فضائل وآداب المسجد النبوي وأحكام زيارة قبر النبي ﷺ وقبري صاحبيه (بنجابي)

  • earth Language
    (بنجابي)
  • earth Author:
    اللجنة العلمية برئاسة الشؤون الدينية بالمسجد الحرام والمسجد النبوي
PHPWord

 

 

فَضَائِلُ وَآدَابُ المَسْجِدِ النَّبَوِيِّ

وَأَحْكَامُ زِيَارَةِ قَبْرِ النَّبِيِّ ﷺ

وَقَبْرَي صَاحِبَيْهِ رَضِيَ اللَّهُ عَنْهُمَا

 

 

ਮਸਜਿਦ-ਏ-ਨਬਵੀ ਦੀਆਂ ਫ਼ਜ਼ੀਲਤਾਂ ਤੇ ਅਦਬ, ਅਤੇ ਨਬੀ ﷺ ਦੀ ਕਬਰ ਤੇ ਉਨ੍ਹਾਂ ਦੇ ਦੋਨੋ ਸਾਥੀਆਂ (ਅੱਲਾਹ ਉਨ੍ਹਾਂ ਦੋਵਾਂ ਤੋਂ ਰਾਜ਼ੀ ਹੋਵੇ) ਦੀਆਂ ਕਬਰਾਂ ਦੀ ਜ਼ਿਆਰਤ (ਦਰਸ਼ਨ) ਦੇ ਨਿਯਮ।

 

 

 

 

اللَّجْنَةُ العِلْمِيَّةُ

بِرِئَاسَةِ الشُّؤُونِ الدِّينِيَّةِ بِالمَسْجِدِ الحَرَامِ وَالمَسْجِدِ النَّبَوِيِّ

 

 


بِسْمِ اللهِ الرَّحمَنِ الرَّحِيمِ

ਮਸਜਿਦ-ਏ-ਨਬਵੀ ਦੀਆਂ ਫ਼ਜ਼ੀਲਤਾਂ ਤੇ ਅਦਬ, ਅਤੇ ਨਬੀ ﷺ ਦੀ ਕਬਰ ਤੇ ਉਨ੍ਹਾਂ ਦੇ ਦੋਨੋ ਸਾਥੀਆਂ (ਅੱਲਾਹ ਉਨ੍ਹਾਂ ਦੋਵਾਂ ਤੋਂ ਰਾਜ਼ੀ ਹੋਵੇ) ਦੀਆਂ ਕਬਰਾਂ ਦੀ ਜ਼ਿਆਰਤ (ਦਰਸ਼ਨ) ਦੇ ਨਿਯਮ।

 

"ਮਸਜਿਦ-ਏ-ਹਰਾਮ ਅਤੇ ਮਸਜਿਦ-ਏ-ਨਬਵੀ ਵਿਖੇ ਧਾਰਮਿਕ ਮਾਮਲਿਆਂ ਦੀ ਪ੍ਰਧਾਨਗੀ ਦੀ ਵਿਗਿਆਨਿਕ (ਇਲਮੀ) ਕਮੇਟੀ।"

 

ਇਹ ਕਿਤਾਬ ਮਸਜਿਦ-ਏ-ਨਬਵੀ ਦੀਆਂ ਫ਼ਜ਼ੀਲਤਾਂ ਅਤੇ ਇਸ ਦੀ ਜ਼ਿਆਰਤ ਦੇ ਆਦਾਬ ਬਾਰੇ ਦੱਸਦੀ ਹੈ। ਇਹ ਨਬੀ ﷺ ਦੀ ਕਬਰ ਅਤੇ ਉਨ੍ਹਾਂ ਦੇ ਦੋਨੋ ਸਾਥੀਆਂ (ਰ.) ਦੀਆਂ ਕਬਰਾਂ ਦੀ ਜ਼ਿਆਰਤ ਦੇ ਆਦਾਬ ਵੀ ਪੇਸ਼ ਕਰਦੀ ਹੈ, ਅਤੇ ਜ਼ਿਆਰਤ ਵੇਲੇ ਸਤਿਕਾਰ, ਪਵਿੱਤਰਤਾ ਅਤੇ ਬਿਦਅਤਾਂ ਤੋਂ ਬਚਣ ਦੀ ਅਹਿਮੀਅਤ 'ਤੇ ਜ਼ੋਰ ਦਿੰਦੀ ਹੈ।

ਮਸਜਿਦ-ਏ-ਨਬਵੀ ਦੀ ਫ਼ਜ਼ੀਲਤਾਂ ਤੇ ਅਦਬ, ਅਤੇ ਪੈਗੰਬਰ ﷺ ਤੇ ਆਪ ਦੇ ਦੋਨੋਂ ਸਾਥੀਆਂ ਰਜ਼ੀਅੱਲਾਹੁ ਅਨਹੁਮਾ ਦੀਆਂ ਕਬਰਾਂ ਦੀ ਜ਼ਿਆਰਤ ਦੇ ਨਿਯਮ।

ਨੰਬਰ

ਮਸਜਿਦ-ਏ-ਹਰਾਮ ਅਤੇ ਮਸਜਿਦ-ਏ-ਨਬਵੀ ਦੇ ਧਾਰਮਿਕ ਮਾਮਲਿਆਂ ਦੀ ਪ੍ਰਧਾਨਗੀ ਦੀ ਇਲਮੀ ਕਮੇਟੀ। 1447 ਹ।

 

***

 


ਜਾਣ ਪਛਾਣ

ਸਾਰੀ ਤਾਰੀਫ਼ ਅੱਲਾਹ ਲਈ ਹੈ, ਜੋ ਸਾਰੇ ਜਹਾਨਾਂ ਦਾ ਰੱਬ ਹੈ। ਦਰੂਦ ਤੇ ਸਲਾਮ ਹੋਵੇ ਉਸ ਨਬੀ 'ਤੇ ਜੋ ਸਾਰੇ ਜਹਾਨਾਂ ਲਈ ਰਹਿਮਤ ਬਣਾ ਕੇ ਭੇਜੇ ਗਏ, ਅਤੇ ਨਾਲ ਹੀ ਉਨ੍ਹਾਂ ਦੇ ਪਰਿਵਾਰ 'ਤੇ, ਉਨ੍ਹਾਂ ਦੇ ਸਾਥੀਆਂ 'ਤੇ, ਅਤੇ ਉਨ੍ਹਾਂ 'ਤੇ ਵੀ ਜਿਨ੍ਹਾਂ ਨੇ ਆਪ ਦੀ ਸੁੰਨਤ ਨੂੰ ਅਪਣਾਇਆ ਤੇ ਕਿਆਮਤ ਦੇ ਦਿਨ ਤੱਕ ਉਸਦੀ ਹਿਦਾਇਤ ਨਾਲ ਸਿੱਧਾ ਰਾਹ 'ਤੇ ਚੱਲਦੇ ਰਹੇ। ਇਸ ਤੋਂ ਬਾਅਦ:

ਇਹ ਇੱਕ ਸੰਖੇਪ ਰਿਸਾਲਾ ਹੈ, ਜਿਸ ਵਿੱਚ ਮਸਜਿਦ-ਏ-ਨਬਵੀ ਦੀਆਂ ਮੁੱਖ ਫਜ਼ੀਲਤਾਂ, ਉਸਦੀ ਜ਼ਿਆਰਤ ਦਾ ਸਲੀਕਾ, ਅਤੇ ਨਬੀ ﷺ ਅਤੇ ਉਨ੍ਹਾਂ ਦੇ ਦੋਨੋ ਸਾਥੀਆਂ ਦੀਆਂ ਕਬਰਾਂ ਦੀ ਜ਼ਿਆਰਤ ਕਰਨ ਦੇ ਸਲੀਕੇ ਸ਼ਾਮਲ ਹਨ। ਇਸਨੂੰ ਅਸੀਂ ਮਸਜਿਦ-ਏ-ਨਬਵੀ ਦੇ ਯਾਤਰੀਆਂ ਲਈ ਤਿਆਰ ਕੀਤਾ ਹੈ, ਤਾਂ ਜੋ ਉਨ੍ਹਾਂ ਨੂੰ ਉੱਮਤ ਦੇ ਨਬੀ ﷺ ਦੀ ਮਸਜਿਦ ਦੀ ਫਜ਼ੀਲਤ, ਉਸਦੀ ਜ਼ਿਆਰਤ ਕਰਨ ਅਤੇ ਉਸ ਵਿੱਚ ਨਮਾਜ਼ ਪੜ੍ਹਨ ਦੇ ਸਲੀਕਿਆਂ ਬਾਰੇ ਪਤਾ ਚੱਲ ਸਕੇ। ਅਸੀਂ ਸਾਡੇ ਮਿਹਰਾਂ ਵਾਲੇ ਰੱਬ (ਅੱਲਾਹ) ਤੋਂ ਦੁਆ ਕਰਦੇ ਹਾਂ ਕਿ ਉਹ ਇਸ ਰਿਸਾਲੇ ਨੂੰ ਲੋਕਾਂ ਲਈ ਲਾਭਦਾਇਕ ਬਣਾਵੇ, ਅਤੇ ਇਸਨੂੰ ਖਾਲਸ ਆਪਣੀ ਰਜ਼ਾ ਲਈ ਕਬੂਲ ਕਰ ਲਵੇ। ਬੇਸ਼ੱਕ ਉਹੀਓ ਹੈ ਜੋ ਸਭ ਤੋਂ ਵਧੀਆ ਅਰਦਾਸਾਂ ਸੁਣਨ ਵਾਲਾ ਹੈ ਅਤੇ ਓਹੀਓ ਹੈ ਜਿਸ ਤੋਂ ਸਾਰੀਆਂ ਉਮੀਦਾਂ ਰੱਖੀਆਂ ਜਾਂਦੀਆਂ ਹਨ।

ਵਿਗਿਆਨਕ ਕਮੇਟੀ

ਪਹਿਲਾ: ਮਸਜਿਦ-ਏ-ਨਬਵੀ ਦੀਆਂ ਫ਼ਜ਼ੀਲਤਾਂ

ਅੱਲਾਹ ਤਆਲਾ ਕਹਿੰਦਾ ਹੈ:

﴿وَرَبُّكَ يَخۡلُقُ مَا يَشَآءُ وَيَخۡتَارُۗ مَا كَانَ لَهُمُ ٱلۡخِيَرَةُۚ سُبۡحَٰنَ ٱللَّهِ وَتَعَٰلَىٰ عَمَّا يُشۡرِكُونَ68﴾

(ਹੇ ਨਬੀ!) ਤੁਹਾਡਾ ਰੱਬ ਜੋ ਚਾਹੁੰਦਾ ਹੈ ਪੈਦਾ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ (ਆਪਣੇ ਕਾਰਜ ਲਈ) ਪਸੰਦ ਕਰ ਲੈਂਦਾ ਹੈ। ਉਹਨਾਂ ਲੋਕਾਂ ਦੇ ਹੱਥ ਵਿਚ ਕੁੱਝ ਵੀ ਨਹੀਂ। ਪਵਿੱਤਰਤਾ ਸਾਰੀ ਦੀ ਸਾਰੀ ਅੱਲਾਹ ਲਈ ਹੈ, ਉਹ ਉਹਨਾਂ ਤੋਂ ਬਹੁਤ ਉਚੇਰਾ ਹੈ ਜਿਨ੍ਹਾਂ ਨੂੰ ਲੋਕੀ ਸ਼ਰੀਕ ਬਣਾਉਂਦੇ ਹਨ। [ਸੂਰਤ ਅਲ-ਕਸਸ: 68] ਅੱਲਾਹ ਨੇ ਇਸ ਜਗ੍ਹਾ ਨੂੰ ਆਪਣੇ ਨਬੀ ﷺ ਦੀ ਮਸਜਿਦ ਲਈ ਚੁਣਿਆ ਹੈ ਅਤੇ ਇਸ ਨੂੰ ਕਈ ਫ਼ਜ਼ੀਲਤਾਂ ਬਖ਼ਸ਼ੀਆਂ ਹਨ। ਜਿਵੇਂ ਕਿ:

ਇਹ ਉਨ੍ਹਾਂ ਤਿੰਨ ਮਸਜਿਦਾਂ ਵਿੱਚੋਂ ਇੱਕ ਹੈ ਜਿਨ੍ਹਾਂ ਵੱਲ ਯਾਤਰਾ ਕੀਤੀ ਜਾਂਦੀ ਹੈ:

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਨਬੀ ﷺ ਨੇ ਫ਼ਰਮਾਇਆ:

«لَا تُشَدُّ الرِّحَالُ إِلَّا إِلَى ثَلَاثَةِ مَسَاجِدَ: مَسْجِدِي هَذَا، وَمَسْجِدِ الحَرَامِ، وَمَسْجِدِ الأَقْصَى».

"ਤਿੰਨ ਮਸਜਿਦਾਂ ਤੋਂ ਇਲਾਵਾ ਕਿਸੇ ਹੋਰ ਜਗ੍ਹਾ ਦੀ ਯਾਤਰਾ (ਤੀਰਥ ਯਾਤਰਾ) ਨਾ ਕੀਤੀ ਜਾਵੇ: ਮੇਰੀ ਇਹ ਮਸਜਿਦ, ਮਸਜਿਦ ਅਲ-ਹਰਾਮ, ਅਤੇ ਅਲ-ਅਕਸਾ ਮਸਜਿਦ"1.

ਮੇਰੀ ਇਸ ਮਸਜਿਦ ਵਿੱਚ ਪੜ੍ਹੀ ਇੱਕ ਨਮਾਜ਼ ਮਸਜਿਦ ਅਲ-ਹਰਾਮ ਤੋਂ ਇਲਾਵਾ ਕਿਸੇ ਵੀ ਹੋਰ ਮਸਜਿਦ ਵਿੱਚ ਹਜ਼ਾਰ ਨਮਾਜ਼ਾਂ ਨਾਲੋਂ ਵਧੀਆ ਹੈ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:

«صَلَاةٌ فِي مَسْجِدِي هَذَا خَيْرٌ مِنْ أَلْفِ صَلَاةٍ فِيمَا سِوَاهُ، إِلَّا المَسْجِدَ الحَرَامَ».

