਕਾਰਕ ਹੋਣ ਦੇ ਨਾਲ-ਨਾਲ ਭਵਿੱਖ ਵਿੱਚ ਉਸਦੇ ਗਰਭ ਧਾਰਨ ਨੂੰ ਮੁਸ਼ਕਿਲ ਬਣਾ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਉਹ ਪਿਛਲੇ ਪਤੀ ਦੀ ਇਦੱਤ ਗੁਜ਼ਾਰ ਰਹੀ ਹੋਵੇ, ਤਾਂ ਉਸਦੀ ਇਦੱਤ ਪੂਰੀ ਹੋਣ ਵਿੱਚ ਵੀ ਮੁਸ਼ਕਿਲ ਆ ਸਕਦੀ ਹੈ।
ਚੌਥੀ ਸਥਿਤੀ: ਜਦੋਂ ਮਾਂ ਮਰ ਜਾਵੇ ਅਤੇ ਬੱਚਾ ਜੀਵਿਤ ਹੋਵੇ। ਅਜਿਹੀ ਸਥਿਤੀ ਵਿੱਚ ਜੇਕਰ ਬੱਚੇ ਦੇ ਬਚਣ ਦੀ ਉਮੀਦ ਨਾ ਹੋਵੇ, ਤਾਂ ਓਪਰੇਸ਼ਨ ਕਰਨਾ ਜਾਇਜ਼ ਨਹੀਂ ਹੋਵੇਗਾ।
ਇਸਦੇ ਉਲਟ ਜੇ ਬੱਚੇ ਦੇ ਬਚਣ ਦੀ ਉਮੀਦ ਹੋਵੇ ਅਤੇ ਉਸਦਾ ਕੁੱਝ ਭਾਗ ਬਾਹਰ ਆ ਗਿਆ ਹੋਵੇ ਤਾਂ ਬਾਕੀ ਬਚਦੇ ਭਾਗ ਨੂੰ ਬਾਹਰ ਕੱਢਣ ਲਈ ਓਪਰੇਸ਼ਨ ਕੀਤਾ ਜਾਵੇਗਾ। ਲੇਕਿਨ ਜੇ ਸ਼ਰੀਰ ਦਾ ਕੋਈ ਵੀ ਭਾਗ ਬਾਹਰ ਨਾ ਨਿਕਲਿਆ ਹੋਵੇ ਤਾਂ ਸਾਡੇ ਹੰਬਲੀ ਮਤ ਦੇ ਵਿਦਵਾਨ (ਅੱਲਾਹ ਉਨ੍ਹਾਂ 'ਤੇ ਮਿਹਰ ਕਰੇ) ਕਹਿੰਦੇ ਹਨ ਕਿ ਓਪਰੇਸ਼ਨ ਕਰਨਾ ਜਾਇਜ਼ ਨਹੀਂ ਹੋਵੇਗਾ। ਉਨ੍ਹਾਂ ਦਾ ਤਰਕ ਇਹ ਹੈ ਕਿ ਇੰਜ ਕਰਨਾ ਮੁਸਲਾ (ਭਾਵ ਸ਼ਰੀਰ ਦੇ ਅੰਗ ਕੱਟਣਾ) ਮੰਨਿਆ ਜਾਵੇਗਾ। ਲੇਕਿਨ ਸਹੀ ਮਤ ਇਹ ਹੈ ਕਿ ਜੇਕਰ ਬਿਨਾ ਓਪਰੇਸ਼ਨ ਬੱਚੇ ਨੂੰ ਬਾਹਰ ਕੱਢਣਾ ਸੰਭਵ ਨਾ ਹੋਵੇ ਤਾਂ ਓਪਰੇਸ਼ਨ ਕੀਤਾ ਜਾਵੇਗਾ। ਅਤੇ ਇਹੋ ਇਬਨ ਹੁਬੈਰਾ ਦੀ ਚੋਣ ਹੈ ਜਿਵੇਂ ਕਿ ਉਨ੍ਹਾਂ ਨੇ ਆਪਣੀ ਕਿਤਾਬ 'ਅਲ-ਇਨਸਾਫ'72 ਵਿੱਚ ਕਿਹਾ ਹੈ ਕਿ: "ਇਹੋ ਵਧੇਰੇ ਚੰਗਾ ਹੈ।"
ਮੈਂ ਕਹਿੰਦਾ ਹਾਂ: ਸਾਡੇ ਇਸ ਦੌਰ ਵਿੱਚ ਤਾਂ ਇਸੇ 'ਤੇ ਅਮਲ ਕਰਨਾ ਚਾਹੀਦਾ ਹੈ। ਕਿਉਂਕਿ ਓਪਰੇਸ਼ਨ ਕਰਨਾ ਮੁਸਲਾ (ਅੰਗ ਕੱਟਣਾ) ਨਹੀਂ ਹੈ ਕਿਉਂ ਜੋ ਪੇਟ ਨੂੰ ਖੋਲ੍ਹਿਆ ਜਾਂਦਾ ਹੈ ਅਤੇ ਫੇਰ ਸਿਲ ਦਿੱਤਾ ਜਾਂਦਾ ਹੈ। ਦੂਜੀ ਗੱਲ ਇਹ ਕਿ ਜਿਉਂਦਿਆਂ ਦਾ ਆਦਰ ਮਰੇ ਹੋਏ ਦੇ ਆਦਰ ਨਾਲੋਂ ਵੱਧ ਹੈ; ਅਤੇ ਤੀਜੀ ਗੱਲ ਇਹ ਕਿ ਕਿਸੇ ਮਾਸੂਮ ਨੂੰ ਤਬਾਹੀ ਤੋਂ ਬਚਾਉਣਾ ਫਰਜ਼ ਹੈ ਅਤੇ ਗਰਭ ਵਿੱਚ ਪਲ ਰਿਹਾ ਬੱਚਾ ਮਾਸੂਮ ਹੀ ਹੁੰਦਾ ਹੈ, ਇਸ ਲਈ ਉਸਨੂੰ ਬਚਾਉਣਾ ਜ਼ਰੂਰੀ ਹੈ। ਬਾਕੀ ਅੱਲਾਹ ਤਆਲਾ ਹੀ ਸਭ ਤੋਂ ਵਧੀਆ ਜਾਣਨ ਵਾਲਾ ਹੈ।
ਚੇਤਾਵਨੀ: ਉਪਰੋਕਤ ਦੱਸੇ ਗਏ ਜਿਨ੍ਹਾਂ ਮਾਮਲਿਆਂ ਵਿੱਚ ਗਰਭ ਗਿਰਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਉਨ੍ਹਾਂ ਮਾਮਲਿਆਂ ਵਿੱਚ ਜਿਸ ਵਿਅਕਤੀ ਦਾ ਗਰਭ ਨਾਲ ਸਬੰਧ ਹੋਵੇ ਜਿਵੇ ਕਿ ਔਰਤ ਦਾ ਪਤੀ, ਤਾਂ ਉਸ ਦੀ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ।
ਇੱਥੇ ਅਸੀਂ ਇਸ ਮਹੱਤਵਪੂਰਨ ਵਿਸ਼ੇ 'ਤੇ ਚਰਚਾ ਕਰਨ ਦੇ ਅੰਤ 'ਤੇ ਆਉਂਦੇ ਹਾਂ। ਅਸੀਂ ਸਿਰਫ਼ ਸੰਬੰਧਿਤ ਮੁੱਦਿਆਂ ਦੇ ਬੁਨਿਆਦੀ ਤੱਥਾਂ ਅਤੇ ਉਨ੍ਹਾਂ 'ਤੇ ਲਾਗੂ ਹੋਣ ਵਾਲੇ ਹੁਕਮਾਂ ਬਾਰੇ ਹੀ ਗੱਲ ਕੀਤੀ ਹੈ। ਉਂਜ ਇਸ ਨਾਲ ਸੰਬੰਧਿਤ ਉਪ-ਵਿਸ਼ਿਆਂ ਅਤੇ ਉਹ ਸਥਿਤੀਆਂ ਜੋ ਔਰਤਾਂ ਆਮ ਤੌਰ 'ਤੇ ਇਸ ਸਬੰਧ ਵਿੱਚ ਅਨੁਭਵ ਕਰਦੀਆਂ ਹਨ, ਦੀ ਕੋਈ ਸੀਮਾ ਨਹੀਂ ਹੈ। ਸੂਝਵਾਨ ਪਾਠਕ ਇਨ੍ਹਾਂ ਮੂਲ ਸਿਧਾਂਤਾਂ ਅਤੇ ਇਨ੍ਹਾਂ ਦੇ ਬੁਨਿਆਦੀ ਮਸਲਿਆਂ ਦੇ ਹੁਕਮਾਂ ਨਾਲ ਸੰਬੰਧਤ ਗੱਲਾਂ 'ਤੇ ਗੌਰ ਕਰ ਸਕਦੇ ਹਨ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਸ਼ਰੀਅਤੀ ਦ੍ਰਿਸ਼ਟੀਕੋਣ (ਨੁਕਤਾ-ਨਜ਼ਰ) ਨੂੰ ਇਨ੍ਹਾਂ ਨਾਲ ਤੁਲਨਾ ਕਰਕੇ ਸਮਝ ਸਕਦੇ ਹਨ।