"ਮੇਰੀ ਇਸ ਮਸਜਿਦ ਵਿੱਚ ਪੜ੍ਹੀ ਇੱਕ ਨਮਾਜ਼ ਮਸਜਿਦ ਅਲ-ਹਰਾਮ ਤੋਂ ਇਲਾਵਾ ਕਿਸੇ ਵੀ ਹੋਰ ਮਸਜਿਦ ਵਿੱਚ ਹਜ਼ਾਰ ਨਮਾਜ਼ਾਂ ਨਾਲੋਂ ਵਧੀਆ ਹੈ।"2

ਉਹ ਮਸਜਿਦ ਜਿਸਦੀ ਬੁਨਿਆਦ ਪਹਿਲੇ ਦਿਨ ਤੋਂ ਤਕਵਾ (ਅੱਲਾਹ ਦੀ ਆਗਿਆਕਾਰੀ) ਦੇ ਅਧਾਰ 'ਤੇ ਰੱਖੀ ਗਈ:

ਅਬੁ-ਸਅੀਦ ਅਲ-ਖੁਦਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਨ੍ਹਾਂ ਨੇ ਕਿਹਾ: ਮੈਂ ਰਸੂਲ ਅੱਲਾਹ ﷺ ਦੀ ਹਜ਼ੂਰੀ ਵਿੱਚ ਉਨ੍ਹਾਂ ਦੀ ਕਿਸੇ ਪਤਨੀ ਦੇ ਘਰ ਦਾਖਲ ਹੋਇਆ, ਤਾਂ ਮੈਂ ਪੁੱਛਿਆ: ਹੇ ਰਸੂਲ ਅੱਲਾਹ, ਦੋਵਾਂ ਮਸਜਿਦਾਂ ਵਿੱਚੋਂ ਕਿਹੜੀ ਹੈ ਜਿਸਦੀ ਬੁਨਿਆਦ ਤਕਵਾ ਦੇ ਅਧਾਰ 'ਤੇ ਰੱਖੀ ਗਈ ਹੈ? ਇਸ 'ਤੇ ਆਪ ﷺ ਨੇ ਮੁੱਠੀ ਭਰ ਕੰਕਰ ਚੁੱਕੇ, ਉਨ੍ਹਾਂ ਨੂੰ ਜ਼ਮੀਨ 'ਤੇ ਮਾਰਿਆ, ਅਤੇ ਫੇਰ ਫਰਮਾਇਆ:

«هُوَ مَسْجِدُكُمْ هَذَا» لِمَسْجِدِ المَدِينَةِ.

"ਉਹ ਤੁਹਾਡੀ ਇਹੋ ਮਸਜਿਦ ਹੈ» (ਭਾਵ ਮਦੀਨਾ ਦੀ ਮਸਜਿਦ"3

ਇਸ ਵਿੱਚ ਇਲਮ ਹਾਸਲ ਕਰਨ ਵਾਲੇ ਦਾ ਇਨਾਮ, ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਵਾਲੇ ਦੇ ਇਨਾਮ ਵਾਂਗ ਹੈ:

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ:

«مَنْ جَاءَ مَسْجِدِي هَذَا، لَمْ يَأْتِهِ إِلَّا لِخَيْرٍ يَتَعَلَّمُهُ أَوْ يُعَلِّمُهُ، فَهُوَ بِمَنْزِلَةِ المُجَاهِدِ فِي سَبِيلِ اللهِ، وَمَنْ جَاءَ لِغَيْرِ ذَلِكَ، فَهُوَ بِمَنْزِلَةِ الرَّجُلِ يَنْظُرُ إِلَى مَتَاعِ غَيْرِهِ».

«ਜੋ ਕੋਈ ਮੇਰੀ ਇਸ ਮਸਜਿਦ ਵਿੱਚ ਕੋਈ ਭਲੀ ਗੱਲ ਸਿੱਖਣ ਜਾਂ ਸਿਖਾਉਣ ਲਈ ਆਉਂਦਾ ਹੈ, ਤਾਂ ਉਹ ਅੱਲਾਹ ਦੇ ਰਾਹ ਦੇ ਮੁਜਾਹਿਦ ਦੇ ਦਰਜੇ 'ਤੇ ਹੈ, ਅਤੇ ਜੋ ਕੋਈ ਇਸ ਤੋਂ ਇਲਾਵਾ ਆਉਂਦਾ ਹੈ, ਤਾਂ ਉਹ ਉਸ ਆਦਮੀ ਵਾਂਗ ਹੈ ਜੋ ਦੂਜੇ ਦੇ ਸਮਾਨ ਵੱਲ ਵੇਖਦਾ ਹੈ।»4

ਇਸ ਵਿੱਚ ਰੋਜ਼ਾ ਸ਼ਰੀਫ਼ ਹੈ:

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:

«مَا بَيْنَ بَيْتِي وَمِنْبَرِي رَوْضَةٌ مِنْ رِيَاضِ الجَنَّةِ، وَمِنْبَرِي عَلَى حَوْضِي».

"ਮੇਰੇ ਘਰ ਅਤੇ ਮੇਰੇ ਮਿੰਬਰ ਦੇ ਵਿਚਕਾਰ ਦਾ ਹਿੱਸਾ ਜੰਨਤ ਦੇ ਬਾਗ਼ਾਂ ਵਿੱਚੋਂ ਇੱਕ ਬਾਗ਼ ਹੈ, ਅਤੇ ਮੇਰਾ ਮਿੰਬਰ ਮੇਰੇ ਹੌਜ਼ ਉੱਤੇ ਹੈ।"5.

ਦੂਜਾ: ਮਸਜਿਦ-ਏ-ਨਬਵੀ ਦੀ ਜ਼ਿਆਰਤ ਦਾ ਮੁਸਤਹਬ (ਵਧੇਰੇ ਚੰਗਾ) ਹੋਣਾ।

ਇਹਨਾਂ ਅਤੇ ਹੋਰ ਫ਼ਜ਼ੀਲਤਾਂ ਦੇ ਕਾਰਨ, ਮਸਜਿਦ-ਏ-ਨਬਵੀ ਵਿੱਚ ਨਮਾਜ਼ ਪੜ੍ਹਨ ਅਤੇ ਇਬਾਦਤ ਕਰਨ ਲਈ ਇਸ ਦੀ ਜ਼ਿਆਰਤ ਕਰਨਾ ਸੁੰਨਤ ਹੈ।

- ਹਾਜੀ ਅਤੇ ਹੋਰਨਾਂ ਲਈ ਹੱਜ ਤੋਂ ਪਹਿਲਾਂ ਜਾਂ ਬਾਅਦ ਵਿੱਚ ਮਸਜਿਦ-ਏ-ਨਬਵੀ ਦੀ ਜ਼ਿਆਰਤ ਕਰਨਾ ਸੁੰਨਤ ਹੈ। ਇਹ ਜ਼ਿਆਰਤ ਹੱਜ ਦੀਆਂ ਸ਼ਰਤਾਂ, ਇਸਦੇ ਅਰਕਾਨਾਂ ਜਾਂ ਇਸਦੇ ਵਾਜਬਾਂ ਦਾ ਹਿੱਸਾ ਨਹੀਂ ਹੈ, ਅਤੇ ਇਸਦਾ ਹੱਜ ਨਾਲ ਕੋਈ ਤਾਲੁਕ (ਸੰਬੰਧ) ਨਹੀਂ ਹੈ।

- ਪੈਗੰਬਰ ﷺ ਦੀ ਮਸਜਿਦ ਦੀ ਜ਼ਿਆਰਤ ਲਈ ਨਮਾਜ਼ਾਂ ਦੀ ਕੋਈ ਖਾਸ ਗਿਣਤੀ, ਜਾਂ ਮਦੀਨਾ ਵਿੱਚ ਕਿਸੇ ਖਾਸ ਸਮੇਂ ਤੱਕ ਰਹਿਣ ਦੀ ਕੋਈ ਸ਼ਰਤ ਨਹੀਂ ਹੈ। ਸਗੋਂ, ਜ਼ਿਆਰਤ ਇੱਕ ਹੀ ਨਮਾਜ਼ ਪੜ੍ਹਨ ਨਾਲ ਪੂਰੀ ਹੋ ਜਾਂਦੀ ਹੈ, ਭਾਵੇਂ ਉਹ ਫ਼ਰਜ਼ ਹੋਵੇ ਜਾਂ ਨਫਲ। ਪਰ, ਜਿੰਨੀਆਂ ਜ਼ਿਆਦਾ ਨਮਾਜ਼ਾਂ ਇਸ ਵਿੱਚ ਪੜ੍ਹੀਆਂ ਜਾਣ, ਓਨਾ ਹੀ ਜ਼ਿਆਦਾ ਅਜਰ (ਸਵਾਬ) ਮਿਲਦਾ ਹੈ।

- ਮਸਜਿਦ-ਏ-ਨਬਵੀ ਦੀ ਜ਼ਿਆਰਤ ਕਰਨ ਵਾਲੇ ਲਈ ਚੰਗਾ ਹੈ ਕਿ ਉਹ ਆਪਣੀਆਂ ਸਾਰੀਆਂ ਫਰਜ਼ ਨਮਾਜ਼ਾਂ ਅਤੇ ਇਸੇ ਤਰ੍ਹਾਂ ਨਫਲ ਨਮਾਜ਼ਾਂ ਵੀ ਇਸੇ ਵਿੱਚ ਪੜ੍ਹੇ; ਕਿਉਂਕਿ ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਇਸ ਵਿੱਚ ਪੜ੍ਹੀ ਗਈ ਨਮਾਜ਼ ਮਸਜਿਦ-ਅਲ-ਹਰਾਮ ਤੋਂ ਇਲਾਵਾ, ਹੋਰ ਸਭ ਮਸਜਿਦਾਂ ਵਿੱਚ ਪੜ੍ਹੀਆਂ ਇੱਕ ਹਜ਼ਾਰ ਨਮਾਜ਼ਾਂ ਤੋਂ ਬਿਹਤਰ ਹੈ।

ਤੀਜਾ: ਮਸਜਿਦ-ਏ-ਨਬਵੀ ਦੀ ਜ਼ਿਆਰਤ (ਦਰਸ਼ਨ) ਕਰਨ ਦੇ ਸਲੀਕੇ

ਜਦੋਂ ਕੋਈ ਮੁਸਲਮਾਨ ਮਸਜਿਦ-ਏ-ਨਬਵੀ ਵਿੱਚ ਆਉਂਦਾ ਹੈ, ਤਾਂ ਉਸ ਲਈ ਇਹ ਵਧੇਰੇ ਚੰਗਾ ਹੈ ਕਿ ਉਹ ਉਨ੍ਹਾਂ ਸ਼ਰੀਅਤੀ ਅਦਬਾਂ ਨੂੰ ਅਪਣਾਵੇ ਜੋ ਆਮ ਤੌਰ 'ਤੇ ਮਸਜਿਦਾਂ, ਅਤੇ ਖਾਸ ਤੌਰ 'ਤੇ ਮਸਜਿਦ-ਏ-ਨਬਵੀ ਨਾਲ ਸਬੰਧਤ ਹਨ। ਉਹ ਇਹ ਹਨ:

ਉਹ ਮਸਜਿਦ ਵਿੱਚ ਸੁਕੂਨ, ਇੱਜ਼ਤ, ਪਾਕੀ, ਚੰਗੇ ਹੁਲੀਏ ਨਾਲ, ਅਤੇ ਸੋਹਣੀ ਖੁਸ਼ਬੂ ਲਗਾ ਕੇ ਆਵੇ, ਕਿਉਂਕਿ ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫ਼ਰਮਾਇਆ:

«إِذَا ثُوِّبَ لِلصَّلَاةِ فَلَا تَأْتُوهَا وَأَنْتُمْ تَسْعَوْنَ، وَأْتُوهَا وَعَلَيْكُمُ السَّكِينَةُ، فَمَا أَدْرَكْتُمْ فَصَلُّوا، وَمَا فَاتَكُمْ فَأَتِمُّوا، فَإِنَّ أَحَدَكُمْ إِذَا كَانَ يَعْمِدُ إِلَى الصَّلَاةِ فَهُوَ فِي صَلَاةٍ».

«ਜਦੋਂ ਨਮਾਜ਼ ਕਾਇਮ ਕੀਤੀ ਜਾਵੇ, ਤਾਂ ਉਸ ਵੱਲ ਭੱਜਦੇ ਹੋਏ ਨਾ ਆਓ, ਸਗੋਂ ਸ਼ਾਂਤੀ ਅਤੇ ਸੰਜੀਦਗੀ ਨਾਲ ਆਓ। ਜਿੰਨੀ ਨਮਾਜ਼ ਤੁਹਾਨੂੰ ਮਿਲ ਜਾਵੇ, ਉਹ ਪੜ੍ਹ ਲਵੋ, ਅਤੇ ਜੋ ਰਹਿ ਜਾਵੇ, ਉਸਨੂੰ ਪੂਰਾ ਕਰ ਲਵੋ। ਕਿਉਂਕਿ ਜਦੋਂ ਤੁਹਾਡੇ ਵਿੱਚੋਂ ਕੋਈ ਨਮਾਜ਼ ਦੇ ਇਰਾਦੇ ਨਾਲ ਚੱਲਦਾ ਹੈ, ਤਾਂ ਉਹ ਨਮਾਜ਼ ਦੀ ਹਾਲਤ ਵਿੱਚ ਹੀ ਹੁੰਦਾ ਹੈ।»[ 6]،6 ਅਤੇ ਅਬੁ-ਸਈਦ ਖੁਦਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:

«الغُسْلُ يَوْمَ الجُمُعَةِ وَاجِبٌ عَلَى كُلِّ مُحْتَلِمٍ، وَأَنْ يَسْتَنَّ، وَأَنْ يَمَسَّ طِيبًا إِنْ وَجَدَ».

"ਜੁਮੇ ਦੇ ਦਿਨ ਗੁਸਲ ਕਰਨਾ ਹਰ ਮੁਹਤਲਿਮ 'ਤੇ ਫਰਜ਼ ਹੈ, ਅਤੇ ਉਸ ਦਾ ਮਿਸਵਾਕ ਕਰਨਾ ਵੀ ਅਤੇ ਜੇ ਮਿਲ ਸਕੇ ਤਾਂ ਖੁਸ਼ਬੂ ਲਗਾਉਣਾ ਵੀ ਲਾਜ਼ਮੀ ਹੈ।7 ਅਤੇ ਰਹੀ ਗੱਲ ਔਰਤ ਦੀ, ਜਦੋਂ ਉਹ ਮਸਜਿਦ ਆਵੇ, ਤਾਂ ਉਸ 'ਤੇ ਲਾਜ਼ਮੀ ਹੈ ਕਿ ਉਹ ਆਪਣੇ ਹਿਜਾਬ ਨਾਲ ਚੰਗੀ ਤਰ੍ਹਾਂ ਢਕੀ ਹੋਵੇ, ਅਤੇ ਉਸ ਲਈ ਖੁਸ਼ਬੂ ਜਾਂ ਇਤਰ ਲਗਾਉਣਾ ਜਾਇਜ਼ ਨਹੀਂ, ਕਿਉਂਕਿ ਨਬੀ ﷺ ਨੇ ਫ਼ਰਮਾਇਆ ਹੈ:

«إِذَا شَهِدَتْ إِحْدَاكُنَّ المَسْجِدَ فَلَا تَمَسَّ طِيبًا».

«ਜੇਕਰ ਤੁਹਾਡੇ ਵਿੱਚੋਂ ਕੋਈ ਔਰਤ ਮਸਜਿਦ ਜਾਵੇ, ਤਾਂ ਉਹ ਖੁਸ਼ਬੂ ਨਾ ਲਗਾਵੇ।»8

ਮਸਜਿਦ-ਏ-ਨਬਵੀ ਵਿੱਚ ਦਾਖਲ ਹੋਣ ਵੇਲੇ ਸੱਜਾ ਪੈਰ ਅੱਗੇ ਰੱਖਣਾ, ਅਤੇ ਮਸਜਿਦ ਵਿੱਚ ਦਾਖਲ ਹੋਣ ਦੀ ਦੁਆ ਪੜ੍ਹਨੀ। ਜ਼ਿਆਰਤ ਕਰਨ ਵਾਲੇ ਲਈ ਇਹ ਵਧੇਰੇ ਚੰਗਾ ਹੈ ਕਿ ਉਹ ਹੋਰ ਮਸਜਿਦਾਂ ਵਾਂਗ, ਮਸਜਿਦ-ਏ-ਨਬਵੀ ਵਿੱਚ ਦਾਖਲ ਹੁੰਦੇ ਸਮੇਂ ਆਪਣਾ ਸੱਜਾ ਪੈਰ ਅੱਗੇ ਰੱਖੇ ਅਤੇ ਇਹ ਦੁਆ ਪੜ੍ਹੇ:

«بِسْمِ اللَّهِ، وَالسَّلَامُ عَلَى رَسُولِ اللَّهِ، اللَّهُمَّ اغْفِرْ لِي ذُنُوبِي وَافْتَحْ لِي أَبْوَابَ رَحْمَتِكَ».

«ਬਿਸਮਿੱਲਾਹ, ਵੱਸਲਾਮੁ ਅਲਾ ਰਸੂਲਿੱਲਾਹ, ਅੱਲਾਹੁੱਮਗ਼ ਫਿਰਲੀ ਜ਼ੁਨੁਬੀ ਵਫ਼ਤਾਹਲੀ ਅਬਵਾਬਾ ਰਾਹਮਾਤਿਕ। ( ਸ਼ੁਰੂ ਕਰਦਾ ਹਾਂ ਅੱਲਾਹ ਦੇ ਨਾਂ ਨਾਲ। ਅੱਲਾਹ ਦੇ ਰਸੂਲ 'ਤੇ ਸਲਾਮ ਹੋਵੇ, ਹੇ ਅੱਲਾਹ! ਮੇਰੇ ਗੁਨਾਹ ਮਾਫ਼ ਕਰ ਦੇ ਅਤੇ ਮੇਰੇ ਲਈ ਆਪਣੀ ਰਹਿਮਤ ਦੇ ਦਰਵਾਜ਼ੇ ਖੋਲ੍ਹ ਦੇ।»9 ਇਸੇ ਤਰ੍ਹਾਂ ਇਹ ਵੀ ਪੜ੍ਹੇਗਾ:

«أَعُوذُ بِاللَّهِ العَظِيمِ، وَبِوَجْهِهِ الكَرِيمِ، وَسُلْطَانِهِ القَدِيمِ، مِنَ الشَّيْطَانِ الرَّجِيمِ».

"ਆਉਜ਼ੁ ਬਿੱਲਾਹਿਲ ਅਜ਼ੀਮ, ਵਬੀ ਵਜਹਿਹਿਲ ਕਰੀਮ, ਵਾ ਸੁਲਤਾਨਿਹਿਲ ਕਦੀਮ, ਮਿਨੱਸ਼-ਸ਼ੈਤਾਨਿੱਰਾਜੀਮ" (ਮੈਂ ਲਾਨਤੀ ਸ਼ੈਤਾਨ ਤੋਂ ਮਹਾਨ ਅੱਲਾਹ ਦੀ, ਉਸਦੇ ਸਤਿਕਾਰਯੋਗ ਚਿਹਰੇ ਦੀ ਅਤੇ ਉਸਦੀ ਸਦੀਵੀ ਸਲਤਨਤ (ਰਾਜ) ਦੀ ਪਨਾਹ ਮੰਗਦਾ ਹਾਂ।)10

ਤਹਿੱਆਤੁਲ ਮਸਜਿਦ ਪੜ੍ਹਨਾ: ਜੋ ਕੋਈ ਮਸਜਿਦ-ਏ-ਨਬਵੀ ਵਿੱਚ ਨਮਾਜ਼ ਪੜ੍ਹਨ ਲਈ ਦਾਖਲ ਹੋਵੇ, ਉਸ ਲਈ ਸੁੰਨਤ ਹੈ ਕਿ ਉਹ ਬੈਠਣ ਤੋਂ ਪਹਿਲਾਂ ਤਹਿੱਆਤੁਲ ਮਸਜਿਦ ਦੀਆਂ ਦੋ ਰਕਆਤਾਂ ਪੜ੍ਹੇ। ਹਜ਼ਰਤ ਅਬੁ-ਕਤਾਦਾਹ ਅਲ-ਹਾਰਿਸ ਬਿਨ ਰਿਬਈ ਅਲ-ਅਨਸਾਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਨਬੀ ﷺ ਨੇ ਫਰਮਾਇਆ:

«إِذَا دَخَلَ أَحَدُكُمُ المَسْجِدَ، فَلَا يَجْلِسْ حَتَّى يُصَلِّيَ رَكْعَتَيْنِ».

"ਜੇ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਦਾਖਲ ਹੋਵੇ, ਤਾਂ ਉਹ ਬੈਠਣ ਤੋਂ ਪਹਿਲਾਂ ਦੋ ਰਕਆਤ ਨਮਾਜ਼ ਪੜ੍ਹੇ।"11

ਪਹਿਲੀਆਂ ਕਤਾਰਾਂ ਵਿੱਚ ਨਮਾਜ਼ ਪੜ੍ਹਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ; ਕਿਉਂਕਿ ਉਸ ਵਿੱਚ ਬਹੁਤ ਵੱਡੀ ਮਹੱਤਤਾ ਹੈ। ਇਹ ਉਦੋਂ ਹੀ ਹੋ ਸਕਦਾ ਹੈ ਜਦੋਂ ਨਮਾਜ਼ ਲਈ ਜਲਦੀ ਆਇਆ ਜਾਵੇ; ਜਿਵੇਂ ਕਿ ਹਜ਼ਰਤ ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫ਼ਰਮਾਇਆ:

«لَوْ يَعْلَمُ النَّاسُ مَا فِي النِّدَاءِ وَالصَّفِّ الأَوَّلِ، ثُمَّ لَمْ يَجِدُوا إِلَّا أَنْ يَسْتَهِمُوا عَلَيْهِ لَاسْتَهَمُوا».

"ਜੇ ਲੋਕ ਜਾਣਦੇ ਕਿ ਅਜ਼ਾਨ ਦੇਣ ਅਤੇ ਪਹਿਲੀ ਕਤਾਰ ਵਿੱਚ ਨਮਾਜ਼ ਪੜ੍ਹਨ ਦੀ ਕੀ ਫ਼ਜ਼ੀਲਤ (ਮਹੱਤਤਾ) ਹੈ, ਅਤੇ ਉਨ੍ਹਾਂ ਕੋਲ ਇਸ ਲਈ ਚਿੱਠੀਆਂ (ਲਾਟਰੀ) ਪਾਉਣ ਤੋਂ ਸਿਵਾਏ ਕੋਈ ਚਾਰਾ ਨਾ ਮਿਲਦਾ, ਤਾਂ ਉਹ ਜ਼ਰੂਰ ਚਿੱਠੀਆਂ ਪਾਉਂਦੇ।"12 ਅਤੇ ਨਬੀ ﷺ ਦਾ ਆਪਣੇ ਸਹਾਬੀਆਂ (ਰਜ਼ੀਅੱਲਾਹੁ ਅਨਹੁਮ) ਨੂੰ ਇਹ ਹੁਕਮ ਦੇਣ ਕਰਕੇ ਕਿ:

«تَقَدَّمُوا فَأْتَمُّوا بِي، وَلْيَأْتَمَّ بِكُمْ مَنْ بَعْدَكُمْ، لَا يَزَالُ قَوْمٌ يَتَأَخَّرُونَ حَتَّى يُؤَخِّرَهُمُ اللهُ».

"ਅੱਗੇ ਵਧੋ ਅਤੇ ਮੇਰੀ ਪੈਰਵੀ ਕਰੋ, ਅਤੇ ਤੁਹਾਡੇ ਪਿੱਛੇ ਵਾਲੇ ਤੁਹਾਡੀ ਪੈਰਵੀ ਕਰਨ। ਇੱਕ ਕੌਮ ਪਿੱਛੇ ਹਟਦੀ ਰਹਿੰਦੀ ਹੈ, ਇੱਥੋਂ ਤੱਕ ਕਿ ਅੱਲਾਹ ਉਨ੍ਹਾਂ ਨੂੰ ਪਿੱਛੇ ਹੀ ਕਰ ਦਿੰਦਾ ਹੈ।"13

ਰਹੀ ਗੱਲ ਔਰਤਾਂ ਦੀ, ਤਾਂ ਉਨ੍ਹਾਂ ਲਈ ਸਭ ਤੋਂ ਵਧੀਆ ਪਿਛਲੀਆਂ ਕਤਾਰਾਂ ਵਿੱਚ ਨਮਾਜ਼ ਪੜ੍ਹਨਾ ਅਤੇ ਮਰਦਾਂ ਤੋਂ ਦੂਰ ਰਹਿਣਾ ਹੈ, ਕਿਉਂਕਿ ਅਬੁ-ਹੁਰੈਰਾ ਰਜ਼ੀਅੱਲਲਾਹੁ ਅਨਹੁ ਤੋਂ ਰਿਵਾਇਤ ਹੈ, ਉਨ੍ਹਾਂ ਨੇ ਕਿਹਾ: ਰਸੂਲ ਅੱਲਾਹ ﷺ ਨੇ ਫ਼ਰਮਾਇਆ:

«خَيْرُ صُفُوفِ الرِّجَالِ أَوَّلُهَا، وَشَرُّهَا آخِرُهَا، وَخَيْرُ صُفُوفِ النِّسَاءِ آخِرُهَا، وَشَرُّهَا أَوَّلُهَا».

"ਮਰਦਾਂ ਦੀਆਂ ਸਫ਼ਾਂ ਵਿੱਚੋਂ ਸਭ ਤੋਂ ਚੰਗੀ ਪਹਿਲੀ ਸਫ਼ ਹੈ ਅਤੇ ਸਭ ਤੋਂ ਬੁਰੀ ਆਖ਼ਰੀ ਸਫ਼ ਹੈ, ਅਤੇ ਔਰਤਾਂ ਦੀਆਂ ਸਫ਼ਾਂ ਵਿੱਚੋਂ ਸਭ ਤੋਂ ਚੰਗੀ ਆਖ਼ਰੀ ਸਫ਼ ਹੈ ਅਤੇ ਸਭ ਤੋਂ ਬੁਰੀ ਪਹਿਲੀ ਸਫ਼ ਹੈ।"14 ਪਰ ਜੇ ਉਹ ਵੱਖਰੀ ਨਮਾਜ਼ ਪੜ੍ਹਦੀਆਂ ਹਨ, ਜਾਂ ਉਹਨਾਂ ਅਤੇ ਮਰਦਾਂ ਵਿਚਕਾਰ ਕੋਈ ਪਰਦਾ ਹੋਵੇ, ਜਿਵੇਂ ਕਿ ਮਸਜਿਦ-ਏ-ਨਬਵੀ ਵਿੱਚ ਹੁੰਦਾ ਹੈ, ਤਾਂ ਉਹਨਾਂ ਦੀਆਂ ਸਫ਼ਾਂ ਵਿੱਚੋਂ ਸਭ ਤੋਂ ਉੱਤਮ ਪਹਿਲੀ ਸਫ਼ ਹੈ; ਕਿਉਂਕਿ ਇਸ ਵਿੱਚ ਕਾਰਨ ਖਤਮ ਹੋ ਜਾਂਦਾ ਹੈ।

ਇਮਾਮ ਦੇ ਪਿੱਛੇ ਨਮਾਜ਼ ਪੜ੍ਹਨੀ, ਅਤੇ ਉਸ ਤੋਂ ਅੱਗੇ ਵਧਣ ਤੋਂ ਬਚਣਾ; ਕਿਉਂਕਿ ਹਜ਼ਰਤ ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਰਿਵਾਇਤ ਕਰਦੇ ਹਨ ਕਿ ਨਬੀ ﷺ ਨੇ ਫਰਮਾਇਆ:

«إِنَّمَا جُعِلَ الإِمَامُ لِيُؤْتَمَّ بِهِ».