ਸ਼ਰੀਅਤੀ ਮਸਲਿਆਂ 'ਤੇ ਗਿਆਨ ਦੇਣ ਵਾਲੇ ਵਿਅਕਤੀ (ਮੁਫਤੀ) ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਰਸੂਲਾਂ ਦੀਆਂ ਲਿਆਂਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੀ ਵਿਆਖਿਆ ਕਰਨ ਵੇਲੇ ਉਹ ਅੱਲਾਹ ਤਆਲਾ ਅਤੇ ਉਸ ਦੀ ਰਚਨਾ ਦੇ ਵਿਚਕਾਰ ਇੱਕ ਵਿਚੋਲਾ ਹੈ ਅਤੇ ਉਸ ਦੇ ਮੋਢਿਆਂ 'ਤੇ ਕੁਰਆਨ ਅਤੇ ਹਦੀਸ ਦੀ ਸਿੱਖਿਆ ਨੂੰ ਆਮ ਕਰਨ ਦੀ ਜ਼ਿੰਮੇਵਾਰੀ ਹੈ। ਕਿਉਂਕਿ ਕੁਰਆਨ ਅਤੇ ਹਦੀਸ ਇਹੋ ਦੋ ਸਰੋਤ ਹਨ ਕਿ ਜਿਨ੍ਹਾਂ ਨੂੰ ਸਮਝਣ ਅਤੇ ਪਾਲਣ ਕਰਨ ਦਾ ਹਰੇਕ ਵਿਅਕਤੀ ਨੂੰ ਹੁਕਮ ਦਿੱਤਾ ਗਿਆ ਹੈ। ਹਰ ਉਹ ਗੱਲ ਜੋ ਕੁਰਆਨ ਅਤੇ ਸੁੰਨਤ ਨਾਲ ਟਕਰਾਉਂਦੀ ਹੈ, ਗਲਤ ਹੈ। ਉਸ ਗੱਲ ਨੂੰ ਕਹਿਣ ਵਾਲੇ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ 'ਤੇ ਅਮਲ ਕਰਨਾ ਜਾਇਜ਼ ਨਹੀਂ ਹੈ। ਇਹ ਵੀ ਹੋ ਸਕਦਾ ਹੈ ਕਿ ਕਹਿਣ ਵਾਲਾ, ਸਹੀ ਮਸਲੇ ਨੂੰ ਜਾਣਨ ਦੀ ਕੋਸ਼ਿਸ਼ ਕਰਨ ਵਾਲਾ ਮਿਹਨਤੀ ਵਿਅਕਤੀ ਹੋਵੇ ਅਤੇ ਮਾਫੀ ਦਾ ਹੱਕਦਾਰ ਹੋਵੇ ਅਤੇ ਉਸਨੂੰ ਉਸਦੀ ਮਿਹਨਤ ਦਾ ਇਨਾਮ ਵੀ ਮਿਲੇ। ਲੇਕਿਨ ਉਸਦੀ ਗਲਤੀ ਦਾ ਗਿਆਨ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ ਉਸਨੂੰ ਸਵੀਕਾਰ ਕਰਨਾ ਜਾਇਜ਼ ਨਹੀਂ ਹੈ।
ਇਸੇ ਤਰ੍ਹਾਂ ਮੁਫਤੀ ਲਈ ਜ਼ਰੂਰੀ ਹੈ ਕਿ ਉਹ ਸੱਚੀ ਸ਼ਰਧਾ ਨਾਲ ਸਰਬਸ਼ਕਤੀਮਾਨ ਅੱਲਾਹ ਲਈ ਕੰਮ ਕਰਨ ਦੀ ਨੀਯਤ (ਇਰਾਦਾ) ਕਰੇ, ਅੱਗੇ ਵਾਪਰਨ ਵਾਲੀ ਹਰ ਘਟਨਾ ਵਿੱਚ ਉਸੇ ਤੋਂ ਮਦਦ ਮੰਗੇ, ਅਤੇ ਉਸੇ ਤੋਂ ਸਹੀ ਕੰਮ ਕਰਨ ਦੀ ਦ੍ਰਿੜਤਾ ਅਤੇ ਉਸ ਲਈ ਕਾਮਯਾਬੀ ਮੰਗੇ।
ਉਸ ਲਈ ਜ਼ਰੂਰੀ ਹੈ ਕਿ ਉਹ ਕੁਰਆਨ ਅਤੇ ਸੁੰਨਤ 'ਤੇ ਭਰੋਸਾ ਕਰੇ। ਉਨ੍ਹਾਂ 'ਤੇ ਸੋਚ-ਵਿਚਾਰ ਕਰੇ, ਉਨ੍ਹਾਂ ਦਾ ਗਿਆਨ ਹਾਸਲ ਕਰੇ ਅਤੇ ਮੁਸਲਮਾਨ ਵਿਦਵਾਨਾਂ ਦੇ ਕਥਨ ਜੋ ਇਨ੍ਹਾਂ ਦੋਵਾਂ ਨੂੰ ਸਮਝਣ ਵਿੱਚ ਸਹਾਇਕ ਹੋਣ, ਉਨ੍ਹਾਂ 'ਤੇ ਗੌਰ ਕਰੇ।
ਕਈ ਵਾਰੀ ਕੋਈ ਨਵਾਂ ਮੁੱਦਾ ਸਾਹਮਣੇ ਆਉਣ 'ਤੇ ਬੰਦਾ ਉਸ ਬਾਰੇ ਵਿਦਵਾਨਾਂ ਦੇ ਕਥਨ ਲੱਭਣ ਲਗ ਜਾਂਦਾ ਹੈ ਅਤੇ ਉਸ ਦੇ ਸ਼ਰੀਅਤੀ ਹੁਕਮਾਂ ਦੇ ਸਬੰਧ ਵਿੱਚ ਕੋਈ ਤਸੱਲੀਬਖਸ਼ ਮਤ ਜਾਂ ਕਥਨ ਨਹੀਂ ਲੱਭਦਾ, ਅਤੇ ਕਈ ਵਾਰੀ ਉਸ ਬਾਰੇ ਕਿਸੇ ਦੀ ਕੋਈ ਵੀ ਮਤ ਲੱਭਣ ਵਿੱਚ ਅਸਫਲ ਹੋ ਜਾਂਦਾ ਹੈ। ਲੇਕਿਨ ਜਦੋਂ ਕੁਰਆਨ ਅਤੇ ਸੁੰਨਤ ਵੱਲ ਵਾਪਸ ਮੁੜਦਾ ਹੈ, ਤਾਂ ਉਥੋਂ ਉਹ ਸਬੰਧਤ ਹੁਕਮਾਂ ਨੂੰ ਸਪਸ਼ਟ ਤੌਰ 'ਤੇ ਹਾਸਲ ਕਰ ਲੈਂਦਾ ਹੈ। ਅਸਲ ਵਿੱਚ ਇਹ ਸਫਲਤਾ ਬੰਦੇ ਦੀ ਇਮਾਨਦਾਰੀ, ਗਿਆਨ ਅਤੇ ਸਮਝ ਦੇ ਅਨੁਸਾਰ ਹਾਸਲ ਹੁੰਦੀ ਹੈ।
ਸ਼ਰੀਅਤੀ ਮਸਲੇ ਦੱਸਣ ਵਾਲੇ ਮੁਫਤੀ ਨੂੰ ਚਾਹੀਦਾ ਕਿ ਜਦੋਂ ਵੀ ਕੋਈ ਔਖਾ ਮਸਲਾ ਸਾਹਮਣੇ ਆਵੇ ਤਾਂ ਉਸਦਾ ਫੈਸਲਾ ਸੁਣਾਉਣ ਵਿੱਚ ਜਲਦਬਾਜ਼ੀ ਨਾ ਕਰੇ ਸਗੋਂ ਸਬਰ ਕਰੇ ਅਤੇ ਸੋਚ-ਵਿਚਾਰ ਕਰਕੇ ਜਵਾਬ ਦੇਵੇ। ਕਿਉਂਕਿ ਬਹੁਤ ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਵਿਚਾਰ ਕਰਨ ਤੋਂ ਬਾਅਦ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਇਸ ਬਾਰੇ ਗਲਤ ਸੀ ਅਤੇ ਕਹਿਣ ਵਾਲੇ ਦਾ ਸਰ ਸ਼ਰਮ ਨਾਲ ਝੁਕ ਜਾਂਦਾ ਹੈ। ਬਲਕਿ ਕਈ ਵਾਰ ਤਾਂ ਉਸਨੂੰ ਆਪਣੀ ਗਲਤੀ ਸੁਧਾਰਨ ਦਾ ਮੌਕਾ ਵੀ ਨਹੀਂ ਮਿਲਦਾ!
ਇਸੇ ਤਰੀਕੇ ਨਾਲ ਜਦੋਂ ਲੋਕਾਂ ਨੂੰ ਕਿਸੇ ਮੁਫਤੀ ਬਾਰੇ ਪਤਾ ਚੱਲਦਾ ਹੈ ਕਿ ਉਹ ਸਾਵਧਾਨੀ ਨਾਲ ਸੋਚ-ਵਿਚਾਰ ਕਰਕੇ ਹੀ ਗੱਲ ਕਰਦਾ ਹੈ, ਤਾਂ ਉਹ ਉਸ 'ਤੇ ਭਰੋਸਾ ਕਰਦੇ ਅਤੇ ਉਸ ਦੀ ਕਹੀ ਗੱਲ ਨੂੰ ਮੰਨਦੇ ਹਨ। ਇਸਦੇ ਉਲਟ ਜਦੋਂ ਉਹ ਕਿਸੇ ਨੂੰ ਜਲਦਬਾਜ਼ੀ ਕਰਦਿਆਂ ਦੇਖਦੇ ਹਨ ਅਤੇ ਕਿਉਂਕਿ ਜ਼ਿਆਦਾਤਰ ਕਾਹਲੀ ਕਰਨ ਵਾਲੇ ਲੋਕ ਗਲਤੀ ਕਰ ਬੈਠਦੇ ਹਨ, ਤਾਂ ਉਹ ਉਸ ਦੀ ਗੱਲ 'ਤੇ ਭਰੋਸਾ ਕਰਨਾ ਛੱਡ ਦਿੰਦੇ ਹਨ। ਇਸ ਦੇ ਨਾਲ ਹੀ ਆਪਣੀ ਜਲਦਬਾਜ਼ੀ ਅਤੇ ਗਲਤੀ ਕਾਰਨ ਉਹ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਗਿਆਨ ਹਾਸਲ ਕਰਨ ਤੋਂ ਵਾਂਝਾ ਕਰ ਦਿੰਦਾ ਹੈ।
ਅਸੀਂ ਅੱਲਾਹ ਤੋਂ ਦੁਆ ਕਰਦੇ ਹਾਂ ਕਿ ਉਹ ਸਾਨੂੰ ਅਤੇ ਸਾਡੇ ਮੁਸਲਮਾਨ ਭਰਾਵਾਂ ਨੂੰ ਸਿੱਧਾ ਰਾਹ ਦਿਖਾਵੇ, ਸਾਨੂੰ ਆਪਣੀ ਸੁਰੱਖਿਆ ਵਿੱਚ ਰੱਖੇ ਅਤੇ ਭਟਕਣ ਤੋਂ ਬਚਾਵੇ। ਬੇਸ਼ੱਕ ਉਹ ਮਿਹਰਾਂ ਕਰਨ ਵਾਲਾ ਅਤੇ ਸਭ ਤੋਂ ਵੱਧ ਉਦਾਰ ਹੈ। ਸਾਡੇ ਨਬੀ ਮੁਹੰਮਦ ﷺ, ਆਪ ਦੇ ਪਰਿਵਾਰ ਅਤੇ ਸਾਰੇ ਸਾਥੀਆਂ 'ਤੇ ਦਰੂਦ ਅਤੇ ਸਲਾਮਤੀ ਹੋਵਣ। ਅੰਤ ਵਿੱਚ ਸਾਰੀਆਂ ਪ੍ਰਸ਼ੰਸਾਵਾਂ ਤੇ ਤਾਰੀਫਾਂ ਅੱਲਾਹ ਲਈ ਹਨ, ਜਿਸ ਦੀ ਕਿਰਪਾ ਨਾਲ ਸਾਰੇ ਚੰਗੇ ਕੰਮ ਪੂਰੇ ਹੁੰਦੇ ਹਨ।
ਇਸ ਪੁਸਤਿਕਾ ਦਾ ਅੰਤ
ਅੱਲਾਹ ਦੀ ਮਿਹਰ ਦੇ ਚਾਹਵਾਨ ਮੁਹੰਮਦ ਅਲ-ਸਾਲੇਹ ਅਲ-ਉਸੇਮੀਨ ਦੀ ਕਲਮ ਤੋਂ
ਸ਼ੁੱਕਰਵਾਰ ਦੀ ਸਵੇਰ
14 ਸ਼ਾਬਾਨ 1392 ਹਿਜਰੀ ਨੂੰ ਹੋਇਆ।
***
Index
ਪਹਿਲਾ ਪਾਠ: ਮਾਹਵਾਰੀ ਦੇ ਅਰਥ ਅਤੇ ਇਸਦੇ ਪਿੱਛੇ ਦੀ ਹਿਕਮਤ। 5
ਦੂਜਾ ਪਾਠ: ਮਾਹਵਾਰੀ ਦਾ ਸਮਾਂ ਅਤੇ ਮਿਆਦ। 6
ਪਾਠ ਤਿੰਨ: ਮਾਹਵਾਰੀ ਦੇ ਦੌਰਾਨ ਅਨਿਯਮਿਤ ਬਦਲਾਅ (ਆਪਾਤਕਾਲੀਨ ਸਥਿਤੀਆਂ)। 18
ਪਾਠ ਚਾਰ: ਮਾਹਵਾਰੀ ਦੇ ਸ਼ਰੀਅਤੀ ਹੁਕਮ। 24
ਪੰਜਵਾਂ ਪਾਠ: ਇਸਤਿਹਾਜ਼ਾਹ ਅਤੇ ਇਸ ਦੇ ਹੁਕਮ। 50
ਇਸਤਿਹਾਜ਼ਾ ਦੀਆਂ ਹਾਲਤਾਂ: 51
ਉਸ ਔਰਤ ਦੀ ਹਾਲਤ ਜੋ ਇਸਤਿਹਾਜ਼ਾ ਵਾਲੀ ਔਰਤ ਦੀ ਹਾਲਤ ਨਾਲ ਮੇਲ ਖਾਂਦੀ ਹੈ: 57
ਇਸਤਿਹਾਜ਼ਾ ਦੇ ਹੁਕਮ: 59
ਛੇਵਾਂ ਪਾਠ: ਨਿਫ਼ਾਸ ਦਾ ਖੂਨ ਅਤੇ ਇਸ ਦੇ ਹੁਕਮ 62
ਨਿਫ਼ਾਸ ਦੇ ਹੁਕਮ: 65
ਸੱਤਵਾਂ ਪਾਠ: ਮਹਾਵਾਰੀ ਨੂੰ ਰੋਕਣ ਜਾਂ ਜਾਰੀ ਕਰਨ, ਅਤੇ ਗਰਭ ਨੂੰ ਰੋਕਣ ਜਾਂ ਗਿਰਾਉਣ ਵਾਲੀਆਂ ਦਵਾਈਆਂ/ਸਾਧਨਾਂ ਦੀ ਵਰਤੋਂ। 69
***
pa130v3.1 - 18/05/2026
ਇਸ ਹਦੀਸ ਨੂੰ ਬੁਖਾਰੀ ਵਿੱਚ ਰਿਵਾਇਤ ਕੀਤਾ ਗਿਆ ਹੈ: ਹੈਜ਼ ਦੀ ਕਿਤਾਬ, ਪਾਠ- ਹੈਜ਼ ਵਾਲੀ ਮਹਿਲਾ ਬੈਤੁੱਲਾਹ ਦੇ ਤਵਾਫ਼ ਤੋਂ ਇਲਾਵਾ ਹੱਜ ਦੇ ਸਾਰੇ ਮਨਾਸਿਕ ਪੂਰੇ ਕਰੇਗੀ, ਹਦੀਸ ਨੰਬਰ (305), ਅਤੇ ਮੁਸਲਿਮ ਵਿੱਚ ਰਿਵਾਇਤ ਹੈ: ਕਿਤਾਬ- ਹੱਜ, ਪਾਠ- ਇਹਰਾਮ ਦੀਆਂ ਕਿਸਮਾਂ ਦਾ ਬਿਆਨ, ਹਦੀਸ ਨੰਬਰ (1211)।
ਇਹ ਹਦੀਸ ਬੁਖਾਰੀ ਨੇ: ਕਿਤਾਬ ਅਲ-ਉਮਰਾ, ਪਾਠ (ਉਮਰਾ ਦਾ ਸਵਾਬ ਮਿਹਨਤ ਦੇ ਮੁਤਾਬਕ), ਹਦੀਸ ਨੰਬਰ (1662), ਅਤੇ ਮੁਸਲਿਮ ਨੇ: ਕਿਤਾਬ ਅਲ-ਹੱਜ, ਪਾਠ (ਇਹਰਾਮ ਦੇ ਤਰੀਕਿਆਂ ਦਾ ਬਿਆਨ), ਹਦੀਸ ਨੰਬਰ (1211) ਦੇ ਤਹਿਤ ਰਿਵਾਇਤ ਕੀਤੀ ਹੈ।