"ਇਮਾਮ ਸਿਰਫ਼ ਇਸੇ ਲਈ ਬਣਾਇਆ ਜਾਂਦਾ ਹੈ ਕਿ ਉਸ ਦੀ ਪੈਰਵੀ ਕੀਤੀ ਜਾਵੇ।"15

ਨਮਾਜ਼ੀ ਲਈ ਇਮਾਮ ਤੋਂ ਅੱਗੇ ਖੜ੍ਹਾ ਹੋਣਾ ਜਾਇਜ਼ ਨਹੀਂ, ਸਿਵਾਏ ਸਖ਼ਤ ਮਜਬੂਰੀ ਦੀ ਹਾਲਤ ਵਿੱਚ, ਜਦੋਂ ਮਸਜਿਦ ਨਮਾਜ਼ੀਆਂ ਨਾਲ ਭਰੀ ਹੋਵੇ ਅਤੇ ਉਸ ਨੂੰ ਨਮਾਜ਼ ਲਈ ਇਮਾਮ ਦੇ ਅੱਗੇ ਖੜ੍ਹੇ ਹੋਣ ਤੋਂ ਇਲਾਵਾ ਕੋਈ ਹੋਰ ਜਗ੍ਹਾ ਨਾ ਮਿਲੇ।

ਕਤਾਰਾਂ ਦੇ ਵਿਚਕਾਰ ਖਾਲੀ ਥਾਵਾਂ ਨੂੰ ਭਰਨ ਅਤੇ ਉਨ੍ਹਾਂ ਨੂੰ ਸਿੱਧਾ ਕਰਨ ਦਾ ਖ਼ਾਸ ਧਿਆਨ ਰੱਖਿਆ ਜਾਵੇ। ਇਸਦੇ ਨਾਲ ਹੀ ਲੋਕਾਂ ਨਾਲ ਧੱਕਾ-ਮੁੱਕੀ ਕਰਨ, ਉਨ੍ਹਾਂ ਨੂੰ ਤੰਗ ਕਰਨ, ਉਨ੍ਹਾਂ ਦੀਆਂ ਗਰਦਨਾਂ ਦੇ ਉਪਰੋਂ ਲੰਘਣ, ਅਤੇ ਨਮਾਜ਼ੀਆਂ ਦੇ ਸਾਹਮਣੇ ਤੋਂ ਗੁਜ਼ਰਨ ਤੋਂ ਬਚਣਾ ਚਾਹੀਦਾ ਹੈ; ਕਿਉਂਕਿ ਇਹ ਕੰਮ ਗੁਨਾਹ ਵਿੱਚ ਪਾ ਦਿੰਦੇ ਹਨ।

ਜਿਸ ਲਈ ਸੰਭਵ ਹੋਵੇ, ਉਹ ਰੋਜ਼ਾ ਸ਼ਰੀਫਾ ਵਿੱਚ ਨਮਾਜ਼ ਪੜ੍ਹੇ; ਕਿਉਂਕਿ ਹਜ਼ਰਤ ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਨਬੀ ﷺ ਤੋਂ ਬਿਆਨ ਕਰਦੇ ਹਨ ਕਿ ਆਪ ਨੇ ਫ਼ਰਮਾਇਆ:

«مَا بَيْنَ بَيْتِي وَمِنْبَرِي رَوْضَةٌ مِنْ رِيَاضِ الجَنَّةِ، وَمِنْبَرِي عَلَى حَوْضِي».

"ਮੇਰੇ ਘਰ ਅਤੇ ਮੇਰੇ ਮਿੰਬਰ ਦੇ ਵਿਚਕਾਰ ਦਾ ਹਿੱਸਾ ਜੰਨਤ ਦੇ ਬਾਗ਼ਾਂ ਵਿੱਚੋਂ ਇੱਕ ਬਾਗ਼ ਹੈ, ਅਤੇ ਮੇਰਾ ਮਿੰਬਰ ਮੇਰੇ ਹੌਜ਼ ਉੱਤੇ ਹੈ।"16

ਰੋਜ਼ਾ ਸ਼ਰੀਫ ਵਿੱਚ ਨਮਾਜ਼ ਦੀ ਕੋਈ ਖਾਸ ਫ਼ਜ਼ੀਲਤ ਤਾਂ ਨਹੀਂ ਆਈ, ਪਰ ਇਹ ਸਾਬਤ ਹੈ ਕਿ ਇਹ ਜੰਨਤ ਦੇ ਬਾਗ਼ਾਂ ਵਿੱਚੋਂ ਇੱਕ ਬਾਗ਼ ਹੈ - ਜਿਵੇਂ ਕਿ ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਦੀ ਪਿਛਲੀ ਹਦੀਸ ਤੋਂ ਪਤਾ ਚਲਦਾ ਹੈ - ਅਤੇ ਇਬਾਦਤਾਂ ਦੀ ਫ਼ਜ਼ੀਲਤ ਉਹਨਾਂ ਦੇ ਸਮੇਂ ਅਤੇ ਸਥਾਨ ਦੀ ਫ਼ਜ਼ੀਲਤ ਕਰਕੇ ਹੁੰਦੀ ਹੈ।

* ਯਾਤਰੀ ਨੂੰ ਰੋਜ਼ੇ ਵਿੱਚ ਨਮਾਜ਼ ਪੜ੍ਹਨ ਲਈ ਢੁਕਵਾਂ ਸਮਾਂ ਚੁਣਨਾ ਚਾਹੀਦਾ ਹੈ, ਅਤੇ ਉਸ ਸਮੇਂ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਦੋਂ ਭੀੜ ਘੱਟ ਹੋਵੇ। ਉੱਥੇ ਨਮਾਜ਼ ਪੜ੍ਹਨ ਲਈ ਆਪਣੇ ਮੁਸਲਮਾਨ ਭਰਾਵਾਂ ਨਾਲ ਧੱਕਾ-ਮੁੱਕੀ ਕਰਨਾ, ਲੋਕਾਂ ਨੂੰ ਟੱਪ ਕੇ ਅੱਗੇ ਜਾਣਾ, ਜਾਂ ਨਮਾਜ਼ੀਆਂ ਦੇ ਸਾਹਮਣੇ ਤੋਂ ਲੰਘਣਾ ਜਾਇਜ਼ ਨਹੀਂ ਹੈ। ਕਿਉਂਕਿ ਰੋਜ਼ਾ ਵਿੱਚ ਨਮਾਜ਼ ਪੜ੍ਹਨਾ ਨਫਲ ਹੈ, ਇਸ ਲਈ ਇਸ ਨੇਕੀ ਨੂੰ ਹਾਸਲ ਕਰਨ ਲਈ ਕੋਈ ਹਰਾਮ ਕੰਮ ਨਹੀਂ ਕਰਨਾ ਚਾਹੀਦਾ। ਇਸੇ ਤਰ੍ਹਾਂ, ਯਾਤਰੀ ਨੂੰ ਰੋਜ਼ਾ ਵਿੱਚ ਦਾਖਲ ਹੋਣ ਦੇ ਵਿਸ਼ੇਸ਼ ਨਿਯਮਾਂ ਅਤੇ ਪ੍ਰਬੰਧਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਢੁਕਵੇਂ ਸਮੇਂ ਦੀ ਚੋਣ ਕਰਨੀ ਚਾਹੀਦੀ ਹੈ, ਅਤੇ ਦਾਖਲੇ ਦਾ ਪ੍ਰਬੰਧ ਕਰਨ ਵਾਲੇ ਪ੍ਰਬੰਧਕਾਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ।

ਉਹਨਾਂ ਨੇਕ ਅਮਲਾਂ ਨੂੰ ਵੱਧ ਤੋਂ ਵੱਧ ਕਰਕੇ ਸਮੇਂ ਦਾ ਲਾਭ ਉਠਾਉਣਾ ਜਿਨ੍ਹਾਂ ਨਾਲ ਬੰਦਾ ਆਪਣੇ ਪੈਦਾ ਕਰਨ ਵਾਲੇ (ਅੱਲਾਹ) ਦੇ ਨੇੜੇ ਹੁੰਦਾ ਹੈ। ਜਿਵੇਂ ਕਿ ਨਮਾਜ਼, ਕੁਰਆਨ ਦੀ ਤਿਲਾਵਤ, ਜ਼ਿਕਰ, ਦੁਆ, ਜ਼ਿਕਰ ਦੀਆਂ ਮਜਲਿਸਾਂ ਤੇ ਇਲਮੀ ਦਰਸਾਂ ਵਿੱਚ ਹਾਜ਼ਰੀ, ਕੁਰਆਨ-ਏ-ਕਰੀਮ ਦੀ ਸਿੱਖਿਆ ਦੇ ਹਲਕਿਆਂ ਵਿੱਚ ਜਾਣਾ ਆਦਿ।

ਅੱਲਾਹ ਤਆਲਾ ਦੀ ਕਿਤਾਬ ਦਾ ਸਤਿਕਾਰ ਕਰਨਾ ਅਤੇ ਉਸਦੇ ਪੰਨਿਆਂ ਨਾਲ ਖਿਲਵਾੜ ਕਰਨ, ਉਸ ਉੱਤੇ ਲਿਖਣ, ਜਾਂ ਉਸਦੇ ਕੋਲ ਜੁੱਤੀ ਰੱਖ ਕੇ, ਜਾਂ ਉਸਨੂੰ ਜ਼ਮੀਨ 'ਤੇ ਰੱਖਣ ਵਰਗੇ ਕੰਮਾਂ ਰਾਹੀਂ ਉਸਦੀ ਬੇਅਦਬੀ ਅਤੇ ਅਪਮਾਨ ਕਰਨ ਤੋਂ ਉਸਦੀ ਹਿਫਾਜ਼ਤ ਕਰਨਾ, ਕਿਉਂਕਿ ਅੱਲਾਹ ਤਆਲਾ ਦਾ ਫਰਮਾਨ ਹੈ:

﴿ذَٰلِكَۖ وَمَن يُعَظِّمۡ شَعَٰٓئِرَ ٱللَّهِ فَإِنَّهَا مِن تَقۡوَى ٱلۡقُلُوبِ32﴾

ਇਹ ਹੁਕਮ ਉਸ ਲਈ ਹੈ ਜਿਹੜਾ ਅੱਲਾਹ ਦੀਆਂ ਮਿਥੀਆਂ ਹੋਈਆਂ ਨਿਸ਼ਾਨੀਆਂ ਦਾ ਆਦਰ ਕਰਦਾ ਹੈ। ਬੇਸ਼ੱਕ ਇਸ ਦਾ ਸੰਬੰਧ ਦਿਲਾਂ ਦੀ ਪਾਕੀਜ਼ਗੀ ਨਾਲ ਜੁੜ੍ਹਿਆ ਹੋਇਆ ਹੈ।

(ਸੂਰਤ ਅਲ-ਹੱਜ: 32)

ਅੱਲਾਹ ਪਾਕ ਦੁਆਰਾ ਵਰਜਿਤ (ਹਰਾਮ) ਕੀਤੀਆਂ ਚੀਜ਼ਾਂ ਤੋਂ ਆਪਣੀ ਨਿਗ੍ਹਾ ਨੀਵੀਂ ਰੱਖਣਾ: ਮਸਜਿਦ-ਏ-ਨਬਵੀ ਦੇ ਯਾਤਰੀ (ਜ਼ਾਇਰ) ਲਈ ਇਹ ਲਾਜ਼ਮੀ ਹੈ ਕਿ ਉਹ ਆਪਣੀ ਨਿਗ੍ਹਾ ਉਨ੍ਹਾਂ ਚੀਜ਼ਾਂ ਤੋਂ ਨੀਵੀਂ ਰੱਖੇ ਜਿਨ੍ਹਾਂ ਵੱਲ ਦੇਖਣਾ ਉਸ ਲਈ ਜਾਇਜ਼ ਨਹੀਂ ਹੈ। ਉਸ ਨੂੰ ਇਨ੍ਹਾਂ ਪਵਿੱਤਰ ਸਥਾਨਾਂ 'ਤੇ ਗੁਨਾਹ ਕਰਨ ਦੀ ਗੰਭੀਰਤਾ ਅਤੇ ਇਸ ਦੇ ਸਿੱਟੇ ਵਜੋਂ ਮਿਲਣ ਵਾਲੀਆਂ ਸਜ਼ਾਵਾਂ ਬਾਰੇ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਸਮੇਂ ਅਤੇ ਸਥਾਨ ਦੀ ਮਹੱਤਤਾ ਦੇ ਨਾਲ ਗੁਨਾਹਾਂ ਦੀ ਗੰਭੀਰਤਾ (ਮਾਤਰਾ ਅਤੇ ਰੂਪ ਵਿੱਚ) ਵੱਧ ਜਾਂਦੀ ਹੈ, ਅਤੇ ਇਹੀ ਨਿਯਮ ਨੇਕੀਆਂ (ਇਬਾਦਤਾਂ) 'ਤੇ ਵੀ ਲਾਗੂ ਹੁੰਦਾ ਹੈ। ਇਸ ਤੋਂ ਇਲਾਵਾ, ਮੁਸਲਿਮ ਔਰਤ ਨੂੰ ਸ਼ਰੀਅਤ ਦੇ ਅਨੁਸਾਰ ਹਿਜਾਬ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਸ਼ਿੰਗਾਰ (ਜ਼ੀਨਤ) ਨੂੰ ਪ੍ਰਗਟ ਨਹੀਂ ਕਰਨਾ ਚਾਹੀਦਾ ਤਾਂ ਜੋ ਮਰਦਾਂ ਲਈ ਕੋਈ ਭਟਕਾਅ ਪੈਦਾ ਨਾ ਹੋਵੇ, ਕਿਉਂਕਿ ਅਜਿਹਾ ਨਾ ਕਰਨਾ ਇੱਕ ਬਹੁਤ ਵੱਡਾ ਗੁਨਾਹ ਹੈ।

ਮੋਬਾਈਲ ਵਿੱਚ ਤਸਵੀਰ ਖਿੱਚਣ ਜਾਂ ਤਸਵੀਰਾਂ ਅਤੇ ਵੀਡੀਓ ਨੂੰ ਦੇਖਣ ਵਿੱਚ ਰੁੱਝੇ ਰਹਿਣ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ, ਅਤੇ ਜੇਕਰ ਇਹ ਤਸਵੀਰਾਂ ਅਤੇ ਕਲਿੱਪਾਂ ਹਰਾਮ ਹੋਣ ਤਾਂ ਇਹ ਮਾਮਲਾ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੈ।

ਮਸਜਿਦ-ਏ-ਨਬਵੀ ਨੂੰ ਉਨ੍ਹਾਂ ਸਾਰੀਆਂ ਗੱਲਾਂ ਤੋਂ ਪਾਕ (ਪਵਿੱਤਰ) ਰੱਖਣਾ ਜੋ ਇਸ ਦੇ ਅਨੁਕੂਲ ਨਹੀਂ ਹਨ, ਜਿਵੇਂ ਕਿ ਲੜਾਈ-ਝਗੜਾ, ਆਵਾਜ਼ ਉੱਚੀ ਕਰਨਾ, ਗੁਆਚੀ ਹੋਈ ਚੀਜ਼ ਦਾ ਐਲਾਨ ਕਰਨਾ, ਖਰੀਦੋ-ਫਰੋਖਤ (ਵਪਾਰ) ਅਤੇ ਅਜਿਹੇ ਹੋਰ ਕੰਮ ਜੋ ਇਸ ਵਿੱਚ ਜਾਂ ਕਿਸੇ ਵੀ ਹੋਰ ਮਸਜਿਦ ਵਿੱਚ ਨਹੀਂ ਹੋਣੇ ਚਾਹੀਦੇ; ਹਜ਼ਰਤ ਅਬੁ-ਹੁਰੈਰਾ (ਰਜ਼ੀ.) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫ਼ਰਮਾਇਆ:

«إِذَا رَأَيْتُمْ مَنْ يَبِيعُ أَوْ يَبْتَاعُ فِي المَسْجِدِ، فَقُولُوا: لَا أَرْبَحَ اللَّهُ تِجَارَتَكَ، وَإِذَا رَأَيْتُمْ مَنْ يَنْشُدُ فِيهِ ضَالَّةً، فَقُولُوا: لَا رَدَّ الله عَلَيْكَ».