ਰਿਸਾਲਾ ਅਲ-ਅਸਮਾ’ (ਪੰਨਾ:35)
(ਪਿਛਲਾ ਸਰੋਤ, ਪੰਨਾ:36)
ਪਿਛਲਾ ਸਰੋਤ (ਪੰਨਾ:38)।
ਇਸ ਹਦੀਸ ਨੂੰ ਇਮਾਮ ਬੁਖਾਰੀ ਨੇ ਅਬੁ-ਹੁਰੈਰਾ (ਰ.) ਦੀ ਹਦੀਸ ਤੋਂ ਰਿਵਾਇਤ ਕੀਤਾ ਹੈ: ਕਿਤਾਬ ਅਲ-ਈਮਾਨ, ਪਾਠ– ਦੀਨ ਆਸਾਨ ਹੈ, ਹਦੀਸ ਨੰਬਰ (39)।
ਇਸ ਨੂੰ ਬੁਖਾਰੀ ਨੇ: ਕਿਤਾਬ ਅਲ-ਮਨਾਕਿਬ, ਪਾਠ ਸਿਫ਼ਤ-ਅਨ-ਨਬੀ ﷺ , ਹਦੀਸ ਨੰਬਰ (3560), ਅਤੇ ਮੁਸਲਿਮ ਨੇ: ਕਿਤਾਬ ਅਲ-ਫ਼ਜ਼ਾਇਲ, ਪਾਠ ਮਬਾਅਦਤਿਹੀﷺ ਲਿਲ ਆਸਾਮ, ਹਦੀਸ ਨੰਬਰ (77/2327) ਵਿੱਚ ਰਿਵਾਇਤ ਕੀਤਾ ਹੈ।
ਮਜਮੂਅ ਅਲ-ਫਤਾਵਾ (19/238-239).
"ਅਲ-ਔਸਤ" (2/356)
ਵੇਖੋ: ਅਲ-ਮੁਗ਼ਨੀ (1/405)।
ਅਲ-ਮੁਦੱਵਾਨਾਹ (1/155), ਅਲ-ਨਵਾਦਿਰ ਵਲ-ਜ਼ਿਆਦਾਤ (1/136)।
ਅਲ-ਮਰਵਜ਼ੀ ਦੀ ਇਖ਼ਤਿਲਾਫ਼ ਅਲ-ਫ਼ੁਕਹਾ (ਪੰਨਾ: 193)، ਅਲ-ਔਸਤ (2/239)।
ਅਲ-ਉੱਮ (1/82).
ਮਜਮੂਅ ਅਲ-ਫ਼ਤਾਵਾ (19/238-239)।
ਅਲ-ਮੁਗ਼ਨੀ: (1/396)।
ਅਬੁ-ਦਾਵੁਦ ਵੱਲੋਂ ਰਿਵਾਇਤ ਕੀਤੀ ਹੈ: ਤਹਾਰਤ ਦੀ ਕਿਤਾਬ, ਪਾਠ- ਔਰਤ ਦਾ ਪਾਕੀ ਤੋਂ ਬਾਅਦ ਭੂਰਾ ਅਤੇ ਪੀਲਾ ਪਾਣੀ ਦੇਖਣ ਦਾ ਮਸਲਾ, ਹਦੀਸ ਨੰਬਰ (307)।
ਬੁਖਾਰੀ ਵੱਲੋਂ ਰਿਵਾਇਤ ਕੀਤੀ ਹੈ: ਹੈਜ਼ ਦੀ ਕਿਤਾਬ, ਪਾਠ- ਹੈਜ਼ ਦੇ ਦਿਨਾਂ ਤੋਂ ਇਲਾਵਾ ਪੀਲੇ ਅਤੇ ਮੈਲੇ ਪਾਣੀ ਦਾ ਮਸਲਾ, ਹਦੀਸ ਨੰਬਰ (326)।
ਫ਼ਤਹ ਅਲ-ਬਾਰੀ (1/ 426)।
ਸਹੀਹ ਅਲ-ਬੁਖਾਰੀ (1/ 71).
ਇਸ ਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ: ਹੈਜ਼ ਦੀ ਕਿਤਾਬ, ਪਾਠ- ਹੈਜ਼ ਦਾ ਆਉਣਾ ਅਤੇ ਖਤਮ ਹੋਣਾ, ਹਦੀਸ ਨੰਬਰ (320) ਤੋਂ ਪਹਿਲਾਂ।
ਅਲ-ਉਮ (1/83-84)।
ਅਲ-ਇਨਸਾਫ਼ ਵਿੱਚ ਉਹਨਾਂ ਤੋਂ ਬਿਆਨ ਕੀਤਾ ਗਿਆ ਹੈ।
ਅਸਲ (2/19-20)
ਅਲ-ਮੁਗ਼ਨੀ: (1/226)।
ਅਲ-ਮੁਗ਼ਨੀ: (1/257)।
ਇਹ ਹਦੀਸ ਬੁਖਾਰੀ ਵਿੱਚ ਰਿਵਾਇਤ ਹੈ: ਕਿਤਾਬ- ਨਮਾਜ਼ਾਂ ਦੇ ਸਮੇਂ ਬਾਰੇ, ਪਾਠ- ਜਿਸ ਵਿਅਕਤੀ ਨੇ ਨਮਾਜ਼ ਦੀ ਇੱਕ ਰਕਾਤ ਪਾ ਲਈ, ਹਦੀਸ ਨੰਬਰ (580)। ਅਤੇ ਮੁਸਲਿਮ ਵਿੱਚ ਰਿਵਾਇਤ ਹੈ: ਕਿਤਾਬ- ਮਸਜਿਦ ਅਤੇ ਨਮਾਜ਼ ਪੜ੍ਹਨ ਦੀ ਥਾਂ ਬਾਰੇ, ਪਾਠ- ਜਿਸਨੇ ਨਮਾਜ਼ ਦੀ ਇੱਕ ਰਕਾਤ ਪਾ ਲਈ, ਉਸਨੇ ਉਹ ਨਮਾਜ਼ ਲੈ ਲਈ, ਹਦੀਸ ਨੰਬਰ (607)। ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੋਈ।
ਇਸ ਹਦੀਸ ਨੂੰ ਬੁਖਾਰੀ ਵਿੱਚ ਰਿਵਾਇਤ ਕੀਤਾ ਗਿਆ ਹੈ: ਕਿਤਾਬ- ਨਮਾਜ਼ ਦੇ ਸਮੇਂ ਬਾਰੇ, ਪਾਠ- ਜਿਸਨੇ ਫਜਰ ਦੀ ਇੱਕ ਰਕਆਤ ਪਾ ਲਈ, ਹਦੀਸ ਨੰਬਰ (579)। ਅਤੇ ਮੁਸਲਿਮ ਵਿੱਚ ਰਿਵਾਇਤ ਹੈ: ਕਿਤਾਬ- ਮਸਜਿਦ ਅਤੇ ਨਮਾਜ਼ ਪੜ੍ਹਨ ਦੀ ਥਾਂ ਬਾਰੇ, ਪਾਠ- ਜਿਸਨੇ ਇੱਕ ਰਕਆਤ ਪਾ ਲਈ, ਉਸਨੇ ਉਹ ਨਮਾਜ਼ ਪਾ ਲਈ, ਹਦੀਸ ਨੰਬਰ (608), ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੋਈ।
ਅਲ-ਮਜਮੂਅ ਸ਼ਰਹ ਅਲ-ਮੁਹੱਜ਼ਬ (3/ 70)।
ਬੁਖਾਰੀ ਵੱਲੋਂ ਰਿਵਾਇਤ ਕੀਤੀ ਹੈ: ਮਾਹਵਾਰੀ ਦੀ ਕਿਤਾਬ, ਪਾਠ- ਮਰਦ ਦਾ ਆਪਣੀ ਹੈਜ਼ ਵਾਲੀ ਪਤਨੀ ਦੀ ਗੋਦ ਵਿੱਚ ਪੜ੍ਹਨਾ, ਹਦੀਸ ਨੰਬਰ (297)। ਅਤੇ ਮੁਸਲਿਮ: ਮਾਹਵਾਰੀ ਦੀ ਕਿਤਾਬ, ਪਾਠ- ਮਰਦ ਦਾ ਆਪਣੀ ਹੈਜ਼ ਵਾਲੀ ਪਤਨੀ ਦੀ ਗੋਦ ਵਿੱਚ ਸਹਾਰਾ ਲੈਣਾ ਅਤੇ ਕੁਰਆਨ ਪੜ੍ਹਨਾ, ਹਦੀਸ ਨੰਬਰ (301); ਆਇਸ਼ਾ (ਰ.) ਤੋਂ ਰਿਵਾਇਤ ਹੋਈ।
ਬੁਖਾਰੀ ਨੇ ਰਿਵਾਇਤ ਕੀਤੀ ਹੈ: ਕਿਤਾਬੁਲ-ਹੈਜ਼, ਪਾਠ “ਹੈਜ਼ ਵਾਲੀ ਮਹਿਲਾ ਦਾ ਈਦਾਂ ਦੀ ਨਮਾਜ਼ ਅਤੇ ਮੁਸਲਮਾਨਾਂ ਦੀ ਦਾਅਵਤ ਵਿੱਚ ਹਾਜ਼ਰੀ” ਅਤੇ ਮਹਿਲਾਵਾਂ ਦਾ ਮਸਜਿਦ ਤੋਂ ਵੱਖਰੇ ਰਹਿਣਾ, ਹਦੀਸ ਨੰਬਰ (324)।ਮੁਸਲਿਮ ਨੇ ਵੀ ਰਿਵਾਇਤ ਕੀਤੀ ਹੈ: ਕਿਤਾਬ ਈਦਾਂ ਦੀ ਨਮਾਜ਼, ਪਾਠ “ਈਦਾਂ ਵਿੱਚ ਮਹਿਲਾਵਾਂ ਲਈ ਮਸਜਿਦ ਜਾਣਾ ਅਤੇ ਖੁਤਬਾ ਸੁਣਨਾ ਜਾਇਜ਼ ਹੈ, ਪਰ ਪੁਰਸ਼ਾਂ ਤੋਂ ਵੱਖ ਰਹਿਣ”, ਹਦੀਸ ਨੰਬਰ (890)।
ਅਲ-ਮਜਮੂਅ (2/ 357)।
ਵੇਖੋ ਸਹੀਹ ਬੁਖਾਰੀ: ਕਿਤਾਬੁਲ-ਹੈਜ਼, ਪਾਠ “ਹੈਜ਼ ਵਾਲੀ ਮਹਿਲਾ ਸਾਰੇ ਹੱਜ ਅਤੇ ਉਮਰਾ ਦੇ ਕੰਮ ਪੂਰੇ ਕਰ ਸਕਦੀ ਹੈ, ਸਿਵਾਏ ਬੈਤ ਦੇ ਤਵਾਫ਼ ਦੇ”, ਫਤਹੁਲ-ਬਾਰੀ (ਜਿਲਦ 1, ਪੰਨਾ 407-408)।
ਫ਼ਤਹ ਅਲ-ਬਾਰੀ (1/ 408) ।
ਅਲ-ਔਸਤ (2/ 223)।
ਅਲ-ਮਜਮੂਅ (2/ 356)।
ਫ਼ਤਹ ਅਲ-ਬਾਰੀ (1/ 408)।
ਵੇਖੋ ਬੁਖਾਰੀ ਦੀ ਟਿੱਪਣੀ: ਕਿਤਾਬੁਲ-ਹੈਜ਼, ਪਾਠ “ਹੈਜ਼ ਵਾਲੀ ਔਰਤ ਸਾਰੇ ਮਨਾਸਿਕ ਪੂਰੇ ਕਰ ਸਕਦੀ ਹੈ, ਸਿਵਾਏ ਕਾਬਾ ਦੇ ਤਵਾਫ਼ ਦੇ”, ਹਦੀਸ ਨੰਬਰ (305) ਤੋਂ ਪਹਿਲਾਂ।
ਇਸ ਹਦੀਸ ਨੂੰ ਇਮਾਮ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ: ਅਬਵਾਬੁੱਤ-ਤਹਾਰਾ, ਪਾਠ “ਜੁਨੁਬ ਅਤੇ ਹੈਜ਼ ਵਾਲੀ ਔਰਤ ਦੇ ਕੁਰਆਨ ਨਾ ਪੜ੍ਹਨ ਬਾਰੇ ਆਈ ਰਿਵਾਇਤ”, ਹਦੀਸ ਨੰਬਰ (131)।
ਵੇਖੋ: ਅਲ-ਇਲਲ (ਤਿਰਮਿਜ਼ੀ) — (ਪੰਨਾ 69, ਉਸ ਦੀ ਤਰਤੀਬ ਅਨੁਸਾਰ); ਅਸ-ਸੁਨਾਨੁਲ ਕੁਬਰਾ (ਇਮਾਮ ਬੈਹਕ਼ੀ) — (ਜਿਲਦ 1, ਪੰਨਾ 309); ਅਲ-ਅਹਕਾਮੁਸ਼-ਸ਼ਰਈਆ (ਇਬਨ ਅਬਦੁਲ ਹੱਕ) — (ਜਿਲਦ 1, ਪੰਨਾ 504); ਅਤੇ ਨਸਬੁੱਰ-ਰਾਇਆ (ਜ਼ੈਲਈ) — (ਜਿਲਦ 1, ਪੰਨਾ 195)।
ਮਜਮੂਅ ਅਲ-ਫ਼ਤਾਵਾ (26/ 191)।
ਇਸ ਹਦੀਸ ਨੂੰ ਇਮਾਮ ਬੁਖਾਰੀ ਨੇ ਰਿਵਾਇਤ ਕੀਤਾ ਹੈ: ਕਿਤਾਬੁਲ-ਹੈਜ਼, ਪਾਠ “ਹੈਜ਼ ਵਾਲੀ ਔਰਤ ਨਮਾਜ਼ ਦੀ ਕਜ਼ਾ ਨਹੀਂ ਕਰਦੀ”, ਹਦੀਸ ਨੰਬਰ (321)।ਅਤੇ ਇਮਾਮ ਮੁਸਲਿਮ ਨੇ ਵੀ ਰਿਵਾਇਤ ਕੀਤਾ ਹੈ: ਕਿਤਾਬੁਲ-ਹੈਜ਼, ਪਾਠ “ਹੈਜ਼ ਵਾਲੀ ਔਰਤ ਉੱਤੇ ਰੋਜ਼ਿਆਂ ਦੀ ਕਜ਼ਾ ਵਾਜਿਬ ਹੈ, ਨਮਾਜ਼ ਦੀ ਨਹੀਂ”, ਹਦੀਸ ਨੰਬਰ (335)। ਇਸ ਹਦੀਸ ਦੇ ਸ਼ਬਦ ਮੁਸਲਿਮ ਵਾਲੇ ਹਨ।
ਬੁਖਾਰੀ ਵੱਲੋਂ ਰਿਵਾਇਤ ਕੀਤੀ ਹੈ: ਇਲਮ ਦੀ ਕਿਤਾਬ, ਪਾਠ- ਇਲਮ ਵਿੱਚ ਹਯਾ (ਸ਼ਰਮ), ਹਦੀਸ ਨੰਬਰ (130)। ਅਤੇ ਮੁਸਲਿਮ: ਹੈਜ਼ ਦੀ ਕਿਤਾਬ, ਪਾਠ- ਔਰਤ 'ਤੇ ਗੁਸਲ ਦੇ ਫ਼ਰਜ਼ ਹੋਣਾ..., ਹਦੀਸ ਨੰਬਰ (313)।
ਇਸ ਹਦੀਸ ਨੂੰ ਇਮਾਮ ਬੁਖਾਰੀ ਨੇ ਰਿਵਾਇਤ ਕੀਤਾ ਹੈ: ਕਿਤਾਬੁਸ-ਸੌਮ, ਪਾਠ “ਰੋਜ਼ੇਦਾਰ ਦਾ ਗੁਸਲ ਕਰਨਾ”, ਹਦੀਸ ਨੰਬਰ (1931)।ਅਤੇ ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ: ਕਿਤਾਬੁਸ-ਸਿਯਾਮ, ਪਾਠ “ਉਸ ਵਿਅਕਤੀ ਦੇ ਰੋਜ਼ੇ ਦੀ ਸਹੀ ਹੋਣੀ ਜਿਸ ‘ਤੇ ਫ਼ਜਰ ਜੁਨੁਬ ਦੀ ਹਾਲਤ ਵਿੱਚ ਹੋ ਜਾਵੇ”, ਹਦੀਸ ਨੰਬਰ (1109)।