"ਜੇਕਰ ਤੁਸੀਂ ਕਿਸੇ ਨੂੰ ਮਸਜਿਦ ਵਿੱਚ ਖਰੀਦੋ-ਫਰੋਖਤ (ਵਪਾਰ) ਕਰਦੇ ਦੇਖੋ, ਤਾਂ ਕਹੋ: ‘ਅੱਲਾਹ ਤੁਹਾਡੇ ਵਪਾਰ ਵਿੱਚ ਕੋਈ ਲਾਭ ਨਾ ਦੇਵੇ’, ਅਤੇ ਜੇਕਰ ਤੁਸੀਂ ਕਿਸੇ ਨੂੰ ਮਸਜਿਦ ਵਿੱਚ ਗੁਆਚੀ ਹੋਈ ਚੀਜ਼ ਦਾ ਐਲਾਨ ਕਰਦੇ ਦੇਖੋ, ਤਾਂ ਕਹੋ: ‘ਅਲਾਹ ਤੈਨੂੰ ਉਹ ਚੀਜ਼ ਵਾਪਸ ਨਾ ਮਿਲਾਵੇ’।"17

ਨਿੱਜੀ ਸਫਾਈ ਦਾ ਧਿਆਨ ਰੱਖਣਾ, ਇਸੇ ਪ੍ਰਕਾਰ ਲਸਣ, ਪਿਆਜ਼, ਤੰਬਾਕੂ, ਪਸੀਨੇ ਆਦਿ ਦੀਆਂ ਬਦਬੂਆਂ ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਤੋਂ ਬਚਣਾ ਜੋ ਨਮਾਜ਼ੀ ਭਰਾਵਾਂ ਨੂੰ ਤਕਲੀਫ ਦਿੰਦੀਆਂ ਹਨ। ਕਿਉਂਕਿ ਜਾਬਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:

«مَنْ أَكَلَ ثُومًا أَوْ بَصَلًا، فَلْيَعْتَزِلْنَا - أَوْ قَالَ: فَلْيَعْتَزِلْ مَسْجِدَنَا - وَلْيَقْعُدْ فِي بَيْتِهِ».

"ਜੋ ਕੋਈ ਲਸਣ ਜਾਂ ਪਿਆਜ਼ ਖਾਏ, ਉਹ ਸਾਡੀ ਮਸਜਿਦ ਤੋਂ ਦੂਰ ਰਹੇ ਅਤੇ ਆਪਣੇ ਘਰ ਵਿੱਚ ਬੈਠਾ ਰਹੇ।"18

ਮਸਜਿਦ ਏ ਨਬਵੀ ਦੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਮਸਜਿਦ ਦੇ ਅੰਦਰ ਤੇ ਉਸਦੇ ਵਿਹੜਿਆਂ ਵਿੱਚ ਕੂੜਾ-ਕਰਕਟ ਨਾ ਸੁੱਟਿਆ ਜਾਵੇ। ਜਿਵੇਂ ਕਿ ਬਚਿਆ-ਕੁਚਿਆ ਖਾਣਾ, ਇਫਤਾਰ ਦੇ ਦਸਤਰਖ਼ਾਨ ਖਾਸ ਕਰਕੇ ਰਮਜ਼ਾਨ ਦੇ ਮਹੀਨੇ ਵਿੱਚ, ਜਾਂ ਫੇਰ ਗਲਿਆਰਿਆਂ ਤੇ ਵਿਹੜਿਆਂ ਵਿੱਚ ਥੁੱਕਣਾ ਆਦਿ।

ਲਾਂਘਿਆਂ, ਦਰਵਾਜ਼ਿਆਂ ਅਤੇ ਭੀੜ ਵਾਲੀਆਂ ਜਗ੍ਹਾਂ ‘ਤੇ ਨਮਾਜ਼ ਪੜ੍ਹਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦੇ ਨਤੀਜੇ ਵਜੋਂ ਖਰਾਬੀਆਂ ਪੈਦਾ ਹੁੰਦੀਆਂ ਹਨ, ਰਸਤੇ ਬੰਦ ਹੁੰਦੇ ਹਨ, ਅਤੇ ਮੁਸਲਮਾਨਾਂ ਨੂੰ ਤਕਲੀਫ਼ ਹੁੰਦੀ ਹੈ।

ਮਰਦ ਅਤੇ ਔਰਤਾਂ ਮਸਜਿਦ-ਏ-ਨਬਵੀ ਦੇ ਅੰਦਰ ਜਾਂ ਉਸਦੇ ਵਿਹੜਿਆਂ ਵਿੱਚ, ਆਪੋ-ਆਪਣੀਆਂ ਨਿਰਧਾਰਤ ਥਾਵਾਂ 'ਤੇ ਨਮਾਜ਼ ਪੜ੍ਹਨ। ਨਾ ਤਾਂ ਮਰਦ ਔਰਤ ਦੇ ਨਾਲ ਨਮਾਜ਼ ਪੜ੍ਹੇ, ਅਤੇ ਨਾ ਹੀ ਔਰਤ ਮਰਦ ਦੇ ਨਾਲ; ਅਤੇ ਜਿੱਥੋਂ ਤੱਕ ਸੰਭਵ ਹੋ ਸਕੇ, ਇਮਾਮ ਤੋਂ ਅੱਗੇ ਵਧਣ ਤੋਂ ਸਾਵਧਾਨੀ ਵਰਤੀ ਜਾਵੇ।

ਮਸਜਿਦ ਤੋਂ ਬਾਹਰ ਨਿਕਲਦੇ ਹੋਏ ਖੱਬਾ ਪੈਰ ਪਹਿਲਾਂ ਰੱਖਣਾ, ਅਤੇ ਬਾਹਰ ਨਿਕਲਣ ਵੇਲੇ ਪੜ੍ਹਨਾ:

«اللهُمَّ إِنِّي أَسْأَلُكَ مِنْ فَضْلِكَ»،

"ਅੱਲਾਹੁੱਮਾ ਇੱਨੀ ਅਸਅਲ਼ੁਕਾ ਮਿਨ ਫਜ਼ਲਿਕ (ਹੇ ਅੱਲਾਹ! ਮੈਂ ਤੈਥੋਂ ਤੇਰੇ ਫ਼ਜ਼ਲ (ਉਪਕਾਰ) ਦੀ ਮੰਗ ਕਰਦਾ ਹਾਂ)।"19 ਜਾਂ ਨਬੀ ﷺ 'ਤੇ ਦਰੂਦ ਭੇਜੇ ਅਤੇ ਪੜ੍ਹੇ:

«رَبِّ اغْفِرْ لِي ذُنُوبِي، وَافْتَحْ لِي أَبْوَابَ فَضْلِكَ».

"ਰੱਬਿਗ ਫਿਰਲੀ ਜ਼ੁਨੁਬੀ ਵਫ਼ ਤਾਹਲੀ ਅਬਵਾਬਾ ਫਜ਼ਲਿਕ। (ਹੇ ਮੇਰੇ ਰੱਬ, ਮੇਰੇ ਗੁਨਾਹ ਮਾਫ਼ ਕਰ ਦੇ, ਅਤੇ ਮੇਰੇ ਲਈ ਆਪਣੇ ਫਜ਼ਲ (ਕਿਰਪਾ) ਦੇ ਦਰਵਾਜ਼ੇ ਖੋਲ੍ਹ ਦੇ।)"20

ਚੌਥਾ: ਪੈਗੰਬਰ ﷺ ਅਤੇ ਉਨ੍ਹਾਂ ਦੇ ਦੋਨਾਂ ਸਾਥੀਆਂ (ਰਜ਼ੀਅੱਲਲਾਹੁ ਅਨਹੁਮਾ) ਦੀਆਂ ਕਬਰਾਂ ਦੀ ਜ਼ਿਆਰਤ ਕਰਨ ਦੇ ਨਿਯਮ ਅਤੇ ਸਲੀਕੇ।

* ਨਬੀ ﷺ ਦੀ ਕਬਰ ਅਤੇ ਉਨ੍ਹਾਂ ਦੇ ਦੋ ਸਾਥੀਆਂ: ਹਜ਼ਰਤ ਅਬੁ-ਬਕਰ ਅਤੇ ਹਜ਼ਰਤ ਉਮਰ (ਰ.) ਦੀਆਂ ਕਬਰਾਂ ਦੀ ਜ਼ਿਆਰਤ ਕਰਨਾ ਮਦੀਨਾ ਨਿਵਾਸੀਆਂ ਅਤੇ ਉੱਥੇ ਆਉਣ ਵਾਲੇ ਮੁਸਾਫ਼ਰਾਂ ਤੇ ਸ਼ਰਧਾਲੂਆਂ ਲਈ ਮੁਸਤਹੱਬ (ਪਸੰਦੀਦਾ/ਚੰਗਾ) ਹੈ; ਕਿਉਂਕਿ ਕਬਰਾਂ ਦੀ ਜ਼ਿਆਰਤ ਦੀ ਸ਼ਰਈ ਮਾਨਤਾ ਦੇ ਆਮ ਸਬੂਤ ਮੌਜੂਦ ਹਨ, ਜਿਨ੍ਹਾਂ ਵਿੱਚੋਂ ਨਬੀ ﷺ ਦਾ ਇਹ ਕਥਨ ਵੀ ਸ਼ਾਮਲ ਹੈ:

«نَهَيْتُكُمْ عَنْ زِيَارَةِ القُبُورِ، فَزُورُوهَا».

"ਮੈਂ ਤੁਹਾਨੂੰ ਕਬਰਾਂ ਦੀ ਜ਼ਿਆਰਤ ਕਰਨ ਤੋਂ ਰੋਕਿਆ ਸੀ, ਹੁਣ ਤੁਸੀਂ ਉਨ੍ਹਾਂ ਦੀ ਜ਼ਿਆਰਤ ਕਰਿਆ ਕਰੋ।"21

ਨਬੀ ﷺ ਦੀ ਵਫ਼ਾਤ ਤੋਂ ਬਾਅਦ ਆਪ 'ਤੇ ਸਲਾਮ ਭੇਜਣ ਦੀ ਫਜ਼ੀਲਤ ਉੱਤੇ ਆਪ ﷺ ਦਾ ਇਹ ਫਰਮਾਨ ਦਲੀਲ ਬਣਦਾ ਹੈ:

«مَا مِنْ أَحَدٍ يُسَلِّمُ عَلَيَّ، إِلَّا رَدَّ اللهُ عَزَّ وَجَلَّ إِلَيَّ رُوحِي حَتَّى أَرُدَّ عَلَيْهِ السَّلَامَ».

"ਜਦੋਂ ਕੋਈ ਮੈਨੂੰ ਸਲਾਮ ਕਰਦਾ ਹੈ, ਤਾਂ ਅੱਲਾਹ ਮੇਰੀ ਰੂਹ ਵਾਪਸ ਕਰ ਦਿੰਦਾ ਹੈ ਤਾਂ ਕਿ ਮੈਂ ਉਸ ਦੇ ਸਲਾਮ ਦਾ ਜਵਾਬ ਦੇ ਸਕਾਂ।"22

ਔਰਤਾਂ ਲਈ ਪੈਗੰਬਰ ﷺ ਦੀ ਕਬਰ ਜਾਂ ਕਿਸੇ ਹੋਰ ਮੁਸਲਮਾਨ ਦੀ ਕਬਰ ਦੀ ਜ਼ਿਆਰਤ ਕਰਨਾ ਜਾਇਜ਼ ਨਹੀਂ। ਕਿਉਂਕਿ ਕਬਰਾਂ ਦੀ ਜ਼ਿਆਰਤ ਮਰਦਾਂ ਲਈ ਜਾਇਜ਼ ਹੈ, ਜਦਕਿ ਔਰਤਾਂ ਨੂੰ ਕਬਰਾਂ 'ਤੇ ਜਾਣ ਤੋਂ ਰੋਕਿਆ ਗਿਆ ਹੈ। ਇਬਨ ਅੱਬਾਸ (ਰ.) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:

«لَعَنَ رَسُولُ اللَّهِ ﷺ زَائِرَاتِ القُبُورِ، وَالمُتَّخِذِينَ عَلَيْهَا المَسَاجِدَ وَالسُّرُجَ».

"ਅੱਲਾਹ ਦੇ ਰਸੂਲ ﷺ ਨੇ ਕਬਰਾਂ 'ਤੇ ਜਾਣ ਵਾਲੀਆਂ ਔਰਤਾਂ, ਅਤੇ ਉਨ੍ਹਾਂ ਉੱਤੇ ਮਸਜਿਦਾਂ ਬਣਾਉਣ ਅਤੇ ਦੀਵੇ ਜਗਾਉਣ ਵਾਲਿਆਂ 'ਤੇ ਲਾਹਨਤ ਕੀਤੀ ਹੈ।"23 ਅਤੇ ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ:

«أَنَّ رَسُولَ اللَّهِ ﷺ لَعَنَ زَوَّارَاتِ القُبُورِ».