ਇਸ ਹਦੀਸ ਨੂੰ ਇਮਾਮ ਬੁਖਾਰੀ ਨੇ ਰਿਵਾਇਤ ਕੀਤਾ ਹੈ: ਕਿਤਾਬੁਲ-ਹੈਜ਼, ਪਾਠ “ਹੈਜ਼ ਵਾਲੀ ਔਰਤ ਤਵਾਫ਼ ਤੋਂ ਇਲਾਵਾ ਸਾਰੇ ਮਨਾਸਿਕ ਅਦਾ ਕਰ ਸਕਦੀ ਹੈ”, ਹਦੀਸ ਨੰਬਰ (305)।ਅਤੇ ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ: ਕਿਤਾਬੁਲ-ਹੱਜ, ਪਾਠ “ਇਹਰਾਮ ਦੇ ਤਰੀਕਿਆਂ ਦੀ ਵਿਆਖਿਆ”, ਹਦੀਸ ਨੰਬਰ (1211)।
ਇਸ ਹਦੀਸ ਨੂੰ ਇਮਾਮ ਬੁਖਾਰੀ ਨੇ ਰਿਵਾਇਤ ਕੀਤਾ ਹੈ: ਕਿਤਾਬੁਲ-ਹੱਜ, ਪਾਠ “ਵਿਦਾਇਗੀ ਤਵਾਫ਼”, ਹਦੀਸ ਨੰਬਰ (1755)।ਅਤੇ ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ: ਕਿਤਾਬੁਲ-ਹੱਜ, ਪਾਠ “ਵਿਦਾਇਗੀ ਤਵਾਫ਼ ਵਾਜਿਬ ਹੈ, ਪਰ ਹੈਜ਼ ਵਾਲੀ ਔਰਤ ਤੋਂ ਨਹੀਂ”, ਹਦੀਸ ਨੰਬਰ (1328)।
ਇਸ ਹਦੀਸ ਨੂੰ ਇਮਾਮ ਬੁਖਾਰੀ ਨੇ ਰਿਵਾਇਤ ਕੀਤਾ ਹੈ: ਕਿਤਾਬੁਲ-ਹੱਜ, ਪਾਠ “ਜਦੋਂ ਔਰਤ ਤਵਾਫ਼-ਉਲ-ਇਫਾਜ਼ਾ ਤੋਂ ਬਾਅਦ ਹੈਜ਼ ਵਿੱਚ ਆ ਜਾਵੇ”, ਹਦੀਸ ਨੰਬਰ (1757)। ਅਤੇ ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ: ਕਿਤਾਬੁਲ-ਹੱਜ, ਪਾਠ “ਵਿਦਾਇਗੀ ਤਵਾਫ਼ ਵਾਜਿਬ ਹੈ”, ਹਦੀਸ ਨੰਬਰ (1211)।
ਇਹ ਹਦੀਸ ਬੁਖਾਰੀ ਤੋਂ ਰਿਵਾਇਤ ਹੈ: ਕਿਤਾਬੁਲ-ਹੈਜ਼, ਪਾਠ- ਮਾਹਵਾਰੀ ਵਾਲੀ ਔਰਤ ਦਾ ਦੋਵਾਂ ਈਦਾਂ ਅਤੇ ਮੁਸਲਮਾਨਾਂ ਦੀ ਦੁਆ ਵਿੱਚ ਸ਼ਾਮਲ ਹੋਣਾ ਅਤੇ ਮਸੱਲੇ ਤੋਂ ਵੱਖ ਰਹਿਣਾ ਹਦੀਸ ਨੰਬਰ (324)।ਅਤੇ ਮੁਸਲਿਮ ਵੱਲੋਂ: ਕਿਤਾਬੁ ਸਲਾਤੁਲ ਈਦੈਨ, ਪਾਠ- ਔਰਤਾਂ ਦੇ ਦੋਵਾਂ ਈਦਾਂ ਵਿੱਚ ਮਰਦਾਂ ਤੋਂ ਵੱਖ ਹੋ ਕੇ ਮਸੱਲੇ ਵੱਲ ਨਿਕਲਣ ਅਤੇ ਖੁਤਬੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਾ ਜ਼ਿਕਰ ਹਦੀਸ ਨੰਬਰ (890)।
ਇਸ ਹਦੀਸ ਨੂੰ ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ: ਕਿਤਾਬੁਲ-ਹੈਜ਼, ਪਾਠ “ਹੈਜ਼ ਵਾਲੀ ਔਰਤ ਲਈ ਆਪਣੇ ਪਤੀ ਦੇ ਸਿਰ ਨੂੰ ਧੋਣ ਦੀ ਇਜਾਜ਼ਤ”, ਹਦੀਸ ਨੰਬਰ (302)।
ਇਸ ਹਦੀਸ ਨੂੰ ਇਮਾਮ ਬੁਖਾਰੀ ਨੇ ਰਿਵਾਇਤ ਕੀਤਾ ਹੈ: ਕਿਤਾਬੁਲ-ਹੈਜ਼, ਪਾਠ “ਹੈਜ਼ ਵਾਲੀ ਔਰਤ ਨਾਲ ਸੰਪਰਕ/ਮਲਾਸ਼ਾ”, ਹਦੀਸ ਨੰਬਰ (301)।ਅਤੇ ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ: ਕਿਤਾਬੁਲ-ਹੈਜ਼, ਪਾਠ “ਹੈਜ਼ ਵਾਲੀ ਔਰਤ ਨਾਲ ਇਜ਼ਾਰ ਉੱਤੇ ਸੰਪਰਕ”, ਹਦੀਸ ਨੰਬਰ (293)।
ਇਸ ਹਦੀਸ ਨੂੰ ਇਮਾਮ ਬੁਖਾਰੀ ਨੇ ਰਿਵਾਇਤ ਕੀਤਾ ਹੈ: ਕਿਤਾਬੁਤ-ਤਲਾਕ, ਹਦੀਸ ਨੰਬਰ (5251)। ਅਤੇ ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ: ਕਿਤਾਬੁਤ-ਤਲਾਕ, ਪਾਠ “ਹੈਜ਼ ਵਾਲੀ ਔਰਤ ਨੂੰ ਉਸਦੀ ਮਰਜ਼ੀ ਦੇ ਬਿਨਾ ਤਲਾਕ ਦੇਣ ਦੀ ਮਨਾਹੀ, ਅਤੇ ਜੇ ਇਸਦੇ ਉਲਟ ਕੀਤਾ ਤਾਂ ਤਲਾਕ ਸਹੀ ਮੰਨਿਆ ਜਾਵੇਗਾ ਅਤੇ ਉਸਨੂੰ ਵਾਪਸ ਲਿਆਉਣ ਦਾ ਹੁਕਮ ਦਿੱਤਾ ਜਾਵੇਗਾ”, ਹਦੀਸ ਨੰਬਰ (1471)। ਇਬਨ ਉਮਰ (ਰ.) ਤੋਂ ਰਿਵਾਇਤ ਹੋਈ ਹੈ।
ਇਸ ਨੂੰ ਇਮਾਮ ਬੁਖਾਰੀ ਨੇ ਰਿਵਾਇਤ ਕੀਤਾ ਹੈ: ਕਿਤਾਬ ਅਤ-ਤਲਾਕ, ਪਾਠ ਅਲ-ਖ਼ੁਲਅ ਵਾ ਕੈਫ਼ ਅਤ-ਤਲਾਕ ਫ਼ੀਹ, ਹਦੀਸ ਨੰਬਰ (5273), ਇਬਨ ਅੱਬਾਸ (ਰ.) ਤੋਂ ਰਿਵਾਇਤ ਹੋਈ ਹੈ।
ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ: ਹੈਜ਼ ਦੀ ਕਿਤਾਬ, ਪਾਠ- ਮਾਹਵਾਰੀ ਦੀ ਸ਼ੁਰੂਆਤ ਅਤੇ ਸਮਾਪਤੀ, ਹਦੀਸ ਨੰਬਰ (320), ਅਤੇ ਮੁਸਲਿਮ ਨੇ: ਹੈਜ਼ ਦੀ ਕਿਤਾਬ, ਪਾਠ- ਮੁਸਤਹਾਜ਼ਾ, ਉਸਦਾ ਗੁਸਲ ਅਤੇ ਉਸਦੀ ਨਮਾਜ਼, ਹਦੀਸ ਨੰਬਰ (333), ਆਇਸ਼ਾ (ਰ.) ਵੱਲੋਂ ਰਿਵਾਇਤ ਹੋਈ ਹੈ।
ਇਹ ਹਦੀਸ ਇਮਾਮ ਬੁਖਾਰੀ ਨੇ ਕਿਤਾਬੁਲ-ਹੈਜ਼, ਪਾਠ: ਹੈਜ਼ ਵਾਲੀ ਦਾ ਗੁਸਲ, ਹਦੀਸ ਨੰਬਰ (315) ਵਿੱਚ ਰਿਵਾਇਤ ਕੀਤੀ ਹੈ, ਅਤੇ ਇਮਾਮ ਮੁਸਲਿਮ ਨੇ ਕਿਤਾਬੁਲ-ਹੈਜ਼, ਪਾਠ: ਹੈਜ਼ ਤੋਂ ਗੁਸਲ ਕਰਨ ਵਾਲੀ ਔਰਤ ਲਈ ਖੂਨ ਵਾਲੀ ਥਾਂ ‘ਤੇ ਕਸਤੂਰੀ (ਮਿਸਕ) ਲਗਾਉਣਾ ਮੁਸਤਹੱਬ ਹੈ, ਹਦੀਸ ਨੰਬਰ (332), ਇਹ ਹਦੀਸ ਆਇਸ਼ਾ (ਰ.) ਤੋਂ ਰਿਵਾਇਤ ਹੋਈ ਹੈ।
ਮੁਸਲਿਮ ਵੱਲੋਂ ਰਿਵਾਇਤ ਕੀਤੀ ਹੈ: ਹੈਜ਼ ਦੀ ਕਿਤਾਬ, ਪਾਠ- ਗੁਸਲ ਕਰਨ ਵਾਲੀ ਦੀਆਂ ਗੁੱਤਾਂ ਦਾ ਮਸਲਾ, ਹਦੀਸ ਨੰਬਰ (330), ਉੱਮੇ ਸਲਮਾ (ਰ.) ਵੱਲੋਂ ਰਿਵਾਇਤ ਹੋਈ ਹੈ।
ਇਹ ਹਦੀਸ ਇਮਾਮ ਬੁਖਾਰੀ ਨੇ ਕਿਤਾਬੁਲ-ਵੁਜ਼ੂ, ਪਾਠ: ਖੂਨ ਧੋਣ ਬਾਰੇ, ਹਦੀਸ ਨੰਬਰ (228) ਵਿੱਚ ਰਿਵਾਇਤ ਕੀਤੀ ਹੈ,ਅਤੇ ਇਮਾਮ ਮੁਸਲਿਮ ਨੇ ਕਿਤਾਬੁਲ-ਹੈਜ਼, ਪਾਠ: ਇਸਤਿਹਾਜ਼ਾ ਵਾਲੀ ਔਰਤ, ਉਸ ਦਾ ਗੁਸਲ ਅਤੇ ਨਮਾਜ਼, ਹਦੀਸ ਨੰਬਰ (333) ਵਿੱਚ, ਇਹ ਹਦੀਸ ਆਇਸ਼ਾ (ਰ.) ਤੋਂ ਰਿਵਾਇਤ ਕੀਤੀ ਹੈ।
ਇਹ ਹਦੀਸ ਇਮਾਮ ਅਹਮਦ ਨੇ (6/349) ਵਿੱਚ, ਅਤੇ ਅਬੁ-ਦਾਉਦ ਨੇ ਕਿਤਾਬੁੱਤ-ਤਹਾਰਾ, ਪਾਠ: ਜਿਸ ਨੇ ਕਿਹਾ ਕਿ ਜਦੋਂ ਹੈਜ਼ ਆਵੇ ਤਾਂ ਨਮਾਜ਼ ਛੱਡ ਦਿੱਤੀ ਜਾਵੇ, ਹਦੀਸ ਨੰਬਰ (287) ਵਿੱਚ, ਅਤੇ ਤਿਰਮਿਜ਼ੀ ਨੇ ਅਬਵਾਬੁੱਤ-ਤਹਾਰਾ, ਪਾਠ: ਇਸਤਿਹਾਜ਼ਾ ਵਾਲੀ ਔਰਤ ਬਾਰੇ ਕਿ ਉਹ ਇੱਕ ਗੁਸਲ ਨਾਲ ਦੋ ਨਮਾਜ਼ਾਂ ਇਕੱਠੀਆਂ ਕਰ ਸਕਦੀ ਹੈ, ਹਦੀਸ ਨੰਬਰ (128) ਵਿੱਚ ਰਿਵਾਇਤ ਕੀਤੀ ਹੈ। ਇਹ ਹਦੀਸ ਹਮਨਾ ਬਿੰਤ ਜਹਸ਼ (ਰ.) ਤੋਂ ਰਿਵਾਇਤ ਹੈ।
ਇਹ ਹਵਾਲਾ ਸੁਨਨ ਤਿਰਮਿਜ਼ੀ ਵਿੱਚ ਹੈ, ਅਬਵਾਬੁੱਤ-ਤਹਾਰਾ,ਪਾਠ: ਇਸਤਿਹਾਜ਼ਾ ਵਾਲੀ ਔਰਤ ਬਾਰੇ ਕਿ ਉਹ ਇਕ ਗੁਸਲ ਨਾਲ ਦੋ ਨਮਾਜ਼ਾਂ ਇਕੱਠੀਆਂ ਕਰ ਸਕਦੀ ਹੈ, ਹਦੀਸ ਨੰਬਰ (128) ਤੋਂ ਤੁਰੰਤ ਬਾਅਦ ਦਰਜ ਕੀਤਾ ਗਿਆ ਹੈ।
ਬੁਖਾਰੀ ਵੱਲੋਂ ਰਿਵਾਇਤ ਕੀਤੀ ਹੈ: ਹੈਜ਼ ਦੀ ਕਿਤਾਬ, ਪਾਠ- ਹੈਜ਼, ਅਤੇ ਹੈਜ਼ ਅਤੇ ਗਰਭ ਦੇ ਮਾਮਲੇ ਵਿੱਚ ਔਰਤਾਂ ਨੂੰ ਸੱਚਾ ਮੰਨਣਾ, ਜਿੱਥੋਂ ਤੱਕ ਹੈਜ਼ ਸੰਭਵ ਹੋਵੇ, ਹਦੀਸ ਨੰਬਰ (325) ਵਿੱਚ ਆਇਸ਼ਾ (ਰ.) ਕੋਲੋਂ ਰਿਵਾਇਤ ਹੋਈ ਹੈ।
ਇਹ ਹਵਾਲਾ ਇਮਾਮ ਮੁਸਲਿਮ ਨੇ ਕਿਤਾਬੁਲ-ਹੈਜ਼, ਪਾਠ: ਇਸਤਿਹਾਜ਼ਾ ਵਾਲੀ ਔਰਤ, ਉਸ ਦਾ ਗੁਸਲ ਅਤੇ ਨਮਾਜ਼, ਹਦੀਸ ਨੰਬਰ (334) ਵਿੱਚ ਰਿਵਾਇਤ ਕੀਤਾ ਹੈ, ਅਤੇ ਆਇਸ਼ਾ (ਰ.) ਤੋਂ ਰਿਵਾਇਤ ਹੋਈ ਹੈ।