"ਬੇਸ਼ੱਕ ਅੱਲਾਹ ਦੇ ਰਸੂਲ ﷺ ਨੇ ਕਬਰਾਂ ਦੀ ਜ਼ਿਆਰਤ ਕਰਨ ਵਾਲੀਆਂ ਔਰਤਾਂ 'ਤੇ ਲਾਹਨਤ ਪਾਈ ਹੈ।"24

ਸਿਰਫ਼ ਪੈਗੰਬਰ ﷺ ਦੀ ਕਬਰ ਦੀ ਜ਼ਿਆਰਤ ਕਰਨ ਦੀ ਨੀਅਤ ਨਾਲ ਸਫ਼ਰ ਕਰਨਾ ਜਾਇਜ਼ ਨਹੀਂ ਹੈ, ਸਗੋਂ ਸਫ਼ਰ ਕਰਨ ਦਾ ਇਰਾਦਾ ਮਸਜਿਦ ਦੀ ਜ਼ਿਆਰਤ ਅਤੇ ਉਸ ਵਿੱਚ ਨਮਾਜ਼ ਪੜ੍ਹਨ ਦਾ ਹੋਣਾ ਚਾਹੀਦਾ ਹੈ। ਫੇਰ ਜਦੋਂ ਉਹ ਮਦੀਨਾ ਪਹੁੰਚ ਜਾਵੇ ਤਾਂ ਉਸ ਲਈ ਕਬਰ ਦੀ ਜ਼ਿਆਰਤ ਕਰਨਾ ਜਾਇਜ਼ ਹੈ, ਜਿਵੇਂ ਕਿ ਮਦੀਨਾ ਦੇ ਵਸਨੀਕਾਂ ਲਈ ਵੀ ਜਾਇਜ਼ ਹੈ; ਕਿਉਂਕਿ ਪੈਗੰਬਰ ﷺ ਨੇ ਫ਼ਰਮਾਇਆ ਹੈ:

«لَا تُشَدُّ الرِّحَالُ إِلَّا إِلَى ثَلَاثَةِ مَسَاجِدَ: مَسْجِدِي هَذَا، وَمَسْجِدِ الحَرَامِ، وَمَسْجِدِ الأَقْصَى».

"ਤਿੰਨ ਮਸਜਿਦਾਂ ਤੋਂ ਇਲਾਵਾ ਕਿਸੇ ਹੋਰ ਜਗ੍ਹਾ ਦੀ ਯਾਤਰਾ (ਤੀਰਥ ਯਾਤਰਾ) ਨਾ ਕੀਤੀ ਜਾਵੇ: ਮੇਰੀ ਇਹ ਮਸਜਿਦ, ਮਸਜਿਦ ਅਲ-ਹਰਾਮ, ਅਤੇ ਅਲ-ਅਕਸਾ ਮਸਜਿਦ।"25

ਪੈਗੰਬਰ ﷺ ਅਤੇ ਉਨ੍ਹਾਂ ਦੇ ਦੋਵੇਂ ਸਾਥੀਆਂ (ਰਜ਼ੀਅੱਲਾਹੁ ਅਨਹੁਮਾ) ਦੀਆਂ ਕਬਰਾਂ ਦੀ ਜ਼ਿਆਰਤ ਕਰਨ ਦੇ ਸ਼ਰੀਅਤੀ ਅਦਬ (ਸਲੀਕੇ)।

ਜ਼ਿਆਰਤ ਕਰਨ ਵਾਲਾ ਨਬੀ ﷺ ਦੀ ਕਬਰ ਦੇ ਸਾਹਮਣੇ, ਕਬਰ ਵੱਲ ਮੂੰਹ ਕਰਕੇ ਖੜ੍ਹਾ ਹੋਵੇ, ਫੇਰ ਇੱਜ਼ਤ ਅਤੇ ਨੀਵੀਂ ਆਵਾਜ਼ ਨਾਲ ਨਬੀ ﷺ ਨੂੰ ਸਲਾਮ ਕਰੇ ਅਤੇ ਕਹੇ: “ਹੇ ਅੱਲਾਹ ਦੇ ਰਸੂਲ ਤੁਹਾਡੇ ਉੱਤੇ ਅੱਲਾਹ ਦੀ ਰਹਿਮਤ, ਸ਼ਾਂਤੀ ਅਤੇ ਅਸੀਸਾਂ ਹੋਵਣ।”

ਜੇਕਰ ਇਸ ਤੋਂ ਵੱਧ ਇਹ ਵੀ ਕਹੇ ਕਿ: “ਮੈਂ ਗਵਾਹੀ ਦਿੰਦਾ ਹਾਂ ਕਿ ਤੁਸੀਂ ਸੁਨੇਹਾ ਪਹੁੰਚਾ ਦਿੱਤਾ, ਅਮਾਨਤ ਪੂਰੀ ਕੀਤੀ, ਉੱਮਤ ਨੂੰ ਨਸੀਹਤ ਕੀਤੀ, ਅਤੇ ਅੱਲਾਹ ਦੀ ਰਾਹ ਵਿੱਚ ਸੰਘਰਸ਼ ਕੀਤਾ ਜਿਵੇਂ ਕਿ ਸੰਘਰਸ਼ ਕਰਨਾ ਬਣਦਾ ਸੀ” ਤਾਂ ਇਸ ਵਿੱਚ ਕੋਈ ਹਰਜ ਨਹੀਂ; ਕਿਉਂਕਿ ਇਹ ਸਭ ਸੱਚ ਹੈ।

ਫੇਰ ਉਹ ਆਪਣੇ ਸੱਜੇ ਪਾਸੇ ਇੱਕ ਕਦਮ ਵਧਾਵੇ ਤਾਂ ਜੋ ਉਹ ਅਬੁ-ਬਕਰ ਅੱਸ-ਸਿੱਦੀਕ (ਰ.) ਦੀ ਕਬਰ ਦੇ ਸਾਹਮਣੇ ਹੋ ਜਾਵੇ ਅਤੇ ਕਹੇ: “ਹੇ ਅਬੁ ਬਕਰ ਅੱਸ-ਸਿੱਦੀਕ, ਤੁਹਾਡੇ ਉੱਤੇ ਸ਼ਾਂਤੀ ਹੋਵੇ, ਹੇ ਅੱਲਾਹ ਦੇ ਰਸੂਲ ﷺ ਦੇ ਖਲੀਫ਼ਾ, ਤੁਹਾਡੇ ਉੱਤੇ ਸ਼ਾਂਤੀ ਹੋਵੇ, ਅੱਲਾਹ ਤੁਹਾਡੇ ਤੋਂ ਰਾਜ਼ੀ ਹੋਵੇ ਅਤੇ ਤੁਹਾਨੂੰ ਰਾਜ਼ੀ ਕਰੇ, ਅਤੇ ਮੁਹੰਮਦ ﷺ ਦੀ ਉੱਮਤ ਵੱਲੋਂ ਤੁਹਾਨੂੰ ਵਧੀਆ ਬਦਲਾ ਦੇਵੇ।”

ਫੇਰ ਉਹ ਆਪਣੇ ਸੱਜੇ ਪਾਸੇ ਵੱਲ ਇੱਕ ਕਦਮ ਹੋਰ ਵਧੇ ਤਾਂ ਜੋ ਉਹ ਉਮਰ ਇਬਨ ਅਲ-ਖੱਤਾਬ (ਰ.) ਦੀ ਕਬਰ ਦੇ ਸਾਹਮਣੇ ਹੋ ਜਾਵੇ, ਅਤੇ ਕਹੇ: "ਹੇ ਉਮਰ ਅਲ-ਫਾਰੂਕ ਤੁਹਾਡੇ ਉੱਤੇ ਸ਼ਾਂਤੀ ਹੋਵੇ, ਅੱਲਾਹ ਤੁਹਾਡੇ ਤੋਂ ਰਾਜ਼ੀ ਹੋਵੇ ਅਤੇ ਤੁਹਾਨੂੰ ਰਾਜ਼ੀ ਕਰੇ, ਅਤੇ ਤੁਹਾਨੂੰ ਮੁਹੰਮਦ ﷺ ਦੀ ਉੱਮਤ ਦੀ ਖਾਤਰ ਵਧੀਆ ਇਨਾਮ ਦੇਵੇ।"

ਹਜ਼ਰਤ ਇਬਨ ਉਮਰ ਰਜ਼ੀਅੱਲਾਹੁ ਅਨਹੁਮਾ ਜਦੋਂ ਸਫ਼ਰ ਤੋਂ ਪਰਤਦੇ ਤਾਂ ਨਬੀ ﷺ ਦੀ ਕਬਰ 'ਤੇ ਹਾਜ਼ਰੀ ਦਿੰਦੇ ਅਤੇ ਕਹਿੰਦੇ: «ਹੇ ਅੱਲਾਹ ਦੇ ਰਸੂਲ ਤੁਹਾਡੇ ਉੱਤੇ ਸ਼ਾਂਤੀ ਹੋਵੇ, ਹੇ ਅਬੁ ਬਕਰ ਤੁਹਾਡੇ ਉੱਤੇ ਸ਼ਾਂਤੀ ਹੋਵੇ, ਹੇ ਮੇਰੇ ਪਿਤਾ ਤੁਹਾਡੇ ਉੱਤੇ ਸ਼ਾਂਤੀ ਹੋਵੇ, ਫੇਰ ਉਹ ਚਲੇ ਜਾਂਦੇ ਸੀ।»26

ਕਬਰ ਦੀਆਂ ਕੰਧਾਂ ਅਤੇ ਜਾਲੀ ਨੂੰ ਨਾ ਛੂਹਿਆ ਜਾਵੇ, ਅਤੇ ਨਾ ਹੀ ਉਨ੍ਹਾਂ ਨੂੰ ਚੁੰਮਿਆ ਜਾਵੇ:

ਇਮਾਮ ਮਾਲਿਕ ਰਹਿਮਤੁੱਲਾ ਅਲੈਹ ਕਹਿੰਦੇ ਸੀ: «ਜਦੋਂ ਨਬੀ ﷺ ਨੂੰ ਸਲਾਮ ਕਰੋ, ਤਾਂ ਆਪਣਾ ਚਿਹਰਾ ਕਬਰ ਵੱਲ ਕਰਕੇ ਖੜ੍ਹੇ ਹੋਵੋ, ਨਾ ਕਿ ਕਿਬਲਾ ਵੱਲ, ਅਤੇ ਨੇੜੇ ਹੋ ਕੇ ਸਲਾਮ ਕਰੋ ਅਤੇ ਕਬਰ ਨੂੰ ਆਪਣੇ ਹੱਥ ਨਾਲ ਨਾ ਛੂਹੋ।»27

ਇਮਾਮਾਂ ਦਾ ਇਤਫ਼ਾਕ (ਸਰਬਸੰਮਤੀ) ਹੈ ਕਿ ਨਬੀ ﷺ ਦੀ ਕਬਰ ਨੂੰ ਹੱਥ ਨਾਲ ਨਾ ਛੂਹਿਆ ਜਾਵੇ ਅਤੇ ਨਾ ਹੀ ਉਸ ਨੂੰ ਚੁੰਮਿਆ ਜਾਵੇ।

ਕਬਰ ਕੋਲ ਦੇਰ ਤੱਕ ਨਾ ਖੜ੍ਹਿਆ ਜਾਵੇ, ਸਗੋਂ ਸਲਾਮ ਕਰਕੇ, ਵਾਪਸ ਜਾਇਆ ਜਾਵੇ।

ਇਮਾਮ ਮਾਲਿਕ ਰਹਿਮਤੁੱਲਾ ਅਲੈਹ ਕਹਿੰਦੇ ਸੀ: «ਮੈਂ ਨਹੀਂ ਸਮਝਦਾ ਕਿ ਕੋਈ ਨਬੀ ﷺ ਦੀ ਕਬਰ 'ਤੇ ਖੜ੍ਹ ਕੇ ਦੁਆ ਕਰੇ, ਸਗੋਂ ਸਲਾਮ ਕਰਕੇ ਅੱਗੇ ਚਲਿਆ ਜਾਵੇ।»28

ਨਾਫ਼ਿਅ ਰਹਿਮਤੁੱਲਾ ਅਲੈਹ ਕਿਹਾ ਕਰਦੇ ਸੀ: "ਇਬਨ ਉਮਰ (ਰ.) ਕਬਰ 'ਤੇ ਸਲਾਮ ਕਰਦੇ ਸੀ। ਮੈਂ ਉਨ੍ਹਾਂ ਨੂੰ ਸੌ ਤੋਂ ਵੱਧ ਵਾਰ ਕਬਰ 'ਤੇ ਆਉਂਦੇ ਦੇਖਿਆ, ਉਹ ਕਹਿੰਦੇ: "ਨਬੀ ﷺ 'ਤੇ ਸ਼ਾਂਤੀ ਹੋਵੇ, ਅਬੁ-ਬਕਰ 'ਤੇ ਸ਼ਾਂਤੀ ਹੋਵੇ, ਮੇਰੇ ਪਿਤਾ 'ਤੇ ਸ਼ਾਂਤੀ ਹੋਵੇ।" ਫੇਰ ਉਹ ਚਲੇ ਜਾਂਦੇ ਸੀ।"29

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੁਝ ਜ਼ਿਆਰਤ ਕਰਨ ਵਾਲੇ ਲੋਕ (ਯਾਤਰੀ) ਰਸੂਲ ਅੱਲਾਹ ﷺ ਦੇ ਮਕਬਰੇ (ਕਬਰ) ਕੋਲ ਉਚੀ ਆਵਾਜ਼ ਵਿੱਚ ਬੋਲਦੇ ਹਨ ਜਾਂ ਉੱਥੇ ਲੰਬੇ ਸਮੇਂ ਤੱਕ ਖੜੇ ਰਹਿੰਦੇ ਹਨ, ਤਾਂ ਇਹ ਸ਼ਰੀਅਤ ਦੇ ਵਿਰੁੱਧ ਹੈ।

ਰਸੂਲ ﷺ ਜਾਂ ਕਿਸੇ ਹੋਰ ਮਖਲੂਕ ਤੋਂ ਕੋਈ ਲਾਭ ਹਾਸਲ ਕਰਨ, ਨੁਕਸਾਨ ਦੂਰ ਕਰਨ, ਕੋਈ ਲੋੜ ਪੂਰੀ ਕਰਵਾਉਣ, ਮੁਸੀਬਤ ਤੋਂ ਛੁਟਕਾਰਾ ਹਾਸਲ ਕਰਨ, ਬਿਮਾਰੀ ਦਾ ਇਲਾਜ ਕਰਵਾਉਣ, ਸਿਫਾਰਿਸ਼ ਮੰਗਣ, ਜਾਂ ਅਜ਼ਾਬ ਤੋਂ ਨਜਾਤ ਪਾਉਣ, ਜਾਂ ਇਸ ਤਰ੍ਹਾਂ ਦੀਆਂ ਹੋਰ ਦੁਆਵਾਂ ਕਰਨਾ ਜਾਇਜ਼ ਨਹੀਂ ਹੈ। ਕਿਉਂਕਿ ਅੱਲਾਹ ਤੋਂ ਇਲਾਵਾ ਕਿਸੇ ਹੋਰ ਨੂੰ ਉਨ੍ਹਾਂ ਕੰਮਾਂ ਵਿੱਚ ਪੁਕਾਰਨਾ ਜਿਨ੍ਹਾਂ ‘ਤੇ ਸਿਰਫ਼ ਅੱਲਾਹ ਹੀ ਕਾਦਿਰ ਹੈ, ਹਰਾਮ ਅਤੇ ਸ਼ਿਰਕ-ਏ-ਅਕਬਰ ਹੈ। ਅੱਲਾਹ ਤਆਲਾ ਨੇ ਫ਼ਰਮਾਇਆ:

﴿وَقَالَ رَبُّكُمُ ٱدۡعُونِيٓ أَسۡتَجِبۡ لَكُمۡۚ إِنَّ ٱلَّذِينَ يَسۡتَكۡبِرُونَ عَنۡ عِبَادَتِي سَيَدۡخُلُونَ جَهَنَّمَ دَاخِرِينَ60﴾

﴾ਤੁਹਾਡੇ ਪਾਲਣਹਾਰ ਦਾ ਫ਼ਰਮਾਨ ਹੈ ਕਿ ਮੈਨੂੰ ਹੀ ਪੁਕਾਰੋ, ਮੈਂ ਤੁਹਾਡੀਆਂ ਦੁਆਵਾਂ ਨੂੰ ਕਬੂਲ ਕਰਾਂਗਾ। ਸੱਚ ਜਾਣੋਂ ਕਿ ਜਿਹੜੇ ਲੋਕ ਮੇਰੀ ਬੰਦਗੀ ਕਰਨ ਤੋਂ ਮੂੰਹ ਮੋੜਦੇ ਹਨ ਉਹ ਲੋਕ ਜ਼ਲੀਲ ਹੋਕੇ ਨਰਕ ਵਿਚ ਪ੍ਰਵੇਸ਼ ਕਰਨਗੇ।﴿ (ਸੂਰਤ ਅਲ-ਮੋਮਿਨ (ਗਾਫ਼ਿਰ): 40) ਇਸੇ ਤਰ੍ਹਾਂ ਇੱਕ ਹੋਰ ਜਗਹ ਅੱਲਾਹ ਪਾਕ ਕਹਿੰਦਾ ਹੈ:

﴿إِنَّ ٱلَّذِينَ تَدۡعُونَ مِن دُونِ ٱللَّهِ عِبَادٌ أَمۡثَالُكُمۡۖ فَٱدۡعُوهُمۡ فَلۡيَسۡتَجِيبُواْ لَكُمۡ إِن كُنتُمۡ صَٰدِقِينَ194﴾

﴾ਹੇ ਮੁਸ਼ਰਿਕੋ! ਤੁਸੀਂ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਦੀ ਵੀ ਇਬਾਦਤ ਕਰਦੇ ਹੋ ਉਹ ਵੀ ਤੁਹਾਡੇ ਵਾਂਗ ਬੰਦੇ ਹੀ ਹਨ। ਜਦੋਂ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ, ਉਹਨਾਂ ਨੂੰ ਚਾਹੀਦਾ ਹੈ ਕਿ ਤੁਹਾਡੀ ਪੁਕਾਰ ਦਾ ਜਵਾਬ ਦੇਣ, ਜੇ ਤੁਸੀਂ ਸੱਚੇ ਹੋ।﴿ [ਸੂਰਤ ਅਲ-ਆਰਾਫ਼: 194] ਅਤੇ ਉਸੇ ਸਰਬਸ਼ਕਤੀਮਾਨ (ਅੱਲਾਹ) ਨੇ ਫਰਮਾਇਆ:

﴿وَأَنَّ ٱلۡمَسَٰجِدَ لِلَّهِ فَلَا تَدۡعُواْ مَعَ ٱللَّهِ أَحَدٗا18﴾

“ਅਤੇ ਇਹ ਵੀ ਕਿ ਮਸੀਤਾਂ ਕੇਵਲ ਅੱਲਾਹ ਲਈ ਹਨ ਸੋ ਤੁਸੀਂ ਉਹਨਾਂ ਵਿੱਚ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਨਾ ਪੁਕਾਰੋ। (ਕਿਸੇ ਹੋਰ ਦੀ ਇਬਾਦਤ ਨਾ ਕਰੋ)।” ਸੂਰਤ ਅਲ-ਜਿੰਨ: 18)

ਕਬਰ ਦੇ ਕੋਲ ਅੱਲਾਹ ਤੋਂ ਦੁਆ ਨਾ ਕੀਤੀ ਜਾਵੇ। ਜੇਕਰ ਦੁਆ ਕਰਨੀ ਹੋਵੇ, ਤਾਂ ਕਬਰ ਤੋਂ ਅੱਗੇ ਹੋ ਕੇ ਕ਼ਿਬਲੇ ਵੱਲ ਰੁਖ ਕਰਕੇ ਦੁਆ ਕੀਤੀ ਜਾਵੇ, ਅਤੇ ਦੁਆ ਲਈ ਕਬਰ ਵੱਲ ਰੁਖ ਨਾ ਕੀਤਾ ਜਾਵੇ।

ਅਤੇ ਇਮਾਮ ਮਾਲਿਕ ਰਹਿਮਾਹੁਲਾ ਨੇ ਕਿਹਾ: "ਮੈਂ ਨਬੀ ਕਰੀਮ ﷺ ਦੀ ਕਬਰ ਦੇ ਸਾਮ੍ਹਣੇ ਖੜ੍ਹੇ ਹੋ ਕੇ ਦੁਆ ਕਰਨ ਨੂੰ ਸਹੀ ਨਹੀਂ ਸਮਝਦਾ।"

ਮਸਜਿਦ ਵਿੱਚ ਦਾਖਲ ਹੋਣ ਜਾਂ ਬਾਹਰ ਨਿਕਲਣ ਵੇਲੇ ਕਬਰ 'ਤੇ ਵਾਰ-ਵਾਰ ਆਉਣਾ-ਜਾਣਾ ਜਾਇਜ਼ ਨਹੀਂ, ਭਾਵੇਂ ਉਹ ਮਦੀਨਾ ਦਾ ਵਾਸੀ ਹੋਵੇ ਜਾਂ ਬਾਹਰੋਂ ਆਇਆ ਕੋਈ ਯਾਤਰੀ। ਕਿਉਂਕਿ ਇਸ ਗੱਲ ਦਾ ਡਰ ਹੈ ਕਿ ਇਸ ਤਰ੍ਹਾਂ ਕਰਨਾ ਕਬਰ ਨੂੰ ਈਦ (ਜਸ਼ਨ ਦੀ ਥਾਂ) ਬਣਾਉਣ ਦੇ ਬਰਾਬਰ ਹੋ ਜਾਵੇਗਾ।

ਅੱਲਾਹ ਦੇ ਰਸੂਲ ﷺ ਨੇ ਇਸ ਤੋਂ ਮਨਾਹੀ ਕੀਤੀ, ਅਤੇ ਕਿਹਾ:

«لَا تَتَّخِذُوا قَبْرِي عِيدًا، وَلَا تَجْعَلُوا بُيُوتَكُمْ قُبُورًا، وَحَيْثُمَا كُنْتُمْ فَصَلُّوا عَلَيَّ، فَإِنَّ صَلَاتَكُمْ تَبْلُغُنِي».

"ਮੇਰੀ ਕਬਰ ਨੂੰ ਮੇਲੇ ਦੀ ਜਗ੍ਹਾ ਨਾ ਬਣਾਓ, ਅਤੇ ਆਪਣੇ ਘਰਾਂ ਨੂੰ ਕਬਰਸਤਾਨ ਨਾ ਬਣਾਓ, ਅਤੇ ਤੁਸੀਂ ਜਿੱਥੇ ਵੀ ਹੋਵੋ, ਮੇਰੇ 'ਤੇ ਦਰੂਦ ਪੜ੍ਹੋ, ਕਿਉਂਕਿ ਤੁਹਾਡਾ ਦਰੂਦ ਮੇਰੇ ਤੱਕ ਪਹੁੰਚ ਜਾਂਦਾ ਹੈ।"30

"ਮੇਰੀ ਕਬਰ ਨੂੰ ਤਿਉਹਾਰ ਨਾ ਬਣਾਓ" ਦਾ ਅਰਥ ਹੈ, ਕਿਸੇ ਖ਼ਾਸ ਸਮੇਂ ਜਾਂ ਖ਼ਾਸ ਹਾਲਤਾਂ ਵਿੱਚ ਉਸਦੀ ਵਾਰ-ਵਾਰ ਜ਼ਿਆਰਤ ਕਰਨਾ, ਜਿਵੇਂ ਕਿ ਹਰ ਰੋਜ਼, ਹਫ਼ਤੇ ਜਾਂ ਮਹੀਨੇ ਇਸਦੀ ਜ਼ਿਆਰਤ ਨੂੰ ਖ਼ਾਸ ਕਰ ਲੈਣਾ, ਜਾਂ ਕਿਸੇ ਖ਼ਾਸ ਹਾਲਤ ਦੇ ਹੋਣ 'ਤੇ ਜ਼ਿਆਰਤ ਕਰਨਾ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ: ਇਸਨੂੰ ਇੱਕ ਅਜਿਹਾ ਮੌਸਮ (ਇਕੱਠ ਦਾ ਸਮਾਂ) ਨਾ ਬਣਾਓ ਜਿੱਥੇ ਤੁਸੀਂ ਇਕੱਠੇ ਹੋਵੋ।31

ਅਤੇ ਇਮਾਮ ਮਾਲਿਕ ਰਹਿਮਾਹੁਲਾ ਕਿਹਾ ਕਰਦੇ ਸੀ: "ਮਦੀਨਾ ਦੇ ਵਸਨੀਕਾਂ ਲਈ ਜੋ ਮਸਜਿਦ ਵਿੱਚ ਦਾਖਲ ਹੁੰਦੇ ਅਤੇ ਬਾਹਰ ਨਿਕਲਦੇ ਹਨ, ਕਬਰ ਕੋਲ ਖੜ੍ਹੇ ਹੋਣਾ ਲਾਜ਼ਮੀ ਨਹੀਂ ਹੈ, ਸਗੋਂ ਇਹ ਸਿਰਫ਼ ਬਾਹਰੋਂ ਆਉਣ ਵਾਲੇ ਲੋਕਾਂ ਲਈ ਹੈ।"32

ਅਤੇ ਉਨ੍ਹਾਂ (ਰਹਿਮਾਹੁਲਾਹ) ਦਾ ਇਹ ਵੀ ਫਰਮਾਨ ਹੈ: "ਇਹ ਸਿਰਫ਼ ਬਾਹਰੋਂ ਆਉਣ ਵਾਲਿਆਂ ਲਈ ਹੈ", ਭਾਵ ਆਮ ਜ਼ਿਆਰਤ ਹੈ, ਨਾ ਕਿ ਦਾਖਲ ਹੋਣ ਅਤੇ ਬਾਹਰ ਨਿਕਲਣ ਵੇਲੇ ਵਾਰ-ਵਾਰ ਜ਼ਿਆਰਤ ਕਰਨਾ।

ਕਬਰ ਦੇ ਸਾਹਮਣੇ ਨਮਾਜ਼ੀ ਦੀ ਹਾਲਤ ਵਾਂਗ, ਇੱਕ ਹੱਥ ਨੂੰ ਦੂਜੇ ਉੱਤੇ ਛਾਤੀ 'ਤੇ ਜਾਂ ਉਸ ਤੋਂ ਹੇਠਾਂ ਰੱਖ ਕੇ ਖੜ੍ਹਾ ਨਹੀਂ ਹੋਣਾ ਚਾਹੀਦਾ; ਕਿਉਂਕਿ ਇਹ ਹਾਲਤ ਨਮਾਜ਼ ਲਈ ਖਾਸ ਹੈ, ਅਤੇ ਇਹ ਨਿਮਰਤਾ ਅਤੇ ਆਦਰ ਦੀ ਹਾਲਤ ਹੈ ਜੋ ਸਿਰਫ਼ ਅੱਲਾਹ ਤਾਆਲਾ ਲਈ ਹੀ ਖਾਸ ਹੈ।

ਨਬੀ ﷺ ਉੱਤੇ ਸਲਾਮ ਭੇਜਣ ਲਈ ਦੂਰ ਤੋਂ ਮਕਬਰੇ ਵੱਲ ਮੂੰਹ ਨਹੀਂ ਕਰਨਾ ਚਾਹੀਦਾ, ਜਿਵੇਂ ਕਿ ਕੁੱਝ ਲੋਕ ਕਰਦੇ ਹਨ; ਕਿਉਂਕਿ ਨਾ ਤਾਂ ਸਹਾਬੀਆਂ ਨੇ ਅਤੇ ਨਾ ਹੀ ਚਾਰ ਇਮਾਮਾਂ ਤੇ ਹੋਰ ਸਲਫ਼ ਸਾਲੇਹੀਨ (ਨੇਕ ਵਿਦਵਾਨਾਂ) ਨੇ ਇੰਜ ਕੀਤਾ ਸੀ।

ਮੁਕੱਦਸ ਮਕਬਰੇ ਵੱਲ ਕਿਸੇ ਵੀ ਪਾਸਿਓਂ ਮੂੰਹ ਕਰਕੇ ਦੁਆ, ਕੁਰਾਨ ਦੀ ਤਿਲਾਵਤ ਜਾਂ ਇਸ ਤਰ੍ਹਾਂ ਦੇ ਹੋਰ ਕੰਮ ਕਰਨਾ ਜਾਇਜ਼ ਨਹੀਂ, ਕਿਉਂਕਿ ਇਹ ਵੀ ਪਹਿਲਾਂ ਵਾਂਗ ਇੱਕ ਬਿਦਅਤ (ਦੀਨ ਵਿੱਚ ਨਵਾਂ ਤਰੀਕਾ ਕੱਢਣਾ) ਹੈ। ਕਿਸੇ ਮੁਸਲਮਾਨ ਲਈ ਇਹ ਜਾਇਜ਼ ਨਹੀਂ ਹੈ ਕਿ ਉਹ ਦੀਨ ਵਿੱਚ ਕੋਈ ਅਜਿਹੀ ਨਵੀਂ ਗੱਲ ਸ਼ਾਮਲ ਕਰੇ ਜਿਸ ਦੀ ਅੱਲਾਹ ਨੇ ਇਜਾਜ਼ਤ ਨਾ ਦਿੱਤੀ ਹੋਵੇ। ਇਮਾਮ ਮਾਲਿਕ ਰਹਿਮਹੁੱਲਾਹ ਨੇ ਇਸ ਤਰ੍ਹਾਂ ਦੇ ਕੰਮਾਂ ਦਾ ਖੰਡਨ ਕੀਤਾ ਹੈ ਅਤੇ ਫਰਮਾਇਆ ਹੈ: "ਇਸ ਉੱਮਤ ਦੇ ਆਖ਼ਰੀ ਦੌਰ ਦਾ ਸੁਧਾਰ ਉਸੇ ਨਾਲ ਹੋਵੇਗਾ, ਜਿਸ ਨਾਲ ਇਸਦੇ ਪਹਿਲੇ ਦੌਰ ਦਾ ਹੋਇਆ ਸੀ।"33