ਅਬੁ-ਦਾਉਦ: ਕਿਤਾਬੁੱਤ-ਤਹਾਰਾ, ਪਾਠ : ਜਿਸ ਨੇ ਕਿਹਾ ਕਿ ਜਦੋਂ ਹੈਜ਼ ਆਵੇ ਤਾਂ ਨਮਾਜ਼ ਛੱਡ ਦਿਤੀ ਜਾਵੇ, ਹਦੀਸ ਨੰਬਰ (286)। ਨਿਸਾਈ: ਕਿਤਾਬੁੱਤ-ਤਹਾਰਾ, ਪਾਠ: ਇਸਤਿਹਾਜ਼ਾ ਵਾਲੀ ਔਰਤ, ਜਿਸਨੂੰ ਆਪਣੇ ਹੈਜ਼ ਦੇ ਦਿਨ ਪਤਾ ਹੋਣ, ਪਰ ਖੂਨ ਲਗਾਤਾਰ ਨਾ ਆਉਂਦਾ ਹੋਵੇ, ਹਦੀਸ ਨੰਬਰ (211)। ਇਬਨ ਮਾਜਾ: ਕਿਤਾਬੁੱਤ-ਤਹਾਰਾ ਅਤੇ ਸੁਨਨ, ਪਾਠ: ਇਸਤਿਹਾਜ਼ਾ ਵਾਲੀ ਔਰਤ, ਜਿਸਨੂੰ ਆਪਣੇ ਹੈਜ਼ ਦੇ ਦਿਨ ਪਤਾ ਹੋਣ, ਪਰ ਖੂਨ ਲਗਾਤਾਰ ਨਾ ਆਉਂਦਾ ਹੋਵੇ, ਹਦੀਸ ਨੰਬਰ (620)। ਇਬਨ ਹਿੱਬਾਨ: ਸਹੀਹ, ਹਦੀਸ ਨੰਬਰ (1348)। ਅਲ-ਹਾਕਿਮ: ਅਲ-ਮੁਸਤਦਰਕ, ਹਦੀਸ ਨੰਬਰ (618)।ਸਾਰੀਆਂ ਰਿਵਾਇਤਾਂ ਆਇਸ਼ਾ (ਰ.) ਕੋਲੋਂ ਰਿਵਾਇਤ ਹੋਈਆਂ ਹਨ।
ਇਹ ਅਹਮਦ: (6/439); ਅਬੁ-ਦਾਉਦ: ਕਿਤਾਬੁੱਤ-ਤਹਾਰਾ, ਪਾਠ: ਜਿਸਨੇ ਕਿਹਾ ਕਿ ਜਦੋਂ ਹੈਜ਼ ਆਵੇ ਤਾਂ ਨਮਾਜ਼ ਛੱਡ ਦਿਤੀ ਜਾਵੇ, ਹਦੀਸ ਨੰਬਰ (287); ਤਿਰਮਿਜ਼ੀ: ਅਬਵਾਬੁੱਤ-ਤਹਾਰਾ, ਪਾਠ: ਇਸਤਿਹਾਜ਼ਾ ਵਾਲੀ ਔਰਤ, ਜੋ ਇੱਕ ਗੁਸਲ ਨਾਲ ਦੋ ਨਮਾਜ਼ ਇਕੱਠੀਆਂ ਕਰ ਸਕਦੀ ਹੈ, ਹਦੀਸ ਨੰਬਰ (128) ਵਿੱਚ ਹਮਨਾ ਬਿੰਤ ਜਹਸ਼ (ਰ.) ਤੋਂ ਰਿਵਾਇਤ ਹੋਈ ਹੈ।
ਇਹ ਹਵਾਲਾ ਸੁਨਨ ਤਿਰਮਿਜ਼ੀ ਵਿੱਚ ਅਬਵਾਬੁੱਤ-ਤਹਾਰਾ, ਪਾਠ: ਇਸਤਿਹਾਜ਼ਾ ਵਾਲੀ ਔਰਤ, ਜੋ ਇਕ ਗੁਸਲ ਨਾਲ ਦੋ ਨਮਾਜ਼ ਇਕੱਠੀਆਂ ਕਰ ਸਕਦੀ ਹੈ, ਹਦੀਸ ਨੰਬਰ (128) ਤੋਂ ਤੁਰੰਤ ਬਾਅਦ ਦਰਜ ਕੀਤਾ ਗਿਆ ਹੈ।
ਇਹ ਬੁਖਾਰੀ ਨੇ: ਕਿਤਾਬੁਲ-ਵੁਜ਼ੂ, ਪਾਠ: ਖੂਨ ਧੋਣ ਬਾਰੇ, ਹਦੀਸ ਨੰਬਰ (228) ਵਿੱਚ ਅਤੇ ਮੁਸਲਿਮ ਨੇ: ਕਿਤਾਬੁਲ-ਹੈਜ਼, ਪਾਠ: ਇਸਤਿਹਾਜ਼ਾ ਵਾਲੀ ਔਰਤ, ਉਸ ਦਾ ਗੁਸਲ ਅਤੇ ਨਮਾਜ਼, ਹਦੀਸ ਨੰਬਰ (333) ਵਿੱਚ ਆਇਸ਼ਾ (ਰ.) ਤੋਂ ਰਿਵਾਇਤ ਕੀਤੀ ਹੈ।
ਇਸਨੂੰ ਅਹਮਦ (6/204), ਅਤੇ ਇਬਨ ਮਾਜਾ ਨੇ ਕਿਤਾਬ ਪਵਿੱਤਰਤਾ ਅਤੇ ਇਸਦੀਆਂ ਸੁੰਨਤਾਂ, ਪਾਠ ਉਸ ਮੁਸਤਹਾਜ਼ਾ ਬਾਰੇ ਜਿਸਨੇ ਖੂਨ ਦੇ ਲਗਾਤਾਰ ਵਹਿਣ ਤੋਂ ਪਹਿਲਾਂ, ਆਪਣੀ ਮਾਹਵਾਰੀ ਦੇ ਦਿਨਾਂ ਦੀ ਗਿਣਤੀ ਕੀਤੀ ਸੀ, ਨੰਬਰ (624) ਵਿੱਚ ਆਇਸ਼ਾ (ਰ.) ਤੋਂ ਰਿਵਾਇਤ ਹੋਈ ਹੈ।
ਅਲ-ਮੁਗ਼ਨੀ: (1/252-253)।
ਕੱਸ਼ਾਫ਼ ਅਲ-ਕਿਨਾਅ (1/219)।
ਅਲ-ਮੁਗ਼ਨੀ: (1/253)।
ਅਲ-ਮੁਗ਼ਨੀ: (1/253)।
ਅਲ-ਮੁਗਨੀ (2/252) ਅਤੇ ਉਸਮਾਨ ਬਿਨ ਅਬੀ -ਆਸ ਦਾ ਕਿੱਸਾ, ਜਿਸਨੂੰ ਅਬਦੁਰ ਰਜ਼ਾਕ ਦੀ ਅਲ-ਮੁਸੱਨਫ ਵਿੱਚ ਹਦੀਸ ਨੰਬਰ (1202) ਵਿੱਚ, ਇਬਨ ਅਬੀ ਸ਼ੈਬਾ ਦੀ ਮੁਸੱਨਫ ਵਿੱਚ ਹਦੀਸ ਨੰਬਰ (17450) ਵਿੱਚ, ਅਲ-ਦਾਰਿਮੀ ਨੇ ਅਲ-ਸੁਨਨ- ਹਦੀਸ ਨੰਬਰ (990) ਵਿੱਚ, ਇਬਨ ਅਲ-ਜਾਰੂਦ ਨੇ ਅਲ-ਮੁੰਤਕਾ ਵਿੱਚ ਹਦੀਸ ਨੰਬਰ (118) ਵਿੱਚ ਰਿਵਾਇਤ ਕੀਤਾ ਹੈ।
ਇਹ ਹਦੀਸ ਇਮਾਮ ਬੁਖਾਰੀ ਨੇ ਕਿਤਾਬ ਅਨ-ਨਿਕਾਹ, ਪਾਠ ਅਲ-ਅਜ਼ਲ, ਹਦੀਸ ਨੰਬਰ (5209) ਅਤੇ ਇਮਾਮ ਮੁਸਲਿਮ ਨੇ ਕਿਤਾਬ ਅਨ-ਨਿਕਾਹ, ਪਾਠ ਅਜ਼ਲ ਦਾ ਹੁਕਮ, ਹਦੀਸ ਨੰਬਰ (1440) ਦੇ ਤਹਿਤ ਜਾਬਿਰ (ਰ.) ਤੋਂ ਰਿਵਾਇਤ ਕੀਤੀ ਹੈ।
ਅਲ-ਇਨਸਾਫ਼ (2/556).
ਮਾਹਵਾਰੀ ਵਾਲੀ ਔਰਤ ਦੀ ਪਾਕੀ ਦੇ ਹੁਕਮ, ਦਾਰਿਮੀ ਦੁਆਰਾ ਲਿਖੀ (ਪੰਨਾ:17)