ਨਬੀ ﷺ ਨੂੰ ਸਲਾਮ ਕਰਨ ਦੇ ਦੌਰਾਨ ਤਸਵੀਰ ਖਿੱਚਣ ਅਤੇ ਲਾਈਵ ਵੀਡੀਓ ਵਿੱਚ ਵਿਅਸਤ ਨਾ ਹੋਣਾ।

ਸਾਡੇ ਨਬੀ ਮੁਹੰਮਦ ﷺ 'ਤੇ, ਉਨ੍ਹਾਂ ਦੇ ਪਰਿਵਾਰ ਤੇ ਸਹਾਬਿਆਂ 'ਤੇ ਅੱਲਾਹ ਦਾ ਦਰੂਦ ਅਤੇ ਸਲਾਮ ਹੋਵੇ।

 

 

***

Index

 

ਪਹਿਲਾ: ਮਸਜਿਦ--ਨਬਵੀ ਦੀਆਂ ਫ਼ਜ਼ੀਲਤਾਂ 3

ਦੂਜਾ: ਮਸਜਿਦ--ਨਬਵੀ ਦੀ ਜ਼ਿਆਰਤ ਦਾ ਮੁਸਤਹਬ (ਵਧੇਰੇ ਚੰਗਾ) ਹੋਣਾ। 6

ਤੀਜਾ: ਮਸਜਿਦ--ਨਬਵੀ ਦੀ ਜ਼ਿਆਰਤ (ਦਰਸ਼ਨ) ਕਰਨ ਦੇ ਸਲੀਕੇ 7

ਚੌਥਾ: ਪੈਗੰਬਰ ਅਤੇ ਉਨ੍ਹਾਂ ਦੇ ਦੋਨਾਂ ਸਾਥੀਆਂ (ਰਜ਼ੀਅੱਲਲਾਹੁ ਅਨਹੁਮਾ) ਦੀਆਂ ਕਬਰਾਂ ਦੀ ਜ਼ਿਆਰਤ ਕਰਨ ਦੇ ਨਿਯਮ ਅਤੇ ਸਲੀਕੇ। 18

 

***

 

 

pa492v1.0 - 24/05/2026


ਇਸਨੂੰ ਬੁਖਾਰੀ ਨੇ ਹਦੀਸ ਨੰਬਰ (1190) ਅਤੇ ਮੁਸਲਿਮ ਨੇ ਹਦੀਸ ਨੰਬਰ (1395) ਵਿੱਚ ਰਿਵਾਇਤ ਕੀਤਾ ਹੈ, ਅਤੇ ਇਸਦੇ ਸ਼ਬਦ ਬੁਖਾਰੀ ਵਾਲੇ ਹਨ।

ਇਸ ਨੂੰ ਮੁਸਲਿਮ ਨੇ ਹਦੀਸ ਨੰਬਰ (1398) ਵਿੱਚ ਰਿਵਾਇਤ ਕੀਤਾ ਹੈ।

ਇਸ ਨੂੰ ਇਬਨ ਮਾਜਾਹ ਨੇ ਹਦੀਸ ਨੰਬਰ (227) ਵਿੱਚ ਰਿਵਾਇਤ ਕੀਤਾ ਹੈ, ਅਤੇ ਇਸਦੀ ਸਨਦ (ਪ੍ਰਮਾਣਿਕ ਹਵਾਲਾ) ਸਹੀ ਹੈ।

ਇਹ ਹਦੀਸ ਇਮਾਮ ਬੁਖਾਰੀ ਨੇ ਹਦੀਸ ਨੰਬਰ (1195) ਅਤੇ ਇਮਾਮ ਮੁਸਲਿਮ ਨੇ ਹਦੀਸ ਨੰਬਰ (1390) ਵਿੱਚ ਰਿਵਾਇਤ ਕੀਤੀ ਹੈ।

ਇਸ ਨੂੰ ਬੁਖਾਰੀ ਨੇ ਹਦੀਸ ਨੰਬਰ (636) ਅਤੇ ਮੁਸਲਿਮ ਨੇ ਨੰਬਰ (602) ਵਿੱਚ ਰਿਵਾਇਤ ਕੀਤਾ ਹੈ।

ਮੁਤਫ਼ਕ ਅਲੈਹ, ਇਸ ਨੂੰ ਬੁਖਾਰੀ (846) ਅਤੇ ਮੁਸਲਿਮ (858) ਨੇ ਰਿਵਾਇਤ ਕੀਤਾ ਹੈ, ਅਤੇ ਇੱਥੇ ਮੁਹਤਲਿਮ ਤੋਂ ਭਾਵ ਬਾਲਗ ਵਿਅਕਤੀ ਹੈ।

ਇਸ ਨੂੰ ਇਮਾਮ ਮੁਸਲਿਮ ਨੇ ਹਦੀਸ ਨੰ (443) ਵਿੱਚ ਰਿਵਾਇਤ ਕੀਤਾ ਹੈ।

ਇਸ ਨੂੰ ਇਬਨ ਮਾਜਾਹ ਨੇ ਹਦੀਸ ਨੰਬਰ (771) ਵਿੱਚ ਇੱਕ ਸਹੀ ਸਨਦ ਨਾਲ ਰਿਵਾਇਤ ਕੀਤਾ ਹੈ।

ਇਹ ਹਦੀਸ ਅਬੁ-ਦਾਵੁਦ ਨੇ ਹਦੀਸ ਨੰ (466) ਵਿੱਚ ਇੱਕ ਸਹੀ ਸਨਦ ਨਾਲ ਦਰਜ ਕੀਤੀ ਹੈ।

ਇਸ ਨੂੰ ਬੁਖਾਰੀ (1171) ਅਤੇ ਮੁਸਲਿਮ (714) ਨੇ ਰਿਵਾਇਤ ਕੀਤਾ ਹੈ।

ਇਹ ਹਦੀਸ ਇਮਾਮ ਬੁਖਾਰੀ ਨੇ ਹਦੀਸ ਨੰਬਰ (615) ਅਤੇ ਇਮਾਮ ਮੁਸਲਿਮ ਨੇ ਹਦੀਸ ਨੰਬਰ (437) ਦੇ ਤਹਿਤ ਰਿਵਾਇਤ ਕੀਤੀ ਹੈ।

ਮੁਸਲਿਮ ਨੇ ਇਸਨੂੰ ਹਦੀਸ ਨੰਬਰ (438) ਵਿੱਚ ਰਿਵਾਇਤ ਕੀਤਾ ਹੈ।

ਇਸਨੂੰ ਮੁਸਲਿਮ ਨੇ ਹਦੀਸ ਨੰ. (440) ਵਿੱਚ ਰਿਵਾਇਤ ਕੀਤਾ ਹੈ।

ਇਹ ਹਦੀਸ ਬੁਖਾਰੀ ਵਿੱਚ ਨੰਬਰ (722) ਅਤੇ ਮੁਸਲਿਮ ਵਿੱਚ ਨੰਬਰ (417) ਨਾਲ ਦਰਜ ਹੈ।

ਇਹ ਹਦੀਸ ਇਮਾਮ ਬੁਖਾਰੀ ਨੇ ਹਦੀਸ ਨੰਬਰ (1195) ਅਤੇ ਇਮਾਮ ਮੁਸਲਿਮ ਨੇ ਹਦੀਸ ਨੰਬਰ (1390) ਦੇ ਤਹਿਤ ਰਿਵਾਇਤ ਕੀਤੀ ਹੈ।

ਇਸ ਨੂੰ ਤਿਰਮਿਜ਼ੀ ਨੇ ਹਦੀਸ ਨੰਬਰ: (1321) ਅਤੇ ਇਬਨ ਖੁਜ਼ੈਮਾ ਨੇ ਹਦੀਸ ਨੰਬਰ: (1305) ਦੇ ਤਹਿਤ ਇੱਕ ਸਹੀ ਸਨਦ (ਪ੍ਰਮਾਣਿਕ ਹਵਾਲੇ) ਨਾਲ ਰਿਵਾਇਤ ਕੀਤਾ ਹੈ।

ਇਹ ਹਦੀਸ ਬੁਖਾਰੀ ਨੇ ਨੰਬਰ (7359) ਅਤੇ ਮੁਸਲਿਮ ਨੇ ਨੰਬਰ (564) ਵਿੱਚ ਰਿਵਾਇਤ ਕੀਤੀ ਹੈ।

ਇਸਨੂੰ ਮੁਸਲਿਮ ਨੇ ਨੰਬਰ: (713) ਹਦੀਸ ਵਿੱਚ ਰਿਵਾਇਤ ਕੀਤਾ ਹੈ।

ਇਸਨੂੰ ਤਿਰਮਿਜ਼ੀ ਨੇ ਸਹੀਹ ਸਨਦ ਨਾਲ (314) ਨੰਬਰ ਹਦੀਸ ਵਿੱਚ ਰਿਵਾਇਤ ਕੀਤਾ ਹੈ।

ਇਸਨੂੰ ਮੁਸਲਿਮ ਨੇ ਹਦੀਸ ਨੰਬਰ (977) ਵਿੱਚ ਰਿਵਾਇਤ ਕੀਤਾ ਹੈ।

ਇਹ ਹਦੀਸ ਅਹਮਦ ਨੇ ਮੁਸਨਦ ਵਿੱਚ ਹਦੀਸ ਨੰਬਰ (10815) ਤਹਿਤ ਹਸਨ ਸਨਦ ਨਾਲ ਦਰਜ ਕੀਤੀ ਹੈ।

ਇਸਨੂੰ ਅਬੂ ਦਾਵੁਦ ਨੇ ਨੰਬਰ (3236), ਤਿਰਮਿਜ਼ੀ ਨੇ ਨੰਬਰ (320), ਅਤੇ ਅਨ-ਨਸਾਈ ਨੇ ਨੰਬਰ (2043) ਨਾਲ ਰਿਵਾਇਤ ਕੀਤਾ ਹੈ।

ਇਸ ਹਦੀਸ ਨੂੰ ਤਿਰਮਿਜ਼ੀ ਨੇ ਹਦੀਸ ਨੰਬਰ (1056), ਅਤੇ ਇਬਨ ਮਾਜਾਹ ਨੇ ਹਦੀਸ ਨੰਬਰ (1576) ਵਿੱਚ ਇੱਕ ਹਸਨ ਸਨਦ ਨਾਲ ਰਿਵਾਇਤ ਕੀਤਾ ਹੈ।

ਇਸਨੂੰ ਬੁਖਾਰੀ ਨੇ ਹਦੀਸ ਨੰਬਰ (1189) ਅਤੇ ਮੁਸਲਿਮ ਨੇ (1397) ਵਿੱਚ ਰਿਵਾਇਤ ਕੀਤਾ ਹੈ, ਅਤੇ ਇਸਦੇ ਸ਼ਬਦ ਮੁਸਲਿਮ ਵਾਲੇ ਹਨ।

ਇਸਨੂੰ ਬੈਹਕੀ ਨੇ ਸੁਨਨ ਅਲ-ਕੁਬਰਾ ਵਿੱਚ ਨੰਬਰ: (10271), ਸਹੀਹ ਸਨਦ ਨਾਲ ਰਿਵਾਇਤ ਕੀਤਾ ਹੈ।

ਅਸ਼-ਸ਼ਿਫ਼ਾ ਲਿਲਕ਼ਾਜ਼ੀ ਅਯਾਜ਼ (2/ 199)।

ਅਸ਼-ਸ਼ਿਫ਼ਾ ਲਿਲ-ਕਾਜ਼ੀ ਅਯਾਜ਼ (2/ 199)।

ਇਸਨੂੰ ਅਲ-ਆਜੁਰੀ ਨੇ ਕਿਤਾਬ ਅਸ਼-ਸ਼ਰੀਆ (5/2374) ਵਿੱਚ, ਹਦੀਸ ਨੰਬਰ (1853) ਨਾਲ ਰਿਵਾਇਤ ਕੀਤਾ ਹੈ।

ਇਹ ਹਦੀਸ ਅਹਮਦ ਨੇ ਮੁਸਨਦ ਵਿੱਚ ਹਦੀਸ ਨੰਬਰ: (8804) ਤਹਿਤ ਦਰਜ ਕੀਤੀ ਹੈ, ਅਤੇ ਇਸਦੀ ਸਨਦ ਹਸਨ ਹੈ।

ਵੇਖੋ: ਰਾਗਿਬ ਅਲ-ਇਸਫਹਾਨੀ ਦੀ ਅਲ-ਮੁਫਰਦਾਤ (ਪੰਨਾ: 594), ਸ਼ੌਕਾਨੀ ਦੀ ਸ਼ਰਹ ਅਲ-ਸੁਦੂਰ ਬਿ-ਤਹਰੀਮ ਰਫ' ਅਲ-ਕੁਬੂਰ (ਪੰਨਾ: 16)।

ਕਾਜ਼ੀ ਅਯਾਜ਼ ਦੀ ਅਸ਼-ਸ਼ਿਫ਼ਾ (2/204), ਇਬਨ ਅਲ-ਹਾਜ ਦੀ ਅਲ-ਮਦਖ਼ਲ (1/262)।

ਇਬਨ ਬਾਜ਼ ਦਾ ਮਜਮੂ‘ ਫ਼ਤਾਵਾ (16/ 110)।

ਇਸਨੂੰ ਬੁਖਾਰੀ ਨੇ ਨੰਬਰ (1189) ਅਤੇ ਮੁਸਲਿਮ ਨੇ ਨੰਬਰ (1397) ਨਾਲ ਰਿਵਾਇਤ ਕੀਤਾ ਹੈ, ਅਤੇ ਇਸਦੇ ਸ਼ਬਦ ਮੁਸਲਿਮ ਵਾਲੇ ਹਨ।